Tuesday, May 5, 2015

ਫਿਲਮ 'ਭਾਗ ਮਿਲਖਾ ਭਾਗ' ਵਿੱਚ ਛਾਇਆ ਜਪਤੇਜ ਹੁਣ ਪੰਜਾਬੀ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਕਰਕੇ ਚਰਚਾ 'ਚ

    ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ 'ਮਿੰਨੀ ਮਿਲਖਾ ਸਿੰਘ' ਭਾਵ ਜਪਤੇਜ 
 ਬਾਲੀਵੁੱਡ ਦੀ ਫਿਲਮ 'ਭਾਗ ਮਿਲਖਾ ਭਾਗ' ਵਿੱਚ ਭੂਮਿਕਾ ਨਿਭਾਉਣ ਦੇ ਬਾਅਦ 'ਮਿੰਨੀ ਮਿਲਖਾ' ਵੱਜੋਂ ਚਰਚਾ ਰਿਹਾ ਜਪਤੇਜ ਹੁਣ ਪੰਜਾਬੀ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਵਿੱਚ ਅਹਿਮ ਭੂਮਿਕਾ ਨਿਭਾਉਣ ਕਾਰਨ ਚਰਚਾ ਹੈ । ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਬਾਅਦ ਦਰਦ ਨੂੰ ਬਿਆਨਦੀ ਫਿਲਮ ਹੈ। ਇਸ ਫਿਲਮ ਵਿੱਚ ਪਾਕਿਸਤਾਨ ਨੂੰ ਪਿਆਰ ਦੀ ਭਾਸ਼ਾ ਸਮਝਾਉਣ ਦੀ ਕੋਸ਼ਿਸ ਕਰਦੀ ਫਿਲਮ ਵਿੱਚ ਵੱਖਰਾਪਨ ਲੈ ਕੇ ਆਉਂਦੀ ਹੈ। ਫਿਲਮ ਵਿੱਚ ਜਪਤੇਜ ਨੇ ਜੱਗਾ ਨਾਂ ਦੇ ਬੱਚੇ ਦਾ ਕਿਰਦਾਰ ਨਿਭਾਇਆ ਹੈ। ਤਫਿਲਮ ਦੀ ਸਾਰੀ ਕਹਾਣੀ ਉਸਦੇ ਕਿਰਦਾਰ ਦੇ ਆਸ ਪਾਸ ਹੀ ਘੁੰਮਦੀ ਹੈ।
 ਜਪਤੇਜ ਭਾਵ 'ਮਿੰਨੀ ਮਿਲਖਾ'
ਦਾ ਆਖਣਾ ਹੈ ਕਿ 'ਭਾਗ ਮਿਲਖਾ ਭਾਗ' ਲਈ ਉਸ ਨੇ ਚੰਡੀਗੜ੍ਹ ਵਿੱਚ ਓਡੀਸ਼ਨ ਦਿੱਤਾ ਸੀ ਜਿਸ ਵਿੱਚ ਉਸਦੀ ਚੋਣ ਹੋ ਗਈ ਸੀ। ਅੱਠਵੀਂ ਵਿੱਚ ਪੜ੍ਹਨ ਵਾਲੇ ਜਪਤੇਜ ਨੇ ਫਿਲਮ ਵਿੱਚ ਭੂਮਿਕਾ ਨਿਭਾ ਕੇ ਚਾਰ ਚੰਨ ਲਗਾ ਦਿੱਤੇ। ਜਪਤੇਜ ਦਾ ਪਿਤਾ ਕਈ ਸਾਲਾਂ ਤੋਂ ਫਿਲਮ ਪ੍ਰੋਡਕਸ਼ਨ ਦਾ ਕੰਮ ਕਰਦਾ ਆ ਰਿਹਾ ਹੈ ਤੇ ਉਸ ਨੂੰ ਆਪਣੇ ਪਿਤਾ ਦੀ ਗੁੜਤੀ ਮਿਲੀ ਹੈ।
 'ਭਾਗ ਮਿਲਖਾ ਭਾਗ' ਫਿਲਮ ਵਿੱਚ ਕੰਮ ਕਰਨ ਸਮੇਂ ਉਹ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਹੁਣ ਉਹ ਦਸਵੀਂ ਵਿੱਚ ਪੜ੍ਹ ਰਿਹਾ ਹੈ। ਪਿਤਾ ਦੀ ਮਦਦ ਉਸ ਨੂੰ ਪੂਰ੍ਹੀ ਮਿਲਣ ਦੀ ਉਸ ਨੇ ਗੱਲ ਆਖਦਿਆਂ ਕਿਹਾ ਕਿ ਉਸਦੇ ਪਿਤਾ ਨਾਲ ਨਾਲ ਉਸਦੀ ਪੜ੍ਹਾਈ ਵੀ ਜ਼ਿਆਦਾ ਡਿਸਟਰਬ ਨਾ ਹੋਣ ਦਾ ਖਿਆਲ ਰੱਖਦੇ ਹਨ ਤੇ ਉਹ ਵੀ ਫਿਲਹਾਲ ਆਪਣੀ ਪੜ੍ਹਾਈ ਤੇ ਵੀ ਨਾਲ ਨਾਲ ਧਿਆਨ ਦੇਣਾ ਚਾਹੁੰਦਾ ਹੈ। ਉਸ ਅਨੁਸਾਰ ਉਸ ਨੂੰ 'ਭਾਗ ਮਿਲਖਾ ਭਾਗ' ਦੇ ਬਾਅਦ ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ਦੇ ਕਈ ਆਫਰ ਆਏ ਪਰ ਫਿਲਮਾਂ ਦੀ ਕਹਾਣੀ ਸਹੀ ਨਾ ਲੱਗਣ ਦੇ ਕਾਰਨ ਉਨ੍ਹਾਂ ਸਾਈਨ ਨਾ ਕੀਤੀ ਤੇ ਹੁਣ ਇਸ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਦੀ ਕਹਾਣੀ ਚੰਗੀ ਲੱਗੀ। ਜਿਸ ਦੇ ਕਾਰਣ ਉਨ੍ਹਾਂ ਨੇ ਇਹ ਫਿਲਮ ਕਰਨ ਨੂੰ ਚੁਣਿਆ ਤੇ ਉਸਦੇ ਪਿਤਾ ਤੇ ਪਰਿਵਾਰ ਦੀ ਤਮੰਨਾ ਸੀ ਕਿ ਉਹ ਇਸ ਫਿਲਮ ਵਿੱਚ ਆਪਣੀ ਭੂਮਿਕਾ ਨਿਭਾਵੇ। 
  ਪੰਜਾਬੀ ਫਿਲਮ 'ਮਿੱਟੀ ਨਾ ਫਰੋਲ ਜੋਗੀਆ' ਵਿੱਚ ਉਸ ਨੇ ਉਸ ਨੇ ਖੂਬ ਮਜ਼ਾ ਕਰਨ ਬਾਰੇ ਦੱਸਿਆ ਤੇ ਸੈਟਸ ਤੇ ਵੀ ਘਰ ਵਰਗਾ ਮਾਹੌਲ ਹੋਣ ਦੀ ਗੱਲ ਉਨ੍ਹਾਂ ਕਹੀ। ਉਸ ਨੇ ਕਿਹਾ ਕਿ ਸਭ ਤੋਂ ਛੋਟਾ ਹੋਣ ਕਾਰਣ ਉਹ ਸਭ ਦਾ ਪਸੰਦੀਦਾ ਐਕਟਰ ਤੇ ਕਰੈਕਟਰ ਸੀ ਕਿਉਂਕਿ ਉਹ ਹਾਲੇ ਵੀ ਸਿੱਖ ਹੀ ਰਿਹਾ ਹੈ। ਇਸਲਈ ਇਸ ਫਲਮ ਨੇ ਉਸ ਨੂੰ ਆਪਣੀ ਐਕਟਿੰਗ ਦੇ ਪਾਠ ਵਿੱਚ ਲਿਖਣ ਲਈ ਕਾਫੀ ਕੁੱਝ ਦਿੱਤਾ ਹੈ। ਉਸ ਨੇ ਦੱਸਿਆ ਕਿ 'ਭਾਗ ਮਿਲਖਾ ਭਾਗ' ਦੌਰਾਨ ਰਾਕੇਸ਼ ਸਰ ਤੇ ਫਰਹਾਨ ਸਰ ਉਸਦੇ ਗੁਰੂ ਸਨ ਅਤੇ ਇਸ ਵਾਰ ਮੈਂ ਡਾਇਰੈਕਟਰ ਅਨੁਰਾਗ ਬਾਸੂ ਅਤੇ ਸਾਡੇ ਡਾਇਰੈਕਟਰ ਅਵਤਾਰ ਸਿੰਘ ਤੋਂ ਗਿਆਨ ਲਿਆ। ਹਾਲਾਤ ਬਿਲਕੁਲ Àਸ ਤਰ੍ਹਾਂ ਸਨ ਜਿਵੇਂ ਪਹਿਲੀ ਕਲਾਸ ਵਿੱਚ ਪੜ੍ਹ ਰਹੇ ਬੱਚੇ ਨੂੰ ਕਿਸੇ ਟਾਪ-ਗ੍ਰੇਡ ਦੀ ਯੂਨੀਵਰਸਿਟੀ ਦੇ ਤਜਰਬੇਕਾਰ ਪ੍ਰੋਫੈਸਰ ਪੜ੍ਹਾ ਰਹੇ ਹੋਣ। ਇਸ ਫਿਲਮ ਵਿੱਚ ਉਸ ਦੇ ਇਲਾਵਾ ਕਰਤਾਰ ਚੀਮਾ ਤੇ ਅਮਨ ਗਰੇਵਾਲ ਵੀ ਹਨ। ਬਾਲੀਵੁੱਡ ਫਿਲਮਾਂ ਵਿੱਚ ਪਸੰਦੀਦਾ ਹੀਰੋ ਵੱਜੋਂ 'ਅਕਸ਼ੈ ਕੁਮਾਰ' ਤੇ 'ਅਮਿਰ ਖਾਨ' ਨੂੰ ਪਸੰਦ ਕਰਦਾ ਹੈ। ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ ਜਪਤੇਜ ਸਾਦਗੀ ਭਰਪੂਰ ਹੀਰੋ ਹੈ। ਉਹ ਦੱਸਦਾ ਹੈ ਕਿ ਉਸਦੇ ਘਰ ਉਸਦੀ ਮਾਤਾ ਜਸਵੀਰ ਕੌਰ, ਪਿਤਾ ਸਵਰਨ ਸਿੰਘ ਦੇ ਇਲਾਵਾ ਉਹ ਤੇ ਉਸਦੀ ਭੈਣ ਹਨ। ਉਹ ਆਪਣੀ ਭੈਣ ਤੋਂ ਛੋਟਾ ਹੈ।

Saturday, April 11, 2015

ਪੰਜਾਬ ਦਾ ਪੁੱਤ ਪਰਦੀਪ ਸਰਾਂ ਹੁਣ ਬਾਲੀਵੁੱਡ ਚ

 ਬਾਲੀਵੁੱਡ ਦੀ ਫਿਲਮ ਵਿੱਚ ਗਾਵੇਗਾ ਹੁਣ ਪਰਦੀਪ ਸਰਾਂ 

     
ਪੰਜਾਬ ਦਾ ਪੁੱਤ ਪਰਦੀਪ ਸਰਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਹਿੰਦੀ ਫਿਲਮ ਵਿੱਚ ਗਾਵੇਗਾ। ਬਠਿੰਡਾ ਦਾ ਜੰਮਿਆ ਪਲਿਆ ਪਰਦੀਪ ਸਰਾਂ ਨੇ ਆਪਣੀ ਸਖਤ ਮਿਹਨਤ ਤੇ ਰਿਆਜ਼ ਕਾਰਨ ਅੱਜ ਮੁੰਬਈ ਵਰਗੇ ਸ਼ਹਿਰ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ। ਸਾਲ 2014 ਵਿੱਚ ਨੈਸ਼ਨਲ ਚੈਨਲ ਸਟਾਰ ਪਲੱਸ ਤੋਂ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਹਨੀ ਸਿੰਘ ਦੀ ਦੇਖਰੇਖ ਵਿੱਚ ਪਹਿਲੀ ਵਾਰ ਸ਼ੁਰੂ ਹੋਏ ਰਿਅਲਟੀ ਸ਼ੋਅ 'ਇੰਡੀਆਜ਼ ਰਾਅ ਸਟਾਰ' ਵਿੱਚ ਇੰਡੀਆ ਦੇ ਟੋਪ 10 ਵਿੱਚ ਪੰਜਾਬ ਵਿੱਚੋਂ ਪਰਦੀਪ ਚੋਣ ਹੋਈ ਸੀ।
  ਆਪਣੀ ਉੱਚੀ ਲੰਬੀ ਹੇਕ ਤੇ ਬੁਲੰਦ ਅਵਾਜ਼ ਸਦਕਾ ਪਰਦੀਪ ਨੂੰ ਹਨੀ ਸਿੰਘ ਨੇ ਪੰਜਾਬ ਦੇ ਬੱਬਰ ਸ਼ੇਰ ਦਾ ਨਾਂ ਦਿੱਤਾ। ਆਪਣੀ ਪੂਰੀ ਲਗਨ ਤੇ ਮਿਹਨਤ ਸਦਕਾ ਇੰਨੇ ਸਖਤ ਮੁਕਾਬਲੇ ਵਿੱਚ ਪਰਦੀਪ ਟੌਪ 4 ਤੱਕ ਪਹੁੰਚ ਕੇ ਹਿੰਦੁਸਤਾਨ ਦਾ ਹਰਮਨ ਪਿਆਰਾ ਬਣਿਆ। ਆਪਣੇ ਸ਼ੋਅ ਦੌਰਾਨ ਪਰਦੀਪ ਨੂੰ ਮੁੰਬਈ ਦੇ ਕਈ ਪ੍ਰਸਿੱਧ ਸੰਗੀਤਕਾਰਾਂ ਦੇ ਦਿਲਾਂ ਨੂੰ ਟੁੰਿਬਆ। ਪਰਦੀਪ ਲਈ ਸਭ ਤੋਂ ਵੱਡੀ ਖੁਸ਼ੀ ਤੇ ਮਾਣ ਵਾਲੀ ਗੱਲ ਉਦੋਂ ਹੋਈ, ਜਦੋਂਕਿ ਬਾਲੀਵੁੱਡ ਵੱਲੋਂ 30 ਮਾਰਚ ਨੂੰ ਉਸ ਦੇ ਜਨਮ ਦਿਨ ਤੇ ਭਵਿੱਖ ਨੂੰ ਹਰ ਰੋਸ਼ਨ ਕਰਨ ਵਾਲਾ ਪਲੇਅ ਬੈਕ ਸਿੰਗਰ ਹੋਣ ਦਾ ਤੋਹਫਾ ਮਿਲਿਆ। ਦੱਸਣਯੋਗ ਹੈ ਕਿ ਪਹਿਲਾਂ ਸੁਪਰਹਿੱਟ ਹੋਈ ਫਿਲਮ 'ਓ ਮਾਈ ਗੌਡ' ਦੀ ਟੀਮ ਵੱਲੋਂ ਬਣਾਈ ਦੂਸਰੀ ਫਿਲਮ 'ਧਰਮ ਸੰਕਟ ਮੇਂ' ਜਿਸ ਦੇ ਡਾਇਰੈਕਟਰ ਫੁਵਾਦ ਖਾਨ ਹਨ ਅਤੇ ਇਸ ਵਿੱਚ ਹਿੰਦੀ ਸਿਨੇਮਾ ਦੇ ਪ੍ਰਸਿੱਧ ਸਿਤਾਰੇ, ਨਸ਼ੀਰੂਦੀਨ ਸ਼ਾਹ, ਪਰੇਸ਼ ਰਾਵਲ ਅਤੇ ਅਨੂ ਕਪੂਰ ਜੀ ਕੰਮ ਕਰ ਰਹੇ ਹਨ। 
  ਇਹ ਫਿਲਮ 10 ਅਪਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ। ਇਸ ਫਿਲਮ ਵਿੱਚ ਪਰਦੀਪ ਨੇ 'ਅੱਲਾ ਹੂ' ਗੀਤ ਨੂੰ ਅਵਾਜ਼ ਦਿੱਤੀ ਹੈ ਅਤੇ ਜਿਸ ਨੂੰ ਸੰਗੀਤ ਦਿੱਤਾ ਹੈ, ਮੁੰਬਈ ਦੇ ਪ੍ਰਸਿੱਧ ਸੰਗੀਤਕਾਰ ਸਚਿਨ ਗੁਪਤਾ ਨੇ ਜੋ ਕਿ ਪਰਦੀਪ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਭਵਿੱਖ ਵਿੱਚ ਵੀ ਪਰਦੀਪ ਨੂੰ ਹੋਰ ਮੌਕੇ ਪ੍ਰਦਾਨ ਕਰ ਰਹੇ ਹਨ। 

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...