Monday, July 21, 2014

ਲਾਈਨੋ ਪਾਰ ਇਲਾਕੇ ਨੂੰ ਨਾ ਜੁੜਿਆ ਕੋਈ ਖੇਡ ਦਾ ਮੈਦਾਨ

        ਰਾਜਨੀਤਿਕ ਤੌਰ 'ਤੇ ਚੋਣਾਂ ਵੇਲੇ ਅਹਿਮ ਭੂਮਿਕਾ ਨਿਭਾਉਣ ਵਾਲੇ ਲਾਈਨੋ ਪਾਰ ਇਲਾਕੇ ਦੇ ਮੱਧਵਰਗੀ ਅਤੇ ਗਰੀਬ ਤਬਕੇ ਦੇ ਲੋਕਾਂ ਲਈ ਪੰਜਾਬ ਸਰਕਾਰ ਦੁਆਰਾ ਹਾਲੇ ਤੱਕ ਬੱਚਿਆਂ ਅਤੇ ਨੌਜਵਾਨਾਂ ਲਈ ਕਿਸੇ ਵੀ ਤਰ•ਾਂ ਦੀ ਖੇਡ ਖੇਡਣ ਲਈ ਮੈਦਾਨ ਜਾਂ ਪਾਰਕਾਂ ਜਿਹੇ ਕੋਈ ਉਪਰਾਲੇ ਨਹੀਂ ਕੀਤੇ ਹਨ। ਇਹਨਾਂ ਮਸਲਿਆਂ ਨੂੰ ਲੈ ਕੇ ਕਈ ਸਮਾਜਸੇਵੀ ਅਤੇ ਇਲਾਕੇ ਦੇ ਬੁੱਧੀਜੀਵੀ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਕੋਲ ਆਪਣੀ ਗੱਲ ਪਹੁੰਚਾਉਣ ਲਈ ਕੋਸ਼ਿਸ ਕੀਤੀ ਹੈ ਪਰ ਹਾਲੇ ਤਕ ਸਰਕਾਰ, ਮੰਤਰੀਆਂ ਜਾਂ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਸੇਧ ਦੇਣ ਲਈ ਅਜਿਹਾ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ। 

     ਇਸ ਲਈ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਅੰਦਰੋਂ ਅੰਦਰੀ ਇਸ ਗਲ ਦੀ ਟੀਸ ਪੈਂਦੀ ਹੈ। ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੇਂਦਰੀ ਮੰਤਰੀ ਬਣੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸ਼ਹਿਰ 'ਚੋਂ ਘਟੀਆਂ ਵੋਟਾਂ ਵਿਚ ਇਸ ਇਲਾਕੇ ਦੇ ਵੋਟ ਬੈਂਕ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਬਣਦੀਆਂ ਸਹੂਲਤਾਂ ਦੀ ਘਾਟ ਕਾਰਣ ਵੀ ਲੋਕ ਖਫਾ ਦਿਖਾਈ ਦੇ ਰਹੇ ਹਨ।  

 
   ਖੇਡ ਮੈਦਾਨ ਤੇ ਪਾਰਕਾਂ ਲਈ ਤਰਸ ਰਹੇ ਲਾਈਨੋ ਪਾਰ ਇਲਾਕੇ ਕਈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ ਅਤੇ ਨਸ਼ਿਆਂ ਵਿੱਚ ਪੈ ਚੁੱਕੇ ਨੌਜਵਾਨਾਂ ਨੂੰ ਸਹੀ ਸੇਧ 'ਤੇ ਲਿਆਉਣਾ ਮੁਸ਼ਕਿਲ ਹੋਇਆ ਪਿਆ ਹੈ। ਜਿੱਥੇ ਇੱਕ ਪਾਸੇ ਸਰਕਾਰ ਨੇ ਇਸ ਇਲਾਕੇ ਨੂੰ ਕੋਈ ਵੀ ਖੇਡ ਮੈਦਾਨ ਜਾਂ ਪਾਰਕ ਦੇਣ 'ਚ ਸ਼ਹਿਰ ਨਾਲੋਂ ਵਿਤਕਰਾ ਕੀਤਾ ਹੈ, ਉਥੇ ਹੀ ਕੋਈ ਖੇਡ ਦਾ ਮੈਦਾਨ ਨਾ ਹੋਣ ਦੇ ਬਾਵਜੂਦ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਇਸ ਇਲਾਕੇ ਦੇ ਖਿਡਾਰੀਆਂ ਨੇ ਪਹੁੰਚ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਵੇਟ ਲਿਫਟਿੰਗ ਪਰਮਿੰਦਰ ਸਿੰਘ, ਮੁੱਕੇਬਾਜ਼ੀ ਸੁਖਜਿੰਦਰ ਸ਼ਰਮਾ, ਮੁੱਕੇਬਾਜ਼ ਵਿਕਰਮਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਖਿਡਾਰੀ ਹਨ।

   ਇਲਾਕੇ ਵਿੱਚ ਰੇਲਵੇ ਵਿਭਾਗ ਦਾ ਭਾਵੇਂ ਇੱਕੋ ਇੱਕ ਖੇਡ ਮੈਦਾਨ ਲੋਕਾਂ ਲਈ ਸਹਾਰਾ ਹੈ ਪਰ ਪੰਜਾਬ ਸਰਕਾਰ ਵੱਲੋਂ ਕੋਈ ਖੇਡ ਦਾ ਮੈਦਾਨ ਨਾ ਦਿੱਤੇ ਜਾਣ ਦਾ ਲੋਕਾਂ ਵਿਚ ਗਿਲਾ ਹੈ। ਸੈਂਕੜੇ ਹੀ ਲੋਕ ਸਵੇਰੇ ਅਤੇ ਸ਼ਾਮ ਸੈਰ ਕਰਨ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਖੇਡਣ ਲਈ ਆਉਂਦੇ ਹਨ ਪਰ ਵੱਡੀ ਗਿਣਤੀ ਵਿੱਚ ਖੇਡਣ ਆਉਣ ਵਾਲੇ ਨੌਜਵਾਨਾਂ ਲਈ ਇਹ ਕਾਫੀ ਨਹੀਂ ਹੈ। ਜਦੋਂਕਿ ਇਸ ਠੰਢੀ ਸੜਕ 'ਤੇ ਹੀ ਰੇਲਵੇ ਵਿਭਾਗ ਦਾ ਇਕ ਸ਼ਾਸ਼ਤਰੀ ਪਾਰਕ ਬੱਚਿਆਂ ਖੇਡਣ ਅਤੇ ਨਹਿਰੂ ਪਾਰਕ ਮੁਲਤਾਨੀਆ ਪੁਲ ਦੇ ਹੇਠਾਂ ਬਣਾਇਆ ਹੋਇਆ ਸੀ ਪਰੰਤੂ ਇਹ ਵੀ ਹੁਣ ਜੁਆਰੀਆਂ ਦੇ ਖੇਡਣ ਅਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਦੇ ਅੱਡੇ ਬਣ ਕੇ ਰਹਿ ਗਏ ਹਨ। ਇਹ ਪੂਰ•ੀ ਤਰ•ਾਂ ਪਾਰਕ ਵੱਜੋਂ ਖਤਮ ਹੋ ਚੁੱਕੇ ਹਨ।  ਇਲਾਕੇ ਦੇ ਬੁੱਧੀਜੀਵੀ ਲੋਕ ਸਰਕਾਰ ਨੂੰ ਕੋਸਦੇ ਹਨ ਕਿ ਜੇਕਰ ਹਾਲੇ ਵੀ ਸਰਕਾਰ ਵਲੋਂ ਕੋਈ ਮੈਦਾਨ ਨੌਜਵਾਨਾਂ ਨੂੰ ਸਹੀ ਸੇਧ ਵੱਲ ਲਿਆਉਣ ਲਈ ਨਾ ਬਣਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਹੋਰ ਵੀ ਵੱਡੀ ਗਿਣਤੀ ਵਿੱਚ ਨਸ਼ਿਆਂ ਦੇ ਚੁੰਗਲ ਵਿਚ ਫਸ ਸਕਦੇ ਹਨ।  
  
   ਮੁੱਕੇਬਾਜ਼ੀ ਵਿੱਚ ਰਾਸ਼ਟਰੀ ਪੱਧਰ 'ਤੇ ਖੇਡ ਚੁੱਕੇ ਵਿਕਰਜੀਤ ਸਿੰਘ ਦਾ ਆਖਣਾ ਹੈ ਕਿ ਇਸ ਇਲਾਕੇ ਦੇ ਨੌਜਵਾਨਾਂ ਲਈ ਖੇਡ ਦਾ ਮੈਦਾਨ ਅਤੇ ਪਾਰਕ ਇੱਥੇ ਹੋਣੇ ਚਾਹੀਦੇ ਹਨ ਤਾਂ ਜੋ ਇਸ ਇਲਾਕੇ 'ਚੋਂ ਹੋਰ ਖਿਡਾਰੀ ਅੱਗੇ ਆਉਣ ਅਤੇ ਉਹ ਉੱਚਾਈਆਂ ਨੂੰ ਛੂਹ ਕੇ ਇਸ ਇਲਾਕੇ ਅਤੇ ਪੰਜਾਬ ਦਾ ਨਾਮ ਹੋਰ ਦੇਸ਼ਾਂ 'ਚ ਵੀ ਰੋਸ਼ਨ ਕਰ ਸਕਣ। ਉਹਨਾਂ ਕਿਹਾ ਕਿ ਹੁਣ ਇੱਥੇ ਕੋਈ ਖੇਡ ਦਾ ਮੈਦਾਨ ਅਤੇ ਪਾਰਕ ਨਾ ਹੋਣ ਦੇ ਕਾਰਣ ਬੱਚਿਆਂ ਤੋਂ ਇਲਾਵਾ ਨੌਜਵਾਨ ਵੀ ਗਲੀਆਂ ਵਿੱਚ ਖੇਡਦੇ ਹਨ। ਜਿਸ ਕਾਰਣ ਕਈ ਵਾਰ ਇਹ ਹਾਦਸਿਆਂ ਦੇ ਵੀ ਕਾਰਣ ਬਣਦੇ ਹਨ। 

     
    ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੇ ਬੁਲਾਰੇ ਦੇਸਰਾਜ ਛੱਤਰੀ ਵਾਲਾ ਦਾ ਆਖਣਾ ਹੈ ਕਿ ਜੇਕਰ ਪੰਜਾਬ ਸਰਕਾਰ ਸੱਚੇ ਦਿਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਨਾ ਚਾਹੁੰਦੀ ਹੈ ਤਾਂ ਇਸ ਲਈ ਖੇਡ ਸਟੇਡੀਅਮ ਲਾਈਨੋ ਪਾਰ ਇਲਾਕੇ ਵਿੱਚ ਹੋਣਾ ਚਾਹੀਦਾ ਹੈ। ਇਸ ਨਾਲ ਜਿੱਥੇ ਇੱਕ ਪਾਸੇ ਇੱਥੇ ਵੱਡੀ ਮਾਤਰਾ ਵਿੱਚ ਨਸ਼ਿਆਂ 'ਚ ਫਸ ਚੁੱਕੇ ਨੌਜਵਾਨ ਨਸ਼ਿਆਂ ਦੇ ਵਿਰੋਧ 'ਚ ਖੜ•ੇ ਹੋਣਗੇ, ਉਥੇ ਹੀ ਆਉਣ ਵਾਲੀ ਨਵੀਂ ਪੀੜ•ੀ ਨੂੰ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਬਚਾਅ ਕਰਨ ਲਈ ਪ੍ਰੇਰਿਤ ਕਰਨਗੇ। ਪ੍ਰਸ਼ਾਸਨ ਨੂੰ ਇਲਾਕੇ ਵਿੱਚ ਨਸ਼ਿਆਂ ਵਿੱਚ ਪੈ ਚੁੱਕੇ ਨੌਜਵਾਨਾਂ ਨੂੰ ਸੇਧ ਦੇਣ ਵਿਚ ਮਦਦ ਮਿਲੇਗੀ। 

   ਉਹਨਾਂ ਕਿਹਾ ਕਿ ਪ੍ਰਤਾਪ ਨਗਰ 'ਚ ਸ਼ਹੀਦ ਸਿਪਾਹੀ ਸੰਦੀਪ ਸਿੰਘ ਦੇ ਨਾਮ 'ਤੇ ਇੱਕ ਪਾਰਕ ਲੋਕਾਂ ਨੂੰ ਬਣਾ ਕੇ ਦਿੱਤਾ ਗਿਆ ਸੀ ਪਰੰਤੂ ਉਸ ਵਿੱਚ ਹੁਣ ਪਾਣੀ ਦੀ ਟੈਂਕੀ ਅਤੇ ਇੱਕ ਆਰ.ਓ ਬਣਾ ਦਿੱਤਾ ਗਿਆ। 
                                                          ਜਿਸ ਨਾਲ ਇੱਥੇ ਵੀ ਪਾਰਕ ਦੀ ਪੂਰੀ ਜਗ•ਾ ਭਰ ਗਈ ਅਤੇ ਵੱਡੀ ਉਮਰ ਦੇ ਬਜੁਰਗਾਂ, ਨੌਜਵਾਨਾਂ ਜਾਂ ਬੱਚਿਆਂ ਦੇ ਟਹਿਲਣ ਲਈ ਇੱਥੇ ਕੋਈ ਜਗ•ਾ ਨਹੀਂ ਰਹੀ ਹੈ। ਆਰਗੇਨਾਈਜੇਸ਼ਨ ਦੇ ਬੁਲਾਰੇ ਦਾ ਆਖਣਾ ਹੈ ਕਿ ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਇਲਾਕੇ 'ਚ ਸਟੇਡੀਅਮ ਹੋਣ ਦੀ ਗੱਲ ਦੇ ਸਬੰਧ 'ਚ ਮੁੱਖ ਸੰਸਦੀ ਸਕੱਤਰ  ਸਰੂਪ ਚੰਦ ਸਿੰਗਲਾ ਨੂੰ ਮਿਲੇ ਸਨ ਅਤੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਵੀ ਮੰਗ ਪੱਤਰ ਭੇਜ ਚੁੱਕੇ ਹਨ। 
 
 
                               ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਆਖਣਾ ਹੈ ਕਿ ਇਸ ਇਲਾਕੇ 'ਚ 90 ਹਜ਼ਾਰ ਦੇ ਕਰੀਬ ਦੀ ਅਬਾਦੀ ਹੈ ਅਤੇ ਇਸ ਇਲਾਕੇ ਵਿੱਚ ਉਹ ਸਹੂਲਤਾਂ ਦੇਣ ਵੱਲ ਧਿਆਨ ਦੇ ਰਹੇ ਹਨ। ਸੀਵਰੇਜ ਆਦਿ ਇਲਾਕੇ 'ਚ ਪਾ ਕੇ ਸਹੂਲਤਾਂ ਦੇ ਰਹੇ ਹਨ ਅਤੇ ਵਿਕਾਸ ਵੱਧ ਧਿਆਨ ਦਿੱਤਾ ਜਾ ਰਿਹਾ ਹੈ।





              ਖੇਡ ਦਾ ਮੈਦਾਨ ਵੀ ਇਲਾਕੇ ਦੀ ਜਰੂਰਤ ਹੈ ਅਤੇ ਨਸ਼ਿਆਂ ਨੂੰ ਘਟਾਉਣ ਲਈ ਜਰੂਰੀ ਹੈ।  ਇਸ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਜਗ•ਾ ਵੀ ਪ੍ਰਾਪਰ ਨਹੀਂ ਮਿਲੀ ਹੈ। ਕੋਸ਼ਿਸ ਹੈ ਕਿ ਇਲਾਕੇ ਦੀ ਇਸ ਮੰਗ ਨੂੰ ਵੀ ਜਲਦ ਪੂਰਾ ਕੀਤਾ ਜਾ ਸਕੇ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...