ਬਰਫ ਦੀ ਮੰਗ ਵੱਧ 'ਤੇ ਸਪਲਾਈ ਥੋੜ੍ਹੀ, ਕੀਮਤਾਂ ਨੂੰ ਲੱਗੀ ਅੱਗ
ਸੂਰਜ ਦੇਵਤਾ ਵੱਲੋਂ ਵਰ੍ਹਾਈ ਗਰਮੀ ਨਾਲ ਤਪਣ ਲੱਗੀ ਹੈ। ਵਰ੍ਹਦੀ ਗਰਮੀ 'ਚ ਸਾਲ ਦਾ ਸਭ ਤੋਂ ਵੱਧ ਮਾਪੇ ਗਏ ਤਾਪਮਾਨ 46.4 ਡਿਗਰੀ ਸੈਲਸੀਅਸ ਦਾ ਰਿਕਾਰਡ ਅੱਜ 47.2 ਸੈਲਸੀਅਸ ਡਿਗਰੀ ਤੱਕ ਪਹੁੰਚੇ ਤਾਪਮਾਨ ਨੇ ਤੋੜ ਦਿੱਤਾ ਹੈ। ਇਹ ਤਾਪਮਾਨ ਹੋਰ ਵੱਧਦਾ ਹੈ ਤਾਂ ਮੌਸਮ ਵਿਭਾਗ ਅਨੁਸਾਰ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਸਕਦਾ ਹੈ। ਇਸ ਵਰ੍ਹਦੀ ਅੱਗ ਤੇ ਤਪਦੀ ਧਰਤੀ ਤੋਂ ਲੋਕ ਆਪਣਾ ਹਰ ਤਰ੍ਹਾ ਬਚਾਅ ਕਰਨ ਵਿੱਚ ਜੁਟੇ ਹੋਏ ਹਨ ਪਰੰਤੂ ਮਜ਼ਬੂਰੀ ਵਸ ਲੋਕਾਂ ਨੂੰ ਆਪਣੇ ਕੰਮ ਧੰਦਿਆਂ ਵਿੱਚ ਵੀ ਜੁਟਣਾ ਪੈ ਰਿਹਾ ਹੈ।
ਇੱਕ ਪਾਸੇ ਜਿੱਥੇ ਲੋਕਾਂ ਦੀਆਂ ਚੀਕਾਂ ਗਰਮੀ ਨੇ ਕੱਢਾ ਰੱਖੀਆਂ ਹਨ, ਉਥੇ ਹੀ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਬਾਅਦ 'ਕੱਟ ਫਰੀ' ਘੋਸ਼ਿਤ
ਬਠਿੰਡਾ 'ਚ ਬਿਜਲੀ ਦੇ ਕੱਟਾਂ ਦੀ ਗਿਣਤੀ ਵੀ ਲਗਾਤਾਰ ਵੱਧ ਗਈ ਹੈ। ਜਿਸ ਨਾਲ ਲੋਕਾਂ 'ਚ ਹਾਹਾਕਾਰ ਮੱਚ ਗਈ ਹੈ। ਸ਼ਨੀਵਾਰ ਸ਼ਾਮੀ ਬਠਿੰਡਾ ਥਰਮਲ ਦੇ ਗ੍ਰਿਡ ਵਿੱਚ ਡਿਸਕ ਇੰਸੁਲੇਟਰ ਫਟਣ ਦੇ ਕਾਰਣ ਥਰਮਲ ਪਲਾਂਟ ਠੱਪ ਹੋ ਗਿਆ ਅਤੇ ਇਸ ਨਾਲ ਪੂਰੇ ਜ਼ਿਲ੍ਹੇ ਦੀ ਬਿਜਲੀ ਹੀ ਪ੍ਰਭਾਵਿਤ ਹੋ ਗਈ।
ਰਾਤ ਨੂੰ ਗੋਲ ਡਿੱਗੀ ਦੇ ਬਿਜਲੀ ਸ਼ਿਕਾਇਤ ਕੇਂਦਰ 'ਤੇ ਵੀ ਲੋਕਾਂ ਨੇ ਨਾਅਰੇਬਾਜ਼ੀ ਕਰ ਦਿੱਤੀ। ਲੋਕ ਇੱਕ ਪਾਸੇ ਵਰ੍ਹਦੀ ਗਰਮੀ ਦੇ ਕਾਰਣ ਮੁਸ਼ਕਿਲਾਂ ਝੱਲ ਰਹੇ ਹਨ, ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਆਮ ਲੋਕਾਂ ਦੀ ਭੂਤਨੀ ਭੁਲਾ ਰੱਖੀ ਹੈ। ਰਹਿੰਦੀ ਖੂੰਹਦੀ ਕਸਰ ਨਹਿਰੀ ਬੰਦੀ ਨੇ ਕੱਢ ਦਿੱਤੀ ਹੈ, ਜਿਸ ਦੇ ਕਾਰਣ ਬਠਿੰਡਾ ਵਾਸੀਆਂ 'ਚ ਪਾਣੀ ਦੀ ਕਿੱਲਤ ਦੇ ਕਾਰਣ ਹਾਹਾਕਾਰ ਮੱਚ ਗਈ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਐਤਵਾਰ ਦੇ ਤਾਪਮਾਨ ਨੇ ਸਾਲ ਦਾ ਦੂਜੀ ਵਾਰ 46.4 ਤੱਕ ਪਹੁੰਚੇ ਤਾਪਮਾਨ ਦਾ ਵੀ ਰਿਕਾਰਡ ਤੋੜਦਿਆਂ ਸਾਲ ਦਾ ਸਭ ਤੋਂ ਵੱਧ ਤਾਪਮਾਨ 47.2 ਤੱਕ ਪਹੁੰਚ ਗਿਆ ਹੈ, ਜਦੋਂਕਿ ਘੱਟ ਤੋਂ ਘੱਟ ਤਾਪਮਾਨ 26.6 ਹੈ। ਜੇਕਰ ਇਹ 47.2 ਡਿਗਰੀ ਸੈਲਸੀਅਸ ਤਾਪਮਾਨ ਵੱਧ ਜਾਂਦਾ ਹੈ ਤਾਂ ਇਹ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦਾ ਹੈ।
ਇਸ ਦੇ ਬਿਨ੍ਹਾਂ ਬਿਜਲੀ ਦੇ ਕੱਟਾਂ ਦੇ ਕਾਰਣ ਘਰਾਂ ਦੇ ਫਰਿੱਜਾਂ 'ਚ ਪੂਰ੍ਹੀ ਤਰ੍ਹਾਂ ਬਰਫ ਨਹੀਂ ਜੰਮ ਰਹੀ ਹੈ ਅਤੇ ਇਹ ਬਰਫ ਫਰਿੱਜਾਂ 'ਚ ਨਾ ਜੰਮਣ ਦੇ ਕਾਰਣ ਬਰਫ ਵੇਚਣ ਵਾਲਿਆਂ ਕੋਲ ਵੀ ਬਰਫ ਦੀ ਖੱਪਤ ਵੱਧ ਗਈ ਹੈ। ਖਪਤ ਵੱਧਣ ਦੇ ਨਾਲ ਨਾਲ ਸ਼ਹਿਰ 'ਚ ਬਰਫ ਦੀਆਂ ਕੀਮਤਾਂ ਵੱਧ ਗਈਆਂ ਹਨ ਪਰੰਤੂ ਬਰਫ ਵੇਚਣ ਵਾਲੇ ਵੀ ਲੋਕਾਂ ਦੀ ਬਰਫ ਦੀ ਮੰਗ ਪੂਰੀ ਕਰਨ ਵਿੱਚ ਸ਼ਾਮ ਨੂੰ 5 ਵਜੇ ਤੋਂ ਬਾਅਦ ਅਸਮਰੱਥ ਹੋ ਜਾਂਦੇ ਹਨ। ਲੋਕਾਂ ਨੂੰ ਬਰਫ ਵੀ ਜਰੂਰਤ ਅਨੁਸਾਰ ਨਹੀਂ ਮਿਲਦੀ।
ਬੱਸ ਅੱਡੇ ਚੌਂਕ 'ਚ ਬਰਫ ਦਾ ਅੱਡਾ ਲਗਾਉਣ ਵਾਲੇ ਵਰਿਆਮ ਸਿੰਘ ਵਾਸੀ ਬਠਿੰਡਾ ਅਤੇ ਇੰਦਰਜੀਤ ਸਿੰਘ ਬਠਿੰਡਾ ਦਾ ਆਖਣਾ ਸੀ ਕਿ ਉਹ ਕਾਫੀ ਲੰਬੇ ਸਮੇਂ ਤੋਂ ਇੱਥੇ ਬਰਫ ਦਾ ਅੱਡਾ ਲਗਾ ਰਿਹਾ ਹੈ ਅਤੇ ਇਹ ਦਿਨਾਂ ਵਾਲੀ ਮੁਸ਼ਕਿਲ ਉਸ ਨੂੰ ਦੇਖਣ ਨੂੰ ਨਹੀਂ ਮਿਲੀ। ਉਸ ਨੇ ਕਿਹਾ ਕਿ ਉਹ ਰੋਜ਼ ਫੈਕਟਰੀ 'ਚੋਂ 15 ਬਲਾਕ ਬਰਫ ਦੇ ਲੈਂਦਾ ਹੈ ਅਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਉਸ ਕੋਲ ਬਰਫ ਨਹੀਂ ਹੁੰਦੀ। ਇਸ ਬਾਅਦ ਗਾਹਕਾਂ ਨੂੰ ਖਾਲੀ ਹੱਥ ਜਾਣਾ ਪੈਂਦਾ ਹੈ। ਉਸਨੇ ਕਿਹਾ ਕਿ ਇਹ 15 ਬਲਾਕਾਂ ਤੋਂ ਵੱਧ ਉਸ ਨੂੰ ਉਪਰੋਂ ਹੀ ਨਹੀਂ ਮਿਲਦੀ ਕਿਉਂਕਿ ਬਰਫ ਪੂਰੀ ਤਰ੍ਹਾਂ ਜੰਮ ਹੀ ਨਹੀਂ ਰਹੀ ਹੈ। ਉਸਦਾ ਆਖਣਾ ਸੀ ਕਿ ਮਹੀਨਾ ਪਹਿਲਾਂ ਇਸ ਬਲਾਕ ਦਾ ਰੇਟ 150 ਰੁਪਏ ਸੀ, ਇਸ ਤੋਂ ਵੱਧ ਕੇ ਫਿਰ 255 ਰੁਪਏ 'ਤੇ ਹੁਣ ਇਸ ਬਲਾਕ ਦੀ
ਕੀਮਤ 370 ਰੁਪਏ ਚੱਲ ਰਹੀ ਹੈ। ਇਸ ਤਰ੍ਹਾਂ ਕੀਮਤਾਂ ਦੇ ਵੱਧਣ ਦੇ ਮਾਮਲੇ 'ਚ ਉਹ ਸਬੰਧਤ ਅਧਿਕਾਰੀ ਤੋਂ ਰੇਟ ਲੈਣ ਮਿੰਨੀ ਸਕੱਤਰੇਤ ਵੀ ਗਏ ਸਨ ਪਰੰਤੂ ਹਾਲੇ ਤੱਕ ਉਹਨਾਂ ਨੂੰ ਰੇਟ ਨਹੀਂ ਮਿਲੇ ਹਨ। ਉਸ ਨੇ ਕਿਹਾ ਕਿ ਹੁਣ ਉਸ ਕੋਲੋਂ ਬਰਫ ਦੀ ਲੋਕਾਂ ਦੁਆਰਾ ਬਹੁਤ ਜ਼ਿਆਦਾ ਮੰਗ ਕੀਤੀ ਜਾ ਰਹੀ ਹੈ। ਪੁਲੀਸ, ਬੱਚੇ ਅਤੇ ਔਰਤਾਂ ਵੀ ਉਸ ਕੋਲੋਂ ਬਰਫ ਲਿਜਾ ਰਹੇ ਹਨ।
ਇਸ ਗਰਮੀ ਦੇ ਕਾਰਣ ਦੂਜੇ ਪਾਸੇ ਬੱਚੇ ਉਲਟੀਆਂ, ਮਲੇਰੀਆ, ਟਾਈਫਾਈਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ। ਡਾਕਟਰਾਂ ਦੁਆਰਾ ਇਸ ਮੌਸਮ ਵਿੱਚ ਜ਼ਿਆਦਾ ਠੰਢਾ ਜਾਂ ਗਰਮ ਨਾ ਪੀਣ ਦੀ ਲੋਕਾਂ ਸਲਾਹ ਦਿੱਤੀ ਜਾ ਰਹੀ ਹੈ। ਬਜ਼ਾਰਾਂ 'ਚ ਰੌਣਕਾਂ ਘੱਟ ਗਈਆਂ ਹਨ ਅਤੇ ਦੁਕਾਨਦਾਰਾਂ ਦਾ ਮੰਦਾ ਚੱਲਣ ਲੱਗਿਆ ਹੈ।
ਸੂਰਜ ਦੇਵਤਾ ਵੱਲੋਂ ਵਰ੍ਹਾਈ ਗਰਮੀ ਨਾਲ ਤਪਣ ਲੱਗੀ ਹੈ। ਵਰ੍ਹਦੀ ਗਰਮੀ 'ਚ ਸਾਲ ਦਾ ਸਭ ਤੋਂ ਵੱਧ ਮਾਪੇ ਗਏ ਤਾਪਮਾਨ 46.4 ਡਿਗਰੀ ਸੈਲਸੀਅਸ ਦਾ ਰਿਕਾਰਡ ਅੱਜ 47.2 ਸੈਲਸੀਅਸ ਡਿਗਰੀ ਤੱਕ ਪਹੁੰਚੇ ਤਾਪਮਾਨ ਨੇ ਤੋੜ ਦਿੱਤਾ ਹੈ। ਇਹ ਤਾਪਮਾਨ ਹੋਰ ਵੱਧਦਾ ਹੈ ਤਾਂ ਮੌਸਮ ਵਿਭਾਗ ਅਨੁਸਾਰ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਸਕਦਾ ਹੈ। ਇਸ ਵਰ੍ਹਦੀ ਅੱਗ ਤੇ ਤਪਦੀ ਧਰਤੀ ਤੋਂ ਲੋਕ ਆਪਣਾ ਹਰ ਤਰ੍ਹਾ ਬਚਾਅ ਕਰਨ ਵਿੱਚ ਜੁਟੇ ਹੋਏ ਹਨ ਪਰੰਤੂ ਮਜ਼ਬੂਰੀ ਵਸ ਲੋਕਾਂ ਨੂੰ ਆਪਣੇ ਕੰਮ ਧੰਦਿਆਂ ਵਿੱਚ ਵੀ ਜੁਟਣਾ ਪੈ ਰਿਹਾ ਹੈ।
ਇੱਕ ਪਾਸੇ ਜਿੱਥੇ ਲੋਕਾਂ ਦੀਆਂ ਚੀਕਾਂ ਗਰਮੀ ਨੇ ਕੱਢਾ ਰੱਖੀਆਂ ਹਨ, ਉਥੇ ਹੀ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਬਾਅਦ 'ਕੱਟ ਫਰੀ' ਘੋਸ਼ਿਤ
photo by vijay |
ਰਾਤ ਨੂੰ ਗੋਲ ਡਿੱਗੀ ਦੇ ਬਿਜਲੀ ਸ਼ਿਕਾਇਤ ਕੇਂਦਰ 'ਤੇ ਵੀ ਲੋਕਾਂ ਨੇ ਨਾਅਰੇਬਾਜ਼ੀ ਕਰ ਦਿੱਤੀ। ਲੋਕ ਇੱਕ ਪਾਸੇ ਵਰ੍ਹਦੀ ਗਰਮੀ ਦੇ ਕਾਰਣ ਮੁਸ਼ਕਿਲਾਂ ਝੱਲ ਰਹੇ ਹਨ, ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਆਮ ਲੋਕਾਂ ਦੀ ਭੂਤਨੀ ਭੁਲਾ ਰੱਖੀ ਹੈ। ਰਹਿੰਦੀ ਖੂੰਹਦੀ ਕਸਰ ਨਹਿਰੀ ਬੰਦੀ ਨੇ ਕੱਢ ਦਿੱਤੀ ਹੈ, ਜਿਸ ਦੇ ਕਾਰਣ ਬਠਿੰਡਾ ਵਾਸੀਆਂ 'ਚ ਪਾਣੀ ਦੀ ਕਿੱਲਤ ਦੇ ਕਾਰਣ ਹਾਹਾਕਾਰ ਮੱਚ ਗਈ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਐਤਵਾਰ ਦੇ ਤਾਪਮਾਨ ਨੇ ਸਾਲ ਦਾ ਦੂਜੀ ਵਾਰ 46.4 ਤੱਕ ਪਹੁੰਚੇ ਤਾਪਮਾਨ ਦਾ ਵੀ ਰਿਕਾਰਡ ਤੋੜਦਿਆਂ ਸਾਲ ਦਾ ਸਭ ਤੋਂ ਵੱਧ ਤਾਪਮਾਨ 47.2 ਤੱਕ ਪਹੁੰਚ ਗਿਆ ਹੈ, ਜਦੋਂਕਿ ਘੱਟ ਤੋਂ ਘੱਟ ਤਾਪਮਾਨ 26.6 ਹੈ। ਜੇਕਰ ਇਹ 47.2 ਡਿਗਰੀ ਸੈਲਸੀਅਸ ਤਾਪਮਾਨ ਵੱਧ ਜਾਂਦਾ ਹੈ ਤਾਂ ਇਹ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦਾ ਹੈ।
ਇਸ ਦੇ ਬਿਨ੍ਹਾਂ ਬਿਜਲੀ ਦੇ ਕੱਟਾਂ ਦੇ ਕਾਰਣ ਘਰਾਂ ਦੇ ਫਰਿੱਜਾਂ 'ਚ ਪੂਰ੍ਹੀ ਤਰ੍ਹਾਂ ਬਰਫ ਨਹੀਂ ਜੰਮ ਰਹੀ ਹੈ ਅਤੇ ਇਹ ਬਰਫ ਫਰਿੱਜਾਂ 'ਚ ਨਾ ਜੰਮਣ ਦੇ ਕਾਰਣ ਬਰਫ ਵੇਚਣ ਵਾਲਿਆਂ ਕੋਲ ਵੀ ਬਰਫ ਦੀ ਖੱਪਤ ਵੱਧ ਗਈ ਹੈ। ਖਪਤ ਵੱਧਣ ਦੇ ਨਾਲ ਨਾਲ ਸ਼ਹਿਰ 'ਚ ਬਰਫ ਦੀਆਂ ਕੀਮਤਾਂ ਵੱਧ ਗਈਆਂ ਹਨ ਪਰੰਤੂ ਬਰਫ ਵੇਚਣ ਵਾਲੇ ਵੀ ਲੋਕਾਂ ਦੀ ਬਰਫ ਦੀ ਮੰਗ ਪੂਰੀ ਕਰਨ ਵਿੱਚ ਸ਼ਾਮ ਨੂੰ 5 ਵਜੇ ਤੋਂ ਬਾਅਦ ਅਸਮਰੱਥ ਹੋ ਜਾਂਦੇ ਹਨ। ਲੋਕਾਂ ਨੂੰ ਬਰਫ ਵੀ ਜਰੂਰਤ ਅਨੁਸਾਰ ਨਹੀਂ ਮਿਲਦੀ।
ਬੱਸ ਅੱਡੇ ਚੌਂਕ 'ਚ ਬਰਫ ਦਾ ਅੱਡਾ ਲਗਾਉਣ ਵਾਲੇ ਵਰਿਆਮ ਸਿੰਘ ਵਾਸੀ ਬਠਿੰਡਾ ਅਤੇ ਇੰਦਰਜੀਤ ਸਿੰਘ ਬਠਿੰਡਾ ਦਾ ਆਖਣਾ ਸੀ ਕਿ ਉਹ ਕਾਫੀ ਲੰਬੇ ਸਮੇਂ ਤੋਂ ਇੱਥੇ ਬਰਫ ਦਾ ਅੱਡਾ ਲਗਾ ਰਿਹਾ ਹੈ ਅਤੇ ਇਹ ਦਿਨਾਂ ਵਾਲੀ ਮੁਸ਼ਕਿਲ ਉਸ ਨੂੰ ਦੇਖਣ ਨੂੰ ਨਹੀਂ ਮਿਲੀ। ਉਸ ਨੇ ਕਿਹਾ ਕਿ ਉਹ ਰੋਜ਼ ਫੈਕਟਰੀ 'ਚੋਂ 15 ਬਲਾਕ ਬਰਫ ਦੇ ਲੈਂਦਾ ਹੈ ਅਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਉਸ ਕੋਲ ਬਰਫ ਨਹੀਂ ਹੁੰਦੀ। ਇਸ ਬਾਅਦ ਗਾਹਕਾਂ ਨੂੰ ਖਾਲੀ ਹੱਥ ਜਾਣਾ ਪੈਂਦਾ ਹੈ। ਉਸਨੇ ਕਿਹਾ ਕਿ ਇਹ 15 ਬਲਾਕਾਂ ਤੋਂ ਵੱਧ ਉਸ ਨੂੰ ਉਪਰੋਂ ਹੀ ਨਹੀਂ ਮਿਲਦੀ ਕਿਉਂਕਿ ਬਰਫ ਪੂਰੀ ਤਰ੍ਹਾਂ ਜੰਮ ਹੀ ਨਹੀਂ ਰਹੀ ਹੈ। ਉਸਦਾ ਆਖਣਾ ਸੀ ਕਿ ਮਹੀਨਾ ਪਹਿਲਾਂ ਇਸ ਬਲਾਕ ਦਾ ਰੇਟ 150 ਰੁਪਏ ਸੀ, ਇਸ ਤੋਂ ਵੱਧ ਕੇ ਫਿਰ 255 ਰੁਪਏ 'ਤੇ ਹੁਣ ਇਸ ਬਲਾਕ ਦੀ
photo by pawan |
ਇਸ ਗਰਮੀ ਦੇ ਕਾਰਣ ਦੂਜੇ ਪਾਸੇ ਬੱਚੇ ਉਲਟੀਆਂ, ਮਲੇਰੀਆ, ਟਾਈਫਾਈਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ। ਡਾਕਟਰਾਂ ਦੁਆਰਾ ਇਸ ਮੌਸਮ ਵਿੱਚ ਜ਼ਿਆਦਾ ਠੰਢਾ ਜਾਂ ਗਰਮ ਨਾ ਪੀਣ ਦੀ ਲੋਕਾਂ ਸਲਾਹ ਦਿੱਤੀ ਜਾ ਰਹੀ ਹੈ। ਬਜ਼ਾਰਾਂ 'ਚ ਰੌਣਕਾਂ ਘੱਟ ਗਈਆਂ ਹਨ ਅਤੇ ਦੁਕਾਨਦਾਰਾਂ ਦਾ ਮੰਦਾ ਚੱਲਣ ਲੱਗਿਆ ਹੈ।
No comments:
Post a Comment