Tuesday, September 9, 2014

ਦੁੱਧ ਦੇ 'ਕਾਲੇ ਧੰਦੇ' ਖਿਲਾਫ ਲੋਕਾਂ ਦੇ ਗੁੱਸੇ ਨੇ ਖਾਧਾ ਉਬਾਲਾ

               ਮਿਲਕ ਸੈਂਟਰ 'ਤੇ ਘਟੀਆ ਦੁੱਧ ਵੇਚਣ ਦਾ ਦੋਸ਼, ਭੜਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ                                                                                                                                                                                                                                                                          ਮਾੜਾ ਦੁੱਧ ਵੇਚੇ ਜਾਣ ਦੇ ਮਾਮਲੇ ਵਿੱਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦ ਕੁੱਝ ਲੋਕਾਂ ਨੇ ਅਜੀਤ ਰੋਡ ਦੀ ਇੱਕ ਗਲੀ ਵਿੱਚੋਂ ਸਥਿੱਤ ਮਿਲਕ ਸੈਂਟਰ ਤੋਂ ਖਰੀਦੇ ਦੁੱਧ ਦੀ ਘਟੀਆ ਕੁਆਇਲਟੀ ਦੇ ਇਲਜ਼ਾਮ ਲਗਾਉਂਦੇ ਹੋਏ ਉਪਰੋਕਤ ਸੈਂਟਰ ਦੇ ਖਿਲਾਫ ਮੋਰਚਾ ਖੋਲ•ਦਿਆਂ ਨਾਅਰੇਬਾਜ਼ੀ ਕਰ ਦਿੱਤੀ। ਇਸ ਦੇ ਉਲਟ ਸਿਹਤ ਵਿਭਾਗ ਅਧਿਕਾਰੀਆਂ ਦੇ ਦੋ ਘੰਟਿਆਂ ਤੋਂ ਜ਼ਿਆਦਾ ਦੇਰੀ ਨਾਲ ਆਉਣ 'ਤੇ ਇਹ ਮਾਮਲਾ ਹੋਰ ਵੀ ਜ਼ਿਆਦਾ ਭੜਕ ਗਿਆ ਅਤੇ ਉਪਰੋਕਤ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਖਿਲਾਫ ਆਪਸੀ ਬਹਿਸ ਹੋਣੀ ਵੀ ਸ਼ੁਰੂ ਹੋ ਗਈ। ਜਦੋਂਕਿ ਇਸ ਦੌਰਾਨ ਹੀ ਗਰਗ ਮਿਲਕ ਸੈਂਟਰ ਵਿੱਚ ਪਏ ਦੁੱਧ ਦਾ ਅਧਿਕਾਰੀਆਂ ਨੇ ਬਹਿਸ ਦੇ ਬਾਅਦ ਸੈਂਪਲ ਲੈ ਲਿਆ, ਜਦੋਂਕਿ ਉਪਰੋਕਤ ਵਿਅਕਤੀਆਂ ਦੁਆਰਾ ਘਟੀਆ ਕੁਆਲਿਟੀ ਦਾ ਆਖੇ ਜਾਣ ਵਾਲੇ ਲਿਆਂਦੇ ਦੁੱਧ ਦਾ ਸੈਂਪਲ ਅਧਿਕਾਰੀਆਂ ਦੁਆਰਾ ਨਾ ਭਰਿਆ ਗਿਆ।
                                                              ਇਸ ਦੁੱਧ ਦੇ ਇੱਥੋਂ ਹੀ ਖਰੀਦੇ ਜਾਣ ਦਾ ਕੋਈ ਸਬੂਤ ਨਾ ਹੋਣ ਦੀ ਗੱਲ ਅਧਿਕਾਰੀਆਂ ਨੇ ਆਖੀ। ਕਾਫੀ ਜ਼ੋਰ ਪਾਉਣ ਬਾਅਦ ਖਪਤਕਾਰਾਂ ਦੇ ਦੁੱਧ ਦਾ ਵੀ ਸੈਂਪਲ ਲੈ ਗਿਆ। ਇਸ ਦੌਰਾਨ ਪੁਲੀਸ ਵੀ ਮੌਕੇ 'ਤੇ ਪੁੱਜ ਗਈ। ਅਜੀਤ ਰੋਡ ਦੀ 26/1 ਗਲੀ ਵਿੱਚ ਰਹਿਣ ਵਾਲੇ ਦਲਜੀਤ ਸਿੰਘ ਦਾ ਆਖਣਾ ਸੀ ਕਿ ਉਹ ਕਦੀ ਕਦਾਈ ਇਸ ਅਜੀਤ ਰੋਡ ਇੱਕ ਨੰਬਰ. ਗਲੀ ਵਿੱਚ ਗਰਗ ਮਿਲਕ ਸੈਂਟਰ ਤੋਂ ਦੁੱਧ ਆਪਣੇ ਕੁੱਤਿਆਂ ਲਈ ਲੈ ਕੇ ਜਾਂਦਾ ਹਾਂ।                                                                                                 ਕੱਲ• ਵੀ ਸਵੇਰੇ 10 ਲੀਟਰ ਦੁੱਧ ਲੈ ਕੇ ਗਿਆ ਸੀ। ਇਸ ਵਿੱਚੋਂ 5 ਲੀਟਰ ਆਪਣੇ ਅਤੇ 5 ਲੀਟਰ ਘਰ ਦੇ ਕੁੱਤਿਆਂ ਨੂੰ ਪਿਆਉਣ ਲਈ ਲੈ ਕੇ ਗਿਆ ਸੀ।                                                                                                                                                                           ਇਸ ਵਿੱਚੋਂ ਕੁੱਝ ਦੁੱਧ ਉਹਨਾਂ ਨੇ ਪੀ ਲਿਆ ਸੀ ਅਤੇ ਜਦ ਇਹ ਰਾਤੀ ਦੁੱਧ ਦੇਖਿਆ ਤਾਂ ਖਰਾਬ ਹੋ ਗਿਆ ਸੀ। ਇਹ ਦੁੱਧ ਖਰਾਬ ਹੋਇਆ ਵੀ ਪ੍ਰਤੀਤ ਨਹੀਂ ਹੁੰਦਾ ਸਗੋਂ ਘਟੀਆ ਕੁਆਲਿਟੀ ਦਾ ਦਿਖਾਈ ਦੇ ਰਿਹਾ ਹੈ। ਬਦਬੂ ਮਾਰਨ ਲੱਗੀ ਹੈ। ਉਹਨਾਂ ਕਿਹਾ ਕਿ ਇਹ ਘਟੀਆ ਚੀਜ਼ਾਂ ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਜਿਹੇ ਘਟੀਆ ਮਟੀਰੀਅਲ ਦੇ ਕਾਰਣ ਆਮ ਲੋਕਾਂ ਦੇ ਜੀਵਣ ਨਾਲ ਖਿਲਵਾੜ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਦੁਆਰਾ ਵੀ ਕੋਈ ਸਖਤ ਕਾਰਵਾਈ ਇਹਨਾਂ ਖਿਲਾਫ ਨਹੀਂ ਕੀਤੀ ਜਾ ਰਹੀ।
                                                                                         
    ਉਹਨਾਂ ਕਿਹਾ ਕਿ ਉਹ ਦੁੱਧ ਖਰਾਬ ਹੋਣ ਬਾਅਦ ਅੱਜ ਸਵੇਰ ਦੇ 8 ਵਜੇ ਦੇ ਕਰਬ ਮਿਲਕ ਸੈਂਟਰ ਅੱਗੇ ਪੁੱਜ ਗਏ ਅਤੇ ਉਹ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਡਿਪਟੀ ਕਮਿਸ਼ਨਰ ਬਸੰਤ ਗਰਗ ਅਤੇ ਜ਼ਿਲ•ਾ ਸਿਹਤ ਅਫਸਰ ਨੂੰ ਇਸ ਮਾਮਲੇ ਵੱਲ ਜਲਦ ਧਿਆਨ ਦੇ ਕੇ ਕਾਰਵਾਈ ਕਰਨ ਲਈ ਆਖ ਚੁੱਕੇ ਹਨ ਪਰ ਹਾਲੇ ਤੱਕ ਸਿਹਤ ਅਧਿਕਾਰੀ ਵੀ ਪੁੱਜੇ ਨਹੀਂ ਹਨ। ਉਹਨਾਂ ਇਲਜਾਮ ਲਗਾਉਂਦਿਆਂ ਕਿਹਾ ਕਿ ਦੋ ਘੰਟਿਆਂ ਤੋਂ ਉਪਰ ਦਾ ਸਮਾਂ ਹੋ ਜਾਣ ਤੱਕ ਉਪਰੋਕਤ ਦੁੱਧ ਵੇਚਣ ਵਾਲੇ ਮਾਲਕਾਂ ਦੁਆਰਾ ਆਪਣਾ ਅੱਜ ਦੁੱਧ ਪਿਛਲੇ ਦਰਵਾਜ਼ਿਉਂ ਕੱਢ ਦਿੱਤਾ ਗਿਆ ਹੈ।                                                                          
      ਇਸ ਮਾਮਲੇ ਵਿੱਚ ਸੈਂਟਰ ਦੇ ਮਾਲਕ ਦਿਨੇਸ਼ ਕੁਮਾਰ ਦਾ ਆਖਣਾ ਸੀ ਕਿ ਦਿਨ ਵਿੱਚ ਉਹ ਕਈ ਗ੍ਰਾਹਕਾਂ ਨੂੰ ਆਪਣਾ ਦੁੱਧ,ਘਿਉ ਅਤੇ ਦਹੀਂ ਵੇਚਦੇ ਹਨ ਅਤੇ ਅੱਜ ਤੱਕ ਇਸ ਤਰ•ਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਉਹਨਾਂ ਕਿਹਾ ਕਿ ਸ਼ਾਇਦ ਕੋਈ ਤਾਜੀ ਸੂਈ ਮੱਝ ਦਾ ਦੁੱਧ ਸੈਂਟਰ ਤੇ ਆ ਗਿਆ ਹੋਵੇ ਅਤੇ ਇਸ ਬਾਅਦ ਉਪਰੋਕਤ ਖਪਤਕਾਰਾਂ ਦੇ ਲਿਜਾਏ ਜਾਣ ਬਾਅਦ ਇਹ ਅਚਾਨਕ ਖਰਾਬ ਹੋ ਗਿਆ ਹੋਵੇ।                  
                                                                                                              
       ਤਿੰਨ ਘੰਟਿਆਂ ਦੇ ਕਰੀਬ ਸਮੇਂ ਬਾਅਦ ਜ਼ਿਲ•ਾ ਸਿਹਤ ਅਫਸਰ ਆਰ.ਐਸ.ਰੰਧਾਵਾ ਸਮੇਤ ਸਿਹਤ ਵਿਭਾਗ ਦੀ ਟੀਮ ਪੁਜੀ। ਉਹਨਾਂ ਦੁਆਰਾ ਮੌਕੇ 'ਤੇ ਪੁੱਜਣ ਬਾਅਦ ਮਿਲਕ ਸੈਂਟਰ ਅੰਦਰ ਪਏ ਦੁੱਧ ਦਾ ਜਦ ਸੈਂਪਲ ਲਿਆ ਜਾਣ ਲੱਗਿਆ ਤਾਂ ਉਪਰੋਕਤ ਪ੍ਰਦਰਸ਼ਨਕਾਰੀਆਂ ਨੇ ਸਿਹਤ ਅਧਿਕਾਰੀਆਂ ਦੁਆਰਾ ਲੱਗਪਗ ਤਿੰਨ ਘੰਟਿਆਂ ਦੀ ਦੇਰੀ ਨਾਲ ਆਉਣ ਦੇ ਕਾਰਣ ਅਤੇ ਖਰਾਬ ਹੋਏ ਦੁੱਧ ਦਾ ਸੈਂਪਲ ਨਾ ਲੈਣ 'ਤੇ ਆਪਸ ਵਿੱਚ ਬਹਿਸਬਾਜ਼ੀ ਹੋਣੀ ਸ਼ੁਰੂ ਹੋ ਗਈ। 
                                                                                                                                       ਜ਼ਿਲ•ਾ ਸਿਹਤ ਅਫਸਰ ਦਾ ਆਖਣਾ ਸੀ ਕਿ ਉਹਨਾਂ ਦੁਆਰਾ ਤਾਂ ਉਹੀ ਦੁੱਧ ਦਾ ਸੈਂਪਲ ਲਿਆ ਜਾਣ ਦਾ ਕਾਨੂੰਨ ਹੈ ਜਿਹੜਾ ਇੱਥੇ ਦੁੱਧ ਸੈਂਟਰ ਅੰਦਰ ਵਿਕ ਰਿਹਾ ਹੈ। ਇਸ ਲਈ ਸੈਂਟਰ ਅੰਦਰ ਪਏ ਦੁੱਧ ਦਾ ਹੀ ਸੈਂਪਲ ਭਰਿਆ ਜਾਵੇਗਾ। ਇਸ ਦੁੱਧ ਦਾ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਭੇਜਿਆ ਜਾਵੇਗਾ। ਦੇਰੀ ਨਾਲ ਆਉਣ ਦੇ ਮਾਮਲੇ ਵਿੱਚ ਉਹਨਾਂ ਕਿਹਾ ਕਿ ਐਤਵਾਰ ਹੋਣ ਕਰਕੇ ਅੱਜ ਅਚਾਨਕ ਟੀਮ ਇਕੱਠੀ ਕਰਨ ਵਿੱਚ ਉਹਨਾਂ ਮੁਸ਼ਕਿਲ ਆਈ ਅਤੇ ਟੀਮ ਦੇ ਪੂਰੇ ਹੋਣ ਬਾਅਦ ਹੀ ਇੱਥੇ ਪੁੱਜੇ।                                                                                                                                         ਇੰਸਪੈਕਟਰ ਦਾ ਪੱਖ
     ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦਾ ਆਖਣਾ ਸੀ ਕਿ ਇਸ ਮਾਮਲੇ ਵਿੱਚ ਉਹ ਮਿਲਕ ਸੈਂਟਰ ਵਿੱਚ ਪੁੱਜ ਗਏ ਸਨ। ਖਪਤਕਾਰ ਦੇ ਦੁੱਧ ਦਾ ਸੈਂਪਲ ਇਸ ਲਈ ਨਹੀਂ ਲਿਆ ਜਾ ਰਿਹਾ ਸੀ ਕਿਉਂਕਿ ਇਸ ਦੁੱਧ ਨੂੰ ਮਿਲਕ ਸੈਂਟਰ ਤੋਂ ਹੀ ਖਰੀਦੇ ਜਾਣ ਦੇ ਮਾਮਲੇ ਵਿੱਚ ਕੋਰਟ ਅੱਗੇ ਸਬੂਤ ਦਿਖਾਉਣ ਵਿੱਚ ਉਹਨਾਂ ਮੁਸ਼ਕਿਲ ਆਉਂਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੇ ਮਿਲਕ ਸੈਂਟਰ ਅਤੇ ਖਪਤਕਾਰ ਦੇ ਦੁੱਧ ਦੇ ਸੈਂਪਲ ਲੈ ਲਏ ਹਨ।  

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...