ਰੇਲ ਮੁਸਾਫਰਾਂ ਦੀਆਂ ਅੱਖਾਂ ਵਿੱਚ ਰੜਕਦੀ ਹੈ ਬਠਿੰਡਾ ਜੰਕਸ਼ਨ 'ਤੇ ਸਹੂਲਤਾਂ ਦੀ ਘਾਟ
ਰੇਲਵੇ ਵਿਭਾਗ ਅਧਿਕਾਰੀ ਜਿੱਥੇ ਆਮ ਮੁਸਾਫਰਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਲਗਾਤਾਰ ਕਰਦੇ ਰਹਿੰਦੇ ਹਨ, ਉਥੇ ਹੀ ਬਠਿੰਡਾ ਜੰਕਸ਼ਨ ਦੇ ਪਲੇਟਫਾਰਮਾਂ 'ਤੇ ਆਉਣ ਜਾਣ ਵਾਲੇ ਮੁਸਾਫਰ ਲਗਾਤਾਰ ਸਮੱਸਿਆਵਾਂ ਨਾਲ ਘਿਰੇ ਨਜ਼ਰ ਆਉਂਦੇ ਹਨ ਕਿਉਂਕਿ ਜੰਕਸ਼ਨ 'ਤੇ ਹਾਲਾਤ ਅਸਤ ਵਿਅਸਤ ਹੋ ਚੁੱਕੇ ਹਨ। ਜੰਕਸ਼ਨ ਦੇ ਪਲੇਟਫਾਰਮਾਂ 'ਤੇ ਜਿੱਥੇ ਇੱਕ ਪਾਸੇ ਜਗ•ਾ ਜਗ•ਾ ਸੁੱਟੀਆਂ ਚੀਜ਼ਾਂ 'ਤੇ ਖਾਲੀ ਲਿਫਾਫਿਆਂ ਦੇ ਕਾਰਣ ਗੰਦਗੀ ਫੈਲ ਗਈ ਹੈ, ਉਥੇ ਹੀ ਮੁਸਾਫਰਾਂ ਦੁਆਰਾ ਆਪਣੀ ਜਾਨ ਜੋਖਮ 'ਚ ਪਾ ਕੇ ਰੇਲਵੇ ਲਾਈਨਾਂ ਨੂੰ ਪਾਰ ਕਰਕੇ ਦੂਜੇ ਪਲੇਟਫਾਰਮ 'ਤੇ ਜਾਣ ਤੋਂ ਰੋਕਣ ਵੱਲ ਵੀ ਆਰ.ਪੀ.ਐਫ ਜਾਂ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਪਲੇਟਫਾਰਮਾਂ 'ਤੇ ਗੱਡੀਆਂ ਦੀ ਉਡੀਕ ਕਰਨ ਲਈ ਬੈਠੇ ਮੁਸਾਫਰਾਂ ਲਈ ਜਿੱਥੇ ਪੱਖਿਆਂ ਦਾ ਪ੍ਰਬੰਧ ਤਾਂ ਕੀਤਾ ਗਿਆ ਪਰ ਇਹਨਾਂ ਪੱਖਿਆਂ ਨੂੰ ਚਲਾਉਣਾ ਰੇਲਵੇ ਵਿਭਾਗ ਦੁਆਰਾ ਕੋਈ ਜਰੂਰੀ ਨਹੀਂ ਸਮਝਿਆ ਜਾਂਦਾ, ਜਿਸ ਦੇ ਕਾਰਣ ਲੋਕਾਂ ਨੂੰ ਗਰਮੀ ਵਿੱਚ ਪਸੀਨੋ ਪਸੀਨੇ ਹੁੰਦੇ ਹੋਏ ਹੱਥਾਂ ਪੱਖੀਆਂ ਫੜ• ਕੇ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਝੱਲਦੇ ਹੋਏ ਆਮ ਦੇਖਿਆ ਜਾ ਸਕਦਾ ਹੈ।
ਕਰਮਚਾਰੀਆਂ ਦੁਆਰਾ ਸਫਾਈ ਤਾਂ ਕੀਤੀ ਜਾਂਦੀ ਹੈ ਪਰ ਪਲੇਟਫਾਰਮਾਂ ਅਤੇ ਰੇਲਵੇ ਲਾਈਨਾਂ ਵਿੱਚ ਕੂੜਾ ਇਕੱਠਾ ਹੋਇਆ ਰਹਿੰਦਾ ਹੈ। ਸਫਾਈ ਕਰ ਰਹੇ ਕਰਮਚਾਰੀਆਂ ਦਾ ਆਖਣਾ ਸੀ ਕਿ 60 ਦੇ ਕਰੀਬ ਕਰਮਚਾਰੀ ਪਹਿਲਾਂ ਕੰਮ ਕਰਦੇ ਸਨ ਪਰ ਹੁਣ 20 ਕੁ ਕਰਮਚਾਰੀਆਂ ਨਾਲ ਕੰਮ ਸਾਰਿਆ ਜਾ ਰਿਹਾ ਹੈ। ਜਿਸ ਦੇ ਕਾਰਣ ਹੁਣ ਆਉਣ ਜਾਣ ਵਾਲੀਆਂ ਗੱਡੀਆਂ ਦੇ ਬਾਅਦ ਫਿਰ ਉਹਨਾਂ ਕੂੜਾ ਇਕੱਠਾ ਹੋ ਜਾਂਦਾ ਹੈ ਕਿਉਂਕਿ ਗੱਡੀਆਂ ਤੇ ਆਉਣ ਜਾਣ ਵਾਲੇ ਮੁਸਾਫਰ ਖਾਲੀ ਲਿਫਾਫੇ, ਬੋਤਲਾਂ ਅਤੇ ਹੋਰ ਸਮਾਨ ਇੰਝ ਹੀ ਸੁੱਟ ਦਿੰਦੇ ਹਨ।
ਧੂਰੀ ਨੂੰ ਜਾ ਰਹੇ ਮੁਸਾਫਰ ਦਰਸ਼ਨ ਸਿੰਘ ਦਾ ਆਖਣਾ ਸੀ ਕਿ ਪਲੇਟਫਾਰਮਾਂ 'ਤੇ ਪੱਖੇ ਤਾਂ ਰੇਲਵੇ ਵਿਭਾਗ ਵੱਲੋਂ ਜਰੂਰ ਲਗਾਏ ਹੋਏ ਹਨ ਪਰ ਇਹਨਾਂ ਦੀ ਹਵਾ ਮੁਸਾਫਰਾਂ ਨੂੰ ਨਹੀਂ ਦਿੱਤੀ ਜਾਂਦੀ। ਇਹਨਾਂ ਪੱਖਿਆਂ ਨੂੰ ਬੰਦ ਰੱਖਿਆ ਜਾਂਦਾ ਹੈ ਅਤੇ ਬੈਂਚ ਘੱਟ ਹੋਣ ਦੇ ਕਾਰਣ ਕਈਆਂ ਨੂੰ ਹੇਠਾਂ ਹੀ ਬੈਠ ਕੇ ਸਮਾਂ ਟਪਾਉਣਾ ਪੈਂਦਾ ਹੈ। ਉਹਨਾਂ ਕਿਹਾ ਕਿ ਜਿੱਥੇ ਰੇਲਵੇ ਵਿਭਾਗ ਦੇ ਦਫਤਰਾਂ ਵਿੱਚ ਏ.ਸੀ ਅਤੇ ਕੂਲਰ ਚੱਲ ਰਹੇ ਹਨ,ਉਥੇ ਹੀ ਇਹਨੀਂ ਗਰਮੀ ਵਿੱਚ ਵੀ ਪੱਖੇ ਬੰਦ ਪਏ ਹਨ।
ਇਹਨਾਂ ਖੜ•ੇ ਹੋਏ ਪੱਖਿਆਂ ਹੇਠਾਂ ਲੋਕ ਗੱਡੀ ਦੀ ਉਡੀਕ ਵਿੱਚ ਪਸੀਨੋ ਪਸੀਨੀ ਹੋਏ ਪਏ ਹਨ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਆਮ ਲੋਕਾਂ ਦੀਆਂ ਸਹੂਲਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅਧਿਕਾਰੀਆਂ ਦੁਆਰਾ ਆਮ ਮੁਸਾਫਰਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਇਹਨਾਂ ਦਾਅਵਿਆਂ 'ਤੇ ਖਰ•ਾ ਨਹੀਂ ਉਤਰਦੇ।
ਆਰਪੀਐਫ ਇੰਚਾਰਜ ਰਾਜੇਸ਼ ਕੁਮਾਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਹ ਸਮੇਂ ਸਮੇਂ 'ਤੇ ਰੇਲਵੇ ਲਾਈਨਾਂ ਪਾਰ ਕਰਨ ਵਾਲੇ ਮੁਸਾਫਰਾਂ ਦੇ ਚਲਾਨ ਕੱਟਦੇ ਹਨ। ਜਦ ਸਮੱਸਿਆਵਾਂ ਦੇ ਮਾਮਲੇ ਵਿੱਚ ਰੇਲਵੇ ਸੁਪਰਡੈਂਟ ਪ੍ਰਦੀਪ ਸ਼ਰਮਾ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੋਈ ਜਵਾਬ ਨਹੀਂ ਦੇ ਸਕਦੇ ਕਿਉਂਕਿ ਇੱਥੇ ਏਰੀਆ ਅਫਸਰ ਅਨਾਮੀਅਸ ਇਕਾ ਨੂੰ ਲਗਾ ਦਿੱਤਾ ਗਿਆ ਹੈ। ਜਦ ਏਰੀਆ ਅਫਸਰ ਨਾਲ ਇਸ ਮਾਮਲੇ ਵਿੱਚ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਫੋਨ ਨਹੀਂ ਚੁੱਕਿਆ ਗਿਆ।
No comments:
Post a Comment