Saturday, August 30, 2014

ਪੇਂਡੂ ਖਿਡਾਰੀ ਤੇ ਖਿਡਾਰਣਾਂ ਸਹੂਲਤਾਂ ਲਈ ਤਰਸੇ, ਅਧਿਕਾਰੀਆਂ ਨੂੰ ਖੇਡਣ ਆਏ ਵਿਦਿਆਰਥੀਆਂ ਦੀ ਨਹੀਂ ਪਰਵਾਹ

                                                                                                                                         
ਬਹੁਮੰਤਵੀ ਖੇਡ ਸਟੇਡੀਅਮ ਵਿੱਚ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਅਧੀਨ ਪੰਜਾਬ ਸਰਕਾਰ, ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੇਂਡੂ ਟੂਰਨਾਮੈਂਟ ਦੇ ਖੇਡ ਮੁਕਾਬਲਿਆਂ ਵਿੱਚ ਪਿੰਡਾਂ ਦੇ ਖਿਡਾਰੀ ਤੇ ਖਿਡਾਰਣਾਂ ਨੂੰ ਕਈ ਸਹੂਲਤਾਂ ਇੱਥੇ ਨਾ ਮਿਲਣ ਕਾਰਣ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  ਜਿੱਥੇ ਇਸ ਖੇਡ ਸਟੇਡੀਅਮ ਵਿੱਚ ਵਿਸ਼ਵ ਕਬੱਡੀ ਕੱਪ ਕਰਵਾਏ ਜਾਣ ਤੇ ਕਈ ਮਹੀਨੇ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਉਥੇ ਹੀ ਇਹਨਾਂ ਹੋ ਰਹੀਆਂ ਪੇਂਡੂ ਖੇਡਾਂ ਦੀ ਸ਼ੁਰੂਆਤ ਲਈ ਕੋਈ ਤਿਆਰੀਆਂ ਹੀ ਨਹੀਂ ਕੀਤੀਆਂ। ਖਿਡਾਰੀਆਂ ਤੇ ਖਿਡਾਰਣਾਂ ਨੂੰ ਟਰੈਕ 'ਤੇ ਉੱਘੇ ਹੋਏ ਘਾਹ ਅਤੇ ਰੋੜਿਆਂ ਉਪਰੋਂ ਭੱਜਣਾ ਪੈ ਰਿਹਾ ਹੈ ਅਤੇ ਇਸ ਕਾਰਣ ਕੁੱਝ ਤਾਂ ਖਿਡਾਰੀ ਥੋੜਾ ਜਿਹਾ ਭੱਜਣ ਉਪਰੰਤ ਹੀ ਹਾਰ ਮੰਨ ਕੇ ਟਰੈਕ ਤੋਂ ਬਾਹਰ ਆ ਰਹੇ ਹਨ।   

    ਟੂਰਨਾਮੈਂਟ ਕਰਵਾਇਆ ਤਾਂ ਹਾਕੀ ਦੇ ਪਿਤਾਮਾ ਮੇਜਰ ਧਿਆਨ ਚੰਦ ਜੀ ਦੀ ਯਾਦ ਨੂੰ ਸਮੱਰਪਿਤ ਕਰਕੇ ਜਾ ਰਿਹਾ ਹੈ ਪਰ ਇਹਨਾਂ ਪਿੰਡਾਂ ਦੇ ਆਏ ਖਿਡਾਰੀਆਂ ਨੂੰ ਹਾਕੀ ਦੇ ਇਸ ਮਹਾਨ ਖਿਡਾਰੀ ਬਾਰੇ ਕੁੱਝ ਵੀ ਪਤਾ ਨਹੀਂ। ਖਿਡਾਰੀਆਂ ਨੇ ਮੇਜਰ ਧਿਆਨ ਚੰਦ ਬਾਰੇ ਪੁੱਛੇ ਜਾਣ ਤੇ ਉਹਨਾਂ ਪ੍ਰਤੀ ਅਗਿਆਨਤਾ ਜ਼ਾਹਿਰ ਕੀਤੀ। ਜਿਹੜੀ ਕਿ ਇੱਕ ਬੜੀ ਹੀ ਅਫਸੋਸ ਵਾਲੀ ਗੱਲ ਹੈ।  
  
     ਕੁਸ਼ਤੀ ਖੇਡਣ ਵਾਲੇ ਪਾਸੇ ਲੜਕੀਆਂ ਦੇ ਕੱਪੜੇ ਬਦਲਣ ਲਈ ਕੋਈ ਜਗ•ਾ ਨਾ ਹੋਣ ਅਤੇ ਉਹਨਾਂ ਨੂੰ ਬਾਥਰੂਮ ਜਾਣ ਦੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਪਾਸੇ ਵਾਲੇ ਬਾਥਰੂਮ ਲੜਕੀਆਂ ਲਈ ਖੋਲ•ੇ ਹੀ ਨਹੀਂ ਗਏ। ਲੜਕੀਆਂ ਖੇਡ ਸਟੇਡੀਅਮ ਵਿੱਚ ਜਿਮਨੇਜੀਅਮ ਹਾਲ ਨਾਲ ਬਣੇ ਇੱਕ ਕੁਆਰਟਰ ਦੇ ਬਾਥਰੂਮ ਦੇ ਅੱਗੇ ਕਤਾਰ ਲਗਾਈਆਂ ਖੜ•ੀਆਂ ਰਹੀਆਂ।  

   
    ਕੁੱਝ ਖਿਡਾਰਣਾਂ ਕਬੱਡੀ, ਵਾਲੀਬਾਲ ਜਾਂ ਹੋਰ ਖੇਡਾਂ ਆਪਣੀ ਸਕੂਲ ਦੀ ਵਰਦੀ ਵਿੱਚ ਖੇਡਦੀਆਂ ਦਿਖੀਆਂ, ਜਦੋਂਕਿ ਉਹਨਾਂ ਦੀ ਵਿਰੋਧੀ ਟੀਮ ਖੇਡ ਕਿੱਟਾਂ ਵਿੱਚ ਖੇਡੀਆਂ। ਸਰਕਾਰੀ ਸਕੂਲ ਬਾਹੋ ਯਾਤਰੀ ਦੀਆਂ ਖਿਡਾਰਣਾਂ ਦੀ ਕਬੱਡੀ ਟੀਮ ਸਕੂਲ ਦੀ ਵਰਦੀ ਵਿੱਚ ਹੀ ਖੇਡੀ ਅਤੇ ਉਹਨਾਂ ਨਾਲ ਆਈਆਂ ਅਧਿਆਪਕਾਂ ਨੇ ਫੰਡ ਖੇਡਾਂ ਲਈ ਨਾ ਮਿਲਣ ਬਾਰੇ ਦੱਸਿਆ। ਖੇਡੀਆਂ ਖਿਡਾਰਣਾਂ ਅਤੇ ਨਾਲ ਆਈਆਂ ਅਧਿਆਪਕਾਂ ਨੇ ਵੀ ਇਸ 'ਤੇ ਨਿਰਾਸ਼ਤਾ ਜ਼ਾਹਿਰ ਕੀਤੀ।                                                                                                                                                            ਅਧਿਆਪਕਾਂ ਦਾ ਆਖਣਾ ਸੀ ਕਿ ਉਹਨਾਂ ਦੇ ਸਕੂਲਾਂ ਨੂੰ ਖਿਡਾਰੀਆਂ ਲਈ ਫੰਡਾਂ ਦੀ ਘਾਟ ਆਉਂਦੀ ਹੈ ਪਰ ਇਹ ਖੇਡਾਂ ਲਈ ਖਿਡਾਰੀਆਂ ਨੂੰ ਲਿਆਉਣਾ ਵੀ ਜ਼ਰੂਰੀ ਹੁੰਦਾ ਹੈ। ਇਸ ਲਈ ਵਰਦੀਆਂ ਨਾ ਹੋਣ 'ਤੇ ਹੀ ਇਹਨਾਂ ਨੂੰ ਇਸ ਤਰ•ਾਂ ਖਿਡਾਇਆ ਗਿਆ ਹੈ। ਇਸ ਮਾਮਲੇ ਵਿੱਚ ਖੇਡ ਅਧਿਕਾਰੀਆਂ ਅਨੁਸਾਰ ਸਟੇਡੀਅਮ ਵਿੱਚ ਪ੍ਰਬੰਧਮ ਮੁਕੰਮਲ ਕੀਤੇ ਗਏ ਹਨ ਅਤੇ ਉਹਨਾਂ ਵਲੋਂ ਕੋਈ ਕਸਰ ਨਹੀਂ ਛੱਡੀ ਗਈ ਹੈ। ਇਸ ਦੇ ਇਲਾਵਾ ਖਿਡਾਰੀਆਂ ਨੇ ਕਿੱਟਾਂ ਆਪਣੇ ਤੌਰ 'ਤੇ ਹੀ ਲੈਣੀਆਂ ਹੁੰਦੀਆਂ ਹਨ ਅਤੇ ਖੇਡ ਵਿਭਾਗ ਦੁਆਰਾ ਇਹ ਉਹਨਾਂ ਨੂੰ ਨਹੀਂ ਦਿੱਤੀਆਂ ਜਾਂਦੀਆ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...