Monday, June 5, 2017

ਉੱਤਰੀ ਅਮਰੀਕਾ ਦਾ ਕੀਤਾ ਪੱਤਰਕਾਰ ਵਰਿੰਦਰ ਸਿੰਘ ਨੇ ਦੌਰਾ

ਉੱਤਰੀ ਅਮਰੀਕਾ ਦਾ ਕੀਤਾ ਪੱਤਰਕਾਰ ਵਰਿੰਦਰ ਸਿੰਘ ਨੇ ਦੌਰਾ
ਕਈ ਸਿਆਸੀ ਹਸਤੀਆਂ ਨਾਲ ਕੀਤੀ ਮੁਲਾਕਾਤ
ਉੱਤਰੀ ਅਮਰੀਕਾ ਦਾ ਹਾਲ ਹੀ ਦੇ ਦਿਨਾਂ 'ਚ ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਦੁਆਰਾ ਦੌਰਾ ਕੀਤਾ ਗਿਆ। 

ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਨੇ ਹਾਲ ਹੀ ਵਿੱਚ ਉੱਤਰੀ ਅਮਰੀਕਾ ਦਾ ਦੌਰਾ ਕੀਤਾ। ਉੱਤਰੀ ਅਮਰੀਕਾ ਦੇ ਇਸ ਦੌਰੇ ਦੌਰਾਨ ਉਹ ਸੁਰਖੀਆਂ 'ਚ ਰਹੇ ਕਿਉਂਕਿ ਉਨ•ਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਨਤੀਜਿਆਂ ਦੇ ਸਬੰਧ ਵਿੱਚ ਕੀਤੀ ਗਈ ਭਵਿੱਖਬਾਣੀ ਪ੍ਰਵਾਸੀ ਭਾਰਤੀ ਭਾਈਚਾਰੇ ਵਿੱਚ ਖੂਬ ਚਰਚਾ ਦਾ ਵਿਸ਼ਾ ਰਹੀ। 
ਉੱਤਰੀ ਅਮਰੀਕਾ ਦੇ ਦੌਰੇ ਦੌਰਾਨ ਰੋਜ਼ਾਨਾ 'ਦਿ ਟ੍ਰਿਬਿਊਨ' ਦੇ ਪ੍ਰਿੰਸੀਪਲ ਕੋਰਸਪੋਂਡੈਂਟ ਵਰਿੰਦਰ ਸਿੰਘ ਨੇ ਟੋਰਾਂਟੋ ਵਿੱਚ ਸਥਿੱਤ ਭਾਰਤੀ ਦੂਤਘਰ ਦੇ ਕਾਊਂਸਲ ਜਨਰਲ ਆਫ ਇੰਡੀਆ ਦਿਨੇਸ਼ ਭਾਟੀਆ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਭਾਰਤ ਤੇ ਕੈਨੇਡਾ ਦੇ ਆਪਸੀ ਸਬੰਧਾਂ ਬਾਰੇ ਚਰਚਾ ਕਰਨ ਦੇ ਨਾਲ ਨਾਲ ਭਾਰਤੀ ਦੂਤਘਰ ਵੱਲੋਂ ਪ੍ਰਵਾਸੀ ਭਾਰਤੀਆਂ ਦੀ ਸੁਵਿਧਾ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ•ਾਂ ਵਾਈਸ ਕਾਊਂਸਲ ਆਫ ਇੰਡੀਆ ਮਹੇਸ਼ ਕੁਮਾਰ ਲਾਕੜਾ ਨਾਲ ਵੀ ਮੁਲਾਕਾਤ ਕੀਤੀ। 
ਕੈਨੇਡਾ ਵਿੱਚ ਓਂਟਾਰੀਓ ਸਰਕਾਰ ਵੱਲੋਂ ਮੈਂਬਰ ਆਫ਼ ਪ੍ਰੀਵੈਂਸ਼ੀਅਲ ਪਾਰਲੀਮੈਂਟ (ਐਮ.ਪੀ.ਪੀ.) ਹਰਿੰਦਰ ਮੱਲ•ੀ ਨੇ ਵਰਿੰਦਰ ਸਿੰਘ ਦਾ ਸੁਆਗਤ ਕੀਤਾ ਅਤੇ ਦੋਵਾਂ ਵੱਲੋਂ ਭਾਰਤ-ਕੈਨੇਡਾ ਅਤੇ ਖਾਸ ਕਰਕੇ ਪੰਜਾਬ ਦੇ ਅਹਿਮ ਮਾਮਲਿਆਂ ਉਪਰ ਚਰਚਾ ਕੀਤੀ। ਇਸ ਦੇ ਇਲਾਵਾ ਵਰਿੰਦਰ ਸਿੰਘ ਨੇ ਮੈਂਬਰ ਆਫ ਪ੍ਰੀਵੈਨਸ਼ੀਅਲ ਪਾਰਲੀਮੈਂਟ (ਐਮ.ਪੀ.ਪੀ) ਹਰਿੰਦਰ ਮੱਲ•ੀ, ਹਰਿੰਦਰ ਸਿੰਘ ਤੱਖੜ ਅਤੇ ਵਿੱਕ ਢਿੱਲੋਂ ਨਾਲ ਕੁਈਜ਼ਨ ਪਾਰਕ ਵਿੱਚ ਸਥਿੱਤ ਓਂਟਾਰੀਓ ਪਾਰਲੀਮੈਂਟ ਦੀ ਇਮਾਰਤ ਵਿੱਚ ਮੁਲਾਕਾਤ ਕੀਤੀ ਅਤੇ ਪੰਜਾਬ, ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਇਲਾਵਾ ਭਾਰਤੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾ ਸਬੰਧੀ ਚਰਚਾ ਕੀਤੀ। 

Sunday, January 24, 2016


ਪੰਜਾਬ ਕਬੱਡੀ ਐਸੋਸੀਏਸ਼ਨ ਦੇ ਕਬੱਡੀ ਸੀਜਨ ਦੀ ਪੁਸਤਕ ''ਪੰਜਾਬ ਦੀ ਮਾਂ-ਖੇਡ ਕਬੱਡੀ' ਰਿਲੀਜ਼                                                                                                                                             

                                                                                                   ਕਬੱਡੀ ਜਗਤ ਦੀ ਸਰਗਰਮ ਐਸੋਸੀਏਸ਼ਨ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਐਸੋਸੀਏਸ਼ਨ ਦੇ ਕਬੱਡੀ ਸੀਜਨ 2014-15 ਦੀ ਪੁਸਤਕ ''ਪੰਜਾਬ ਦੀ ਮਾਂ-ਖੇਡ ਕਬੱਡੀ'' ਰਿਲੀਜ਼ ਕਰ ਦਿੱਤੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਬੱਡੀ ਪੁਸਤਕ ''ਪੰਜਾਬ ਦੀ ਮਾਂ-ਖੇਡ ਕਬੱਡੀ'' ਵਿਚ ਜਿਥੇ ਐਸੋਸੀਏਸ਼ਨ ਨਾਲ ਸਬੰਧਿਤ ਅਕੈਡਮੀਆਂ ਅਤੇ ਉਨ•ਾਂ ਦੇ ਖਿਡਾਰੀਆਂ ਦਾ ਓਵਰ-ਆਲ ਪ੍ਰਦਰਸ਼ਨ, ਸਰਵੋਤਮ ਖਿਡਾਰੀ, ਰਿਕਾਰਡ ਬਨਾਉਣ ਵਾਲੇ ਖਿਡਾਰੀ ਦਾ ਲੇਖਾ-ਜੋਖਾ ਦਿੱਤਾ ਗਿਆ, ਉਥੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੀਆਂ ਟੀਮਾਂ ਦਾ ਰਿਕਾਰਡ ਵੀ ਸ਼ਾਮਿਲ ਕੀਤਾ ਗਿਆ। ਉਨ•ਾਂ ਦੱਸਿਆ ਕਿ ਐਸੋਸੀਏਸ਼ਨ ਦਾ ਪੂਰਨ ਰਿਕਾਰਡ ਲੇਖਕ ਅੰਮ੍ਰਿਤਪਾਲ ਸਿੰਘ ਨੇ ਇਕੱਤਰ ਕੀਤਾ, ਜੋ ਕਾਬਿਲੇ-ਤਾਰੀਫ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜ਼ਿਲ•ਾ ਪ੍ਰੀਸ਼ਦ ਬਠਿੰਡਾ, ਹਰਪ੍ਰੀਤ ਬਾਬਾ ਕਬੱਡੀ ਕੋਚ, ਸੁਰਿੰਦਰਪਾਲ ਸਿੰਘ ਟੋਨੀ ਪ੍ਰਧਾਨ ਪੰਜਾਬ ਕਬੱਡੀ ਐਕਡਮੀਜ਼ ਐਸੋਸੀਏਸ਼ਨ, ਹਰਜਿੰਦਰ ਜਿੰਦਾ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਬੀ. ਡੀ. ਪੀ. ਓ. ਅਤੇ ਹੋਰ ਸਖ਼ਸ਼ੀਅਤਾਂ ਮੌਜੂਦ ਸਨ।

Tuesday, May 5, 2015

ਫਿਲਮ 'ਭਾਗ ਮਿਲਖਾ ਭਾਗ' ਵਿੱਚ ਛਾਇਆ ਜਪਤੇਜ ਹੁਣ ਪੰਜਾਬੀ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਕਰਕੇ ਚਰਚਾ 'ਚ

    ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ 'ਮਿੰਨੀ ਮਿਲਖਾ ਸਿੰਘ' ਭਾਵ ਜਪਤੇਜ 
 ਬਾਲੀਵੁੱਡ ਦੀ ਫਿਲਮ 'ਭਾਗ ਮਿਲਖਾ ਭਾਗ' ਵਿੱਚ ਭੂਮਿਕਾ ਨਿਭਾਉਣ ਦੇ ਬਾਅਦ 'ਮਿੰਨੀ ਮਿਲਖਾ' ਵੱਜੋਂ ਚਰਚਾ ਰਿਹਾ ਜਪਤੇਜ ਹੁਣ ਪੰਜਾਬੀ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਵਿੱਚ ਅਹਿਮ ਭੂਮਿਕਾ ਨਿਭਾਉਣ ਕਾਰਨ ਚਰਚਾ ਹੈ । ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਬਾਅਦ ਦਰਦ ਨੂੰ ਬਿਆਨਦੀ ਫਿਲਮ ਹੈ। ਇਸ ਫਿਲਮ ਵਿੱਚ ਪਾਕਿਸਤਾਨ ਨੂੰ ਪਿਆਰ ਦੀ ਭਾਸ਼ਾ ਸਮਝਾਉਣ ਦੀ ਕੋਸ਼ਿਸ ਕਰਦੀ ਫਿਲਮ ਵਿੱਚ ਵੱਖਰਾਪਨ ਲੈ ਕੇ ਆਉਂਦੀ ਹੈ। ਫਿਲਮ ਵਿੱਚ ਜਪਤੇਜ ਨੇ ਜੱਗਾ ਨਾਂ ਦੇ ਬੱਚੇ ਦਾ ਕਿਰਦਾਰ ਨਿਭਾਇਆ ਹੈ। ਤਫਿਲਮ ਦੀ ਸਾਰੀ ਕਹਾਣੀ ਉਸਦੇ ਕਿਰਦਾਰ ਦੇ ਆਸ ਪਾਸ ਹੀ ਘੁੰਮਦੀ ਹੈ।
 ਜਪਤੇਜ ਭਾਵ 'ਮਿੰਨੀ ਮਿਲਖਾ'
ਦਾ ਆਖਣਾ ਹੈ ਕਿ 'ਭਾਗ ਮਿਲਖਾ ਭਾਗ' ਲਈ ਉਸ ਨੇ ਚੰਡੀਗੜ੍ਹ ਵਿੱਚ ਓਡੀਸ਼ਨ ਦਿੱਤਾ ਸੀ ਜਿਸ ਵਿੱਚ ਉਸਦੀ ਚੋਣ ਹੋ ਗਈ ਸੀ। ਅੱਠਵੀਂ ਵਿੱਚ ਪੜ੍ਹਨ ਵਾਲੇ ਜਪਤੇਜ ਨੇ ਫਿਲਮ ਵਿੱਚ ਭੂਮਿਕਾ ਨਿਭਾ ਕੇ ਚਾਰ ਚੰਨ ਲਗਾ ਦਿੱਤੇ। ਜਪਤੇਜ ਦਾ ਪਿਤਾ ਕਈ ਸਾਲਾਂ ਤੋਂ ਫਿਲਮ ਪ੍ਰੋਡਕਸ਼ਨ ਦਾ ਕੰਮ ਕਰਦਾ ਆ ਰਿਹਾ ਹੈ ਤੇ ਉਸ ਨੂੰ ਆਪਣੇ ਪਿਤਾ ਦੀ ਗੁੜਤੀ ਮਿਲੀ ਹੈ।
 'ਭਾਗ ਮਿਲਖਾ ਭਾਗ' ਫਿਲਮ ਵਿੱਚ ਕੰਮ ਕਰਨ ਸਮੇਂ ਉਹ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਹੁਣ ਉਹ ਦਸਵੀਂ ਵਿੱਚ ਪੜ੍ਹ ਰਿਹਾ ਹੈ। ਪਿਤਾ ਦੀ ਮਦਦ ਉਸ ਨੂੰ ਪੂਰ੍ਹੀ ਮਿਲਣ ਦੀ ਉਸ ਨੇ ਗੱਲ ਆਖਦਿਆਂ ਕਿਹਾ ਕਿ ਉਸਦੇ ਪਿਤਾ ਨਾਲ ਨਾਲ ਉਸਦੀ ਪੜ੍ਹਾਈ ਵੀ ਜ਼ਿਆਦਾ ਡਿਸਟਰਬ ਨਾ ਹੋਣ ਦਾ ਖਿਆਲ ਰੱਖਦੇ ਹਨ ਤੇ ਉਹ ਵੀ ਫਿਲਹਾਲ ਆਪਣੀ ਪੜ੍ਹਾਈ ਤੇ ਵੀ ਨਾਲ ਨਾਲ ਧਿਆਨ ਦੇਣਾ ਚਾਹੁੰਦਾ ਹੈ। ਉਸ ਅਨੁਸਾਰ ਉਸ ਨੂੰ 'ਭਾਗ ਮਿਲਖਾ ਭਾਗ' ਦੇ ਬਾਅਦ ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ਦੇ ਕਈ ਆਫਰ ਆਏ ਪਰ ਫਿਲਮਾਂ ਦੀ ਕਹਾਣੀ ਸਹੀ ਨਾ ਲੱਗਣ ਦੇ ਕਾਰਨ ਉਨ੍ਹਾਂ ਸਾਈਨ ਨਾ ਕੀਤੀ ਤੇ ਹੁਣ ਇਸ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਦੀ ਕਹਾਣੀ ਚੰਗੀ ਲੱਗੀ। ਜਿਸ ਦੇ ਕਾਰਣ ਉਨ੍ਹਾਂ ਨੇ ਇਹ ਫਿਲਮ ਕਰਨ ਨੂੰ ਚੁਣਿਆ ਤੇ ਉਸਦੇ ਪਿਤਾ ਤੇ ਪਰਿਵਾਰ ਦੀ ਤਮੰਨਾ ਸੀ ਕਿ ਉਹ ਇਸ ਫਿਲਮ ਵਿੱਚ ਆਪਣੀ ਭੂਮਿਕਾ ਨਿਭਾਵੇ। 
  ਪੰਜਾਬੀ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਵਿੱਚ ਉਸ ਨੇ ਉਸ ਨੇ ਖੂਬ ਮਜ਼ਾ ਕਰਨ ਬਾਰੇ ਦੱਸਿਆ ਤੇ ਸੈਟਸ ਤੇ ਵੀ ਘਰ ਵਰਗਾ ਮਾਹੌਲ ਹੋਣ ਦੀ ਗੱਲ ਉਨ੍ਹਾਂ ਕਹੀ। ਉਸ ਨੇ ਕਿਹਾ ਕਿ ਸਭ ਤੋਂ ਛੋਟਾ ਹੋਣ ਕਾਰਣ ਉਹ ਸਭ ਦਾ ਪਸੰਦੀਦਾ ਐਕਟਰ ਤੇ ਕਰੈਕਟਰ ਸੀ ਕਿਉਂਕਿ ਉਹ ਹਾਲੇ ਵੀ ਸਿੱਖ ਹੀ ਰਿਹਾ ਹੈ। ਇਸਲਈ ਇਸ ਫਲਮ ਨੇ ਉਸ ਨੂੰ ਆਪਣੀ ਐਕਟਿੰਗ ਦੇ ਪਾਠ ਵਿੱਚ ਲਿਖਣ ਲਈ ਕਾਫੀ ਕੁੱਝ ਦਿੱਤਾ ਹੈ। ਉਸ ਨੇ ਦੱਸਿਆ ਕਿ 'ਭਾਗ ਮਿਲਖਾ ਭਾਗ' ਦੌਰਾਨ ਰਾਕੇਸ਼ ਸਰ ਤੇ ਫਰਹਾਨ ਸਰ ਉਸਦੇ ਗੁਰੂ ਸਨ ਅਤੇ ਇਸ ਵਾਰ ਮੈਂ ਡਾਇਰੈਕਟਰ ਅਨੁਰਾਗ ਬਾਸੂ ਅਤੇ ਸਾਡੇ ਡਾਇਰੈਕਟਰ ਅਵਤਾਰ ਸਿੰਘ ਤੋਂ ਗਿਆਨ ਲਿਆ। ਹਾਲਾਤ ਬਿਲਕੁਲ Àਸ ਤਰ੍ਹਾਂ ਸਨ ਜਿਵੇਂ ਪਹਿਲੀ ਕਲਾਸ ਵਿੱਚ ਪੜ੍ਹ ਰਹੇ ਬੱਚੇ ਨੂੰ ਕਿਸੇ ਟਾਪ-ਗ੍ਰੇਡ ਦੀ ਯੂਨੀਵਰਸਿਟੀ ਦੇ ਤਜਰਬੇਕਾਰ ਪ੍ਰੋਫੈਸਰ ਪੜ੍ਹਾ ਰਹੇ ਹੋਣ। ਇਸ ਫਿਲਮ ਵਿੱਚ ਉਸ ਦੇ ਇਲਾਵਾ ਕਰਤਾਰ ਚੀਮਾ ਤੇ ਅਮਨ ਗਰੇਵਾਲ ਵੀ ਹਨ। ਬਾਲੀਵੁੱਡ ਫਿਲਮਾਂ ਵਿੱਚ ਪਸੰਦੀਦਾ ਹੀਰੋ ਵੱਜੋਂ 'ਅਕਸ਼ੈ ਕੁਮਾਰ' ਤੇ 'ਅਮਿਰ ਖਾਨ' ਨੂੰ ਪਸੰਦ ਕਰਦਾ ਹੈ। ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ ਜਪਤੇਜ ਸਾਦਗੀ ਭਰਪੂਰ ਹੀਰੋ ਹੈ। ਉਹ ਦੱਸਦਾ ਹੈ ਕਿ ਉਸਦੇ ਘਰ ਉਸਦੀ ਮਾਤਾ ਜਸਵੀਰ ਕੌਰ, ਪਿਤਾ ਸਵਰਨ ਸਿੰਘ ਦੇ ਇਲਾਵਾ ਉਹ ਤੇ ਉਸਦੀ ਭੈਣ ਹਨ। ਉਹ ਆਪਣੀ ਭੈਣ ਤੋਂ ਛੋਟਾ ਹੈ।

Saturday, April 11, 2015

ਪੰਜਾਬ ਦਾ ਪੁੱਤ ਪਰਦੀਪ ਸਰਾਂ ਹੁਣ ਬਾਲੀਵੁੱਡ ਚ

 ਬਾਲੀਵੁੱਡ ਦੀ ਫਿਲਮ ਵਿੱਚ ਗਾਵੇਗਾ ਹੁਣ ਪਰਦੀਪ ਸਰਾਂ 

     
ਪੰਜਾਬ ਦਾ ਪੁੱਤ ਪਰਦੀਪ ਸਰਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਹਿੰਦੀ ਫਿਲਮ ਵਿੱਚ ਗਾਵੇਗਾ। ਬਠਿੰਡਾ ਦਾ ਜੰਮਿਆ ਪਲਿਆ ਪਰਦੀਪ ਸਰਾਂ ਨੇ ਆਪਣੀ ਸਖਤ ਮਿਹਨਤ ਤੇ ਰਿਆਜ਼ ਕਾਰਨ ਅੱਜ ਮੁੰਬਈ ਵਰਗੇ ਸ਼ਹਿਰ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ। ਸਾਲ 2014 ਵਿੱਚ ਨੈਸ਼ਨਲ ਚੈਨਲ ਸਟਾਰ ਪਲੱਸ ਤੋਂ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਹਨੀ ਸਿੰਘ ਦੀ ਦੇਖਰੇਖ ਵਿੱਚ ਪਹਿਲੀ ਵਾਰ ਸ਼ੁਰੂ ਹੋਏ ਰਿਅਲਟੀ ਸ਼ੋਅ 'ਇੰਡੀਆਜ਼ ਰਾਅ ਸਟਾਰ' ਵਿੱਚ ਇੰਡੀਆ ਦੇ ਟੋਪ 10 ਵਿੱਚ ਪੰਜਾਬ ਵਿੱਚੋਂ ਪਰਦੀਪ ਚੋਣ ਹੋਈ ਸੀ।
  ਆਪਣੀ ਉੱਚੀ ਲੰਬੀ ਹੇਕ ਤੇ ਬੁਲੰਦ ਅਵਾਜ਼ ਸਦਕਾ ਪਰਦੀਪ ਨੂੰ ਹਨੀ ਸਿੰਘ ਨੇ ਪੰਜਾਬ ਦੇ ਬੱਬਰ ਸ਼ੇਰ ਦਾ ਨਾਂ ਦਿੱਤਾ। ਆਪਣੀ ਪੂਰੀ ਲਗਨ ਤੇ ਮਿਹਨਤ ਸਦਕਾ ਇੰਨੇ ਸਖਤ ਮੁਕਾਬਲੇ ਵਿੱਚ ਪਰਦੀਪ ਟੌਪ 4 ਤੱਕ ਪਹੁੰਚ ਕੇ ਹਿੰਦੁਸਤਾਨ ਦਾ ਹਰਮਨ ਪਿਆਰਾ ਬਣਿਆ। ਆਪਣੇ ਸ਼ੋਅ ਦੌਰਾਨ ਪਰਦੀਪ ਨੂੰ ਮੁੰਬਈ ਦੇ ਕਈ ਪ੍ਰਸਿੱਧ ਸੰਗੀਤਕਾਰਾਂ ਦੇ ਦਿਲਾਂ ਨੂੰ ਟੁੰਿਬਆ। ਪਰਦੀਪ ਲਈ ਸਭ ਤੋਂ ਵੱਡੀ ਖੁਸ਼ੀ ਤੇ ਮਾਣ ਵਾਲੀ ਗੱਲ ਉਦੋਂ ਹੋਈ, ਜਦੋਂਕਿ ਬਾਲੀਵੁੱਡ ਵੱਲੋਂ 30 ਮਾਰਚ ਨੂੰ ਉਸ ਦੇ ਜਨਮ ਦਿਨ ਤੇ ਭਵਿੱਖ ਨੂੰ ਹਰ ਰੋਸ਼ਨ ਕਰਨ ਵਾਲਾ ਪਲੇਅ ਬੈਕ ਸਿੰਗਰ ਹੋਣ ਦਾ ਤੋਹਫਾ ਮਿਲਿਆ। ਦੱਸਣਯੋਗ ਹੈ ਕਿ ਪਹਿਲਾਂ ਸੁਪਰਹਿੱਟ ਹੋਈ ਫਿਲਮ 'ਓ ਮਾਈ ਗੌਡ' ਦੀ ਟੀਮ ਵੱਲੋਂ ਬਣਾਈ ਦੂਸਰੀ ਫਿਲਮ 'ਧਰਮ ਸੰਕਟ ਮੇਂ' ਜਿਸ ਦੇ ਡਾਇਰੈਕਟਰ ਫੁਵਾਦ ਖਾਨ ਹਨ ਅਤੇ ਇਸ ਵਿੱਚ ਹਿੰਦੀ ਸਿਨੇਮਾ ਦੇ ਪ੍ਰਸਿੱਧ ਸਿਤਾਰੇ, ਨਸ਼ੀਰੂਦੀਨ ਸ਼ਾਹ, ਪਰੇਸ਼ ਰਾਵਲ ਅਤੇ ਅਨੂ ਕਪੂਰ ਜੀ ਕੰਮ ਕਰ ਰਹੇ ਹਨ। 
  ਇਹ ਫਿਲਮ 10 ਅਪਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ। ਇਸ ਫਿਲਮ ਵਿੱਚ ਪਰਦੀਪ ਨੇ 'ਅੱਲਾ ਹੂ' ਗੀਤ ਨੂੰ ਅਵਾਜ਼ ਦਿੱਤੀ ਹੈ ਅਤੇ ਜਿਸ ਨੂੰ ਸੰਗੀਤ ਦਿੱਤਾ ਹੈ, ਮੁੰਬਈ ਦੇ ਪ੍ਰਸਿੱਧ ਸੰਗੀਤਕਾਰ ਸਚਿਨ ਗੁਪਤਾ ਨੇ ਜੋ ਕਿ ਪਰਦੀਪ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਭਵਿੱਖ ਵਿੱਚ ਵੀ ਪਰਦੀਪ ਨੂੰ ਹੋਰ ਮੌਕੇ ਪ੍ਰਦਾਨ ਕਰ ਰਹੇ ਹਨ। 

Friday, November 7, 2014

ਰੇਲਵੇ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ਿਆਂ ਨੇ ਬਣਾਈ 'ਰੇਲ'

                  
   ਠੰਢੇ ਬਸਤੇ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ
                                                                                                                                           ਰੇਲਵੇ ਵਿਭਾਗ ਦੀ ਜਗ•ਾ 'ਤੇ ਬਾਹਰਲੇ ਸੂਬਿਆਂ ਤੋਂ ਆ ਕੇ ਕਬਜ਼ੇ ਜਮ•ਾਉਣ ਵਾਲੇ ਲੋਕਾਂ ਨੂੰ ਉਠਾਉਣ ਦੀ ਮੁਹਿੰਮ ਇੱਕ ਵਾਰ ਫਿਰ ਠੰਢੇ ਬਸਤੇ ਵਿੱਚ ਪੈ ਗਈ ਹੈ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਇਹ ਪ੍ਰਵਾਸੀਆਂ ਨੂੰ ਰਹਿੰਦਿਆਂ ਜਦ ਕਈ ਸਾਲ ਬੀਤ ਜਾਂਦੇ ਹਨ ਤਾਂ ਅਚਾਨਕ ਰੇਲਵੇ ਵਿਭਾਗ ਦੀ ਜਾਗ ਖੁਲ•ਣ ਬਾਅਦ ਉਪਰੋਕਤ ਘਰਾਂ ਨੂੰ ਢਾਹ ਕੇ ਉਪਰੋਕਤ ਲੋਕਾਂ ਨੂੰ ਬੇਘਰ ਕਰ ਦਿੱਤਾ ਜਾਂਦਾ ਹੈ। ਇੱਕ ਪਾਸੇ ਜਿੱਥੇ ਇਹ ਲੋਕ ਬਾਹਰਲੇ ਆਪਣੇ ਸੂਬਿਆਂ ਨੂੰ ਛੱਡ ਕੇ ਆ ਕੇ ਬਠਿੰਡਾ ਰੇਲਵੇ ਦੀ ਜ਼ਮੀਨ 'ਤੇ ਕਾਬਜ਼ ਹੋ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਉਪਰੋਕਤ ਲੋਕਾਂ ਦੇ ਪਿਛੋਕੜ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਾ ਹੋਣ ਕਾਰਣ ਰੇਲਵੇ ਵਿਭਾਗ ਤੇ ਰੇਲਵੇ ਕਲੋਨੀ  ਲਈ ਇਹ ਲੋਕ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ ਕਿਉਂਕਿ ਇਹਨਾਂ ਦੀ ਆੜ ਵਿੱਚ ਕੋਈ ਵੀ ਮਾੜਾ ਅਨਸਰ ਇੱਥੇ ਵਾਰਦਾਤਾਂ ਨੂ ਅੰਜਾਮ ਦੇ ਸਕਦਾ ਹੈ।
                                   ਜਮ•ਾਏ ਹੋਏ ਲੋਕਾਂ ਬਾਰੇ ਰੇਲਵੇ ਅਧਿਕਾਰੀ ਵੀ ਪੁੱਛਣ 'ਤੇ ਮਾਮਲੇ ਪ੍ਰਤੀ ਟਾਲ ਮਟੋਲ ਕਰਦੇ ਹੋਏ ਨਜ਼ਰ ਆਉਂਦੇ ਹਨ। ਰੇਲਵੇ ਵਿਭਾਗ ਨੇ ਹੋਰ ਰਾਜਾਂ ਤੋਂ ਆਏ ਇਹਨਾਂ ਲੋਕਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਤਾਂ ਚਲਾਈ ਪਰੰਤੂ ਇਹ ਨੇਪਰੇ ਕਦੇ ਵੀ ਨਾ ਚੜ• ਸਕੀ। ਅੱਧ ਵਿਚਕਾਰ ਉਪਰੋਕਤ ਮੁਹਿੰਮ ਨੂੰ ਛੱਡਣ ਕਰਕੇ ਇਹ ਮੁਹਿੰਮ ਠੁੱਸ ਹੋ ਗਈ। ਜਿੱਥੇ ਇਹ ਮੁਹਿੰਮ ਦੇ ਅਸਫਲ ਦੀ ਹੋਣ ਦੀ ਗੱਲ ਆਉਂਦੀ ਹੈ, ਉਥੇ ਹੀ ਪ੍ਰਵਾਸੀਆਂ ਦੁਆਰਾ ਝੁੱਗੀਆਂ ਨੂੰ ਬਨਾਉਣ ਦੇ ਮਾਮਲੇ ਵਿੱਚ ਰੇਲਵੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਕਿਉਂਕਿ ਇੱਕ ਵਾਰ ਉਪਰੋਕਤ ਰੇਲਵੇ ਅਧਿਕਾਰੀਆਂ ਦੁਆਰਾ ਝੁੱਗੀਆਂ ਵਿੱਚੋਂ ਉਠਾਏ ਉਪਰੋਕਤ ਪ੍ਰਵਾਸੀ ਆਪਣਾ ਡੇਰਾ ਫਿਰ ਪਹਿਲਾਂ ਵਾਲੀ ਜਗ•ਾ ਤੇ ਹੀ ਲਗਾ ਕੇ ਬੈਠ ਜਾਂਦੇ ਹਨ।                                                                                                                                                                      ਇਹਨਾਂ ਨੂੰ ਉਠਾਉਣ ਦੀ ਦੁਆਰਾ ਰੇਲਵੇ ਅਧਿਕਾਰੀਆਂ ਦੀ ਜੁਅੱਰਤ ਨਹੀਂ ਪੈਂਦੀ ਅਤੇ ਸੂਤਰਾਂ ਅਨੁਸਾਰ ਉਪਰੋਕਤ ਝੁੱਗੀਆਂ ਵਾਲਿਆਂ ਤੋਂ ਕੁੱਝ ਮੁਲਾਜ਼ਮ ਪੈਸੇ ਲੈ ਕੇ ਜੇਬ ਗਰਮ ਵੀ ਕਰਦੇ ਹਨ। ਇੱਥੇ ਹੀ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਰੇਲਵੇ ਵਿਭਾਗ ਦੁਆਰਾ ਪ੍ਰਵਾਸੀਆਂ ਨੂੰ ਰੇਲਵੇ ਵਿਭਾਗ ਲਈ ਖਤਰਾ ਸਮਝਦੇ ਹੋਏ ਤੇ ਕਬਜ਼ੇ ਹਟਾਉਣ ਲਈ ਉਠਾਉਣ ਦੀ ਮੁਹਿੰਮ ਚਲਾਈ ਗਈ ਸੀ ਅਤੇ ਬਠਿੰਡਾ ਓਵਰ ਬ੍ਰਿਜ ਦੇ ਹੇਠਾਂ ਸੈਂਕੜੇ ਦੇ ਕਰੀਬ ਝੁੱਗੀਆਂ ਨੂੰ ਢਾਹ ਦਿੱਤਾ ਸੀ। ਉਪਰੋਕਤ ਝੁੱਗੀਆਂ ਵਾਲੇ ਹੁਣ ਕੁੱਝ ਦਿਨਾਂ ਬਾਅਦ ਹੀ ਫਿਰ ਉਥੇ ਕਾਬਜ਼ ਹੋ ਗਏ ਹਨ ਅਤੇ ਆਪਣੀਆਂ ਝੁੱਗੀਆਂ ਨੂੰ ਬਣਾ ਲਈਆਂ ਹਨ। ਇਸ ਦੇ ਇਲਾਵਾ ਪਟਿਆਲਾ ਫਾਟਕ ਤੇ ਹੋਰ ਕਈ ਜਗ•ਾ ਤੋਂ ਇਹਨਾਂ ਲੋਕਾਂ ਨੂੰ ਉਠਾ ਦਿੱਤਾ ਗਿਆ ਸੀ।  
                                                                                                                                        ਰੇਲਵੇ ਕਲੋਨੀ ਦੇ ਕੁੱਝ ਲੋਕਾਂ ਦਾ ਆਖਣਾ ਹੈ ਕਿ ਉਪਰੋਕਤ ਲੋਕ ਰੇਲਵੇ ਦੇ ਨਜ਼ਦੀਕ ਰੇਲਵੇ ਦੀ ਜਗ•ਾ 'ਤੇ ਕਾਬਜ਼ ਤਾਂ ਹੋ ਜਾਂਦੇ ਹਨ ਅਤੇ ਉਪਰੋਕਤ ਵਿਅਕਤੀਆਂ ਦਾ ਨਾਮ, ਪਤਾ ਨਾ ਹੋਣ ਕਰਕੇ ਘਟਨਾ ਵਾਪਰਨ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਉਪਰੋਕਤ ਝੁੱਗੀਆਂ ਬਣਾ ਕੇ ਰਹਿਣ ਵਾਲੇ ਵਿਅਕਤੀਆਂ ਵਿਚੋਂ ਕਈ ਤਾਂ ਅਪਰਾਧਕ ਕਿਸਮ ਦੇ ਹੁੰਦੇ ਹਨ ਅਤੇ ਇਹ ਆਪਣਾ ਟਿਕਾਣਾ ਲਗਾਤਾਰ ਬਦਲਦੇ ਰਹਿੰਦੇ ਹਨ। ਕੁੱਝ ਰੇਲਵੇ ਮੁਲਾਜ਼ਮਾਂ ਨੇ ਆਪਣਾ ਨਾਮ ਗੁਪਤ ਰੱਖਣ 'ਤੇ ਦੱਸਿਆ ਕਿ ਉਹ ਇਹਨਾਂ ਵਿਅਕਤੀਆਂ ਦੁਆਰਾ ਕੀਤੇ ਕਬਜ਼ਿਆਂ ਨੂੰ ਹਟਾਉਣ ਬਾਰੇ ਕਿਸ ਕੋਲ ਗੁਹਾਰ ਲਗਾਉਣ ਕਿਉਂਕਿ ਕੁੱਝ ਮੁਲਾਜ਼ਮ ਤਾਂ ਆਪਣੀ ਜੇਬ ਗਰਮ ਕਰਨ ਲਈ ਇਹਨਾਂ ਤੋਂ ਪੈਸੇ ਲੈ ਜਾਂਦੇ ਹਨ। 

                                                                                                                                       ਉਪਰੋਕਤ ਰੇਲਵੇ ਕਲੋਨੀ ਵਾਲਿਆਂ ਦਾ ਇਹ ਵੀ ਆਖਣਾ ਹੈ ਕਿ ਕੁੱਝ ਲੋਕ ਤਾਂ ਇੱਥੇ ਉਘੇ ਦਰੱਖਤਾਂ ਦੀ ਓਟ ਵਿੱਚ ਆਪਣੇ ਕਮਰੇ ਖੜ•ੇ ਕਰ ਲੈਂਦੇ ਹਨ ਅਤੇ ਬਿਜਲੀ ਦੇ ਕੁਨੈਕਸ਼ਨ ਸਿੱਧੇ ਖੰਭਿਆ ਨਾਲ ਜੋੜ ਲੈਂਦੇ ਹਨ। ਇਹਨਾਂ ਨੂੰ ਉਠਾਉਣ ਵਾਲਾ ਕੋਈ ਨਹੀਂ ਹੁੰਦਾ ਅਤੇ ਉਪਰੋਕਤ ਵਿਅਕਤੀਆਂ ਦੇ ਇੱਥੇ ਰਹਿਣ ਦਾ ਵੀ ਕਿਸੇ ਨੂੰ ਪਤਾ ਨਹੀਂ ਚੱਲਦਾ। ਦੂਜੇ ਪਾਸੇ ਇਹਨਾਂ ਲੋਕਾਂ ਦੇ ਕਾਰਣ ਰੇਲਵੇ ਕੁਆਰਟਰਾਂ ਦੇ ਨਜ਼ਦੀਕ ਗੰਦਗੀ ਵੀ ਫੈਲਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਉਪਰੋਕਤ ਆਰਪੀਐਫ ਤੇ ਜੀਆਰਪੀ ਮੁਲਾਜ਼ਮਾਂ ਨੂੰ ਉਪਰੋਕਤ ਵਿਅਕਤੀਆਂ ਦਾ ਪਿਛੋਕੜ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਹੁੰਦੀ ਹੈ ਤਾਂ ਉਸ ਦਾ ਪਤਾ ਲੱਗ ਸਕੇ।                                                                                                                                                                                                                                                                    ਅਧਿਕਾਰੀਆਂ ਨੇ ਵੀ ਨਾ ਦਿੱਤਾ ਸਪੱਸ਼ਟ ਜਵਾਬ 
                                                                                                                                           ਇਸ ਮਾਮਲੇ ਵਿੱਚ ਸਟੇਸ਼ਨ ਸੁਪਰਡੰਟ ਪ੍ਰਦੀਪ ਸਿੰਘ ਨੇ ਸੰਪਰਕ ਕਰਨ 'ਤੇ ਉਪਰੋਕਤ ਮਾਮਲੇ ਵਿੱਚ ਆਰਪੀਐਫ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ। ਜਦ ਇਹ ਰੇਲਵੇ ਦੀ ਜ਼ਮੀਨ 'ਤੇ ਲਗਾਤਾਰ ਹੋ ਰਹੇ ਕਬਜ਼ਿਆਂ ਦੇ ਸਬੰਧ ਵਿੱਚ ਆਰਪੀਐਫ ਇੰਚਾਰਜ ਰਾਜੇਸ਼ ਰੋਹੇਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੀ ਮਾਮਲੇ ਨੂੰ ਟਾਲਦੇ ਹੋਏ ਕਿਹਾ ਕਿ ਇਹ ਇੰਜਨੀਅਰ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦਾ ਕੰਮ ਹੈ। ਉਹਨਾਂ ਨੂੰ ਜਦ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਕੋਈ ਹੁਕਮ ਮਿਲਦੇ ਹਨ ਤਾਂ ਉਹਨਾਂ ਦੀ ਮਦਦ ਲਈ ਹੀ ਆਰਪੀਐਫ ਮੁਲਾਜ਼ਮ ਜਾਂਦੇ ਹਨ।                                                             
      ਕਬਜ਼ਿਆਂ ਨੂੰ ਹਟਾਉਣ ਦੇ ਮਾਮਲੇ ਵਿੱਚ ਜਦ ਸਬੰਧਤ ਵਿਭਾਗ ਦੇ ਅਧਿਕਾਰੀ ਏਆਈਐਨ ਰਮੇਸ਼ ਥਾਪਰ ਨਾਲ ਸੰਪਰਕ ਕੀਤਾ ਗਿਅ ਤਾਂ ਉਹਨਾਂ ਕਿਹਾ ਕਿ ਉਹ ਵੀ ਕੁੱਝ ਦਿਨ ਪਹਿਲਾਂ ਬਠਿੰਡਾ ਵਿੱਚ ਆਏ ਹਨ ਅਤੇ ਇਸ ਮਾਮਲੇ ਵਿੱਚ ਉਹਨਾਂ ਕੁੱਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੇ ਉੱਚ ਅਧਿਕਾਰੀ ਹੀ ਇਸ ਮਾਮਲੇ ਬਾਰੇ ਕੁੱਝ ਦੱਸ ਸਕਦੇ ਹਨ।

Tuesday, October 28, 2014

ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ ਦੇਣ ਆ ਰਹੇ ਰੇਲ ਮੰਤਰੀ ਨੇ ਮਹਿਕਮਾ ਅਧਿਕਾਰੀਆਂ ਸਾਹ ਸੂਤੇ

             ਦਿਨ ਰਾਤ ਲੀਪਾਪੋਚੀ ਲੱਗੇ ਰਹਿੰਦੇ ਹਨ ਅਧਿਕਾਰੀ ਤੇ ਕਰਮਚਾਰੀ 
              ਬਠਿੰਡਾ ਜੰਕਸ਼ਨ 'ਤੇ ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣ ਲਈ ਰੇਲ ਮੰਤਰੀ ਸਦਾਨੰਦ ਗੌੜਾ ਦੇ ਆਉਣ ਦੀ ਖਬਰ ਬਾਅਦ ਮਹਿਕਮਾ ਕੁੰਭਕਰਨੀ ਨੀਂਦ ਜਾਗਿਆ ਹੈ। ਵਿਭਾਗ ਵਿੱਚ ਫੈਲੀ ਗੰਦਗੀ ਤੇ ਹੋਈ ਅਸਥ ਵਿਅਸਥ ਸਥਿੱਤੀ ਨੂੰ ਹੁਣ ਮਹਿਕਮੇ ਦੇ ਅਧਿਕਾਰੀ ਤੇ ਕਰਮਚਾਰੀ ਠੀਕ ਕਰਕੇ ਰੇਲ ਮੰਤਰੀ ਦੀਆਂ ਝਿੜਕਾਂ ਤੋਂ ਬਚਣ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਜਿੱਥੇ ਰੇਲਵੇ ਵਿਭਾਗ ਦੁਆਰਾ ਜੰਕਸ਼ਨ ਦੇ ਹਰ ਹਿੱਸੇ ਵਿੱਚ ਲੀਪਾਪੋਚੀ ਕਰਕੇ ਨਵੀਂ ਦੁਲਹਣ ਵਾਂਗ ਸਜਾਇਆ ਜਾ ਰਿਹਾ ਹੈ, ਉਥੇ ਹੀ ਜੰਕਸ਼ਨ ਨੂੰੰ ਚਮਕਾਉਣ ਅਤੇ ਰੇਲਵੇ ਮੰਤਰੀ ਤੋਂ ਸ਼ਾਬਾਸ਼ੇ ਲੈਣ ਲਈ ਰੇਲਵੇ ਮਹਿਕਮੇ ਦੇ ਉੱਚ ਅਧਿਕਾਰੀ ਵੀ ਕੋਈ ਕਸਰ ਬਾਕੀ ਨਾ ਰਹਿਣ ਲਈ ਪੂਰਾ ਜ਼ੋਰ ਲਗਾ ਰਹੇ ਹਨ। 
     
      ਇੱਥੇ ਹੀ ਰੇਲ ਮੰਤਰੀ ਤੇ ਜੀਐਮ ਦੀ ਆਮਦ ਮੌਕੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਅਚਾਨਕ ਕੁੰਭਕਰਨੀ ਨੀਂਦ ਤੋਂ ਜਾਗ ਕੇ ਜੰਕਸ਼ਨ ਨੂੰ ਨਵੀਂ ਦੁਲਹਣ ਵਾਂਗ ਸਜਾਉਣਾ ਸੁਆਲੀਆ ਨਿਸ਼ਾਨ ਲਗਾਉਂਦਾ ਹੈ ਕਿਉਂਕਿ ਉਪਰੋਕਤ ਜੰਕਸ਼ਨ ਦੀ ਸਾਫ ਸਫਾਈ ਜਾਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਰੱਤੀ ਭਰ ਵੀ ਪ੍ਰਵਾਹ ਦਿਖਾਈ ਨਹੀਂ ਦਿੰਦੀ। ਜਦਕਿ ਹੁਣ ਕੁੱਝ ਰੇਲਵੇ ਅਧਿਕਾਰੀਆਂ ਦਾ ਆਖਣਾ ਹੈ ਕਿ ਉਹਨਾਂ ਨੂੰ ਤਾਂ ਖੁਦ ਵੀ ਰੇਲਵੇ ਜੰਕਸ਼ਨ ਦੀ ਪਛਾਣ ਨਹੀਂ ਆ ਰਹੀ। 
 ਰੇਲਵੇ ਜੰਕਸ਼ਨ 'ਤੇ ਵਿਭਾਗ ਵੱਲੋਂ ਨਵਾਂ ਸਮਾਨ ਲਿਆਂਦਾ ਜਾ ਰਿਹਾ ਹੈ ਅਤੇ ਬਾਰੀਕੀ ਤੋਂ ਬਾਰੀਕੀ ਕੰਮ ਨੂੰ ਸੀਨੀਅਰ ਅਧਿਕਾਰੀ ਖੁਦ ਕੋਲ ਖੜ• ਕੇ ਕਰਵਾ ਰਹੇ ਹਨ। ਜਦੋਂਕਿ ਮੁਸਾਫਰਾਂ ਦੇ ਬੈਠਣ ਲਈ ਹਾਲੇ ਵੀ ਪੂਰਾ ਪ੍ਰਬੰਧ ਨਾ ਹੋਣ ਕਾਰਣ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਹੇਠਾਂ ਬੈਠ ਕੇ ਹੀ ਸਮਾਂ ਟਪਾਉਣਾ ਪੈਂਦਾ ਹੈ। 
    
     ਕਈ ਜਗ•ਾ 'ਤੇ ਹੋਏ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ ਅਤੇ ਉਡੀਕ ਘਰ ਵਿੱਚ ਐਲਈਡੀ ਮੁਸਾਫਰਾਂ ਨੂੰ ਦੇਖਣ ਲਈ ਅੱਜ ਲਗਾ ਦਿੱਤੀ ਗਈ ਹੈ। ਜਦੋਂਕਿ ਆਮ ਦਿਨਾਂ ਵਿੱਚ ਇਸ ਤਰ•ਾਂ ਦਾ ਖਿਆਲ ਆਮ ਲੋਕਾਂ ਲਈ ਰੇਲਵੇ ਵਿਭਾਗ ਦੁਆਰਾ ਰੱਖਿਆ ਜਰੂਰਤ ਹੀ ਨਹੀਂ ਸਮਝੀ ਜਾਂਦੀ। ਜਦਕਿ ਹੁਣ ਪਾਰਸਲ ਘਰ ਵਿੱਚ ਟਾਈਲਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੇ ਹੀ ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਜਦ ਸਾਬਕਾ ਵੀਕੇ ਸਿੰਘ ਬਠਿੰਡਾ ਵਿਖੇ ਦੌਰੇ 'ਤੇ ਪੁੱਜੇ ਸਨ ਤਾਂ ਉਸ ਸਮੇਂ ਵੀ ਉਪਰੋਕਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੰਕਸ਼ਨ ਨੂੰ ਇਕਦਮ ਲੀਪਾਪੋਚੀ ਕਰ ਨਵਾਂ ਬਣਾ ਦਿੱਤਾ ਗਿਆ ਸੀ ਪਰ ਉਸ ਦੇ ਬਾਅਦ ਫਿਰ ਪਹਿਲਾਂ ਵਾਲਾ ਹਾਲ ਹੀ ਦਿਖਾਈ ਦੇ ਰਿਹਾ ਸੀ। ਉਸ ਸਮੇਂ ਰੇਲਵੇ ਸੁਰੱਖਿਆ ਬਲ ਦੁਆਰਾ ਬਣਾਏ ਸਹਾਇਤਾ ਬੂਥ 'ਤੇ ਵੀ ਲੀਪਾਪੋਚੀ ਕਰਕੇ ਉਥੇ ਹੀ ਇੱਕ ਮਹਿਲਾ ਮੁਲਾਜ਼ਮ ਬਿਠਾ ਦਿੱਤੀ ਗਈ ਸੀ ਪਰ ਉਪਰੋਕਤ ਜੀਐਮ ਦੇ ਦੌਰੇ ਦੇ ਕੁੱਝ ਘੰਟਿਆਂ ਬਾਅਦ ਹੀ ਉਪਰੋਕਤ ਬੂਥ 'ਤੇ ਲੱਗਿਆ ਜ਼ਿੰਦਰਾ ਅੱਜ ਤੱਕ ਦੁਆਰਾ ਨਹੀਂ ਖੁਲਿ•ਆ। 

  
   ਆਰਪੀਐਫ ਅਧਿਕਾਰੀਆਂ ਤੋਂ ਪੁੱਛਣ 'ਤੇ ਜਵਾਬ ਅਸਾਮੀਆਂ ਦਾ ਖਾਲੀ ਪਿਆ ਹੋਣ ਕਰਕੇ ਕੋਈ ਮੁਲਾਜ਼ਮ ਨੂੰ ਉਪਰੋਕਤ ਬੂਥ 'ਤੇ ਨਹੀਂ ਬਿਠਾਇਆ ਜਾਣ ਦਾ ਮਿਲਦਾ ਹੈ। ਦੂਜੇ ਪਾਸੇ ਰੇਲਵੇ ਜੰਕਸ਼ਨ ਦੇ ਪਲੇਟਫਾਰਮ 'ਤੇ ਜਿੱਥੇ ਮੋਟਰਸਾਈਕਲ ਲਿਜਾਂਦੇ ਲੋਕ ਆਮ ਦੇਖੇ ਜਾ ਸਕਦੇ ਹਨ, ਉਥੇ ਹੀ ਕਈ ਮੁਸਾਫਰਾਂ ਦੁਆਰਾ ਪਾਰਕਿੰਗ ਰੇਲਵੇ ਪਲੇਟਫਾਰਮਾਂ 'ਤੇ ਕਰ ਦਿੱਤੀ ਜਾਂਦੀ ਹੈ। 


ਸੁਰੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਅਤੇ ਚਾਰੇ ਪਾਸੇ ਤੋਂ ਉਪਰੋਕਤ ਜੰਕਸ਼ਨ ਖੁਲ•ਾ ਹੋਣ ਕਾਰਣ ਕੋਈ ਵੀ ਮਾੜਾ ਅਨਸਰ ਅਸਾਨੀ ਨਾਲ ਪਲੇਟਫਾਰਮਾਂ 'ਤੇ ਆ ਜਾ ਸਕਦਾ ਹੈ। ਚਾਰ ਕੁ ਜੋ ਕੈਮਰੇ ਲੱਗੇ ਵੀ ਹੋਏ ਹਨ। ਉਹ ਵੀ ਪੁਰਾਣੇ ਹੋਣ ਕਰਕੇ ਰਿਪਲੇਅ ਨਹੀਂ ਦਿਖਾਉਂਦੇ। ਹੁਣ ਜਦ ਮੰਤਰੀ ਆ ਰਹੇ ਹਨ ਤਾਂ ਅਧਿਕਾਰੀਆਂ ਦੁਆਰਾ ਫਿਰ ਤੋਂ ਇੱਕ ਵਾਰ ਲੀਪਾਪੋਚੀ ਕਰਕੇ ਉਪਰੋਕਤ ਜੰਕਸ਼ਨ ਨੂੰ ਇਕਦਮ ਆਕਰਸ਼ਕ ਬਨਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। 
                                                                                                                                              ਲੋ ਕਾਂ ਦਾ ਆਖਣਾ ਹੈ ਕਿ ਜੇਕਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਇਸ ਤਰ•ਾਂ ਹੀ ਹਮੇਸ਼ਾ ਚੁਸਤੀ ਫੁਰਤੀ ਦਿਖਾਈ ਜਾਵੇ ਤਾਂ ਆਮ ਮੁਸਫਰਾਂ ਨੂੰ ਜ਼ਿਆਦਾ ਸਹੂਲਤਾਂ ਮਿਲ ਸਕਦੀਆਂ ਹਨ।  




ਦੂਜੇ ਪਾਸੇ ਰੇਲਵੇ ਸੁਪਰਡੈਂਟ ਪ੍ਰਦੀਪ ਸ਼ਰਮਾ ਦਾ ਆਖਣਾ ਹੈ ਕਿ ਜੰਕਸ਼ਨ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

                                                              ਉਹਨਾਂ ਕਿਹਾ ਕਿ ਐਕਸੀਲੇਟਰ, ਪੌੜੀਆਂ ਦੀ ਚੌੜਾਈ, ਵਿਕਲਾਂਗਾ ਲਈ ਸਪੈਸ਼ਲ ਪਾਰਸਲ ਘਰ ਵਿੱਚੋਂ ਦੀ ਰਸਤਾ ਬਣਾਏ ਜਾਣ ਦੇ ਇਲਾਵਾ ਹੋਰ ਆਮ ਮੁਸਾਫਰਾਂ ਨੂੰ ਆ ਰਹੀਆਂ ਦਿੱਕਤਾਂ ਦੇ ਸਬੰਧ ਵਿੱਚ ਉਹ ਜਾਣੂ ਕਰਵਾਉਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਮੁਸਾਫਰਾਂ ਨੂੰ ਸਹੂਲਤਾਂ ਮਿਲ ਸਕਣ।

Sunday, September 21, 2014

ਆਟੋ ਰਿਕਸ਼ਿਆਂ ਨੇ ਲੀਹੋਂ ਲਾਹੀ ਬਠਿੰਡਾ ਸ਼ਹਿਰ ਦੀ ਆਵਾਜਾਈ


       ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਆਟੋ ਰਿਕਸ਼ਿਆਂ ਤੋਂ ਲੋਕ ਪ੍ਰੇਸ਼ਾਨ 

          ਆਮ ਲੋਕਾਂ ਦੇ ਚਲਾਨ ਕੱਟਣ ਵਾਲੀ ਬਠਿੰਡਾ ਟ੍ਰੈਫਿਕ ਪੁਲੀਸ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਆਟੋ ਚਾਲਕਾਂ ਦੇ ਅੱਗੇ ਬਠਿੰਡਾ ਟ੍ਰੈਫਿਕ ਪੁਲੀਸ ਬੇਬਸ ਨਜ਼ਰ ਆਉਂਦੀ ਹੈ। ਪੁਲੀਸ ਵਿਭਾਗ ਦੁਆਰਾ ਦਿੱਤੇ ਅੰਕੜਿਆਂ ਅਨੁਸਾਰ ਅਗਸਤ ਮਹੀਨੇ ਦੌਰਾਨ ਕਟੇ ਗਏ ਚਲਾਨਾਂ ਵਿੱਚ ਆਮ ਲੋਕਾਂ ਦੇ ਦੋ ਪਹੀਆ ਵਾਹਨਾਂ ਦੇ 937 ਚਲਾਨ ਕੱਟੇ ਗਏ ਹਨ, ਜਦੋਂਕਿ ਤਿੰਨ ਪਹੀਆ ਵਾਹਨਾਂ ਭਾਵ ਆਟੋਆਂ ਦੇ ਸਿਰਫ ਮਾਤਰ 80  ਚਲਾਨ ਹੀ ਕੱਟੇ ਗਏ ਹਨ। ਇਹਨਾਂ ਅੰਕੜਿਆਂ ਤੋਂ ਟ੍ਰੈਫਿਕ ਪੁਲੀਸ ਆਟੋ ਚਾਲਕਾਂ ਦੀ ਮਿਲੀਭੁਗਤ ਜੱਗ ਜਾਹਿਰ ਹੁੰਦੀ ਹੈ। ਟ੍ਰੈਫਿਕ ਪੁਲੀਸ ਅਨੁਸਾਰ ਭਾਵੇਂ ਆਟੋ ਚਾਲਕ ਵੱਧ ਤੋਂ ਵੱਧ ਪੰਜ ਸਵਾਰੀਆਂ ਹੀ ਪਿਛਲੀਆਂ ਸੀਟਾਂ 'ਤੇ ਬਿਠਾ ਸਕਦੇ ਹਨ ਪਰ ਆਟੋ ਚਾਲਕ ਨਿਯਮਾਂ ਨੂੰ ਛਿਕੇ ਢੰਗ ਕੇ ਅਕਸਰ ਜ਼ਿਆਦਾ ਸਵਾਰੀਆਂ ਬਿਠਾਈਆਂ ਦਿਖਾਈ ਦਿੰਦੇ ਹਨ ਅਤੇ ਨਿਯਮ ਦੇ ਉਲਟ ਅਗਲੀ ਸੀਟ 'ਤੇ ਵੀ ਸਵਾਰੀ ਬਿਠਾ ਲੈਂਦੇ ਹਨ। ਜਦੋਂਕਿ ਆਮ ਲੋਕਾਂ ਦੇ ਦੋ ਪਹੀਆ ਵਾਹਨ 'ਤੇ ਤਿੰਨ ਜਣਿਆਂ ਦੇ ਚੜ•ਨ 'ਤੇ ਤੁਰੰਤ ਚਲਾਨ ਕੱਟ ਦਿੱਤਾ ਜਾਂਦਾ ਹੈ।   
  

    ਲੋਕਾਂ ਦਾ ਆਖਣਾ ਹੈ ਕਿ ਹੌਂਸਲੇ ਆਟੋ ਚਾਲਕਾਂ ਦੇ ਇਸ ਕਦਰ ਬੁਲੰਦ ਹਨ ਕਿ ਆਟੋ ਰਿਕਸ਼ਾ ਚਾਲਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੜੀ ਬੇਤਰਤੀਬੇ ਢੰਗ ਨਾਲ ਦਰਜਨ ਦੇ ਕਰੀਬ ਆਟੋ ਰਿਕਸ਼ਾ ਖੜ•ੇ ਕਰ ਦਿੰਦੇ ਹਨ ਜਿਸ ਨਾਲ ਦੂਰ ਦਰਾਜ ਤੋਂ ਆਉਣ ਜਾਣ ਵਾਲੇ ਦੋ ਪਹੀਆ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬੱਸ ਸਟੈਂਡ ਨਜ਼ਦੀਕ ਵੇਖਣ ਨੂੰ ਮਿਲਿਆ ਹੈ ਕਿ ਹਰੀ ਬੱਤੀ ਹੋਣ ਦੇ ਬਾਅਦ ਆਟੋ ਰਿਕਸ਼ਾ ਸਵਾਰੀਆਂ ਦੀ ਉਡੀਕ ਵਿੱਚ ਸੜਕ ਦੇ ਵਿਚਾਲੇ ਖੜ•ੇ ਹੋਣ ਕਰਕੇ  ਮਸਾਂ ਪੰਜ ਛੇ ਗੱਡੀਆਂ ਹੀ ਨਿਕਲ ਸਕਦੀਆਂ ਹਨ। 
  
   ਹਾਲਾਂਕਿ ਲਾਲ ਬੱਤੀ ਦੀ ਉਲੰਘਣਾ, ਮੁੱਖ ਮਾਰਗਾਂ 'ਤੇ ਵਾਹਨਾਂ ਨੂੰ ਤੇਜ਼ੀ ਨਾਲ ਓਵਰਟੇਕ ਕਰਕੇ ਕੱਢਣ ਦੀ ਕੋਸ਼ਿਸ, ਸਵਾਰੀ ਨੂੰ ਬਿਠਾਉਣ ਲਈ ਸੜਕ ਵਿਚਕਾਰ ਆਟੋ ਖੜ•ਾ ਕਰਨ, ਓਵਰ ਲੋਡ ਆਟੋ ਦੇ ਇਲਾਵਾ ਬੇਤਰਤੀਬੀ ਨਾਲ ਸੜਕ ਦੇ ਵਿਚਕਾਰ ਆਟੋਆਂ ਨੂੰ ਚਲਾਉਣਾ ਸ਼ਹਿਰ ਵਿੱਚ ਆਟੋ ਚਾਲਕਾਂ ਦਾ ਰੋਜ਼ਾਨਾ ਦਾ ਕੰਮ ਬਣਦਾ ਜਾ ਰਿਹਾ ਹੈ ਅਤੇ ਕਈ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਪਰੋਕਤ ਆਟੋ ਚਾਲਕਾਂ ਦੁਆਰਾ ਜਾ ਰਹੇ ਦੋ ਪਹੀਆ ਵਾਹਨਾਂ ਜਾਂ ਪੈਦਲ ਵਿਅਕਤੀਆਂ ਨੂੰ ਫੇਟ ਮਾਰਨ ਬਾਅਦ ਵੀ ਭਜਾ ਕੇ ਲੰਘਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਮੌਕੇ ਤੋਂ ਉਪਰੋਕਤ ਆਟੋ ਚਾਲਕ ਆਪਣਾ ਆਟੋ ਭਜਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। 
   
     ਕਈ ਵਾਰ ਇਹਨਾਂ ਆਟੋ ਚਾਲਕਾਂ ਨੂੰ ਜੇਕਰ ਕਿਸੇ ਵਿਅਕਤੀ ਦੁਆਰਾ ਸੜਕ 'ਤੇ ਜਾਂਦੇ ਸਮੇਂ ਹੌਲੀ ਚਲਾਉਣ ਦਾ ਹੀ ਆਖ ਦਿੱਤਾ ਜਾਵੇ ਤਾਂ ਉਹ ਲੜਨ ਦੀ ਤਿਆਰੀ ਵਿੱਚ ਜਲਦ ਆ ਜਾਂਦੇ ਹਨ। ਸ਼ਹਿਰ ਵਿੱਚ ਹੋਈਆਂ ਅਜਿਹੀਆਂ ਲੜਾਈਆਂ ਵਿੱਚ ਕੁੱਝ ਮਾਮਲਿਆਂ ਵਿੱਚ ਵਿਅਕਤੀਆਂ ਦੇ ਹਸਪਤਾਲ ਪਹੁੰਚਣ ਦੇ ਮਾਮਲੇ ਵੀ ਕਈ ਵਾਰ ਸਾਹਮਣੇ ਆਏ ਹਨ। ਕਈ ਵਾਰ ਪੁਲੀਸ ਅਧਿਕਾਰੀ ਜਾਂ ਮੁਲਾਜ਼ਮ ਇਹਨਾਂ ਆਟੋ ਚਾਲਕਾਂ ਨੂੰ ਕਈ ਸਥਾਨਾਂ 'ਤੇ ਆਟੋ ਸਹੀ ਢੰਗ ਨਾਲ ਖੜ•ਾਉਣ ਦੀਆਂ ਹਦਾਇਤਾਂ ਵੀ ਦੇ ਦਿੰਦੇ ਹਨ ਪਰ ਉਪਰੋਕਤ ਆਟੋ ਚਾਲਕ ਪੁਲੀਸ ਦੀਆਂ ਹਦਾਇਤਾਂ ਨੂੰ ਦਰਕਿਨਾਰ ਕਰਕੇ ਬੇਤਰਤੀਬੇ ਢੰਗ ਨਾਲ ਆਟੋਆਂ ਨੂੰ ਫਿਰ ਕੁੱਝ ਸਮੇਂ ਬਾਅਦ ਪਹਿਲਾਂ ਦੀ ਤਰ•ਾਂ ਹੀ ਸੜਕ ਦੇ ਵਿਚਕਾਰ  ਖੜ•ਾ ਕਰਨ ਲੱਗ ਜਾਂਦੇ ਹਨ। ਬੱਸ ਸਟੈਂਡ ਦੇ ਇਲਾਵਾ ਰੇਲਵੇ ਸਟੇਸ਼ਨ, ਸਿਵਲ ਹਸਪਤਾਲ ਦੇ ਬਾਹਰ ਕਈ ਜਗ•ਾ 'ਤੇ ਖੜ•ਦੇ ਹਨ। 
 
       ਕੁੱਝ ਸਮਾਂ ਪਹਿਲਾਂ ਜ਼ਿਲ•ਾ ਟਰਾਂਸਪੋਰਟ ਦਫਤਰ ਤੋਂ  ਲਏ ਗਏ ਅੰਕੜਿਆਂ ਤੋਂ ਵੀ ਪਤਾ ਚੱਲਿਆ ਸੀ ਕਿ ਆਟੋ ਚਾਲਕਾਂ ਦੁਆਰਾ ਰਜਿਸਟ੍ਰੇਸ਼ਨ ਤਾਂ ਕਰਵਾ ਲਈ ਜਾਂਦੀ ਹੈ ਪਰ ਇਹਨਾਂ ਵਿੱਚੋਂ ਪਰਮਿਟ ਕੁੱਝ ਹੀ ਆਟੋ ਚਾਲਕ ਲੈਂਦੇ ਹਨ। ਸ਼ਹਿਰ ਵਿੱਚ ਕਈ ਆਟੋ ਚਾਲਕ ਬਿਨ•ਾਂ ਪਰਮਿਟ ਦੇ ਚੱਲ ਰਹੇ ਹਨ। 
 
      ਇਸ ਮਾਮਲੇ ਵਿੱਚ ਟ੍ਰੈਫਿਕ ਪੁਲੀਸ ਇੰਚਾਰਜ ਜਸਕਾਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਹਨਾਂ ਆਟੋ ਚਾਲਕਾਂ ਦੁਆਰਾ ਸਿਰਫ ਪੰਜ ਹੀ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ ਅਤੇ ਅੱਗੇ ਸਵਾਰੀ ਨਾ ਬਿਠਾਉਣ ਦੀ ਹਦਾਇਤ ਹੈ। ਬੱਸ ਅੱਡੇ ਦੇ ਨਜ਼ਦੀਕ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾ ਕੇ ਜ਼ਿਆਦਾ ਆਟੋ ਰਿਕਸ਼ੇ ਨਾ ਖੜ•ੇ ਹੋਣ ਦਿੱਤੇ ਜਾਣ ਦੀਆਂ ਹਦਾਇਤਾਂ ਦਿਤੀਆਂ ਹੋਈਆਂ ਹਨ ਅਤੇ ਉਥੇ ਜ਼ਿਆਦਾ ਆਟੋ ਰਿਕਸ਼ੇ ਨਹੀਂ ਖੜ•ਨ ਦਿੱਤੇ ਜਾਂਦੇ ਕਦੇ ਕਦਾਈ ਆਉਂਦੇ ਜਾਂਦੇ ਆਟੋ ਰਿਕਸ਼ਾ ਜਰੂਰ ਖੜ• ਜਾਂਦੇ ਹਨ। ਉਹਨਾਂ ਕਿਹਾ ਕਿ ਆਟੋ ਰਿਕਸ਼ਾ ਨਾਲ ਆਵਾਜਾਈ ਪ੍ਰਭਾਵਿਤ ਨਾ ਹੋਣ ਤੋਂ ਰੋਕਣ ਲਈ ਆਟੋ ਰਿਕਸ਼ਿਆਂ ਦੇ ਚਲਾਨ ਲਗਾਤਾਰ ਕੱਟੇ ਜਾ ਰਹੇ ਹਨ ਅਤੇ ਆਟੋ ਰਿਕਸ਼ਿਆਂ ਵਿੱਚ ਕੋਈ ਹਥਿਆਰ ਆਦਿ ਨਾ ਰੱਖੇ ਪ੍ਰਤੀ ਵੀ ਪੂਰ•ੀ ਨਿਗਰਾਣੀ ਰੱਖੀ ਜਾ ਰਹੀ ਹੈ।

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...