ਨਸ਼ਿਆਂ ਖਿਲਾਫ ਅਵਾਜ਼ ਉਠਾਉਣ ਵਾਲੇ ਪੰਜਾਬ ਦੇ ਸਸ਼ੀ ਕਾਂਤ ਸਾਬਕਾ ਡੀ.ਜੀ.ਪੀ (ਜੇਲ੍ਹ) ਅਤੇ 'ਰੁੱਖਾਂ ਨੂੰ ਸਿਉਂਕ ਖਾ ਗਈ, ਮੁੰਿਡਆਂ ਨੂੰ ਖਾ ਗਈ ਸਮੈਕ। ਪਰਜਾ ਵੀ ਫਿਰੇ ਭੂਤਰੀ, ਸਾਸ਼ਕ ਵੀ ਨਿਕਲੇ ਨਲੈਕ।। ਗੀਤ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਦਾ ਰਹਿਣ ਵਾਲਾ ਮੰਗਲ ਸਿੰਘ ਡਰੱਗ ਅਤੇ ਡਰੱਗ ਮਾਫੀਆ ਖਿਲਾਫ ਅਸਰਦਾਰ ਅਵਾਜ਼ ਉਠਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ 'ਤੇ ਨਿਕਲ ਚੁੱਕਿਆ ਹੈ।
ਨਸ਼ਿਆਂ ਵਰਗੀ ਲਾਹਨਤ ਦੇ ਖਿਲਾਫ ਉਸਦੇ ਦਿਲ ਵਿੱਚ ਵਲਵਲੇ ਉਠ ਰਹੇ ਹਨ ਅਤੇ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਸਾਈਕਲ 'ਤੇ ਪੈਂਡਲ ਮਾਰ ਮਾਰ ਸੈਂਕੜੇ ਕਿਲੋਮੀਟਰ ਦੀ ਦੂਰੀ ਤਹਿ ਕਰਦਾ ਹੋਇਆ ਪੈਂਫਲੈਂਟਾਂ ਅਤੇ ਆਪਣੀ ਸਾਦਗੀ ਨਾਲ ਲੋਕਾਂ ਤੱਕ ਪਹੁੰਚ ਕਰਕੇ ਇਸ ਦੇ ਖਿਲਾਫ ਜਾਗਰੂਕ ਕਰਦਾ ਹੋਇਆ ਅੱਜ ਬਠਿੰਡਾ ਪੁੱਜਿਆ।
55 ਸਾਲਾ ਮੰਗਲ ਸਿੰਘ ਵਾਸੀ ਅੰਮ੍ਰਿਤਸਰ ਦਾ ਆਖਣਾ ਸੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਅੱਜ ਨਸ਼ਿਆਂ ਦੀ ਦਲਦਲ ਵਿੱਚ ਧੱਸ ਕੇ ਸਥਿੱਤੀ ਤਰਸਯੋਗ ਬਣੀ ਹੋਈ ਹੈ। ਨਸ਼ਿਆਂ ਦੇ ਪੱਟੇ ਨੌਜਵਾਨਾਂ ਦੇ ਕਾਰਣ ਹੁਣ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਇਹ ਗੰਭੀਰ ਸਮੱਸਿਆ ਬਣ ਚੁੱਕੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਅਤੇ ਇਸ ਸਮੱਸਿਆ ਨੂੰ ਪੰਜਾਬ ਵਿੱਚੋਂ ਜੜ੍ਹੋਂ ਖਤਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਉਹ ਇੱਕ ਹੋਟਲ ਵਿੱਚ ਅੰਮ੍ਰਿਤਸਰ ਵਿਖੇ ਕੰਮ ਕਰ ਰਿਹਾ ਹੈ। ਨਸ਼ਿਆਂ ਖਿਲਾਫ ਕੁੱਝ ਸਮਾਂ ਪਹਿਲਾਂ ਅਵਾਜ਼ ਉਠਾਉਣ ਵਾਲੇ ਪੰਜਾਬ ਦੇ ਸਸ਼ੀ ਕਾਂਤ ਜੀ ਸਾਬਕਾ ਡੀ.ਜੀ.ਪੀ (ਜੇਲ੍ਹ), ਭਾਈ ਸਾਹਿਬ ਭਾਈ ਅਮਰੀਕ ਜੀ (ਚੰਡੀਗੜ੍ਹ) ਵਾਲੇ ਕਥਾ ਵਾਚਕ ਜੀ ਅਤੇ ਇੱਕ ਗੀਤ 'ਰੁੱਖਾਂ ਨੂੰ ਸਿਉਂਕ ਖਾ ਗਈ, ਮੁੰਿਡਆਂ ਨੂੰ ਖਾ ਗਈ ਸਮੈਕ। ਪਰਜਾ ਵੀ ਫਿਰੇ ਭੂਤਰੀ, ਸਾਸ਼ਕ ਵੀ ਨਿਕਲੇ ਨਲੈਕ।। ਦੇ ਸ਼ਬਦਾਂ ਨੇ ਮੈਨੂੰ ਝੰਜੋੜ ਸੁੱਟਿਆ ਅਤੇ ਹੁਣ ਆਪਣੇ ਹੋਟਲ ਵਿੱਚੋਂ 9 ਦਿਨਾਂ ਦੀ ਛੁੱਟੀ ਲੈ ਕੇ ਸਾਈਕਲ ਉਪਰ ਲੋਕਾਂ ਨੂੰ ਇਸ ਨਸ਼ੇ ਵਰਗੀ ਭੈੜੀ ਬਿਮਾਰੀ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਚੱਲਿਆ ਹਾਂ।
ਉਸ ਨੇ ਦੱਸਿਆ ਕਿ ਉਹ ਹੁਣ ਅੰਮ੍ਰਿਤਸਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਲੁਧਿਆਣਾ, ਬਰਨਾਲਾ ਦੇ ਇਲਾਵਾ ਹੁਣ ਬਠਿੰਡਾ ਜ਼ਿਲ੍ਹੇੇ ਵਿੱਚ ਪੁੱਜਿਆ ਹੈ ਅਤੇ ਬਠਿੰਡਾ ਵਿੱਚ ਬੱਸ ਸਟੈਂਡ, ਹਾਜੀਰਤ ਚੌਂਕ ਦੇ ਇਲਾਵਾ ਹੋਰ ਡਰੱਗ ਅਤੇ ਡਰੱਗ ਮਾਫੀਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੈਂਡ ਵੰਡ ਚੁੱਕਿਆ ਹੈ। ਉਸ ਨੇ ਦੱਸਿਆ ਕਿ ਹੁਣ ਉਹ ਰਹਿ ਗਏ ਜ਼ਿਲ੍ਹਿਆਂ ਵੱਲ ਯਾਤਰਾ ਕਰੇਗਾ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸਦਾ ਵੀ ਪੁੱਤਰ ਵੀ ਪੰਜਾਬ ਪੁਲੀਸ ਵਿੱਚ ਹੈ ਅਤੇ ਬਾਡੀ ਬਿਲਡਰ ਦਾ ਗੋਲਡ ਮੈਡਲ ਜੇਤੂ ਹੈ। ਉਸ ਨੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਲੋਕਾਂ ਤੰਦਰੁਸਤ ਰੱਖਣ ਵਾਲੀ ਸਵਾਰੀ ਸਾਈਕਲ ਨਾਲੋਂ ਮੋਹ ਤੋੜ ਲਿਆ ਹੈ ਪਰ ਇਸ ਮੋਹ ਤੋੜਨ ਦੇ ਕਾਰਣ ਲੋਕ ਅਨੇਕਾਂ ਬਿਮਾਰੀਆਂ ਦੀ ਦਲਦਲ ਵਿੱਚ ਫਸਦੇ ਚਲੇ ਜਾ ਰਹੇ ਹਨ।
ਸਿਹਤ ਨੂੰ ਤੰਦਰੁਸਤ ਬਨਾਉਣ ਵਿੱਚ ਸਾਈਕਲ ਨੇ ਬਹੁਤ ਵੱਡਾ ਯੋਗਦਾਨ ਹਾਲੇ ਤੱਕ ਪਾਇਆ ਹੈ। ਨਵੇਂ ਸਾਧਨ ਆਉਣ ਕਾਰਣ ਲੋਕ ਇਸ ਤੋਂ ਮੋਹ ਭੰਗ ਕਰ ਰਹੇ ਹਨ ਅਤੇ ਨੌਜਵਾਨ ਹੋਰ ਤੇਜ਼ ਵਹੀਕਲਾਂ ਨੂੰ ਅਪਣਾ ਕੇ ਆਪਣੀ ਸਿਹਤ ਵਿੱਚ ਵਿਗਾੜ ਲਿਆ ਰਹੇ ਹਨ। ਇਸ ਦੇ ਨਾਲ ਹੀ ਨਸ਼ਿਆਂ ਨੇ ਵੀ ਨੌਜਵਾਨਾਂ ਦੀ ਜਵਾਨੀ ਵਿਗਾੜ ਦਿੱਤੀ ਹੈ। ਉਹਨਾਂ ਦੂਰ ਦਾ ਸਫਰ ਕਰਨ ਲਈ ਭਾਵੇਂ ਵਹੀਕਲ ਪਰ ਨੇੜੇ ਤੇੜੇ ਆਪਣੇ ਕੰਮ ਕਰਨ ਲਈ ਸਾਈਕਲ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਨਸ਼ੇ ਕਰਦੇ ਹਨ ਉਹ ਇਸ ਭੈੜੀ ਲਾਹਨਤ ਨੂੰ ਛੱਡਣ ਅਤੇ ਜੋ ਨਹੀਂ ਕਰਦੇ ਉਹ ਨਸ਼ੇ ਕਰਨ ਵਾਲੇ ਆਪਣੇ ਸਾਥੀਆਂ ਨੂੰ ਇਹ ਨਸ਼ੇ ਛੁਡਾਉਣ ਵਿੱਚ ਸਹਿਯੋਗ ਕਰਨ ਅਤੇ ਇਸ ਦੇ ਨਾਲ ਹੀ ਸਾਈਕਲ ਵਰਗੇ ਸਾਧਨ ਨੂੰ ਆਪਣੇ ਜੀਵਣ ਵਿੱਚ ਵਰਤ ਕੇ ਆਪਣੀ ਸਿਹਤ ਵਧੀਆ ਬਨਾਉਣ।

No comments:
Post a Comment