ਯਾਦ ਆਉਂਦਾ ਮੈਨੂੰ ਓਹ ਬਚਪਨ ਦਾ ਵੇਲਾ, ਜਦੋਂ ਮਾਂ ਚੁੱਲ੍ਹੇ ‘ਤੇ ਬੈਠੀ ਰੋਟੀਆਂ ਪਕਾ ਰਹੀ ਹੁੰਦੀ ਅਤੇ ਮੈਂ ਕੋਲ ਬੈਠਾ ਉਸਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾ ਰਿਹਾ ਹੁੰਦਾ। ਯਾਦ ਐ, ਜੇ ਕੋਈ ਨੁਕਸ ਨਾ ਵੀ ਹੁੰਦਾ ਤਾਂ ਮੈਂ ਨਖਰੇ ਕਰ-ਕਰ ਰੋਟੀ ਖਾਂਦਾ, ਮਾਂ ਕਦੇ ਨਾ ਗੁੱਸੇ ਹੁੰਦੀ, ਜੋ ਸਬਜ਼ੀ ਕਹਿੰਦਾ ਓਹੀ ਬਣਾ ਦਿੰਦੀ ਪਰ ਨੁਕਸ ਕੱਢਣੋਂ ਨਹੀਂ ਹੱਟਦਾ ਸੀ ਮੈਂ, ਪਰ ਅੱਜ ਮਾਂ ਦੂਰ ਐ, ਅੱਜ ਕੌਣ ਬਣਾਕੇ ਦਿੰਦਾ ਐ, ਓ ਸਬਜ਼ੀ ਜੋ ਮੈਂ ਕਹਿੰਦਾ ਹਾਂ।
ਜਦੋਂ ਗੂੜ੍ਹੀ ਨੀਂਦੇ ਸੁੱਤਾ ਪਿਆ ਹੁੰਦਾ, ਤਾਂ ਓਹਦਾ ਮੈਨੂੰ ਉਠਾਉਣ ਨੂੰ ਦਿਲ ਨਾ ਕਰਦਾ, ਸੋਚਦੀ ਮੇਰੇ ਪੁੱਤ ਦੀ ਨੀਂਦ ਕਿਤੇ ਖਰਾਬ ਨਾ ਹੋ ਜਾਵੇ, ਪਰ ਜਦੋਂ ਤੱਕ ਉਹ ਉਠਾਉਂਦੀ ਨਾ, ਤਦ ਤੱਕ ਮੈਂ ਬੇਫ਼ਿਕਰੀ ਨਾਲ ਸੁੱਤਾ ਪਿਆ ਰਹਿੰਦਾ, ਮਾਂ ਆਪਣੇ ਆਪ ਉਠਾ ਲਵੇਗੀ, ਜਦੋਂ ਕਿਤੇ ਜਾਣ ਦਾ ਸਮਾਂ ਹੋਇਆ, ਕੋਈ ਫ਼ਿਕਰ ਨਾ ਹੁੰਦਾ ਮੈਨੂੰ ਉਸਦੇ ਘਰ ਹੁੰਦਿਆਂ, ਉਸ ਦਾ ਸੁਪਨਾ ਸੀ ਮੇਰਾ ਪੁੱਤ ਪੜ੍ਹ ਲਿਖ ਜਾਵੇ, ਕੋਈ ਚੱਜਦੀ ਨੋਕਰੀ ਕਰੇ, ਸਵੇਰੇ ਤਿਆਰ ਕਰਕੇ ਸਕੂਲ ਭੇਜਦੀ ਤਾਂ ਜਦੋਂ ਤੱਕ ਘਰ ਨਾ ਆਉਂਦਾ ਤਾਂ ਉਸਨੂੰ ਚਿੰਤਾ ਲੱਗੀ ਰਹਿੰਦੀ, ਮੇਰਾ ਪੁੱਤ ਹਾਲੇ ਕਿਉਂ ਨਹੀਂ ਆਇਆ, ਸੋ ਗੱਲਾਂ ਸੋਚਦੀ, ਜਦ ਤੱਕ ਉਸ ਦੀਆਂ ਅੱਖਾਂ ਮੂਹਰੇ ਨਾ ਹੋ ਜਾਂਦਾ। ਸਕੂਲੋਂ ਆਉਣਾ ਉਸ ਦੁਆਰਾ ਰੋਟੀ ਬਣਾ ਫ਼ਿਰ ਖਿਲਾਉਣੀ।
ਯਾਦ ਐ, ਜਦ ਕਦੇ ਕੋਈ ਗਲਤੀ ਕਰਦਾ ਤਾਂ ਬਾਪੂ ਦੀ ਮਾਰ ਤੋਂ ਬਚਾਉਣ ਲਈ ਮਾਂ ਅੱਗੇ ਕੰਧ ਬਣ ਖਲ੍ਹੋ ਜਾਂਦੀ, ਆਪਣੀ ਸੁੱਧ ਬੁੱਧ ਦਾ ਖਿਆਲ ਹੋਵੇ ਨਾ ਹੋਵੇ, ਪਰ ਮੇਰਾ ਹਰ ਸਮੇਂ ਖਿਆਲ ਰੱਖਦੀ। ਥੋੜੀ ਜਿਹੀ ਸੱਟ ਵੀ ਲੱਗਦੀ ਤਾਂ ਡਾਕਟਰਾਂ ਕੋਲ ਭੱਜਣ ਵਾਲੀ ਮਾਂ ਅੱਜ ਮੇਰੇ ਤੋਂ ਦੂਰ ਬੈਠੀ ਪਤਾ ਨਹੀਂ ਕਿਵੇਂ ਦਿਨ ਗੁਜਾਰਦੀ ਹਊ, ਸ਼ਾਇਦ ਹੁਣ ਵੀ ਉਸਦਾ ਮਨ ਪਲ ਪਲ ਖੁਸਦਾ ਹੋਵੇਗਾ। ਵਿੱਚ ਪ੍ਰਦੇਸ਼ਾਂ ਮੈਨੂੰ ਅੱਜ ਕੌਣ ਉਠਾਉਂਦਾ ਦਫ਼ਤਰ ਜਾਣ ਲਈ, ਅੱਜ ਕੌਣ ਸੋਚਦਾ ਮੈਨੂੰ ਉਹੀ ਸਬਜ਼ੀ ਬਣਾਕੇ ਦੇਣ ਲਈ ਜੋ ਮੈਨੂੰ ਪਸੰਦ ਹੈ, ਕਿਸਨੂੰ ਫ਼ਿਕਰ ਅੱਜ ਮੇਰੀ ਤਕਲੀਫ਼ ਦਾ, ਕੌਣ ਜਾਣਦਾ ਮੈਂ ਕਿਵੇਂ ਰਹਿੰਦਾ, ਪ੍ਰੰਤੂ ਮਾਂ ਤਾਂ ਮਾਂ ਹੀ ਹੁੰਦੀ ਹੈ, ਅੱਜ ਵੀ ਦੂਰ ਬੈਠੀ ਇਹੀ ਸੋਚਦੀ ਹੈ ਕਿ
ਮੇਰਾ ਪੁੱਤ ਕਿਵੇਂ ਰਹਿੰਦਾ ਹੋਊ, ਐਨੀ ਦੂਰ ਮੇਰੇ ਪੁੱਤ ਨੂੰ ਰੋਟੀ-ਸਬਜ਼ੀ ਚੰਗੀ ਮਿਲਦੀ ਹੋਊ, ਮੇਰਾ ਪੁੱਤ ਕਿਵੇਂ ਸਵੇਰੇ ਉੱਠਦਾ ਹੋਊ, ਮੇਰੇ ਉਠਾਉਣ ਤੋਂ ਬਿਨ੍ਹਾਂ। ਮੇਰੇ ਤੋਂ ਬਿਨ੍ਹਾਂ ਕੌਣ ਖਿਆਲ ਰੱਖਦਾ ਹੋਊ ਮੇਰੇ ਪੁੱਤ ਦਾ।
ਸੱਚ ਹੀ ਹੈ, ਧਰਤੀ ਉੱਤੇ ਜੇਕਰ ਗੱਲ ਕੀਤੀ ਜਾਵੇ ਕਿ ਸਭ ਤੋਂ ਨਿੱਘੀ ਥਾਂ ਕਿਹੜੀ ਹੈ ਤਾਂ ਮੇਰੀ ਨਜਰ ਵਿੱਚ ਮਾਂ ਦੀ ਗੋਦ, ਜਿੱਥੇ ਸਿਰ ਰੱਖਦਿਆਂ ਦੁਨੀਆ ਦੇ ਫ਼ਿਕਰ, ਕਿਸੇ ਗੱਲ ਦਾ ਡਰ ਖ਼ਤਮ ਹੋ ਜਾਂਦਾ ਹੈ। ਜਿਸ ਪੁੱਤਰ ਕੋਲ ਮਾਂ ਹੈ, ਉਸ ਤੋਂ ਵੱਡਾ ਕਿਸਮਤ ਵਾਲਾ ਆਦਮੀ ਕੌਣ ਹੋ ਸਕਦਾ ਹੈ। ਇੱਥੇ ਮੈਂ ਹੀ ਨਹੀਂ, ਦੁਨੀਆਂ ‘ਤੇ ਵਿਚਰ ਰਿਹਾ ਹਰ ਮਨੁੱਖ ਧਰਤੀ ‘ਤੇ ਅੱਖਾਂ ਖੋਲ੍ਹਣ ‘ਤੇ ਜ਼ਿੰਦਗੀ ਦਾ ਅਲੋਕਿਕ ਰਸ ਮਾਣਨ ਲਈ ਉਸ ਮਾਂ ਦਾ ਕਰਜ਼ਦਾਰ ਹੈ, ਜਿਸਨੇ ਨੌ ਮਹੀਨੇ ਦੁੱਖ ਝੱਲਕੇ ਆਪਣੇ ਪੁੱਤ ਨੂੰ ਜਨਮ ਦਿੱਤਾ ਹੈ, ਜਨਮ ਦੇਣ ਤੋਂ ਬਾਅਦ ਚਾਹੇ ਉਸ ਦਾ ਪੁੱਤਰ ਉਸ ਨੂੰ ਪਹਿਚਾਣੇ ਜਾਂ ਨਾ ਪਹਿਚਾਣੇ। ਕਿਸੇ ਨੇ ਇਹ ਸਹੀ ਹੀ ਕਿਹਾ ਹੈ ਕਿ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’
Subscribe to:
Post Comments (Atom)
’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,
ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ ਲੇਖਕ ਨਰਿੰਦਰ ਕੌਰ ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...
-
ਆ ਬਾਈ ਗੁਰਜੰਟਿਆਂ......ਕਿਧਰ ਚੱਲਿਆਂ.... ਬੱਸ ਬਾਬਾ ਇਧਰ ਹੀ ਚੱਲਿਆ ਸਾਂ ਅੱਜ ਬਾਬਾ ਬਾਦਲ ਨੇ ਜੋ ਕੱਠ ਦਿਖਾਉਣਾ ਏ। ਆ ਗਈਆਂ ਨਾ ਚੋਣਾਂ ਅਤੇ ਪਾਰਟੀਆਂ ਨੇ ਵੀ ਆਪਣੇ ਉ...
-
ਅਵਾਰਾ ਪਸ਼ੂਆਂ ਦੀ ਦਹਿਸ਼ਤ ਬਠਿੰਡਾ 'ਚ ਕਾਇਮ ਨਗਰ ਨਿਗਮ ਬਠਿੰਡਾ ਦੀਆਂ ਕਈ ਕੋਸ਼ਿਸਾਂ ਦੇ ਬਾਅਦ ਬਾਵਜੂਦ ਅਵਾਰਾ ਪਸ਼ੂਆਂ ਦੀ ਸਮੱਸਿਆ ਬ...
-
ਸਿਆਸੀ ਨੇਤਾ ਫੁਹਾਰੇ 'ਤੇ ਲਗਾ ਕੇ ਇਸ਼ਤਿਹਾਰ ਮੁਫਤ ਚ ਕਰ ਰਹੇ ਨੇ ਮਸ਼ਹੂਰੀ ਕਾਰਗਿਲ ਸ਼ਹੀਦ ਸੰਦੀਪ ਸਿੰਘ ਦੇ ਬੁੱਤ ਨਜ਼ਦੀਕ ਪਰਸ ਰਾਮ ਨਗਰ ਦੇ ਚ...
No comments:
Post a Comment