ਲਾਡਾਂ ਨਾਲ ਪਾਲੀਆਂ ਧੀਆਂ ਨੂੰ ਸਹੁਰੇ ਜਾਂਦਿਆਂ ਦਿੱਤਾ ਲੱਖਾਂ ਰੁਪਏ ਦਾ ਸਮਾਨ ਥਾਣਿਆਂ 'ਚ ਸੜਨ ਲੱਗਿਆ ਹੈ ਕਿਉਂਕਿ ਪੁਰਾਣੇ
ਅਜਿਹੇ ਹੀ ਚੱਲ ਰਹੇ ਕਈ ਮਾਮਲਿਆਂ 'ਚ ਪੇਕਿਆਂ ਦੁਆਰਾ ਲੜਕੀ ਦੇ ਸਹੁਰਿਆਂ ਨੂੰ ਦਿੱਤਾ ਸਮਾਨ ਬਠਿੰਡਾ 'ਚ ਅੱਜਕਲ੍ਹ
ਮਹਿਲਾ ਥਾਣੇ 'ਚ ਹਜ਼ਾਰਾਂ ਹੀ ਅਜਿਹੀਆਂ ਦਰਖਾਸਤਾਂ ਸਾਲ 'ਚ ਆਉਂਦੀਆਂ ਹਨ, ਜਿਸ 'ਚ ਪਤਨੀਆਂ ਆਪਣੇ ਪਤੀਆਂ 'ਤੇ ਆਰੋਪ ਲਗਾ ਕੇ ਇਨਸਾਫ ਦੀ ਗੁਹਾਰ ਲਗਾ ਰਹੀਆਂ ਹੁੰਦੀਆਂ ਹਨ। ਇਹਨਾਂ 'ਚੋਂ ਕਈਆਂ ਦੇ ਮਸਲੇ ਸੁਲਝ ਜਾਂਦੇ ਹਨ ਅਤੇ ਕਈਆਂ ਦੇ ਤਲਾਕ ਹੋ ਜਾਂਦੇ ਹਨ। ਕਈਆਂ ਦੇ ਸਹੁਰੇ ਘਰੋਂ ਸਮਾਨ ਚੁੱਕ ਕੇ ਥਾਣੇ 'ਚ ਲਿਆ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਫੈਸਲਾ ਆਉਣ
ਮਹਿਲਾ ਥਾਣਾ ਦੀ ਇੰਚਾਰਜ ਬੇਅੰਤ ਕੌਰ ਦਾ ਆਖਣਾ ਹੈ ਕਿ ਪੁਰਾਣੇ ਸਮਿਆਂ 'ਚ ਪਤੀ, ਪਤਨੀ ਦੇ ਵਿਗਾੜ ਘੱਟ ਪੈਂਦੇ ਸਨ ਕਿਉਂਕਿ ਜਦ ਤੱਕ ਪੇਕੇ ਘਰ ਨੂੰ ਕੋਈ ਛੋਟੀ ਮੋਟੀ ਗੱਲ ਹੋਈ ਦਾ ਪਤਾ ਲੱਗਦਾ ਸੀ ਤਦ ਤੱਕ ਵੱਡੇ ਪਰਿਵਾਰ ਹੋਣ ਕਰਕੇ ਇਹਨਾਂ ਦੀ ਸੁਲਾ ਕਰਵਾ ਦਿੱਤੀ ਜਾਂਦੀ ਸੀ ਪਰੰਤੂ ਮੌਜੂਦਾ ਸਮੇਂ 'ਚ ਮੋਬਾਇਲ ਫੋਨ ਜਾਂ ਹੋਰ ਸਾਧਨ ਆ ਜਾਣ ਕਾਰਣ ਦੂਜੇ ਪਾਸੇ ਪੇਕੇ ਘਰ ਨੂੰ ਵੀ ਇਸ ਲੜਾਈ ਦਾ ਪਤਾ ਲੱਗ ਜਾਂਦਾ ਹੈ। ਉਹ ਵੀ ਝੱਟ ਸਹੁਰੇ ਪਰਿਵਾਰ ਨਾਲ ਲੜਨ ਆ ਜਾਂਦੇ ਹਨ। ਉਹਨਾਂ ਦਾ ਆਖਣਾ ਹੈ ਕਿ ਉਹਨਾਂ ਕੋਲ ਸਾਲ 'ਚ ਹਜ਼ਾਰਾਂ ਹੀ ਅਜਿਹੀਆਂ ਦਰਖਾਸਤਾਂ ਆਉਂਦੀਆਂ ਹਨ ਅਤੇ ਉਹਨਾਂ ਵੱਲੋਂ ਜ਼ਿਆਦਾਤਰ ਇਹ ਹੀ ਕੋਸ਼ਿਸ ਕੀਤੀ ਜਾਂਦੀ ਹੈ ਕਿ ਦੋਨਾਂ ਦਾ ਘਰ ਨਾ ਟੁੱਟੇ ਅਤੇ ਉਹ ਖੁਸ਼ੀ ਖੁਸ਼ੀ ਆਪਣੇ ਘਰ ਇਕੱਠੇ ਰਹਿਣ ਲਈ ਖੁਸ਼ ਹੋ ਜਾਣ। ਉਹਨਾਂ ਦੱਸਿਆ ਕਿ ਸਾਲ 2013 'ਚ 1110 ਦਰਖਾਸਤਾਂ ਮਹਿਲਾ ਥਾਣੇ 'ਚ ਆਈਆਂ ਸਨ ਅਤੇ ਪੈਂਡਿੰਗ ਸਮੇਤ 1253 ਹੋ ਗਈਆਂ ਸਨ, ਜਿਨ੍ਹਾਂ 'ਚੋਂ 978 ਸਮਝੌਤੇ ਕਰਵਾ ਦਿੱਤੇ ਗਏ ਅਤੇ 80 'ਚ ਮਾਮਲਾ ਦਰਜ ਕੀਤਾ ਗਿਆ ਹੈ। ਸਾਲ 2014 'ਚ 204 ਦਰਖਾਸਤਾਂ ਮਈ ਤੱਕ ਆਈਆਂ ਸਨ, ਜਿਨ੍ਹਾਂ 'ਚ 92 ਪੈਂਡਿੰਗ ਸਨ। ਉਹਨਾਂ ਕਿਹਾ ਕਿ ਉਹਨਾਂ ਦੁਆਰਾ ਇਸ ਸਾਲ ਕੁੱਝ ਪਿਛਲੇ ਤੇ ਇਸ ਸਾਲ ਦੀਆਂ ਕੁੱਲ 275 ਮਾਮਲੇ ਸੁਲਝਾ ਦਿੱਤੇ ਗਏ ਹਨ, ਜਦ ਕਿ ਕੁੱਝ ਨਵੀਆਂ ਦਰਖਾਸਤਾਂ ਸਮੇਤ 64 ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਕੁੱਝ ਤਾਂ ਮਾਮਲਿਆਂ ਦਾ ਨਿਪਟਾਰਾ ਹੋ ਜਾਂਦਾ ਹੈ ਅਤੇ ਕੁੱਝ ਜ਼ਿਆਦਾ ਵਿਗੜੇ ਹੁੰਦੇ ਹਨ। ਇਹਨਾਂ ਮਾਮਲਿਆਂ 'ਚ ਕਈ ਨਸ਼ਈ ਕਿਸਮ ਦੇ ਨੌਜਵਾਨਾਂ ਖਿਲਾਫ ਮਾਮਲੇ ਹੁੰਦੇ ਹਨ ਅਤੇ ਕਈ ਲੜਕੀਆਂ ਦੇ ਵਿਆਹ ਤੋਂ ਪਹਿਲਾਂ ਪੇਕਿਆਂ ਨੂੰ ਸਹੁਰਿਆਂ ਵੱਲੋਂ ਦੱਸਿਆ ਕੁੱਝ ਹੋਰ ਜਾਂਦਾ ਹੈ ਅਤੇ ਵਿਆਹ ਦੇ ਬਾਅਦ ਅਸਲੀਅਤ ਵਿੱਚ ਕੁੱਝ ਹੋਰ ਹੁੰਦੀ ਹੈ। ਕਈ ਮਾਮਲੇ ਵੱਧ ਜਾਂਦੇ ਹਨ ਤਾਂ ਕੋਰਟ ਤੱਕ ਪੁੱਜ ਜਾਂਦੇ ਹਨ ਅਤੇ ਇਹਨਾਂ ਕਈ ਮਾਮਲਿਆਂ 'ਚ ਫੈਸਲਾ ਹੋਣ ਤੱਕ ਲੜਕੀ ਦੇ ਪੇਕਿਆਂ ਵੱਲੋਂ ਦਿੱਤਾ ਸਮਾਨ ਲਿਆ ਕੇ ਥਾਣੇ 'ਚ ਰੱਖਣਾ ਪੈਂਦਾ ਹੈ।
ਉਹਨਾਂ ਇਸ ਦੇ ਨਾਲ ਹੀ ਕਿਹਾ ਕਿ ਔਰਤਾਂ ਦੀਆਂ ਸਮੱਸਿਆਵਾਂ ਦੇ ਸਬੰਧ ਹੈਲਪਲਾਈਨ 181 ਕਾਫੀ ਮਦਦਗਾਰ ਸਾਬਤ ਹੋ ਰਹੀ ਹੈ ਅਤੇ ਔਰਤਾਂ ਦੀਆਂ ਸਮੱਸਿਆਵਾਂ ਹੱਲ ਹੋ ਰਹੀਆਂ ਹਨ।
ਸਮੇਂ 'ਚ ਪਤੀ, ਪਤਨੀ ਦੇ ਮਜ਼ਬੂਤ ਤੇ ਪਵਿੱਤਰ ਮੰਨੇ ਜਾਂਦੇ ਰਿਸ਼ਤੇ ਦੀਆਂ ਤੰਦਾਂ ਮੌਜੂਦਾ ਸਮੇਂ 'ਚ ਕਮਜ਼ੋਰ ਹੋਣ ਲੱਗੀਆਂ ਹਨ। ਘਰਾਂ 'ਚ ਆਪਸੀ ਪਤੀ, ਪਤਨੀ ਦੀ ਘਰੇਲੂ ਲੜਾਈ ਝੱਟ ਥਾਣਿਆਂ ਤੱਕ ਅੱਪੜ ਜਾਂਦੀ ਹੈ ਅਤੇ ਥਾਣੇ 'ਚ ਦੋਨੋਂ ਧਿਰਾਂ ਆਪਣੇ ਆਪ
No comments:
Post a Comment