Wednesday, July 16, 2014

ਡਾਕਟਰ ਦੇ ਅਮਲੀ ਦੀਵਾਨੇ, ਸਿਹਤ ਵਿਭਾਗ ਨਾ ਮਾਨੇ

      ਅਮਲੀਆਂ ਨੇ ਡਾਕਟਰ ਦੀ ਬਦਲੀ ਰੁਕਵਾਉਣ ਲਈ ਰੋਸ ਮੁਜ਼ਾਹਰਾ ਕਰਕੇ ਜਤਾਇਆ ਰੋਸ 

     ਸਿਵਲ ਹਸਪਤਾਲ ਬਠਿੰਡਾ 'ਚ ਅੱਜ ਉਦੋਂ ਹੰਗਾਮਾ ਖੜ•ਾ ਹੋ ਗਿਆ, ਜਦ ਹਸਪਤਾਲ 'ਚੋਂ ਬਦਲੇ ਡਾਕਟਰ ਦੀ ਬਦਲੀ ਨੂੰ ਰੁਕਵਾਉਣ ਲਈ ਡਾਕਟਰ ਦੇ ਹੱਕ 'ਚ ਅਮਲੀਆਂ ਨੇ ਸਿਵਲ ਸਰਜਨ ਦਫਤਰ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਦਿਤੀ। ਨਸ਼ਾ ਛੱਡਣ ਲਈ ਦਵਾਈ ਲੈਣ ਆਏ ਅਮਲੀਆਂ ਨੇ ਆਪਣੇ ਚਹੇਤੇ ਡਾਕਟਰ ਦੀ ਬਦਲੀ ਨੂੰ ਲੈ ਕੇ ਅੱਜ ਕਈ ਘੰਟੇ ਸਿਵਲ ਹਸਪਤਾਲ ਵਿੱਚ ਰੋਸ ਜਤਾਇਆ ਅਤੇ ਓਪੀਡੀ 'ਚ ਅੱਜ ਨਸ਼ਾ ਛੱਡਣ ਆਏ ਮਰੀਜ਼ਾਂ ਦੀ ਭੀੜ ਲੱਗੀ ਹੋਈ ਸੀ। ਇਹ ਅਮਲੀ ਦਵਾਈ ਲੈਣ ਲਈ ਲੱਗੇ ਕਤਾਰਾਂ 'ਚ ਪਸੀਨੋ ਪਸੀਨੀ ਹੋ ਗਏ ਸਨ।

   
   ਜ਼ਿਕਰਯੋਗ ਹੈ ਕਿ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਮਨੋਰੋਗ ਮਾਹਿਰ ਡਾ. ਇੰਦੀਵਰ ਕਾਲੜਾ ਦਾ ਤਬਾਦਲਾ ਸਿਹਤ ਵਿਭਾਗ ਨੇ ਹਸਪਤਾਲ ਘੁੱਦਾ 'ਚ ਕਰ ਦਿੱਤਾ ਹੈ। ਸਿਵਲ ਹਸਪਤਾਲ ਵਿੱਚ ਨਸ਼ਾ ਛੱਡਣ ਆਏ ਅਮਲੀ ਜਦ ਇਕੱਠੇ ਹੋ ਗਏ ਅਤੇ ਉਹਨਾਂ ਨੂੰ ਡਾਕਟਰ ਇੰਦੀਵਰ ਕਾਲੜਾ ਦਾ ਤਬਾਦਲਾ ਹੋਣ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਉਣੇ ਸ਼ੁਰੂ ਕਰ ਦਿੱਤੀ। 

   ਇਸ ਦੌਰਾਨ ਹੀ ਉਹ ਇਕੱਠੇ ਹੋਏ ਸੈਂਕੜੇ ਨਸ਼ੇੜੀ ਸਿਵਲ ਸਰਜਨ ਦਫਤਰ ਵਾਲੀ ਇਮਾਰਤ ਵਿੱਚ ਵੀ ਨਾਅਰੇ ਲਗਾਉਂਦੇ ਹੋਏ ਹੀ ਚਲੇ ਗਏ ਅਤੇ ਉਹਨਾਂ ਨੇ ਇਸ ਦੌਰਾਨ ਡਾ. ਇੰਦੀਵਰ ਕਾਲੜਾ ਦੀ ਬਦਲੀ ਨੂੰ ਰੱਦ ਕਰਨ ਦੇ ਨਾਅਰੇ ਵੀ ਲਗਾਏ। ਇੱਥੇ ਪੁੱਜੇ ਫਰੀਦਕੋਟ ਦੇ ਬੂਟਾ ਸਿੰਘ ਦਾ ਆਖਣਾ ਸੀ ਕਿ ਉਹ ਅਫੀਮ ਦਾ ਸੇਵਨ ਕਰਦਾ ਸੀ ਅਤੇ ਹੁਣ ਉਹ ਇਸ ਨੂੰ ਛੱਡਣ ਲਈ ਤਿਆਰ ਹੈ। ਉਹ ਅੱਜ ਆਪਣੀ ਦਿਹਾੜੀ ਛੱਡ ਕੇ ਇੱਥੇ ਦਵਾਈ ਲੈਣ ਆਇਆ ਸੀ ਪਰੰਤੂ ਜਦ ਉਸ ਨੂੰ ਡਾਕਟਰ ਦੀ ਬਦਲੀ ਕੀਤੇ ਜਾਣ ਦਾ ਪਤਾ ਚੱਲਿਆ ਤਾਂ ਮਨ ਨੂੰ ਠੇਸ ਪੁੱਜੀ। ਉਹਨਾਂ ਕਿਹਾ ਕਿ ਡਾਕਟਰ ਸਾਹਿਬ ਚੰਗੀ ਦਵਾਈ ਦਿੰਦੇ ਹਨ ਅਤੇ ਉਹ ਉਹਨਾਂ ਦੀ ਦਵਾਈ ਤੋਂ ਸੰਤੁਸ਼ਟ ਹਨ। ਜੇਕਰ ਉਹਨਾਂ ਦੀ ਇੱਥੋਂ ਬਦਲੀ ਹੁੰਦੀ ਹੈ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। 

     ਦਰਸ਼ਨ ਸਿੰਘ ਭੁੱਚੋ ਮੰਡੀ ਦਾ ਆਖਣਾ ਸੀ ਕਿ ਉਹ ਅੱਜ ਦਵਾਈ ਲੈਣ ਆਏ ਹਨ ਪਰੰਤੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪ੍ਰਾਈਵੇਟ ਟਰਾਲਾ ਚਲਾਉਂਦੇ ਹਨ ਅਤੇ ਸ਼ਾਮ ਨੂੰ ਕਲਕੱਤਾ ਲਈ ਲੈ ਕੇ ਜਾਣਾ ਹੈ। ਇਹ ਡਾਕਟਰ ਦੁਆਰਾ ਉਹਨਾਂ ਨੂੰ ਦਵਾਈ ਚੰਗੀ ਤੇ ਥੋੜੀ ਦਿੱਤੀ ਜਾਂਦੀ ਹੈ। ਇਸ ਲਈ ਇਹ ਹੀ ਡਾਕਟਰ ਇੱਥੇ ਹੋਣੇ ਚਾਹੀਦੇ ਹਨ। ਇਸ ਸਮੇਂ ਦਵਾਈ ਲੈਣ ਆਏ ਮਰੀਜ਼ ਬਲਦੇਵ ਸਿੰਘ ਭਲੂਰ, ਬਿੰਦਰ ਸਿੰਘ ਦਬੜੀਖਾਨਾ, ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਬਦਲੀ ਰੱਦ ਕੀਤੀ ਜਾਣੀ ਚਾਹੀਦੀ ਹੈ।

  ਇਸ ਮਾਮਲੇ 'ਚ ਪੀ.ਸੀ.ਐਮ.ਐਸ ਦੇ ਡਾਕਟਰ ਗੁਰਮੇਲ ਸਿੰਘ ਅਤੇ ਹੋਰਾਂ ਦਾ ਆਖਣਾ ਸੀ ਕਿ ਡਾਕਟਰ ਇੰਦੀਵਰ ਕਾਲੜਾ ਦੀ ਬਦਲੀ ਕੀਤੇ ਜਾਣ ਨਾਲ ਇੱਕ ਵੱਡਾ ਘਾਟਾ ਨਸ਼ੇ ਦੀ ਮੁਹਿੰਮ ਨੂੰ ਰੋਕ ਲਗਾਉਣ ਲਈ ਪਵੇਗਾ ਕਿਉਂਕਿ ਬਠਿੰਡਾ 'ਚ ਰੋਜ਼ਾਨਾ ਸੈਂਕੜੇ ਹੀ ਨਸ਼ਿਆਂ ਛੱਡਣ ਲਈ ਮਰੀਜ਼ ਆ ਰਹੇ ਹਨ। ਇਸ ਦੌਰਾਨ ਡਾਕਟਰ ਦੀ ਬਦਲੀ ਕੀਤੇ ਜਾਣ ਨਾਲ ਇਸ ਮੁਹਿੰਮ 'ਚ ਰੁਕਾਵਟ ਪਵੇਗੀ। ਉਹਨਾਂ ਸਿਵਲ ਸਰਜਨ ਬਠਿੰਡਾ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਦਖਲ ਦੇ ਕੇ ਇਹ ਬਦਲੀ ਨੂੰ ਰੱਦ ਕਰਵਾਇਆ ਜਾਵੇ ਤਾਂ ਜੋ ਨਸ਼ੇ ਛੱਡਣ ਦੀ ਮੁਹਿੰਮ 'ਚ ਮਿਹਨਤ ਨਾਲ ਹਿੱਸਾ ਪਾ ਰਹੇ ਇੰਦੀਵਰ ਕਾਲੜਾ ਮਰੀਜ਼ਾਂ ਦੀ ਸੇਵਾ ਕਰਨ ਅਤੇ ਰੋਜ਼ਾਨਾ ਸੈਂਕੜਿਆ ਦੀ ਗਿਣਤੀ ਵਿੱਚ ਆਉਣ ਵਾਲੇ ਮਰੀਜ਼ ਮਾਯੂਸ ਹੋ ਕੇ ਨਾ ਮੁੜਨ। ਜ਼ਿਕਰਯੋਗ ਹੈ ਕਿ ਬਠਿੰਡਾ 'ਚ ਰੋਜ਼ਾਨਾ 500 ਤੋਂ ਉਪਰ ਨਸ਼ਾ ਛੱਡਣ ਲਈ ਮਰੀਜ਼ ਆ ਰਹੇ ਹਨ ਅਤੇ ਇੱਥੇ ਜੇਕਰ ਡਾਕਟਰ ਦੀ ਬਦਲੀ ਹੁੰਦੀ ਹੈ ਤਾਂ ਇੱਥੇ ਇਹਨੇ ਆ ਰਹੇ ਮਰੀਜ਼ਾਂ ਨੂੰ ਡਾਕਟਰ ਲਈ ਸਾਹਮਣਾ ਮੁਸ਼ਕਿਲ ਹੋ ਜਾਵੇਗਾ।  ਸਿਵਲ ਸਰਜਨ ਬਠਿੰਡਾ ਨਾਲ ਜਦ ਇਸ ਮਾਮਲੇ 'ਚ ਗੱਲ ਕਰਨੀ ਚਾਹੀ ਤਾਂ ਉਹਨਾਂ ਦੁਆਰਾ ਫੋਨ ਨਹੀਂ ਚੁੱਕਿਆ ਗਿਆ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...