ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਆਟੋ ਰਿਕਸ਼ਿਆਂ ਤੋਂ ਲੋਕ ਪ੍ਰੇਸ਼ਾਨ
ਆਮ ਲੋਕਾਂ ਦੇ ਚਲਾਨ ਕੱਟਣ ਵਾਲੀ ਬਠਿੰਡਾ ਟ੍ਰੈਫਿਕ ਪੁਲੀਸ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਆਟੋ ਚਾਲਕਾਂ ਦੇ ਅੱਗੇ ਬਠਿੰਡਾ ਟ੍ਰੈਫਿਕ ਪੁਲੀਸ ਬੇਬਸ ਨਜ਼ਰ ਆਉਂਦੀ ਹੈ। ਪੁਲੀਸ ਵਿਭਾਗ ਦੁਆਰਾ ਦਿੱਤੇ ਅੰਕੜਿਆਂ ਅਨੁਸਾਰ ਅਗਸਤ ਮਹੀਨੇ ਦੌਰਾਨ ਕਟੇ ਗਏ ਚਲਾਨਾਂ ਵਿੱਚ ਆਮ ਲੋਕਾਂ ਦੇ ਦੋ ਪਹੀਆ ਵਾਹਨਾਂ ਦੇ 937 ਚਲਾਨ ਕੱਟੇ ਗਏ ਹਨ, ਜਦੋਂਕਿ ਤਿੰਨ ਪਹੀਆ ਵਾਹਨਾਂ ਭਾਵ ਆਟੋਆਂ ਦੇ ਸਿਰਫ ਮਾਤਰ 80 ਚਲਾਨ ਹੀ ਕੱਟੇ ਗਏ ਹਨ। ਇਹਨਾਂ ਅੰਕੜਿਆਂ ਤੋਂ ਟ੍ਰੈਫਿਕ ਪੁਲੀਸ ਆਟੋ ਚਾਲਕਾਂ ਦੀ ਮਿਲੀਭੁਗਤ ਜੱਗ ਜਾਹਿਰ ਹੁੰਦੀ ਹੈ। ਟ੍ਰੈਫਿਕ ਪੁਲੀਸ ਅਨੁਸਾਰ ਭਾਵੇਂ ਆਟੋ ਚਾਲਕ ਵੱਧ ਤੋਂ ਵੱਧ ਪੰਜ ਸਵਾਰੀਆਂ ਹੀ ਪਿਛਲੀਆਂ ਸੀਟਾਂ 'ਤੇ ਬਿਠਾ ਸਕਦੇ ਹਨ ਪਰ ਆਟੋ ਚਾਲਕ ਨਿਯਮਾਂ ਨੂੰ ਛਿਕੇ ਢੰਗ ਕੇ ਅਕਸਰ ਜ਼ਿਆਦਾ ਸਵਾਰੀਆਂ ਬਿਠਾਈਆਂ ਦਿਖਾਈ ਦਿੰਦੇ ਹਨ ਅਤੇ ਨਿਯਮ ਦੇ ਉਲਟ ਅਗਲੀ ਸੀਟ 'ਤੇ ਵੀ ਸਵਾਰੀ ਬਿਠਾ ਲੈਂਦੇ ਹਨ। ਜਦੋਂਕਿ ਆਮ ਲੋਕਾਂ ਦੇ ਦੋ ਪਹੀਆ ਵਾਹਨ 'ਤੇ ਤਿੰਨ ਜਣਿਆਂ ਦੇ ਚੜ•ਨ 'ਤੇ ਤੁਰੰਤ ਚਲਾਨ ਕੱਟ ਦਿੱਤਾ ਜਾਂਦਾ ਹੈ।
ਲੋਕਾਂ ਦਾ ਆਖਣਾ ਹੈ ਕਿ ਹੌਂਸਲੇ ਆਟੋ ਚਾਲਕਾਂ ਦੇ ਇਸ ਕਦਰ ਬੁਲੰਦ ਹਨ ਕਿ ਆਟੋ ਰਿਕਸ਼ਾ ਚਾਲਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੜੀ ਬੇਤਰਤੀਬੇ ਢੰਗ ਨਾਲ ਦਰਜਨ ਦੇ ਕਰੀਬ ਆਟੋ ਰਿਕਸ਼ਾ ਖੜ•ੇ ਕਰ ਦਿੰਦੇ ਹਨ ਜਿਸ ਨਾਲ ਦੂਰ ਦਰਾਜ ਤੋਂ ਆਉਣ ਜਾਣ ਵਾਲੇ ਦੋ ਪਹੀਆ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬੱਸ ਸਟੈਂਡ ਨਜ਼ਦੀਕ ਵੇਖਣ ਨੂੰ ਮਿਲਿਆ ਹੈ ਕਿ ਹਰੀ ਬੱਤੀ ਹੋਣ ਦੇ ਬਾਅਦ ਆਟੋ ਰਿਕਸ਼ਾ ਸਵਾਰੀਆਂ ਦੀ ਉਡੀਕ ਵਿੱਚ ਸੜਕ ਦੇ ਵਿਚਾਲੇ ਖੜ•ੇ ਹੋਣ ਕਰਕੇ ਮਸਾਂ ਪੰਜ ਛੇ ਗੱਡੀਆਂ ਹੀ ਨਿਕਲ ਸਕਦੀਆਂ ਹਨ।
ਹਾਲਾਂਕਿ ਲਾਲ ਬੱਤੀ ਦੀ ਉਲੰਘਣਾ, ਮੁੱਖ ਮਾਰਗਾਂ 'ਤੇ ਵਾਹਨਾਂ ਨੂੰ ਤੇਜ਼ੀ ਨਾਲ ਓਵਰਟੇਕ ਕਰਕੇ ਕੱਢਣ ਦੀ ਕੋਸ਼ਿਸ, ਸਵਾਰੀ ਨੂੰ ਬਿਠਾਉਣ ਲਈ ਸੜਕ ਵਿਚਕਾਰ ਆਟੋ ਖੜ•ਾ ਕਰਨ, ਓਵਰ ਲੋਡ ਆਟੋ ਦੇ ਇਲਾਵਾ ਬੇਤਰਤੀਬੀ ਨਾਲ ਸੜਕ ਦੇ ਵਿਚਕਾਰ ਆਟੋਆਂ ਨੂੰ ਚਲਾਉਣਾ ਸ਼ਹਿਰ ਵਿੱਚ ਆਟੋ ਚਾਲਕਾਂ ਦਾ ਰੋਜ਼ਾਨਾ ਦਾ ਕੰਮ ਬਣਦਾ ਜਾ ਰਿਹਾ ਹੈ ਅਤੇ ਕਈ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਪਰੋਕਤ ਆਟੋ ਚਾਲਕਾਂ ਦੁਆਰਾ ਜਾ ਰਹੇ ਦੋ ਪਹੀਆ ਵਾਹਨਾਂ ਜਾਂ ਪੈਦਲ ਵਿਅਕਤੀਆਂ ਨੂੰ ਫੇਟ ਮਾਰਨ ਬਾਅਦ ਵੀ ਭਜਾ ਕੇ ਲੰਘਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਮੌਕੇ ਤੋਂ ਉਪਰੋਕਤ ਆਟੋ ਚਾਲਕ ਆਪਣਾ ਆਟੋ ਭਜਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਕਈ ਵਾਰ ਇਹਨਾਂ ਆਟੋ ਚਾਲਕਾਂ ਨੂੰ ਜੇਕਰ ਕਿਸੇ ਵਿਅਕਤੀ ਦੁਆਰਾ ਸੜਕ 'ਤੇ ਜਾਂਦੇ ਸਮੇਂ ਹੌਲੀ ਚਲਾਉਣ ਦਾ ਹੀ ਆਖ ਦਿੱਤਾ ਜਾਵੇ ਤਾਂ ਉਹ ਲੜਨ ਦੀ ਤਿਆਰੀ ਵਿੱਚ ਜਲਦ ਆ ਜਾਂਦੇ ਹਨ। ਸ਼ਹਿਰ ਵਿੱਚ ਹੋਈਆਂ ਅਜਿਹੀਆਂ ਲੜਾਈਆਂ ਵਿੱਚ ਕੁੱਝ ਮਾਮਲਿਆਂ ਵਿੱਚ ਵਿਅਕਤੀਆਂ ਦੇ ਹਸਪਤਾਲ ਪਹੁੰਚਣ ਦੇ ਮਾਮਲੇ ਵੀ ਕਈ ਵਾਰ ਸਾਹਮਣੇ ਆਏ ਹਨ। ਕਈ ਵਾਰ ਪੁਲੀਸ ਅਧਿਕਾਰੀ ਜਾਂ ਮੁਲਾਜ਼ਮ ਇਹਨਾਂ ਆਟੋ ਚਾਲਕਾਂ ਨੂੰ ਕਈ ਸਥਾਨਾਂ 'ਤੇ ਆਟੋ ਸਹੀ ਢੰਗ ਨਾਲ ਖੜ•ਾਉਣ ਦੀਆਂ ਹਦਾਇਤਾਂ ਵੀ ਦੇ ਦਿੰਦੇ ਹਨ ਪਰ ਉਪਰੋਕਤ ਆਟੋ ਚਾਲਕ ਪੁਲੀਸ ਦੀਆਂ ਹਦਾਇਤਾਂ ਨੂੰ ਦਰਕਿਨਾਰ ਕਰਕੇ ਬੇਤਰਤੀਬੇ ਢੰਗ ਨਾਲ ਆਟੋਆਂ ਨੂੰ ਫਿਰ ਕੁੱਝ ਸਮੇਂ ਬਾਅਦ ਪਹਿਲਾਂ ਦੀ ਤਰ•ਾਂ ਹੀ ਸੜਕ ਦੇ ਵਿਚਕਾਰ ਖੜ•ਾ ਕਰਨ ਲੱਗ ਜਾਂਦੇ ਹਨ। ਬੱਸ ਸਟੈਂਡ ਦੇ ਇਲਾਵਾ ਰੇਲਵੇ ਸਟੇਸ਼ਨ, ਸਿਵਲ ਹਸਪਤਾਲ ਦੇ ਬਾਹਰ ਕਈ ਜਗ•ਾ 'ਤੇ ਖੜ•ਦੇ ਹਨ।
ਕੁੱਝ ਸਮਾਂ ਪਹਿਲਾਂ ਜ਼ਿਲ•ਾ ਟਰਾਂਸਪੋਰਟ ਦਫਤਰ ਤੋਂ ਲਏ ਗਏ ਅੰਕੜਿਆਂ ਤੋਂ ਵੀ ਪਤਾ ਚੱਲਿਆ ਸੀ ਕਿ ਆਟੋ ਚਾਲਕਾਂ ਦੁਆਰਾ ਰਜਿਸਟ੍ਰੇਸ਼ਨ ਤਾਂ ਕਰਵਾ ਲਈ ਜਾਂਦੀ ਹੈ ਪਰ ਇਹਨਾਂ ਵਿੱਚੋਂ ਪਰਮਿਟ ਕੁੱਝ ਹੀ ਆਟੋ ਚਾਲਕ ਲੈਂਦੇ ਹਨ। ਸ਼ਹਿਰ ਵਿੱਚ ਕਈ ਆਟੋ ਚਾਲਕ ਬਿਨ•ਾਂ ਪਰਮਿਟ ਦੇ ਚੱਲ ਰਹੇ ਹਨ।
ਇਸ ਮਾਮਲੇ ਵਿੱਚ ਟ੍ਰੈਫਿਕ ਪੁਲੀਸ ਇੰਚਾਰਜ ਜਸਕਾਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਹਨਾਂ ਆਟੋ ਚਾਲਕਾਂ ਦੁਆਰਾ ਸਿਰਫ ਪੰਜ ਹੀ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ ਅਤੇ ਅੱਗੇ ਸਵਾਰੀ ਨਾ ਬਿਠਾਉਣ ਦੀ ਹਦਾਇਤ ਹੈ। ਬੱਸ ਅੱਡੇ ਦੇ ਨਜ਼ਦੀਕ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾ ਕੇ ਜ਼ਿਆਦਾ ਆਟੋ ਰਿਕਸ਼ੇ ਨਾ ਖੜ•ੇ ਹੋਣ ਦਿੱਤੇ ਜਾਣ ਦੀਆਂ ਹਦਾਇਤਾਂ ਦਿਤੀਆਂ ਹੋਈਆਂ ਹਨ ਅਤੇ ਉਥੇ ਜ਼ਿਆਦਾ ਆਟੋ ਰਿਕਸ਼ੇ ਨਹੀਂ ਖੜ•ਨ ਦਿੱਤੇ ਜਾਂਦੇ ਕਦੇ ਕਦਾਈ ਆਉਂਦੇ ਜਾਂਦੇ ਆਟੋ ਰਿਕਸ਼ਾ ਜਰੂਰ ਖੜ• ਜਾਂਦੇ ਹਨ। ਉਹਨਾਂ ਕਿਹਾ ਕਿ ਆਟੋ ਰਿਕਸ਼ਾ ਨਾਲ ਆਵਾਜਾਈ ਪ੍ਰਭਾਵਿਤ ਨਾ ਹੋਣ ਤੋਂ ਰੋਕਣ ਲਈ ਆਟੋ ਰਿਕਸ਼ਿਆਂ ਦੇ ਚਲਾਨ ਲਗਾਤਾਰ ਕੱਟੇ ਜਾ ਰਹੇ ਹਨ ਅਤੇ ਆਟੋ ਰਿਕਸ਼ਿਆਂ ਵਿੱਚ ਕੋਈ ਹਥਿਆਰ ਆਦਿ ਨਾ ਰੱਖੇ ਪ੍ਰਤੀ ਵੀ ਪੂਰ•ੀ ਨਿਗਰਾਣੀ ਰੱਖੀ ਜਾ ਰਹੀ ਹੈ।
No comments:
Post a Comment