Saturday, August 30, 2014

ਗੁਰਬਤ ਦੇ ਭੰਨੇ ਗੁਜਰਾਤ ਤੇ ਰਾਜਸਥਾਨ ਦੇ ਮੂਰਤੀ ਬਨਾਉਣ ਵਾਲੇ ਕਾਰੀਗਰਾਂ ਨੇ ਬਠਿੰਡਾ ਵਿੱਚ ਲਗਾਏ ਡੇਰੇ

ਗਣੇਸ਼ ਚਤੁਰਥੀ ਨੂੰ ਮੱਦੇਨਜ਼ਰ ਰੰਗ ਬਰੰਗੀਆਂ ਬਣਾ ਰਹੇ ਨੇ ਦਿਨ ਰਾਤ ਮੂਰਤੀਆਂ   
        ਗੁਰਬਤ ਦੇ ਭੰਨੇ ਗੁਜਰਾਤ ਤੇ ਰਾਜਸਥਾਨ ਦੇ ਮੂਰਤੀ ਬਨਾਉਣ ਵਾਲੇ ਕਾਰੀਗਰਾਂ ਨੇ ਪੰਜਾਬ ਦੇ ਬਠਿੰਡਾ ਜ਼ਿਲ•ੇ ਵਿੱਚ ਆਪਣੇ ਡੇਰੇ ਜਮ•ਾ ਲਏ ਹਨ। ਆਪਣੇ ਸੂਬਿਆਂ ਵਿੱਚ ਕਲਾ ਦੀ ਕਦਰ ਨਾ ਪੈਂਦੀ ਦੇਖ ਕਈ ਸੂਬਿਆਂ ਤੇ ਜ਼ਿਲਿ•ਆਂ ਵਿੱਚ ਘੁੰਮਣ ਬਾਅਦ ਬਠਿੰਡਾ ਜ਼ਿਲ•ੇ ਵਿੱਚ ਡੇਰੇ ਲਾਏ ਸਨ ਹਾਲਾਂਕਿ ਬਠਿੰਡਾ ਜ਼ਿਲ•ੇ ਵਿੱਚ ਭਗਤਾਂ ਦੁਆਰਾ ਪਹਿਲਾਂ ਜ਼ਿਆਦਾ ਮੂਰਤੀਆਂ ਨਾ ਖਰੀਦੇ ਜਾਣ ਦੇ ਕਾਰਣ ਉਪਰੋਕਤ ਕਾਰੀਗਰ ਮਾਯੂਸ ਸਨ। ਕੁੱਝ ਸਾਲਾਂ ਤੋਂ ਮਾਲਵਾ ਇਲਾਕੇ ਵਿੱਚ ਕਲਾ ਦੀ ਕਦ ਦਾ ਮੁੱਲ ਪੈਂਦਾ ਦੇਖ ਇਹ ਕਾਰੀਗਰ ਬਠਿੰਡਾ ਜ਼ਿਲ•ੇ ਦੇ ਹੀ ਹੋ ਕੇ ਰਹਿ ਗਏ ਹਨ। ਹੋਰਾਂ ਸੂਬਿਆਂ ਵਿੱਚੋਂ ਆਏ ਇਹਨਾਂ ਕਾਰੀਗਰਾਂ ਵਿੱਚ ਇਹਨਾ
pawan sharma
ਤਿਉਹਾਰਾਂ ਦੇ ਦਿਨਾਂ ਵਿੱਚ ਉਤਸ਼ਾਹ ਹੁੰਦਾ ਹੈ ਪਰ ਤਿਉਹਾਰਾਂ ਬਾਅਦ ਮੂਰਤੀਆਂ ਦੀ ਘੱਟਦੀ ਖਰੀਦਦਾਰੀ ਤੋਂ ਕਈ ਮਹੀਨੇ ਮਾਯੂਸ ਰਹਿੰਦੇ ਹਨ। ਕਈ ਸਾਲਾਂ ਤੋਂ ਭਾਵੇਂ ਇਹ ਬਠਿੰਡਾ ਵਿੱਚ ਰਹਿ ਰਹੇ ਹਨ ਪਰ ਉਪਰੋਕਤ ਕਾਰੀਗਰਾਂ ਕੋਲ ਆਪਣੀ ਕੋਈ ਛੱਤ ਨਹੀਂ ਹੈ। ਹਰ ਸਮੇਂ ਉਹਨਾਂ ਨੂੰ ਆਪਣੀਆਂ ਪਾਈਆਂ ਝੌਂਪੜੀਆਂ ਦੇ ਵੀ ਖੁੱਸਣ ਦਾ ਡਰ ਬਣਿਆ ਰਹਿੰਦਾ ਹੈ।


     ਬਠਿੰਡਾ-ਗੋਨਿਆਣਾ ਰੋਡ 'ਤੇ ਅੱਜ ਕੱਲ• ਇਹ ਕਾਰੀਗਰ 'ਗਣੇਸ਼ ਚਤੁਰਥੀ' ਨਜ਼ਦੀਕ ਆਉਣ ਕਾਰਣ ਗਣੇਸ਼ ਜੀ ਦੀਆਂ ਰੰਗ ਬਰੰਗੀਆਂ ਛੋਟੀਆਂ ਅਤੇ ਵੱਡੀਆਂ ਸੁੰਦਰਤਾ ਭਰਪੂਰ ਮੂਰਤੀਆਂ ਬਨਾਉਣ ਵਿੱਚ ਰੁੱਝੇ ਹੋਏ ਹਨ। ਰਾਜਸਥਾਨ ਦੇ ਜ਼ਿਲ•ਾ ਬਾੜਮੇਰ ਦੇ ਮਾਨਾ ਰਾਮ ਅਤੇ ਪਤਨੀ ਸੁੱਖੀ ਨੇ ਦੱਸਿਆ ਕਿ ਕਈ ਸਾਲਾਂ ਦੇ ਉਹ ਆਪਣਾ ਸੂਬਾ ਛੱਡ ਚੁੱਕੇ ਹਨ। ਆਪਣੇ ਤੇ ਬੱਚਿਆਂ ਦਾ ਢਿੱਡ ਭਰਨ ਲਈ ਹੁਣ ਤੱਕ ਉਹ ਕਈ ਜਗ•ਾ ਜੰਮੂ, ਪਾਣੀਪਤ, ਰੋਹਤਕ, ਹਿਸਾਰ, ਜਲੰਧਰ, ਪਠਾਨਕੋਟ ਦੇ ਇਲਾਵਾ ਅੰਮ੍ਰਿਤਸਰ ਵਿੱਚ ਜਾ ਚੁੱਕੇ ਹਨ ਪਰ ਉਹਨਾਂ ਨੂੰ ਆਪਣੇ ਇਸ ਕੰਮ ਵਿੱਚ ਮੁਹਾਰਤ ਹੋਣ ਦੇ ਬਾਵਜੂਦ ਵੀ ਠੋਕਰਾਂ ਦੇ ਸਿਵਾਏ ਕੁੱਝ ਨਹੀਂ ਮਿਲਿਆ। 
    
     ਰਾਜਸਥਾਨ ਵਿੱਚ ਉਹਨਾਂ ਇਹ ਦੇਵਤਿਆਂ ਦੀ ਮੂਰਤੀਆਂ ਬਨਾਉਣ ਦੀ ਕਲਾ ਤਾਂ ਸਿੱਖੀ ਪਰ ਉਥੇ ਵੀ ਕਲਾ ਦਾ ਮੁੱਲ ਨਾ ਪੈਂਦਾ ਦੇਖ ਹੋਰ ਸੂਬਿਆਂ ਦੇ ਜ਼ਿਲਿ•ਆਂ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਪੁੱਜੇ ਸਨ। ਉਸਨੇ ਦੱਸਿਆ ਕਿ 12 ਸਾਲਾਂ ਦਾ ਬਠਿੰਡਾ ਜ਼ਿਲ•ੇ ਵਿੱਚ ਉਹ ਕੰਮ ਕਰਨ ਵਿੱਚ ਜੁੱਟਿਆ ਹੋਇਆ ਹੈ। ਜਦ ਆਇਆ ਤਾਂ ਕੁੱਝ ਸਾਲ ਬਰਨਾਲਾ ਰੋਡ ਤੇ ਇੱਕ ਪਾਸੇ ਬੈਠ ਕੇ ਇਹ ਕੰਮ ਕੀਤਾ,ਤਦ ਇਹ ਮੂਰਤੀਆਂ ਸਿਰਫ ਬਠਿੰਡਾ ਛਾਉਣੀ ਵਿੱਚ ਆਉਣ ਵਾਲੇ ਫੌਜੀ ਮਹਾਂਰਾਸ਼ਟਰ ਦੇ ਲੋਕ ਹੀ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਦੇ ਸਨ। ਇਹ ਦਿਨ ਵਿੱਚ ਦੋ ਜਾਂ ਚਾਰ ਵਿਕ ਜਾਂਦੀਆਂ ਸਨ। ਉਸ ਸਮੇਂ ਪੰਜਾਬ ਦੇ ਲੋਕਾਂ ਦਾ 'ਗਣੇਸ਼ ਉਤਸਵ' ਮਨਾਉਣ ਵਿੱਚ ਜ਼ਿਆਦਾ ਰੁੱਚੀ ਨਹੀਂ ਸੀ। 
    
   ਹੌਲੀ ਹੌਲੀ ਪੰਜਾਬ ਦੇ ਲੋਕਾਂ ਵਿੱਚ 'ਗਣੇਸ਼ ਉਤਸਵ' ਤੇ ਹੋਰ ਹਿੰਦੂ ਤਿਉਹਾਰਾਂ ਨੂੰ ਹੋਰ ਵੀ ਜ਼ਿਆਦਾ ਸ਼ਰਧਾ ਨਾਲ ਮਨਾਇਆ ਜਾਣ ਲੱਗਿਆ ਅਤੇ ਇਹ ਮੂਰਤੀਆਂ ਖਰੀਦੀਆਂ ਜਾਣ ਲੱਗੀਆਂ ਹਨ। ਇਸ ਦੇ ਬਾਅਦ ਉਹਨਾਂ ਇਹ ਮੂਰਤੀਆਂ ਬਠਿੰਡਾ-ਗੋਨਿਆਣਾ ਰੋਡ ਤੇ ਤਿੰਨ ਸਿਨੇਮਿਆਂ ਨਜ਼ਦੀਕ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ । ਹੁਣ ਕਈ ਸਾਲਾਂ ਤੋਂ ਇੱਥੇ ਹੀ ਬਣਾ ਰਹੇ ਹਨ। ਉਹਨਾਂ ਦੱਸਿਆ ਕਿ ਉਹ 'ਗਣੇਸ਼ ਉਤਸਵ, ਵਿਸ਼ਵਕਰਮਾ, ਮਾਂ ਦੁਰਗਾ, ਦੁਸ਼ਹਿਰਾ ਅਤੇ ਹੋਰ ਤਿਉਹਾਰਾਂ ਤੇ ਮੂਰਤੀਆਂ ਬਣਾਉਂਦੇ ਹਨ। 

   ਰਾਜਸਥਾਨ ਦੇ ਜਲੌੜ ਦੇ ਪੁੱਜੇ ਹੋਏ ਕਾਰੀਗਰ ਮਾਂਗੇ ਲਾਲ ਅਤੇ ਪਤਨੀ ਸਵਾਤੀ ਦਾ ਆਖਣਾ ਸੀ ਕਿ ਉਹ ਅਤੇ ਉਹਨਾਂ ਦੇ ਚਾਰ ਲੜਕੇ ਅਤੇ ਚਾਰ ਲੜਕੀਆਂ ਦਿਨ ਰਾਤ ਇਹ ਹੀ ਕੰਮ ਕਰਦੇ ਹਨ। ਛੋਟੀਆਂ ਮੂਰਤੀਆਂ ਇੱਕ ਜਾਂ ਦੋ ਦਿਨ ਅਤੇ ਵੱਡੀਆਂ ਮੂਰਤੀਆਂ ਨੂੰ ਬਨਾਉਣ ਲਈ ਚਾਰ ਜਾਂ ਪੰਜ ਦਿਨ ਲੱਗਦੇ ਹਨ। ਉਹਨਾਂ ਵੀ ਦੱਸਿਆ ਕਿ ਉਹ ਹੁਣ ਪੰਜਾਬ ਦੇ ਕਈ ਜ਼ਿਲਿ•ਆਂ ਲੁਧਿਆਣਾ, ਫਗਵਾੜ ਾ, ਪਟਿਆਲਾ, ਫਰੀਦਕੋਟ ਆਦਿ ਵਿੱਚ ਘੁੰਮ ਚੱਕੇ ਹਨ ਪਰ ਹੁਣ ਕਈ ਸਾਲਾਂ ਤੋਂ ਬਠਿੰਡਾ ਵਿਚ ਹੀ ਬੈਠੇ ਹਨ। 
  
     ਉਹਨਾਂ ਦੱਸਿਆ ਕਿ ਪੀਓਪੀ, ਨਾਰੀਅਲ ਦਾ ਫੂਸ, ਵਰਨਿਸ਼, ਵਾਈਟ ਪੇਂਟ, ਨੀਲੇ, ਪੀਲੇ, ਸਿਲਵਰ ਅਤੇ ਗੋਲਡ ਰੰਗ ਦੇ
photo by pawan sharma
ਪੇਂਟ ਆਦਿ ਨਾਲ ਜਿੱਥੇ ਲਾਗਤ ਕਾਫੀ ਵੱਧ ਗਈ ਹੈ, ਉਥੇ ਹੀ ਉਹ ਮੂਰਤੀਆਂ ਬਨਾਉਣ ਲਈ ਉਹਨਾਂ ਨੂੰ ਸਾਰਾ ਸਾਰਾ ਦਿਨ ਧੁੱਪ ਵਿੱਚ ਵੀ ਬੈਠੇ ਰਹਿਣਾ ਪੈਂਦਾ ਹੈ। ਇਸ ਦੇ ਬਾਵਜੂਦ ਇਹ ਮੂਰਤੀਆਂ ਵਿੱਚੋਂ ਢਿੱਡ ਭਰਨ ਜੋਗਾ ਹੀ ਗੁਜ਼ਾਰਾ ਹੁੰਦਾ ਹੈ ਮਗਰ ਲੋਕ ਇਹ ਤਿਉਹਾਰਾਂ ਤੇ ਹੁਣ ਖਰੀਦਣ ਜਰੂਰ ਲੱਗੇ ਹਨ।

    ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਦੀਪਕ ਕੁਮਾਰ ਦਾ ਆਖਣਾ ਸੀ ਕਿ ਅਹਿਮਦਾਬਾਦ ਵਿੱਚ ਇਹ ਮੂਰਤੀਆਂ ਕਾਫੀ ਜ਼ਿਆਦਾ ਲੋਕ ਬਨਾਉਣ ਲੱੰਗੇ ਹਨ ਅਤੇ ਇਸ ਲਈ ਹੀ ਉਹ ਪਿਛਲੇ ਦੋ ਸਾਲਾਂ ਤੋਂ ਆਪਣੇ 5 ਪਰਿਵਾਰਕ ਮੈਂਬਰਾਂ ਨਾਲ ਬਠਿੰਡਾ ਆਏ ਹਨ। ਪੰਜਾਬ ਦੇ ਲੋਕ ਇਹ ਮੂਰਤੀਆਂ ਦੇ ਸਹੀ ਮੁੱਲ ਦੇ ਦਿੰਦੇ ਹਨ। ਦੀਪਕ ਦਾ ਆਖਣਾ ਸੀ ਕਿ ਉਹ ਇਹ ਮੂਰਤੀਆਂ ਨੂੰ ਛੋਟੇ, ਵੱਡੇ ਅਕਾਰ ਵਿੱਚ ਬਣਾਉਂਦੇ ਹਨ ਅਤੇ ਇਹਨਾਂ ਨੂੰ ਛੋਟੀ ਮੂਰਤੀ 100 ਰੁਪਏ ਤੋਂ ਲੈ ਕੇ ਵੱਡੀ 17 ਹਜ਼ਾਰ ਤੱਕ ਵੇਚਦੇ ਹਨ। 
   
    ਉਹਨਾਂ ਕਿਹਾ ਕਿ ਜੁਲਾਈ ਮਹੀਨੇ ਤੋਂ ਨਵੰਬਰ ਮਹੀਨੇ ਤੱਕ ਹੀ ਉਹਨਾਂ ਦਾ ਕੰਮ ਹੁੰਦਾ ਹੈ ਅਤੇ ਇਸ ਦੌਰਾਨ ਉਹ 40 ਹਜ਼ਾਰ ਰੁਪਏ ਦੇ ਕਰੀਬ ਕਮਾ ਕੇ ਸਾਲ ਭਰ ਇਹਨਾਂ ਪੈਸਿਆਂ ਨਾਲ ਹੀ ਕੱਢਦੇ ਹਨ। ਸਭ ਤੋਂ ਵੱਡੀ ਗਣੇਸ਼ ਦੀ ਮੂਰਤੀ 7 ਫੁੱਟ ਦੀ ਬਣਾਉਂਦੇ ਹਨ।  ਉਹਨਾਂ ਕਿਹਾ ਕਿ ਇਸ ਵਿੱਚ ਮਿਹਨਤ ਕਾਫੀ ਲੱਗ ਜਾਂਦੀ ਹੈ। ਪੰਜਾਬ ਵਿੱਚ ਪਹਿਲਾਂ ਨਾਲੋਂ ਇਹ ਮੂਰਤੀਆਂ ਦੀ ਵਿਕਰੀ ਜ਼ਿਆਦਾ ਹੋਣ ਲੱਗੀ ਹੈ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...