ਠੰਢੇ ਬਸਤੇ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ
ਰੇਲਵੇ ਵਿਭਾਗ ਦੀ ਜਗ•ਾ 'ਤੇ ਬਾਹਰਲੇ ਸੂਬਿਆਂ ਤੋਂ ਆ ਕੇ ਕਬਜ਼ੇ ਜਮ•ਾਉਣ ਵਾਲੇ ਲੋਕਾਂ ਨੂੰ ਉਠਾਉਣ ਦੀ ਮੁਹਿੰਮ ਇੱਕ ਵਾਰ ਫਿਰ ਠੰਢੇ ਬਸਤੇ ਵਿੱਚ ਪੈ ਗਈ ਹੈ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਇਹ ਪ੍ਰਵਾਸੀਆਂ ਨੂੰ ਰਹਿੰਦਿਆਂ ਜਦ ਕਈ ਸਾਲ ਬੀਤ ਜਾਂਦੇ ਹਨ ਤਾਂ ਅਚਾਨਕ ਰੇਲਵੇ ਵਿਭਾਗ ਦੀ ਜਾਗ ਖੁਲ•ਣ ਬਾਅਦ ਉਪਰੋਕਤ ਘਰਾਂ ਨੂੰ ਢਾਹ ਕੇ ਉਪਰੋਕਤ ਲੋਕਾਂ ਨੂੰ ਬੇਘਰ ਕਰ ਦਿੱਤਾ ਜਾਂਦਾ ਹੈ। ਇੱਕ ਪਾਸੇ ਜਿੱਥੇ ਇਹ ਲੋਕ ਬਾਹਰਲੇ ਆਪਣੇ ਸੂਬਿਆਂ ਨੂੰ ਛੱਡ ਕੇ ਆ ਕੇ ਬਠਿੰਡਾ ਰੇਲਵੇ ਦੀ ਜ਼ਮੀਨ 'ਤੇ ਕਾਬਜ਼ ਹੋ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਉਪਰੋਕਤ ਲੋਕਾਂ ਦੇ ਪਿਛੋਕੜ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਾ ਹੋਣ ਕਾਰਣ ਰੇਲਵੇ ਵਿਭਾਗ ਤੇ ਰੇਲਵੇ ਕਲੋਨੀ ਲਈ ਇਹ ਲੋਕ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ ਕਿਉਂਕਿ ਇਹਨਾਂ ਦੀ ਆੜ ਵਿੱਚ ਕੋਈ ਵੀ ਮਾੜਾ ਅਨਸਰ ਇੱਥੇ ਵਾਰਦਾਤਾਂ ਨੂ ਅੰਜਾਮ ਦੇ ਸਕਦਾ ਹੈ।
ਜਮ•ਾਏ ਹੋਏ ਲੋਕਾਂ ਬਾਰੇ ਰੇਲਵੇ ਅਧਿਕਾਰੀ ਵੀ ਪੁੱਛਣ 'ਤੇ ਮਾਮਲੇ ਪ੍ਰਤੀ ਟਾਲ ਮਟੋਲ ਕਰਦੇ ਹੋਏ ਨਜ਼ਰ ਆਉਂਦੇ ਹਨ। ਰੇਲਵੇ ਵਿਭਾਗ ਨੇ ਹੋਰ ਰਾਜਾਂ ਤੋਂ ਆਏ ਇਹਨਾਂ ਲੋਕਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਤਾਂ ਚਲਾਈ ਪਰੰਤੂ ਇਹ ਨੇਪਰੇ ਕਦੇ ਵੀ ਨਾ ਚੜ• ਸਕੀ। ਅੱਧ ਵਿਚਕਾਰ ਉਪਰੋਕਤ ਮੁਹਿੰਮ ਨੂੰ ਛੱਡਣ ਕਰਕੇ ਇਹ ਮੁਹਿੰਮ ਠੁੱਸ ਹੋ ਗਈ। ਜਿੱਥੇ ਇਹ ਮੁਹਿੰਮ ਦੇ ਅਸਫਲ ਦੀ ਹੋਣ ਦੀ ਗੱਲ ਆਉਂਦੀ ਹੈ, ਉਥੇ ਹੀ ਪ੍ਰਵਾਸੀਆਂ ਦੁਆਰਾ ਝੁੱਗੀਆਂ ਨੂੰ ਬਨਾਉਣ ਦੇ ਮਾਮਲੇ ਵਿੱਚ ਰੇਲਵੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਕਿਉਂਕਿ ਇੱਕ ਵਾਰ ਉਪਰੋਕਤ ਰੇਲਵੇ ਅਧਿਕਾਰੀਆਂ ਦੁਆਰਾ ਝੁੱਗੀਆਂ ਵਿੱਚੋਂ ਉਠਾਏ ਉਪਰੋਕਤ ਪ੍ਰਵਾਸੀ ਆਪਣਾ ਡੇਰਾ ਫਿਰ ਪਹਿਲਾਂ ਵਾਲੀ ਜਗ•ਾ ਤੇ ਹੀ ਲਗਾ ਕੇ ਬੈਠ ਜਾਂਦੇ ਹਨ। ਇਹਨਾਂ ਨੂੰ ਉਠਾਉਣ ਦੀ ਦੁਆਰਾ ਰੇਲਵੇ ਅਧਿਕਾਰੀਆਂ ਦੀ ਜੁਅੱਰਤ ਨਹੀਂ ਪੈਂਦੀ ਅਤੇ ਸੂਤਰਾਂ ਅਨੁਸਾਰ ਉਪਰੋਕਤ ਝੁੱਗੀਆਂ ਵਾਲਿਆਂ ਤੋਂ ਕੁੱਝ ਮੁਲਾਜ਼ਮ ਪੈਸੇ ਲੈ ਕੇ ਜੇਬ ਗਰਮ ਵੀ ਕਰਦੇ ਹਨ। ਇੱਥੇ ਹੀ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਰੇਲਵੇ ਵਿਭਾਗ ਦੁਆਰਾ ਪ੍ਰਵਾਸੀਆਂ ਨੂੰ ਰੇਲਵੇ ਵਿਭਾਗ ਲਈ ਖਤਰਾ ਸਮਝਦੇ ਹੋਏ ਤੇ ਕਬਜ਼ੇ ਹਟਾਉਣ ਲਈ ਉਠਾਉਣ ਦੀ ਮੁਹਿੰਮ ਚਲਾਈ ਗਈ ਸੀ ਅਤੇ ਬਠਿੰਡਾ ਓਵਰ ਬ੍ਰਿਜ ਦੇ ਹੇਠਾਂ ਸੈਂਕੜੇ ਦੇ ਕਰੀਬ ਝੁੱਗੀਆਂ ਨੂੰ ਢਾਹ ਦਿੱਤਾ ਸੀ। ਉਪਰੋਕਤ ਝੁੱਗੀਆਂ ਵਾਲੇ ਹੁਣ ਕੁੱਝ ਦਿਨਾਂ ਬਾਅਦ ਹੀ ਫਿਰ ਉਥੇ ਕਾਬਜ਼ ਹੋ ਗਏ ਹਨ ਅਤੇ ਆਪਣੀਆਂ ਝੁੱਗੀਆਂ ਨੂੰ ਬਣਾ ਲਈਆਂ ਹਨ। ਇਸ ਦੇ ਇਲਾਵਾ ਪਟਿਆਲਾ ਫਾਟਕ ਤੇ ਹੋਰ ਕਈ ਜਗ•ਾ ਤੋਂ ਇਹਨਾਂ ਲੋਕਾਂ ਨੂੰ ਉਠਾ ਦਿੱਤਾ ਗਿਆ ਸੀ।
ਰੇਲਵੇ ਕਲੋਨੀ ਦੇ ਕੁੱਝ ਲੋਕਾਂ ਦਾ ਆਖਣਾ ਹੈ ਕਿ ਉਪਰੋਕਤ ਲੋਕ ਰੇਲਵੇ ਦੇ ਨਜ਼ਦੀਕ ਰੇਲਵੇ ਦੀ ਜਗ•ਾ 'ਤੇ ਕਾਬਜ਼ ਤਾਂ ਹੋ ਜਾਂਦੇ ਹਨ ਅਤੇ ਉਪਰੋਕਤ ਵਿਅਕਤੀਆਂ ਦਾ ਨਾਮ, ਪਤਾ ਨਾ ਹੋਣ ਕਰਕੇ ਘਟਨਾ ਵਾਪਰਨ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਉਪਰੋਕਤ ਝੁੱਗੀਆਂ ਬਣਾ ਕੇ ਰਹਿਣ ਵਾਲੇ ਵਿਅਕਤੀਆਂ ਵਿਚੋਂ ਕਈ ਤਾਂ ਅਪਰਾਧਕ ਕਿਸਮ ਦੇ ਹੁੰਦੇ ਹਨ ਅਤੇ ਇਹ ਆਪਣਾ ਟਿਕਾਣਾ ਲਗਾਤਾਰ ਬਦਲਦੇ ਰਹਿੰਦੇ ਹਨ। ਕੁੱਝ ਰੇਲਵੇ ਮੁਲਾਜ਼ਮਾਂ ਨੇ ਆਪਣਾ ਨਾਮ ਗੁਪਤ ਰੱਖਣ 'ਤੇ ਦੱਸਿਆ ਕਿ ਉਹ ਇਹਨਾਂ ਵਿਅਕਤੀਆਂ ਦੁਆਰਾ ਕੀਤੇ ਕਬਜ਼ਿਆਂ ਨੂੰ ਹਟਾਉਣ ਬਾਰੇ ਕਿਸ ਕੋਲ ਗੁਹਾਰ ਲਗਾਉਣ ਕਿਉਂਕਿ ਕੁੱਝ ਮੁਲਾਜ਼ਮ ਤਾਂ ਆਪਣੀ ਜੇਬ ਗਰਮ ਕਰਨ ਲਈ ਇਹਨਾਂ ਤੋਂ ਪੈਸੇ ਲੈ ਜਾਂਦੇ ਹਨ।
ਉਪਰੋਕਤ ਰੇਲਵੇ ਕਲੋਨੀ ਵਾਲਿਆਂ ਦਾ ਇਹ ਵੀ ਆਖਣਾ ਹੈ ਕਿ ਕੁੱਝ ਲੋਕ ਤਾਂ ਇੱਥੇ ਉਘੇ ਦਰੱਖਤਾਂ ਦੀ ਓਟ ਵਿੱਚ ਆਪਣੇ ਕਮਰੇ ਖੜ•ੇ ਕਰ ਲੈਂਦੇ ਹਨ ਅਤੇ ਬਿਜਲੀ ਦੇ ਕੁਨੈਕਸ਼ਨ ਸਿੱਧੇ ਖੰਭਿਆ ਨਾਲ ਜੋੜ ਲੈਂਦੇ ਹਨ। ਇਹਨਾਂ ਨੂੰ ਉਠਾਉਣ ਵਾਲਾ ਕੋਈ ਨਹੀਂ ਹੁੰਦਾ ਅਤੇ ਉਪਰੋਕਤ ਵਿਅਕਤੀਆਂ ਦੇ ਇੱਥੇ ਰਹਿਣ ਦਾ ਵੀ ਕਿਸੇ ਨੂੰ ਪਤਾ ਨਹੀਂ ਚੱਲਦਾ। ਦੂਜੇ ਪਾਸੇ ਇਹਨਾਂ ਲੋਕਾਂ ਦੇ ਕਾਰਣ ਰੇਲਵੇ ਕੁਆਰਟਰਾਂ ਦੇ ਨਜ਼ਦੀਕ ਗੰਦਗੀ ਵੀ ਫੈਲਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਉਪਰੋਕਤ ਆਰਪੀਐਫ ਤੇ ਜੀਆਰਪੀ ਮੁਲਾਜ਼ਮਾਂ ਨੂੰ ਉਪਰੋਕਤ ਵਿਅਕਤੀਆਂ ਦਾ ਪਿਛੋਕੜ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਹੁੰਦੀ ਹੈ ਤਾਂ ਉਸ ਦਾ ਪਤਾ ਲੱਗ ਸਕੇ। ਅਧਿਕਾਰੀਆਂ ਨੇ ਵੀ ਨਾ ਦਿੱਤਾ ਸਪੱਸ਼ਟ ਜਵਾਬ
ਇਸ ਮਾਮਲੇ ਵਿੱਚ ਸਟੇਸ਼ਨ ਸੁਪਰਡੰਟ ਪ੍ਰਦੀਪ ਸਿੰਘ ਨੇ ਸੰਪਰਕ ਕਰਨ 'ਤੇ ਉਪਰੋਕਤ ਮਾਮਲੇ ਵਿੱਚ ਆਰਪੀਐਫ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ। ਜਦ ਇਹ ਰੇਲਵੇ ਦੀ ਜ਼ਮੀਨ 'ਤੇ ਲਗਾਤਾਰ ਹੋ ਰਹੇ ਕਬਜ਼ਿਆਂ ਦੇ ਸਬੰਧ ਵਿੱਚ ਆਰਪੀਐਫ ਇੰਚਾਰਜ ਰਾਜੇਸ਼ ਰੋਹੇਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੀ ਮਾਮਲੇ ਨੂੰ ਟਾਲਦੇ ਹੋਏ ਕਿਹਾ ਕਿ ਇਹ ਇੰਜਨੀਅਰ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦਾ ਕੰਮ ਹੈ। ਉਹਨਾਂ ਨੂੰ ਜਦ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਕੋਈ ਹੁਕਮ ਮਿਲਦੇ ਹਨ ਤਾਂ ਉਹਨਾਂ ਦੀ ਮਦਦ ਲਈ ਹੀ ਆਰਪੀਐਫ ਮੁਲਾਜ਼ਮ ਜਾਂਦੇ ਹਨ।
ਕਬਜ਼ਿਆਂ ਨੂੰ ਹਟਾਉਣ ਦੇ ਮਾਮਲੇ ਵਿੱਚ ਜਦ ਸਬੰਧਤ ਵਿਭਾਗ ਦੇ ਅਧਿਕਾਰੀ ਏਆਈਐਨ ਰਮੇਸ਼ ਥਾਪਰ ਨਾਲ ਸੰਪਰਕ ਕੀਤਾ ਗਿਅ ਤਾਂ ਉਹਨਾਂ ਕਿਹਾ ਕਿ ਉਹ ਵੀ ਕੁੱਝ ਦਿਨ ਪਹਿਲਾਂ ਬਠਿੰਡਾ ਵਿੱਚ ਆਏ ਹਨ ਅਤੇ ਇਸ ਮਾਮਲੇ ਵਿੱਚ ਉਹਨਾਂ ਕੁੱਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੇ ਉੱਚ ਅਧਿਕਾਰੀ ਹੀ ਇਸ ਮਾਮਲੇ ਬਾਰੇ ਕੁੱਝ ਦੱਸ ਸਕਦੇ ਹਨ।
No comments:
Post a Comment