Friday, November 7, 2014

ਰੇਲਵੇ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ਿਆਂ ਨੇ ਬਣਾਈ 'ਰੇਲ'

                  
   ਠੰਢੇ ਬਸਤੇ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ
                                                                                                                                           ਰੇਲਵੇ ਵਿਭਾਗ ਦੀ ਜਗ•ਾ 'ਤੇ ਬਾਹਰਲੇ ਸੂਬਿਆਂ ਤੋਂ ਆ ਕੇ ਕਬਜ਼ੇ ਜਮ•ਾਉਣ ਵਾਲੇ ਲੋਕਾਂ ਨੂੰ ਉਠਾਉਣ ਦੀ ਮੁਹਿੰਮ ਇੱਕ ਵਾਰ ਫਿਰ ਠੰਢੇ ਬਸਤੇ ਵਿੱਚ ਪੈ ਗਈ ਹੈ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਇਹ ਪ੍ਰਵਾਸੀਆਂ ਨੂੰ ਰਹਿੰਦਿਆਂ ਜਦ ਕਈ ਸਾਲ ਬੀਤ ਜਾਂਦੇ ਹਨ ਤਾਂ ਅਚਾਨਕ ਰੇਲਵੇ ਵਿਭਾਗ ਦੀ ਜਾਗ ਖੁਲ•ਣ ਬਾਅਦ ਉਪਰੋਕਤ ਘਰਾਂ ਨੂੰ ਢਾਹ ਕੇ ਉਪਰੋਕਤ ਲੋਕਾਂ ਨੂੰ ਬੇਘਰ ਕਰ ਦਿੱਤਾ ਜਾਂਦਾ ਹੈ। ਇੱਕ ਪਾਸੇ ਜਿੱਥੇ ਇਹ ਲੋਕ ਬਾਹਰਲੇ ਆਪਣੇ ਸੂਬਿਆਂ ਨੂੰ ਛੱਡ ਕੇ ਆ ਕੇ ਬਠਿੰਡਾ ਰੇਲਵੇ ਦੀ ਜ਼ਮੀਨ 'ਤੇ ਕਾਬਜ਼ ਹੋ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਉਪਰੋਕਤ ਲੋਕਾਂ ਦੇ ਪਿਛੋਕੜ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਾ ਹੋਣ ਕਾਰਣ ਰੇਲਵੇ ਵਿਭਾਗ ਤੇ ਰੇਲਵੇ ਕਲੋਨੀ  ਲਈ ਇਹ ਲੋਕ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ ਕਿਉਂਕਿ ਇਹਨਾਂ ਦੀ ਆੜ ਵਿੱਚ ਕੋਈ ਵੀ ਮਾੜਾ ਅਨਸਰ ਇੱਥੇ ਵਾਰਦਾਤਾਂ ਨੂ ਅੰਜਾਮ ਦੇ ਸਕਦਾ ਹੈ।
                                   ਜਮ•ਾਏ ਹੋਏ ਲੋਕਾਂ ਬਾਰੇ ਰੇਲਵੇ ਅਧਿਕਾਰੀ ਵੀ ਪੁੱਛਣ 'ਤੇ ਮਾਮਲੇ ਪ੍ਰਤੀ ਟਾਲ ਮਟੋਲ ਕਰਦੇ ਹੋਏ ਨਜ਼ਰ ਆਉਂਦੇ ਹਨ। ਰੇਲਵੇ ਵਿਭਾਗ ਨੇ ਹੋਰ ਰਾਜਾਂ ਤੋਂ ਆਏ ਇਹਨਾਂ ਲੋਕਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਤਾਂ ਚਲਾਈ ਪਰੰਤੂ ਇਹ ਨੇਪਰੇ ਕਦੇ ਵੀ ਨਾ ਚੜ• ਸਕੀ। ਅੱਧ ਵਿਚਕਾਰ ਉਪਰੋਕਤ ਮੁਹਿੰਮ ਨੂੰ ਛੱਡਣ ਕਰਕੇ ਇਹ ਮੁਹਿੰਮ ਠੁੱਸ ਹੋ ਗਈ। ਜਿੱਥੇ ਇਹ ਮੁਹਿੰਮ ਦੇ ਅਸਫਲ ਦੀ ਹੋਣ ਦੀ ਗੱਲ ਆਉਂਦੀ ਹੈ, ਉਥੇ ਹੀ ਪ੍ਰਵਾਸੀਆਂ ਦੁਆਰਾ ਝੁੱਗੀਆਂ ਨੂੰ ਬਨਾਉਣ ਦੇ ਮਾਮਲੇ ਵਿੱਚ ਰੇਲਵੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਕਿਉਂਕਿ ਇੱਕ ਵਾਰ ਉਪਰੋਕਤ ਰੇਲਵੇ ਅਧਿਕਾਰੀਆਂ ਦੁਆਰਾ ਝੁੱਗੀਆਂ ਵਿੱਚੋਂ ਉਠਾਏ ਉਪਰੋਕਤ ਪ੍ਰਵਾਸੀ ਆਪਣਾ ਡੇਰਾ ਫਿਰ ਪਹਿਲਾਂ ਵਾਲੀ ਜਗ•ਾ ਤੇ ਹੀ ਲਗਾ ਕੇ ਬੈਠ ਜਾਂਦੇ ਹਨ।                                                                                                                                                                      ਇਹਨਾਂ ਨੂੰ ਉਠਾਉਣ ਦੀ ਦੁਆਰਾ ਰੇਲਵੇ ਅਧਿਕਾਰੀਆਂ ਦੀ ਜੁਅੱਰਤ ਨਹੀਂ ਪੈਂਦੀ ਅਤੇ ਸੂਤਰਾਂ ਅਨੁਸਾਰ ਉਪਰੋਕਤ ਝੁੱਗੀਆਂ ਵਾਲਿਆਂ ਤੋਂ ਕੁੱਝ ਮੁਲਾਜ਼ਮ ਪੈਸੇ ਲੈ ਕੇ ਜੇਬ ਗਰਮ ਵੀ ਕਰਦੇ ਹਨ। ਇੱਥੇ ਹੀ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਰੇਲਵੇ ਵਿਭਾਗ ਦੁਆਰਾ ਪ੍ਰਵਾਸੀਆਂ ਨੂੰ ਰੇਲਵੇ ਵਿਭਾਗ ਲਈ ਖਤਰਾ ਸਮਝਦੇ ਹੋਏ ਤੇ ਕਬਜ਼ੇ ਹਟਾਉਣ ਲਈ ਉਠਾਉਣ ਦੀ ਮੁਹਿੰਮ ਚਲਾਈ ਗਈ ਸੀ ਅਤੇ ਬਠਿੰਡਾ ਓਵਰ ਬ੍ਰਿਜ ਦੇ ਹੇਠਾਂ ਸੈਂਕੜੇ ਦੇ ਕਰੀਬ ਝੁੱਗੀਆਂ ਨੂੰ ਢਾਹ ਦਿੱਤਾ ਸੀ। ਉਪਰੋਕਤ ਝੁੱਗੀਆਂ ਵਾਲੇ ਹੁਣ ਕੁੱਝ ਦਿਨਾਂ ਬਾਅਦ ਹੀ ਫਿਰ ਉਥੇ ਕਾਬਜ਼ ਹੋ ਗਏ ਹਨ ਅਤੇ ਆਪਣੀਆਂ ਝੁੱਗੀਆਂ ਨੂੰ ਬਣਾ ਲਈਆਂ ਹਨ। ਇਸ ਦੇ ਇਲਾਵਾ ਪਟਿਆਲਾ ਫਾਟਕ ਤੇ ਹੋਰ ਕਈ ਜਗ•ਾ ਤੋਂ ਇਹਨਾਂ ਲੋਕਾਂ ਨੂੰ ਉਠਾ ਦਿੱਤਾ ਗਿਆ ਸੀ।  
                                                                                                                                        ਰੇਲਵੇ ਕਲੋਨੀ ਦੇ ਕੁੱਝ ਲੋਕਾਂ ਦਾ ਆਖਣਾ ਹੈ ਕਿ ਉਪਰੋਕਤ ਲੋਕ ਰੇਲਵੇ ਦੇ ਨਜ਼ਦੀਕ ਰੇਲਵੇ ਦੀ ਜਗ•ਾ 'ਤੇ ਕਾਬਜ਼ ਤਾਂ ਹੋ ਜਾਂਦੇ ਹਨ ਅਤੇ ਉਪਰੋਕਤ ਵਿਅਕਤੀਆਂ ਦਾ ਨਾਮ, ਪਤਾ ਨਾ ਹੋਣ ਕਰਕੇ ਘਟਨਾ ਵਾਪਰਨ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਉਪਰੋਕਤ ਝੁੱਗੀਆਂ ਬਣਾ ਕੇ ਰਹਿਣ ਵਾਲੇ ਵਿਅਕਤੀਆਂ ਵਿਚੋਂ ਕਈ ਤਾਂ ਅਪਰਾਧਕ ਕਿਸਮ ਦੇ ਹੁੰਦੇ ਹਨ ਅਤੇ ਇਹ ਆਪਣਾ ਟਿਕਾਣਾ ਲਗਾਤਾਰ ਬਦਲਦੇ ਰਹਿੰਦੇ ਹਨ। ਕੁੱਝ ਰੇਲਵੇ ਮੁਲਾਜ਼ਮਾਂ ਨੇ ਆਪਣਾ ਨਾਮ ਗੁਪਤ ਰੱਖਣ 'ਤੇ ਦੱਸਿਆ ਕਿ ਉਹ ਇਹਨਾਂ ਵਿਅਕਤੀਆਂ ਦੁਆਰਾ ਕੀਤੇ ਕਬਜ਼ਿਆਂ ਨੂੰ ਹਟਾਉਣ ਬਾਰੇ ਕਿਸ ਕੋਲ ਗੁਹਾਰ ਲਗਾਉਣ ਕਿਉਂਕਿ ਕੁੱਝ ਮੁਲਾਜ਼ਮ ਤਾਂ ਆਪਣੀ ਜੇਬ ਗਰਮ ਕਰਨ ਲਈ ਇਹਨਾਂ ਤੋਂ ਪੈਸੇ ਲੈ ਜਾਂਦੇ ਹਨ। 

                                                                                                                                       ਉਪਰੋਕਤ ਰੇਲਵੇ ਕਲੋਨੀ ਵਾਲਿਆਂ ਦਾ ਇਹ ਵੀ ਆਖਣਾ ਹੈ ਕਿ ਕੁੱਝ ਲੋਕ ਤਾਂ ਇੱਥੇ ਉਘੇ ਦਰੱਖਤਾਂ ਦੀ ਓਟ ਵਿੱਚ ਆਪਣੇ ਕਮਰੇ ਖੜ•ੇ ਕਰ ਲੈਂਦੇ ਹਨ ਅਤੇ ਬਿਜਲੀ ਦੇ ਕੁਨੈਕਸ਼ਨ ਸਿੱਧੇ ਖੰਭਿਆ ਨਾਲ ਜੋੜ ਲੈਂਦੇ ਹਨ। ਇਹਨਾਂ ਨੂੰ ਉਠਾਉਣ ਵਾਲਾ ਕੋਈ ਨਹੀਂ ਹੁੰਦਾ ਅਤੇ ਉਪਰੋਕਤ ਵਿਅਕਤੀਆਂ ਦੇ ਇੱਥੇ ਰਹਿਣ ਦਾ ਵੀ ਕਿਸੇ ਨੂੰ ਪਤਾ ਨਹੀਂ ਚੱਲਦਾ। ਦੂਜੇ ਪਾਸੇ ਇਹਨਾਂ ਲੋਕਾਂ ਦੇ ਕਾਰਣ ਰੇਲਵੇ ਕੁਆਰਟਰਾਂ ਦੇ ਨਜ਼ਦੀਕ ਗੰਦਗੀ ਵੀ ਫੈਲਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਉਪਰੋਕਤ ਆਰਪੀਐਫ ਤੇ ਜੀਆਰਪੀ ਮੁਲਾਜ਼ਮਾਂ ਨੂੰ ਉਪਰੋਕਤ ਵਿਅਕਤੀਆਂ ਦਾ ਪਿਛੋਕੜ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਹੁੰਦੀ ਹੈ ਤਾਂ ਉਸ ਦਾ ਪਤਾ ਲੱਗ ਸਕੇ।                                                                                                                                                                                                                                                                    ਅਧਿਕਾਰੀਆਂ ਨੇ ਵੀ ਨਾ ਦਿੱਤਾ ਸਪੱਸ਼ਟ ਜਵਾਬ 
                                                                                                                                           ਇਸ ਮਾਮਲੇ ਵਿੱਚ ਸਟੇਸ਼ਨ ਸੁਪਰਡੰਟ ਪ੍ਰਦੀਪ ਸਿੰਘ ਨੇ ਸੰਪਰਕ ਕਰਨ 'ਤੇ ਉਪਰੋਕਤ ਮਾਮਲੇ ਵਿੱਚ ਆਰਪੀਐਫ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ। ਜਦ ਇਹ ਰੇਲਵੇ ਦੀ ਜ਼ਮੀਨ 'ਤੇ ਲਗਾਤਾਰ ਹੋ ਰਹੇ ਕਬਜ਼ਿਆਂ ਦੇ ਸਬੰਧ ਵਿੱਚ ਆਰਪੀਐਫ ਇੰਚਾਰਜ ਰਾਜੇਸ਼ ਰੋਹੇਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੀ ਮਾਮਲੇ ਨੂੰ ਟਾਲਦੇ ਹੋਏ ਕਿਹਾ ਕਿ ਇਹ ਇੰਜਨੀਅਰ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦਾ ਕੰਮ ਹੈ। ਉਹਨਾਂ ਨੂੰ ਜਦ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਕੋਈ ਹੁਕਮ ਮਿਲਦੇ ਹਨ ਤਾਂ ਉਹਨਾਂ ਦੀ ਮਦਦ ਲਈ ਹੀ ਆਰਪੀਐਫ ਮੁਲਾਜ਼ਮ ਜਾਂਦੇ ਹਨ।                                                             
      ਕਬਜ਼ਿਆਂ ਨੂੰ ਹਟਾਉਣ ਦੇ ਮਾਮਲੇ ਵਿੱਚ ਜਦ ਸਬੰਧਤ ਵਿਭਾਗ ਦੇ ਅਧਿਕਾਰੀ ਏਆਈਐਨ ਰਮੇਸ਼ ਥਾਪਰ ਨਾਲ ਸੰਪਰਕ ਕੀਤਾ ਗਿਅ ਤਾਂ ਉਹਨਾਂ ਕਿਹਾ ਕਿ ਉਹ ਵੀ ਕੁੱਝ ਦਿਨ ਪਹਿਲਾਂ ਬਠਿੰਡਾ ਵਿੱਚ ਆਏ ਹਨ ਅਤੇ ਇਸ ਮਾਮਲੇ ਵਿੱਚ ਉਹਨਾਂ ਕੁੱਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੇ ਉੱਚ ਅਧਿਕਾਰੀ ਹੀ ਇਸ ਮਾਮਲੇ ਬਾਰੇ ਕੁੱਝ ਦੱਸ ਸਕਦੇ ਹਨ।

Tuesday, October 28, 2014

ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ ਦੇਣ ਆ ਰਹੇ ਰੇਲ ਮੰਤਰੀ ਨੇ ਮਹਿਕਮਾ ਅਧਿਕਾਰੀਆਂ ਸਾਹ ਸੂਤੇ

             ਦਿਨ ਰਾਤ ਲੀਪਾਪੋਚੀ ਲੱਗੇ ਰਹਿੰਦੇ ਹਨ ਅਧਿਕਾਰੀ ਤੇ ਕਰਮਚਾਰੀ 
              ਬਠਿੰਡਾ ਜੰਕਸ਼ਨ 'ਤੇ ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣ ਲਈ ਰੇਲ ਮੰਤਰੀ ਸਦਾਨੰਦ ਗੌੜਾ ਦੇ ਆਉਣ ਦੀ ਖਬਰ ਬਾਅਦ ਮਹਿਕਮਾ ਕੁੰਭਕਰਨੀ ਨੀਂਦ ਜਾਗਿਆ ਹੈ। ਵਿਭਾਗ ਵਿੱਚ ਫੈਲੀ ਗੰਦਗੀ ਤੇ ਹੋਈ ਅਸਥ ਵਿਅਸਥ ਸਥਿੱਤੀ ਨੂੰ ਹੁਣ ਮਹਿਕਮੇ ਦੇ ਅਧਿਕਾਰੀ ਤੇ ਕਰਮਚਾਰੀ ਠੀਕ ਕਰਕੇ ਰੇਲ ਮੰਤਰੀ ਦੀਆਂ ਝਿੜਕਾਂ ਤੋਂ ਬਚਣ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਜਿੱਥੇ ਰੇਲਵੇ ਵਿਭਾਗ ਦੁਆਰਾ ਜੰਕਸ਼ਨ ਦੇ ਹਰ ਹਿੱਸੇ ਵਿੱਚ ਲੀਪਾਪੋਚੀ ਕਰਕੇ ਨਵੀਂ ਦੁਲਹਣ ਵਾਂਗ ਸਜਾਇਆ ਜਾ ਰਿਹਾ ਹੈ, ਉਥੇ ਹੀ ਜੰਕਸ਼ਨ ਨੂੰੰ ਚਮਕਾਉਣ ਅਤੇ ਰੇਲਵੇ ਮੰਤਰੀ ਤੋਂ ਸ਼ਾਬਾਸ਼ੇ ਲੈਣ ਲਈ ਰੇਲਵੇ ਮਹਿਕਮੇ ਦੇ ਉੱਚ ਅਧਿਕਾਰੀ ਵੀ ਕੋਈ ਕਸਰ ਬਾਕੀ ਨਾ ਰਹਿਣ ਲਈ ਪੂਰਾ ਜ਼ੋਰ ਲਗਾ ਰਹੇ ਹਨ। 
     
      ਇੱਥੇ ਹੀ ਰੇਲ ਮੰਤਰੀ ਤੇ ਜੀਐਮ ਦੀ ਆਮਦ ਮੌਕੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਅਚਾਨਕ ਕੁੰਭਕਰਨੀ ਨੀਂਦ ਤੋਂ ਜਾਗ ਕੇ ਜੰਕਸ਼ਨ ਨੂੰ ਨਵੀਂ ਦੁਲਹਣ ਵਾਂਗ ਸਜਾਉਣਾ ਸੁਆਲੀਆ ਨਿਸ਼ਾਨ ਲਗਾਉਂਦਾ ਹੈ ਕਿਉਂਕਿ ਉਪਰੋਕਤ ਜੰਕਸ਼ਨ ਦੀ ਸਾਫ ਸਫਾਈ ਜਾਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਰੱਤੀ ਭਰ ਵੀ ਪ੍ਰਵਾਹ ਦਿਖਾਈ ਨਹੀਂ ਦਿੰਦੀ। ਜਦਕਿ ਹੁਣ ਕੁੱਝ ਰੇਲਵੇ ਅਧਿਕਾਰੀਆਂ ਦਾ ਆਖਣਾ ਹੈ ਕਿ ਉਹਨਾਂ ਨੂੰ ਤਾਂ ਖੁਦ ਵੀ ਰੇਲਵੇ ਜੰਕਸ਼ਨ ਦੀ ਪਛਾਣ ਨਹੀਂ ਆ ਰਹੀ। 
 ਰੇਲਵੇ ਜੰਕਸ਼ਨ 'ਤੇ ਵਿਭਾਗ ਵੱਲੋਂ ਨਵਾਂ ਸਮਾਨ ਲਿਆਂਦਾ ਜਾ ਰਿਹਾ ਹੈ ਅਤੇ ਬਾਰੀਕੀ ਤੋਂ ਬਾਰੀਕੀ ਕੰਮ ਨੂੰ ਸੀਨੀਅਰ ਅਧਿਕਾਰੀ ਖੁਦ ਕੋਲ ਖੜ• ਕੇ ਕਰਵਾ ਰਹੇ ਹਨ। ਜਦੋਂਕਿ ਮੁਸਾਫਰਾਂ ਦੇ ਬੈਠਣ ਲਈ ਹਾਲੇ ਵੀ ਪੂਰਾ ਪ੍ਰਬੰਧ ਨਾ ਹੋਣ ਕਾਰਣ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਹੇਠਾਂ ਬੈਠ ਕੇ ਹੀ ਸਮਾਂ ਟਪਾਉਣਾ ਪੈਂਦਾ ਹੈ। 
    
     ਕਈ ਜਗ•ਾ 'ਤੇ ਹੋਏ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ ਅਤੇ ਉਡੀਕ ਘਰ ਵਿੱਚ ਐਲਈਡੀ ਮੁਸਾਫਰਾਂ ਨੂੰ ਦੇਖਣ ਲਈ ਅੱਜ ਲਗਾ ਦਿੱਤੀ ਗਈ ਹੈ। ਜਦੋਂਕਿ ਆਮ ਦਿਨਾਂ ਵਿੱਚ ਇਸ ਤਰ•ਾਂ ਦਾ ਖਿਆਲ ਆਮ ਲੋਕਾਂ ਲਈ ਰੇਲਵੇ ਵਿਭਾਗ ਦੁਆਰਾ ਰੱਖਿਆ ਜਰੂਰਤ ਹੀ ਨਹੀਂ ਸਮਝੀ ਜਾਂਦੀ। ਜਦਕਿ ਹੁਣ ਪਾਰਸਲ ਘਰ ਵਿੱਚ ਟਾਈਲਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੇ ਹੀ ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਜਦ ਸਾਬਕਾ ਵੀਕੇ ਸਿੰਘ ਬਠਿੰਡਾ ਵਿਖੇ ਦੌਰੇ 'ਤੇ ਪੁੱਜੇ ਸਨ ਤਾਂ ਉਸ ਸਮੇਂ ਵੀ ਉਪਰੋਕਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੰਕਸ਼ਨ ਨੂੰ ਇਕਦਮ ਲੀਪਾਪੋਚੀ ਕਰ ਨਵਾਂ ਬਣਾ ਦਿੱਤਾ ਗਿਆ ਸੀ ਪਰ ਉਸ ਦੇ ਬਾਅਦ ਫਿਰ ਪਹਿਲਾਂ ਵਾਲਾ ਹਾਲ ਹੀ ਦਿਖਾਈ ਦੇ ਰਿਹਾ ਸੀ। ਉਸ ਸਮੇਂ ਰੇਲਵੇ ਸੁਰੱਖਿਆ ਬਲ ਦੁਆਰਾ ਬਣਾਏ ਸਹਾਇਤਾ ਬੂਥ 'ਤੇ ਵੀ ਲੀਪਾਪੋਚੀ ਕਰਕੇ ਉਥੇ ਹੀ ਇੱਕ ਮਹਿਲਾ ਮੁਲਾਜ਼ਮ ਬਿਠਾ ਦਿੱਤੀ ਗਈ ਸੀ ਪਰ ਉਪਰੋਕਤ ਜੀਐਮ ਦੇ ਦੌਰੇ ਦੇ ਕੁੱਝ ਘੰਟਿਆਂ ਬਾਅਦ ਹੀ ਉਪਰੋਕਤ ਬੂਥ 'ਤੇ ਲੱਗਿਆ ਜ਼ਿੰਦਰਾ ਅੱਜ ਤੱਕ ਦੁਆਰਾ ਨਹੀਂ ਖੁਲਿ•ਆ। 

  
   ਆਰਪੀਐਫ ਅਧਿਕਾਰੀਆਂ ਤੋਂ ਪੁੱਛਣ 'ਤੇ ਜਵਾਬ ਅਸਾਮੀਆਂ ਦਾ ਖਾਲੀ ਪਿਆ ਹੋਣ ਕਰਕੇ ਕੋਈ ਮੁਲਾਜ਼ਮ ਨੂੰ ਉਪਰੋਕਤ ਬੂਥ 'ਤੇ ਨਹੀਂ ਬਿਠਾਇਆ ਜਾਣ ਦਾ ਮਿਲਦਾ ਹੈ। ਦੂਜੇ ਪਾਸੇ ਰੇਲਵੇ ਜੰਕਸ਼ਨ ਦੇ ਪਲੇਟਫਾਰਮ 'ਤੇ ਜਿੱਥੇ ਮੋਟਰਸਾਈਕਲ ਲਿਜਾਂਦੇ ਲੋਕ ਆਮ ਦੇਖੇ ਜਾ ਸਕਦੇ ਹਨ, ਉਥੇ ਹੀ ਕਈ ਮੁਸਾਫਰਾਂ ਦੁਆਰਾ ਪਾਰਕਿੰਗ ਰੇਲਵੇ ਪਲੇਟਫਾਰਮਾਂ 'ਤੇ ਕਰ ਦਿੱਤੀ ਜਾਂਦੀ ਹੈ। 


ਸੁਰੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਅਤੇ ਚਾਰੇ ਪਾਸੇ ਤੋਂ ਉਪਰੋਕਤ ਜੰਕਸ਼ਨ ਖੁਲ•ਾ ਹੋਣ ਕਾਰਣ ਕੋਈ ਵੀ ਮਾੜਾ ਅਨਸਰ ਅਸਾਨੀ ਨਾਲ ਪਲੇਟਫਾਰਮਾਂ 'ਤੇ ਆ ਜਾ ਸਕਦਾ ਹੈ। ਚਾਰ ਕੁ ਜੋ ਕੈਮਰੇ ਲੱਗੇ ਵੀ ਹੋਏ ਹਨ। ਉਹ ਵੀ ਪੁਰਾਣੇ ਹੋਣ ਕਰਕੇ ਰਿਪਲੇਅ ਨਹੀਂ ਦਿਖਾਉਂਦੇ। ਹੁਣ ਜਦ ਮੰਤਰੀ ਆ ਰਹੇ ਹਨ ਤਾਂ ਅਧਿਕਾਰੀਆਂ ਦੁਆਰਾ ਫਿਰ ਤੋਂ ਇੱਕ ਵਾਰ ਲੀਪਾਪੋਚੀ ਕਰਕੇ ਉਪਰੋਕਤ ਜੰਕਸ਼ਨ ਨੂੰ ਇਕਦਮ ਆਕਰਸ਼ਕ ਬਨਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। 
                                                                                                                                              ਲੋ ਕਾਂ ਦਾ ਆਖਣਾ ਹੈ ਕਿ ਜੇਕਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਇਸ ਤਰ•ਾਂ ਹੀ ਹਮੇਸ਼ਾ ਚੁਸਤੀ ਫੁਰਤੀ ਦਿਖਾਈ ਜਾਵੇ ਤਾਂ ਆਮ ਮੁਸਫਰਾਂ ਨੂੰ ਜ਼ਿਆਦਾ ਸਹੂਲਤਾਂ ਮਿਲ ਸਕਦੀਆਂ ਹਨ।  




ਦੂਜੇ ਪਾਸੇ ਰੇਲਵੇ ਸੁਪਰਡੈਂਟ ਪ੍ਰਦੀਪ ਸ਼ਰਮਾ ਦਾ ਆਖਣਾ ਹੈ ਕਿ ਜੰਕਸ਼ਨ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

                                                              ਉਹਨਾਂ ਕਿਹਾ ਕਿ ਐਕਸੀਲੇਟਰ, ਪੌੜੀਆਂ ਦੀ ਚੌੜਾਈ, ਵਿਕਲਾਂਗਾ ਲਈ ਸਪੈਸ਼ਲ ਪਾਰਸਲ ਘਰ ਵਿੱਚੋਂ ਦੀ ਰਸਤਾ ਬਣਾਏ ਜਾਣ ਦੇ ਇਲਾਵਾ ਹੋਰ ਆਮ ਮੁਸਾਫਰਾਂ ਨੂੰ ਆ ਰਹੀਆਂ ਦਿੱਕਤਾਂ ਦੇ ਸਬੰਧ ਵਿੱਚ ਉਹ ਜਾਣੂ ਕਰਵਾਉਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਮੁਸਾਫਰਾਂ ਨੂੰ ਸਹੂਲਤਾਂ ਮਿਲ ਸਕਣ।

Sunday, September 21, 2014

ਆਟੋ ਰਿਕਸ਼ਿਆਂ ਨੇ ਲੀਹੋਂ ਲਾਹੀ ਬਠਿੰਡਾ ਸ਼ਹਿਰ ਦੀ ਆਵਾਜਾਈ


       ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਆਟੋ ਰਿਕਸ਼ਿਆਂ ਤੋਂ ਲੋਕ ਪ੍ਰੇਸ਼ਾਨ 

          ਆਮ ਲੋਕਾਂ ਦੇ ਚਲਾਨ ਕੱਟਣ ਵਾਲੀ ਬਠਿੰਡਾ ਟ੍ਰੈਫਿਕ ਪੁਲੀਸ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਆਟੋ ਚਾਲਕਾਂ ਦੇ ਅੱਗੇ ਬਠਿੰਡਾ ਟ੍ਰੈਫਿਕ ਪੁਲੀਸ ਬੇਬਸ ਨਜ਼ਰ ਆਉਂਦੀ ਹੈ। ਪੁਲੀਸ ਵਿਭਾਗ ਦੁਆਰਾ ਦਿੱਤੇ ਅੰਕੜਿਆਂ ਅਨੁਸਾਰ ਅਗਸਤ ਮਹੀਨੇ ਦੌਰਾਨ ਕਟੇ ਗਏ ਚਲਾਨਾਂ ਵਿੱਚ ਆਮ ਲੋਕਾਂ ਦੇ ਦੋ ਪਹੀਆ ਵਾਹਨਾਂ ਦੇ 937 ਚਲਾਨ ਕੱਟੇ ਗਏ ਹਨ, ਜਦੋਂਕਿ ਤਿੰਨ ਪਹੀਆ ਵਾਹਨਾਂ ਭਾਵ ਆਟੋਆਂ ਦੇ ਸਿਰਫ ਮਾਤਰ 80  ਚਲਾਨ ਹੀ ਕੱਟੇ ਗਏ ਹਨ। ਇਹਨਾਂ ਅੰਕੜਿਆਂ ਤੋਂ ਟ੍ਰੈਫਿਕ ਪੁਲੀਸ ਆਟੋ ਚਾਲਕਾਂ ਦੀ ਮਿਲੀਭੁਗਤ ਜੱਗ ਜਾਹਿਰ ਹੁੰਦੀ ਹੈ। ਟ੍ਰੈਫਿਕ ਪੁਲੀਸ ਅਨੁਸਾਰ ਭਾਵੇਂ ਆਟੋ ਚਾਲਕ ਵੱਧ ਤੋਂ ਵੱਧ ਪੰਜ ਸਵਾਰੀਆਂ ਹੀ ਪਿਛਲੀਆਂ ਸੀਟਾਂ 'ਤੇ ਬਿਠਾ ਸਕਦੇ ਹਨ ਪਰ ਆਟੋ ਚਾਲਕ ਨਿਯਮਾਂ ਨੂੰ ਛਿਕੇ ਢੰਗ ਕੇ ਅਕਸਰ ਜ਼ਿਆਦਾ ਸਵਾਰੀਆਂ ਬਿਠਾਈਆਂ ਦਿਖਾਈ ਦਿੰਦੇ ਹਨ ਅਤੇ ਨਿਯਮ ਦੇ ਉਲਟ ਅਗਲੀ ਸੀਟ 'ਤੇ ਵੀ ਸਵਾਰੀ ਬਿਠਾ ਲੈਂਦੇ ਹਨ। ਜਦੋਂਕਿ ਆਮ ਲੋਕਾਂ ਦੇ ਦੋ ਪਹੀਆ ਵਾਹਨ 'ਤੇ ਤਿੰਨ ਜਣਿਆਂ ਦੇ ਚੜ•ਨ 'ਤੇ ਤੁਰੰਤ ਚਲਾਨ ਕੱਟ ਦਿੱਤਾ ਜਾਂਦਾ ਹੈ।   
  

    ਲੋਕਾਂ ਦਾ ਆਖਣਾ ਹੈ ਕਿ ਹੌਂਸਲੇ ਆਟੋ ਚਾਲਕਾਂ ਦੇ ਇਸ ਕਦਰ ਬੁਲੰਦ ਹਨ ਕਿ ਆਟੋ ਰਿਕਸ਼ਾ ਚਾਲਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੜੀ ਬੇਤਰਤੀਬੇ ਢੰਗ ਨਾਲ ਦਰਜਨ ਦੇ ਕਰੀਬ ਆਟੋ ਰਿਕਸ਼ਾ ਖੜ•ੇ ਕਰ ਦਿੰਦੇ ਹਨ ਜਿਸ ਨਾਲ ਦੂਰ ਦਰਾਜ ਤੋਂ ਆਉਣ ਜਾਣ ਵਾਲੇ ਦੋ ਪਹੀਆ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬੱਸ ਸਟੈਂਡ ਨਜ਼ਦੀਕ ਵੇਖਣ ਨੂੰ ਮਿਲਿਆ ਹੈ ਕਿ ਹਰੀ ਬੱਤੀ ਹੋਣ ਦੇ ਬਾਅਦ ਆਟੋ ਰਿਕਸ਼ਾ ਸਵਾਰੀਆਂ ਦੀ ਉਡੀਕ ਵਿੱਚ ਸੜਕ ਦੇ ਵਿਚਾਲੇ ਖੜ•ੇ ਹੋਣ ਕਰਕੇ  ਮਸਾਂ ਪੰਜ ਛੇ ਗੱਡੀਆਂ ਹੀ ਨਿਕਲ ਸਕਦੀਆਂ ਹਨ। 
  
   ਹਾਲਾਂਕਿ ਲਾਲ ਬੱਤੀ ਦੀ ਉਲੰਘਣਾ, ਮੁੱਖ ਮਾਰਗਾਂ 'ਤੇ ਵਾਹਨਾਂ ਨੂੰ ਤੇਜ਼ੀ ਨਾਲ ਓਵਰਟੇਕ ਕਰਕੇ ਕੱਢਣ ਦੀ ਕੋਸ਼ਿਸ, ਸਵਾਰੀ ਨੂੰ ਬਿਠਾਉਣ ਲਈ ਸੜਕ ਵਿਚਕਾਰ ਆਟੋ ਖੜ•ਾ ਕਰਨ, ਓਵਰ ਲੋਡ ਆਟੋ ਦੇ ਇਲਾਵਾ ਬੇਤਰਤੀਬੀ ਨਾਲ ਸੜਕ ਦੇ ਵਿਚਕਾਰ ਆਟੋਆਂ ਨੂੰ ਚਲਾਉਣਾ ਸ਼ਹਿਰ ਵਿੱਚ ਆਟੋ ਚਾਲਕਾਂ ਦਾ ਰੋਜ਼ਾਨਾ ਦਾ ਕੰਮ ਬਣਦਾ ਜਾ ਰਿਹਾ ਹੈ ਅਤੇ ਕਈ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਪਰੋਕਤ ਆਟੋ ਚਾਲਕਾਂ ਦੁਆਰਾ ਜਾ ਰਹੇ ਦੋ ਪਹੀਆ ਵਾਹਨਾਂ ਜਾਂ ਪੈਦਲ ਵਿਅਕਤੀਆਂ ਨੂੰ ਫੇਟ ਮਾਰਨ ਬਾਅਦ ਵੀ ਭਜਾ ਕੇ ਲੰਘਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਮੌਕੇ ਤੋਂ ਉਪਰੋਕਤ ਆਟੋ ਚਾਲਕ ਆਪਣਾ ਆਟੋ ਭਜਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। 
   
     ਕਈ ਵਾਰ ਇਹਨਾਂ ਆਟੋ ਚਾਲਕਾਂ ਨੂੰ ਜੇਕਰ ਕਿਸੇ ਵਿਅਕਤੀ ਦੁਆਰਾ ਸੜਕ 'ਤੇ ਜਾਂਦੇ ਸਮੇਂ ਹੌਲੀ ਚਲਾਉਣ ਦਾ ਹੀ ਆਖ ਦਿੱਤਾ ਜਾਵੇ ਤਾਂ ਉਹ ਲੜਨ ਦੀ ਤਿਆਰੀ ਵਿੱਚ ਜਲਦ ਆ ਜਾਂਦੇ ਹਨ। ਸ਼ਹਿਰ ਵਿੱਚ ਹੋਈਆਂ ਅਜਿਹੀਆਂ ਲੜਾਈਆਂ ਵਿੱਚ ਕੁੱਝ ਮਾਮਲਿਆਂ ਵਿੱਚ ਵਿਅਕਤੀਆਂ ਦੇ ਹਸਪਤਾਲ ਪਹੁੰਚਣ ਦੇ ਮਾਮਲੇ ਵੀ ਕਈ ਵਾਰ ਸਾਹਮਣੇ ਆਏ ਹਨ। ਕਈ ਵਾਰ ਪੁਲੀਸ ਅਧਿਕਾਰੀ ਜਾਂ ਮੁਲਾਜ਼ਮ ਇਹਨਾਂ ਆਟੋ ਚਾਲਕਾਂ ਨੂੰ ਕਈ ਸਥਾਨਾਂ 'ਤੇ ਆਟੋ ਸਹੀ ਢੰਗ ਨਾਲ ਖੜ•ਾਉਣ ਦੀਆਂ ਹਦਾਇਤਾਂ ਵੀ ਦੇ ਦਿੰਦੇ ਹਨ ਪਰ ਉਪਰੋਕਤ ਆਟੋ ਚਾਲਕ ਪੁਲੀਸ ਦੀਆਂ ਹਦਾਇਤਾਂ ਨੂੰ ਦਰਕਿਨਾਰ ਕਰਕੇ ਬੇਤਰਤੀਬੇ ਢੰਗ ਨਾਲ ਆਟੋਆਂ ਨੂੰ ਫਿਰ ਕੁੱਝ ਸਮੇਂ ਬਾਅਦ ਪਹਿਲਾਂ ਦੀ ਤਰ•ਾਂ ਹੀ ਸੜਕ ਦੇ ਵਿਚਕਾਰ  ਖੜ•ਾ ਕਰਨ ਲੱਗ ਜਾਂਦੇ ਹਨ। ਬੱਸ ਸਟੈਂਡ ਦੇ ਇਲਾਵਾ ਰੇਲਵੇ ਸਟੇਸ਼ਨ, ਸਿਵਲ ਹਸਪਤਾਲ ਦੇ ਬਾਹਰ ਕਈ ਜਗ•ਾ 'ਤੇ ਖੜ•ਦੇ ਹਨ। 
 
       ਕੁੱਝ ਸਮਾਂ ਪਹਿਲਾਂ ਜ਼ਿਲ•ਾ ਟਰਾਂਸਪੋਰਟ ਦਫਤਰ ਤੋਂ  ਲਏ ਗਏ ਅੰਕੜਿਆਂ ਤੋਂ ਵੀ ਪਤਾ ਚੱਲਿਆ ਸੀ ਕਿ ਆਟੋ ਚਾਲਕਾਂ ਦੁਆਰਾ ਰਜਿਸਟ੍ਰੇਸ਼ਨ ਤਾਂ ਕਰਵਾ ਲਈ ਜਾਂਦੀ ਹੈ ਪਰ ਇਹਨਾਂ ਵਿੱਚੋਂ ਪਰਮਿਟ ਕੁੱਝ ਹੀ ਆਟੋ ਚਾਲਕ ਲੈਂਦੇ ਹਨ। ਸ਼ਹਿਰ ਵਿੱਚ ਕਈ ਆਟੋ ਚਾਲਕ ਬਿਨ•ਾਂ ਪਰਮਿਟ ਦੇ ਚੱਲ ਰਹੇ ਹਨ। 
 
      ਇਸ ਮਾਮਲੇ ਵਿੱਚ ਟ੍ਰੈਫਿਕ ਪੁਲੀਸ ਇੰਚਾਰਜ ਜਸਕਾਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਹਨਾਂ ਆਟੋ ਚਾਲਕਾਂ ਦੁਆਰਾ ਸਿਰਫ ਪੰਜ ਹੀ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ ਅਤੇ ਅੱਗੇ ਸਵਾਰੀ ਨਾ ਬਿਠਾਉਣ ਦੀ ਹਦਾਇਤ ਹੈ। ਬੱਸ ਅੱਡੇ ਦੇ ਨਜ਼ਦੀਕ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾ ਕੇ ਜ਼ਿਆਦਾ ਆਟੋ ਰਿਕਸ਼ੇ ਨਾ ਖੜ•ੇ ਹੋਣ ਦਿੱਤੇ ਜਾਣ ਦੀਆਂ ਹਦਾਇਤਾਂ ਦਿਤੀਆਂ ਹੋਈਆਂ ਹਨ ਅਤੇ ਉਥੇ ਜ਼ਿਆਦਾ ਆਟੋ ਰਿਕਸ਼ੇ ਨਹੀਂ ਖੜ•ਨ ਦਿੱਤੇ ਜਾਂਦੇ ਕਦੇ ਕਦਾਈ ਆਉਂਦੇ ਜਾਂਦੇ ਆਟੋ ਰਿਕਸ਼ਾ ਜਰੂਰ ਖੜ• ਜਾਂਦੇ ਹਨ। ਉਹਨਾਂ ਕਿਹਾ ਕਿ ਆਟੋ ਰਿਕਸ਼ਾ ਨਾਲ ਆਵਾਜਾਈ ਪ੍ਰਭਾਵਿਤ ਨਾ ਹੋਣ ਤੋਂ ਰੋਕਣ ਲਈ ਆਟੋ ਰਿਕਸ਼ਿਆਂ ਦੇ ਚਲਾਨ ਲਗਾਤਾਰ ਕੱਟੇ ਜਾ ਰਹੇ ਹਨ ਅਤੇ ਆਟੋ ਰਿਕਸ਼ਿਆਂ ਵਿੱਚ ਕੋਈ ਹਥਿਆਰ ਆਦਿ ਨਾ ਰੱਖੇ ਪ੍ਰਤੀ ਵੀ ਪੂਰ•ੀ ਨਿਗਰਾਣੀ ਰੱਖੀ ਜਾ ਰਹੀ ਹੈ।

Tuesday, September 16, 2014

ਪਸ਼ੂਆਂ ਅੱਡਾ ਬਣਦੀ ਜਾ ਰਹੀ ਸਬਜ਼ੀ ਮੰਡੀ, ਮੀਂਹ ਆਉਣ 'ਤੇ ਪਾਣੀ ਵਿੱਚ ਤੈਰਦੀਆਂ ਹਨ ਸਬਜ਼ੀਆਂ

                  ਪੀਣ ਵਾਲੇ ਪਾਣੀ, ਬਿਜਲੀ ਤੇ ਲਾਈਟਾਂ ਦੀ ਸਹੂਲਤ ਲਈ ਵੀ ਤਰਸ ਰਹੇ ਫੜ•ੀਆਂ ਵਾਲੇ
                             ਬਠਿੰਡਾ ਸਬਜ਼ੀ ਮੰਡੀ ਹੋਈ ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ 

    ਸਬਜ਼ੀ ਮੰਡੀ ਬਠਿੰਡਾ ਜਿੱਥੇ ਸਬੰਧਤ ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ, ਉਥੇ ਹੀ ਫੜ•ੀਆਂ ਵਾਲੇ ਸਬਜ਼ੀ ਵਿਕਰੇਤਾ ਤੇ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਸਬਜ਼ੀ ਮੰਡੀ ਵਿੱਚ ਨਰਕ ਭਰੀ ਸਥਿੱਤੀ ਵਿੱਚੋਂ ਲੰਘਣਾ ਪੈ ਰਿਹਾ ਹੈ। ਫੜ•ੀਆਂ ਅਤੇ ਰੇਹੜੀਆਂ ਵਾਲੇ ਸਬਜ਼ੀ ਮੰਡੀ ਵਿੱਚ ਆਪਣੀ ਮਨਮਰਜ਼ੀ ਦੇ ਰੇਟ ਲਗਾਉਣ ਵਿੱਚ ਜਿੱਥੇ ਮਸ਼ਰੂਫ ਰਹਿੰਦੇ ਹਨ, ਉਥੇ ਹੀ ਅਧਿਕਾਰੀ ਇਸ ਪ੍ਰਤੀ ਲਾਪ੍ਰਵਾਹ ਹੋਏ ਗੂੜੀ ਨੀਂਦਰ ਸੁੱਤੇ ਪਏ ਹਨ। 


photo by pawan

     ਸਬਜ਼ੀ ਜਾਂ ਫਲ ਖਰੀਦਣ ਸਸਤੇ ਭਾਅ ਖਰੀਦਣ ਦੀ ਆਸ ਨਾਲ ਆਉਂਦੇ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪੈਂਦਾ। ਜਿਥੇ ਮਹਿੰਗੀਆਂ ਸਬਜ਼ੀਆਂ ਬਠਿੰਡਾ ਵਾਸੀਆਂ ਮਿਲਦੀਆਂ ਹਨ, ਉਥੇ ਹੀ ਮੰਡੀ ਵਿੱਚ ਲੱਗੇ ਅੱਡਿਆਂ 'ਤੇ ਹੀ ਅਵਾਰਾ ਪਸ਼ੂ ਮੂੰਹ ਮਾਰਦੇ ਨਜ਼ਰੀ ਆਉਂਦੇ ਹਨ। ਕਈ ਵਾਰ ਤਾਂ ਅਚਾਨਕ ਮੰਡੀ ਵਿੱਚ ਇਹਨਾਂ ਪਸ਼ੂਆਂ ਦੇ ਘੁਸਣ ਕਾਰਣ ਅਫਰਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ। ਮੀਂਹ ਪੈਣ 'ਤੇ ਤਾਂ ਹੋਰ ਵੀ ਮੰਡੀ ਵਿੱਚ ਦਿੱਕਤਾਂ ਖੜ•ੀਆਂ ਹੋ ਜਾਂਦੀਆਂ ਹਨ ਅਤੇ ਪਾਣੀ ਭਰ ਜਾਂਦਾ ਹੈ।


     ਜਮਹੂਰੀ ਅਧਿਕਾਰ ਸਭਾ ਦੇ ਆਗੂ ਬੱਗਾ ਸਿੰਘ ਦਾ ਆਖਣਾ ਸੀ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਬਜ਼ੀ ਮੰਡੀ ਬਣਾਈ ਗਈ ਹੈ ਪਰ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਫੜ•ੀਆਂ ਵਾਲਿਆਂ ਦੀ ਇਸ ਤਰ•ਾਂ ਮਾੜੀ ਹਾਲਤ ਵਿੱਚ ਹੋਣਾ ਸਬੰਧਤ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸੁਆਲੀਆ ਨਿਸ਼ਾਨ ਲਗਾਉਂਦਾ ਹੈ। ਆਮ ਲੋਕਾਂ ਦੀਆਂ ਰੋਜ਼ਮਰ•ਾ ਦੀਆਂ ਜਰੂਰਤਾਂ ਵਿੱਚ ਕੰਮ ਆਉਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਨੂੰ ਸਬਜ਼ੀ ਮਾਲਕਾਂ ਦੁਆਰਾ ਹੇਠਾਂ ਹੀ ਲਗਾਇਆ ਹੋਇਆ ਹੈ ਅਤੇ ਸਬਜ਼ੀਆ ਤੇ ਮੂੰਹ ਮਾਰਦੇ ਪਸ਼ੂਆਂ ਦਾ ਕੋਈ ਹੱਲ ਕਰਨ ਸਬੰਧੀ ਅਧਿਕਾਰੀਆਂ ਦੁਆਰਾ ਲਾਪ੍ਰਵਾਹੀ ਵਰਤੀ ਜਾਂਦੀ ਦਿਖਾਈ ਦੇ ਰਹੀ ਹੈ। ਜੇਕਰ ਸਬਜ਼ੀ ਵੇਚਣ ਵਾਲੇ ਅੱਡੇ ਮਾਲਕਾਂ ਦੁਆਰਾ ਇਹ ਪਸ਼ੂਆਂ ਨੂੰ ਭਜਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਤਾਂ ਸਬਜ਼ੀ ਖਰੀਦਣ ਵਾਲੇ ਆਏ ਲੋਕਾਂ ਵਿੱਚ ਹਫਡਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ। ਜਿਸ ਦੇ ਕਾਰਣ ਕੋਈ ਅਣਹੋਣੀ ਘਟਨਾ ਵੀ ਵਾਪਰ ਸਕਦੀ ਹੈ। ਕਈ ਜਗ•ਾ ਸ਼ੈਡ ਨਾ ਹੋਣ ਕਾਰਣ ਅੱਡੇ ਲਗਾਉਣ ਵਾਲੇ ਸਬਜ਼ੀ ਮਾਲਕਾਂ ਨੂੰ ਮੀਂਹ ਆਉਣ 'ਤੇ ਆਪਣੇ ਅੱਡੇ ਚੁੱਕਣੇ ਪੈਂਦੇ ਹਨ, ਜਦੋਂਕਿ ਮੰਡੀ ਵਿੱਚ ਅੱਡੇ ਲਗਾਉਣ ਵਾਲੇ ਇਹਨਾਂ ਲੋਕਾਂ ਲਈ ਕੋਈ ਵੀ ਉੱਚੇ ਥੜੇ ਨਹੀਂ ਬਣਾਏ ਗਏ ਹਨ। ਫੜ•ੀਆਂ ਵਾਲਿਆਂ ਦੀਆਂ ਸਬਜ਼ੀਆਂ ਮੀਂਹ ਆਉਣ 'ਤੇ ਪਾਣੀ ਵਿੱਚ ਤੈਰਨ ਲੱਗਦੀਆਂ ਹਨ।

   
     ਲੋਕਾਂ ਦਾ ਆਖਣਾ ਸੀ ਕਿ ਮਨਮਰਜ਼ੀ ਦੇ ਲਗਾਏ ਜਾ ਰੇਟਾਂ 'ਤੇ ਪ੍ਰਸ਼ਾਸਨ ਜਾਂ ਮਾਰਕੀਟ ਕਮੇਟੀ ਦਾ ਕੰਟਰੋਲ ਹੋਣਾ ਚਾਹੀਦਾ ਹੈ ਪਰ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਫੜ•ੀ ਅਤੇ ਰੇਹੜੀ ਵਾਲੇ ਪਾਸੇ ਜਾਂ ਸਬਜ਼ੀ ਮੰਡੀ ਵਿੱਚ ਹੀ ਸਬਜ਼ੀਆਂ ਦੇ ਕੋਈ ਰੇਟਾਂ ਦਾ ਕੋਈ ਬੋਰਡ ਨਹੀਂ ਲਗਾਇਆ ਗਿਆ। ਸਬਜ਼ੀ ਮੰਡੀ ਵਿੱਚ ਲਾਈਟ, ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਵੀ ਵੱਡੀ ਸਮੱਸਿਆ ਹੈ ਅਤੇ ਇਸ ਦੇ ਇਲਾਵਾ ਸਿਹਤ ਵਿਭਾਗ ਦੁਆਰਾ ਸਬਜ਼ੀ ਮੰਡੀ ਵਿੱਚ ਵੇਚੇ ਜਾ ਰਹੇ ਫਲਾਂ ਅਤੇ ਸਬਜ਼ੀਆਂ ਦਾ ਕੋਈ ਨਿਰੀਖਣ ਨਹੀਂ ਕੀਤਾ ਜਾਂਦਾ। ਸਬਜ਼ੀ ਮੰਡੀ ਵਿੱਚ ਕਈ ਜਗ•ਾ ਸੜਕਾਂ ਦੇ ਟੁੱਟਣ ਕਾਰਣ ਚਿੱਕੜ ਹੋਇਆ ਰਹਿੰਦਾ ਹੈ ਅਤੇ ਝੁੰਡਾਂ ਦੇ ਝੁੰਡ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ। ਇਹਨਾਂ ਪਸ਼ੂਆਂ ਕਾਰਣ ਕਦੇ ਵੀ ਕੋਈ ਅਣਹੋਣੀ ਹੋ ਸਕਦੀ ਹੈ ਅਤੇ ਕੋਈ ਹਾਦਸਾ ਹੋ ਸਕਦਾ ਹੈ। 
     
      ਫੜ•ੀਆਂ ਅਤੇ ਰੇਹੜੀਆਂ ਵਾਲਾ ਦਾ ਆਖਣਾ ਸੀ ਕਿ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਗਰਮੀ ਵਿੱਚ ਆਮ ਲੋਕਾਂ ਨੂੰ ਅਤੇ ਫੜ•ੀ ਵਾਲਿਆਂ ਨੂੰ ਪਾਣੀ ਪੀਣ ਦੀ ਬੜੀ ਦਿੱਕਤ ਆਉਂਦੀ ਹੈ। ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਇਹ ਖੁਲ•ਾ ਕਾਰਣ ਅਕਸਰ ਹੀ ਪਸ਼ੂ ਆ ਜਾਂਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਇੱਥੇ ਬੈਠਣ ਦੀ ਫੀਸ ਅਧਿਕਾਰੀਆਂ ਵੱਲੋਂ ਲਈ ਜਾਂਦੀ ਹੈ ਅਤੇ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਅਧਿਕਾਰੀ ਸਭ ਕੁੱਝ ਜਾਣਦੇ ਹਨ ਪਰ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਉਹਨਾਂ ਦਾ ਆਖਣਾ ਸੀ ਕਿ ਕੋਲਡ ਸਟੋਰ ਬਣਾ ਕੇ ਉਹਨਾਂ ਨੂੰ ਉਥੋਂ ਉਠਾ ਕੇ ਇਧਰ ਭੇਜ ਦਿੱਤਾ ਗਿਆ। ਇਸ ਨਾਲ ਉਹਨਾਂ ਨੂੰ ਸ਼ਹਿਰ ਵਿੱਚੋਂ ਪਿੰਡ ਵਿੱਚ ਆ ਗਏ ਪ੍ਰਤੀਤ ਹੋ ਰਹੇ ਹਨ।
    
     ਇਸ ਦੇ ਇਲਾਵਾ ਲੋਕਾਂ ਦਾ ਆਖਣਾ ਸੀ ਕਿ ਕੋਲਡ ਸਟੋਰ ਦੇ ਸਾਹਮਣੇ ਵਾਲੀ ਸੜਕ ਵੀ ਮੀਂਹ ਆਉਣ 'ਤੇ ਪਾਣੀ ਨਾਲ ਭਰ ਜਾਂਦੀ ਹੈ ਅਤੇ ਇਸ ਦੇ
ਇਲਾਵਾ ਮੰਡੀ ਵਿੱਚ ਸਬਜ਼ੀਆਂ ਲਿਆਉਣ ਵਾਲੇ ਵਾਹਨ ਵੀ ਇਸੇ ਸੜਕ 'ਤੇ ਖੜ•ਨ ਕਾਰਣ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
  
       ਮਾੜੀਆਂ ਸਬਜ਼ੀਆਂ ਤੇ ਫਲ ਵਿਕਣ ਦੇ ਮਾਮਲੇ ਵਿੱਚ ਜ਼ਿਲ•ਾ ਸਿਹਤ ਅਫਸਰ ਦਾ ਆਖਣਾ ਸੀ ਕਿ ਉਹ ਹਫਤੇ ਵਿੱਚ ਇੱਕ ਜਾਂ ਦੋ ਵਾਰ ਸਬਜ਼ੀਆਂ ਅਤੇ ਫਲਾਂ ਬਾਰੇ ਨਿਰੀਖਣ ਕਰਦੇ ਹਨ।                                                                                                       ਜ਼ਿਲ•ਾ ਮੰਡੀ ਅਫਸਰ ਕੁਲਦੀਪ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਆ ਰਹੀਆਂ ਲੋਕਾਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਵੱਲ ਧਿਆਨ ਦੇਣਗੇ ਅਤੇ ਇਹਨਾਂ ਨੂੰ ਹੱਲ ਕਰਵਾਉਣਗੇ।

Friday, September 12, 2014

ਪਾਣੀ ਦੀ ਨਿਕਾਸੀ: ਮੰਤਰੀਆਂ ਨੇ ਲਾਰਿਆਂ ਨਾਲ ਹੀ ਸਾਰਿਆ


ਉਪ ਮੁੱਖ ਮੰਤਰੀ ਦੇ ਵਾਅਦੇ ਬਾਅਦ ਵੀ ਸਿਰਕੀ ਬਜ਼ਾਰ ਦੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ
 
   
       ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਸਿਰਕੀ ਬਜ਼ਾਰ ਦੇ ਲੋਕਾਂ ਨੂੰ ਖੜ•ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਕੀਤੇ ਵਾਅਦੇ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਲੰਬੇ ਸਮੇਂ ਬਾਅਦ ਵੀ ਹਾਲੇ ਤੱਕ ਸਿਰਕੀ ਬਜ਼ਾਰ ਤੇ ਗਊਸ਼ਾਲਾ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਤੇ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾਂ ਨੂੰ ਬਰਸਾਤੀ ਮੌਸਮ ਵਿੱਚ ਪਾਣੀ ਦੀ ਨਿਕਾਸੀ ਦੇ ਸੁਚੱਜੇ ਪ੍ਰਬੰਧ ਨਾ ਹੋਣ ਕਾਰਣ ਕਈ ਕਈ ਫੁੱਟ ਖੜ•ਦੇ ਪਾਣੀ ਕਾਰਣ ਜਿੱਥੇ ਜਿਉਣਾ ਦੁੱਭਰ ਹੋਇਆ ਪਿਆ ਹੈ, ਉਥੇ ਹੀ ਨਾ ਤਾਂ ਹਾਲੇ ਤੱਕ ਮੰਤਰੀਆਂ ਦੁਆਰਾ ਕੀਤੇ ਵਾਅਦੇ ਪੂਰੇ ਹੋਏ ਹਨ ਅਤੇ ਨਾ ਹੀ ਨਗਰ ਨਿਗਮ ਦੁਆਰਾ ਪੂਰ•ੀ ਤਰ•ਾਂ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਬਜ਼ਾਰ ਦੇ ਲੋਕ ਆਪਣਾ ਰੌਣਾ ਰੌਂਦੇ ਹੋਏ ਕਦੇ ਤਾਂ ਮੰਤਰੀਆਂ ਨੂੰ ਅਤੇ ਕਦੇ ਨਗਰ ਨਿਗਮ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਉਂਦੇ ਹਨ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਵੀ ਕਰਦੇ ਹਨ। 


   
 ਸਿਰਕੀ ਬਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਗੋਰਾ ਤੇ ਜਨਰਲ ਸੈਕਟਰੀ ਘਨਸ਼ਾਮ ਗਰਗ ਦਾ ਆਖਣਾ ਸੀ ਕਿ ਕਈ ਸਾਲਾਂ ਤੋਂ ਲੋਕਾਂ ਨੂੰ ਇਸ ਕਈ ਕਈ ਫੁੱਟ ਖੜ•ਦੇ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਪਰ ਨਗਰ ਨਿਗਮ ਅਧਿਕਾਰੀਆਂ ਦੁਆਰਾ ਇਸ ਸਮੱਸਿਆ ਨੂੰ ਬੱਸ ਸਿਰਫ ਹੱਲ ਕਰਨ ਦੇ ਵਾਅਦੇ ਹੀ ਕੀਤੇ ਜਾਂਦੇ ਹਨ। ਇਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ।

     ਉਹਨਾਂ ਕਿਹਾ ਕਿ ਜਦ ਵੀ ਬਰਸਾਤਾਂ ਦਾ ਮੌਸਮ ਆਉਂਦਾ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਨੀਵੀਆਂ ਜਗ•ਾ ਵਿੱਚ ਖੜ•ਨ ਵਾਲੇ ਪਾਣੀ ਨਾਲੋਂ ਜ਼ਿਆਦਾ ਪਾਣੀ ਇੱਥੇ ਖੜ•ਦਾ ਹੈ। ਸਿਰਕੀ ਬਜ਼ਾਰ ਵਿੱਚ ਬਿਜਲੀ ਬੋਰਡ ਦੇ ਦਫਤਰ ਆਮ ਲੋਕਾਂ ਨੂੰ ਗੋਡਿਆਂ ਗੋਡਿਆਂ ਤੱਕ ਖੜ•ੇ ਪਾਣੀ ਵਿੱਚੋਂ ਦੀ ਗੁਜ਼ਰ ਕੇ ਪੁੱਜਣਾ ਪੈਂਦਾ ਹੈ, ਜਦੋਂਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਗਊਸ਼ਾਲਾ ਵਿੱਚ ਆਉਣ ਵਾਲੇ ਲੋਕਾਂ ਨੂੰ ਗਊਸ਼ਾਲਾ ਅੱਗੇ ਖੜ•ੇ ਪਾਣੀ ਕਾਰਣ ਸਮੱਸਿਆਵਾਂ ਨਾਲ ਜੱਦੋਜਹਿਦ ਕਰਨੀ ਪੈਂਦੀ ਹੈ। 

    ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਇਲਾਵਾ ਨਗਰ ਨਿਗਮ ਅਧਿਕਾਰੀਆਂ ਨਾਲ ਵੀ ਇਸ ਖੜ•ਦੇ ਪਾਣੀ ਦੀ ਸਮੱਸਿਆ ਦੇ ਸਬੰਧ ਵਿੱਚ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਮੰਤਰੀ ਤੇ ਅਧਿਕਾਰੀ ਅਕਸਰ ਕਰਦੇ ਹਨ ਪਰ ਇਸ ਨੂੰ ਪੂਰਾ ਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਲਾਈਨੋ ਪਾਰ ਇਲਾਕੇ ਵਿੱਚ ਡਿਸਪੋਜਲ ਬਣਾਇਆ ਜਾਣਾ ਸੀ ਪਰ ਉਹ ਹਾਲੇ ਤੱਕ ਪੂਰਾ ਨਹੀਂ ਹੋਇਆ। ਜਿਸ ਕਾਰਣ ਕਈ ਨਗਰਾਂ ਦਾ ਪਾਣੀ ਇੱਥੇ ਹੀ ਇਕੱਠਾ ਹੋ ਜਾਂਦਾ ਹੈ। ਇਸ ਦੇ ਇਲਾਵਾ ਗੰਦੇ ਨਾਲੇ ਦੀ ਸਫਾਈ ਵੀ ਸਹੀ ਢੰਗ ਨਾਲ ਨਾ ਹੋਣ ਕਾਰਣ ਉਹ ਬੈਕ ਮਾਰਨ ਲੱਗਦਾ ਹੈ। ਇਸ ਕਾਰਣ ਪਾਣੀ ਗਊਸ਼ਾਲਾ ਰੋਡ 'ਤੇ ਖੜ•ਾ ਹੋ ਜਾਂਦਾ ਹੈ। 

   ਗਊਸ਼ਾਲਾ ਰੋਡ ਦੇ ਨਜ਼ਦੀਕ ਰਹਿਣ ਵਾਲੇ ਦੇਵਰਾਜ ਸਿੰਘ ਦਾ ਆਖਣਾ ਸੀ ਕਿ ਨਗਰ ਨਿਗਮ ਬਠਿੰਡਾ ਦੁਆਰਾ ਸਿਰਕੀ ਬਜ਼ਾਰ ਵਿੱਚੋਂ ਮੋਟਰਾਂ ਰਾਹੀਂ ਪਾਣੀ ਗੰਦੇ ਨਾਲੇ ਵਿੱਚ ਸੁੱਟਿਆ ਜਾਂਦਾ ਹੈ ਪਰ ਇਸ ਗੰਦੇ ਨਾਲੇ ਦੀ ਕਦੇ ਨਗਰ ਨਿਗਮ ਦੁਆਰਾ ਚੰਗੀ ਤਰ•ਾਂ ਸਫਾਈ ਨਾ ਕੀਤੇ ਜਾਣ ਕਾਰਣ ਸੁੱਟਿਆ ਜਾ ਰਿਹਾ ਪਾਣੀ ਵਾਪਸ ਗਊਸ਼ਾਲਾ ਰੋਡ 'ਤੇ ਆ ਕੇ ਇਕੱਠਾ ਹੋ ਰਿਹਾ ਹੈ। ਨਾਲੇ ਦੀ ਸਫਾਈ ਠੀਕ ਢੰਗ ਨਾਲ ਨਾ ਹੋਣ ਕਾਰਣ ਉਹਨਾਂ ਦੇ ਘਰ ਅੰਦਰ ਲਗਾਤਾਰ ਪੰਜ ਸਾਲਾਂ ਤੋਂ ਪਾਣੀ ਦਾਖਲ ਹੋ ਰਿਹਾ ਹੈ, ਜਦੋਂਕਿ ਬਾਹਰ ਰੋਡ 'ਤੇ ਵੀ ਪਾਣੀ ਭਰ ਜਾਂਦਾ ਹੈ। ਇਸ ਦੇ ਇਲਾਵਾ ਹਲਦੀ, ਮਿਰਚ ਤੇ ਮਸਾਲਾ ਦੀ ਪਿਸਾਈ ਸੈਂਟਰ ਦੇ ਮਾਲਕ ਤੇ ਛੋਲੇ ਭਟੂਰੇ ਦੀ ਦੁਕਾਨ ਚਲਾਉਣ ਵਾਲੇ ਪਹਿਲਵਾਨ ਦਾ ਆਖਣਾ ਸੀ ਕਿ ਨਗਰ ਨਿਗਮ ਮੁਲਾਜ਼ਮ ਇਕ ਪਾਸੇ ਗੰਦੇ ਨਾਲੇ ਵਿੱਚ ਪਾਣੀ ਕੱਢ ਰਹੇ ਹਨ ਤੇ ਦੂਜੇ ਪਾਸੇ ਗਊਸ਼ਾਲਾ ਰੋਡ 'ਤੇ ਵਾਪਸ ਪਾਣੀ ਗੰਦੇ ਨਾਲੇ ਵਿੱਚੋਂ ਆ ਰਿਹਾ ਹੈ। ਨਾਲੇ ਦੀ ਸਫਾਈ ਉਪਰੋਂ ਉਪਰੋਂ ਕੀਤੀ ਜਾਂਦੀ ਹੈ, ਜਿਸ ਦੇ ਕਾਰਣ ਇਹ ਦਿੱਕਤ ਆ ਰਹੀ ਹੈ। 
  
    ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਰਾਜ ਕੁਮਾਰ ਸੂਦ ਦਾ ਆਖਣਾ ਸੀ ਕਿ ਉਹਨਾਂ ਨਗਰ ਨਿਗਮ ਅਧਿਕਾਰੀਆਂ ਨਾਲ ਕਈ ਵਾਰ ਇਸ ਪਾਣੀ ਖੜ•ਨ ਦੇ ਮੁੱਦੇ 'ਤੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੁਆਰਾ ਇਸ ਗੰਦੇ ਨਾਲੇ ਦੀ ਚਾਰ ਕੁ ਮਹੀਨੇ ਪਹਿਲਾਂ ਸਫਾਈ ਵੀ ਕਰਵਾਈ ਗਈ ਸੀ। ਲਾਈਨੋਪਾਰ ਇਲਾਕੇ ਵਿੱਚ ਡਿਸਪੋਜਲ ਬਨਣ ਬਾਅਦ ਪਾਣੀ ਦੀ ਨਿਕਾਸੀ ਦੀ ਆ ਰਹੀ ਸਮੱਸਿਆ ਖਤਮ ਹੋ ਜਾਵੇਗੀ। 
  
    ਇਸ ਮਾਮਲੇ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਬੀ.ਡੀ ਸਿੰਗਲਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅੱਜ ਉਪਰੋਕਤ ਮਸਲੇ ਦੇ ਬਾਰੇ ਵਿੱਚ ਲੋਕ ਉਹਨਾਂ ਕੋਲ ਆਏ ਸਨ ਅਤੇ ਉਹਨਾਂ ਦੁਆਰਾ ਜਲਦ ਹੀ ਇਸ ਮਾਮਲੇ ਵਿੱਚ ਉਪਰੋਕਤ ਗੰਦੇ ਨਾਲੇ ਦੀ ਸਫਾਈ ਕਰਵਾਉਣ ਦਾ ਵਿਸ਼ਵਾਸ ਅੱਜ ਦਿਵਾਇਆ ਗਿਆ ਹੈ। ਇਸ ਗੰਦੇ ਨਾਲੇ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।

Tuesday, September 9, 2014

ਦੁੱਧ ਦੇ 'ਕਾਲੇ ਧੰਦੇ' ਖਿਲਾਫ ਲੋਕਾਂ ਦੇ ਗੁੱਸੇ ਨੇ ਖਾਧਾ ਉਬਾਲਾ

               ਮਿਲਕ ਸੈਂਟਰ 'ਤੇ ਘਟੀਆ ਦੁੱਧ ਵੇਚਣ ਦਾ ਦੋਸ਼, ਭੜਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ                                                                                                                                                                                                                                                                          ਮਾੜਾ ਦੁੱਧ ਵੇਚੇ ਜਾਣ ਦੇ ਮਾਮਲੇ ਵਿੱਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦ ਕੁੱਝ ਲੋਕਾਂ ਨੇ ਅਜੀਤ ਰੋਡ ਦੀ ਇੱਕ ਗਲੀ ਵਿੱਚੋਂ ਸਥਿੱਤ ਮਿਲਕ ਸੈਂਟਰ ਤੋਂ ਖਰੀਦੇ ਦੁੱਧ ਦੀ ਘਟੀਆ ਕੁਆਇਲਟੀ ਦੇ ਇਲਜ਼ਾਮ ਲਗਾਉਂਦੇ ਹੋਏ ਉਪਰੋਕਤ ਸੈਂਟਰ ਦੇ ਖਿਲਾਫ ਮੋਰਚਾ ਖੋਲ•ਦਿਆਂ ਨਾਅਰੇਬਾਜ਼ੀ ਕਰ ਦਿੱਤੀ। ਇਸ ਦੇ ਉਲਟ ਸਿਹਤ ਵਿਭਾਗ ਅਧਿਕਾਰੀਆਂ ਦੇ ਦੋ ਘੰਟਿਆਂ ਤੋਂ ਜ਼ਿਆਦਾ ਦੇਰੀ ਨਾਲ ਆਉਣ 'ਤੇ ਇਹ ਮਾਮਲਾ ਹੋਰ ਵੀ ਜ਼ਿਆਦਾ ਭੜਕ ਗਿਆ ਅਤੇ ਉਪਰੋਕਤ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਖਿਲਾਫ ਆਪਸੀ ਬਹਿਸ ਹੋਣੀ ਵੀ ਸ਼ੁਰੂ ਹੋ ਗਈ। ਜਦੋਂਕਿ ਇਸ ਦੌਰਾਨ ਹੀ ਗਰਗ ਮਿਲਕ ਸੈਂਟਰ ਵਿੱਚ ਪਏ ਦੁੱਧ ਦਾ ਅਧਿਕਾਰੀਆਂ ਨੇ ਬਹਿਸ ਦੇ ਬਾਅਦ ਸੈਂਪਲ ਲੈ ਲਿਆ, ਜਦੋਂਕਿ ਉਪਰੋਕਤ ਵਿਅਕਤੀਆਂ ਦੁਆਰਾ ਘਟੀਆ ਕੁਆਲਿਟੀ ਦਾ ਆਖੇ ਜਾਣ ਵਾਲੇ ਲਿਆਂਦੇ ਦੁੱਧ ਦਾ ਸੈਂਪਲ ਅਧਿਕਾਰੀਆਂ ਦੁਆਰਾ ਨਾ ਭਰਿਆ ਗਿਆ।
                                                              ਇਸ ਦੁੱਧ ਦੇ ਇੱਥੋਂ ਹੀ ਖਰੀਦੇ ਜਾਣ ਦਾ ਕੋਈ ਸਬੂਤ ਨਾ ਹੋਣ ਦੀ ਗੱਲ ਅਧਿਕਾਰੀਆਂ ਨੇ ਆਖੀ। ਕਾਫੀ ਜ਼ੋਰ ਪਾਉਣ ਬਾਅਦ ਖਪਤਕਾਰਾਂ ਦੇ ਦੁੱਧ ਦਾ ਵੀ ਸੈਂਪਲ ਲੈ ਗਿਆ। ਇਸ ਦੌਰਾਨ ਪੁਲੀਸ ਵੀ ਮੌਕੇ 'ਤੇ ਪੁੱਜ ਗਈ। ਅਜੀਤ ਰੋਡ ਦੀ 26/1 ਗਲੀ ਵਿੱਚ ਰਹਿਣ ਵਾਲੇ ਦਲਜੀਤ ਸਿੰਘ ਦਾ ਆਖਣਾ ਸੀ ਕਿ ਉਹ ਕਦੀ ਕਦਾਈ ਇਸ ਅਜੀਤ ਰੋਡ ਇੱਕ ਨੰਬਰ. ਗਲੀ ਵਿੱਚ ਗਰਗ ਮਿਲਕ ਸੈਂਟਰ ਤੋਂ ਦੁੱਧ ਆਪਣੇ ਕੁੱਤਿਆਂ ਲਈ ਲੈ ਕੇ ਜਾਂਦਾ ਹਾਂ।                                                                                                 ਕੱਲ• ਵੀ ਸਵੇਰੇ 10 ਲੀਟਰ ਦੁੱਧ ਲੈ ਕੇ ਗਿਆ ਸੀ। ਇਸ ਵਿੱਚੋਂ 5 ਲੀਟਰ ਆਪਣੇ ਅਤੇ 5 ਲੀਟਰ ਘਰ ਦੇ ਕੁੱਤਿਆਂ ਨੂੰ ਪਿਆਉਣ ਲਈ ਲੈ ਕੇ ਗਿਆ ਸੀ।                                                                                                                                                                           ਇਸ ਵਿੱਚੋਂ ਕੁੱਝ ਦੁੱਧ ਉਹਨਾਂ ਨੇ ਪੀ ਲਿਆ ਸੀ ਅਤੇ ਜਦ ਇਹ ਰਾਤੀ ਦੁੱਧ ਦੇਖਿਆ ਤਾਂ ਖਰਾਬ ਹੋ ਗਿਆ ਸੀ। ਇਹ ਦੁੱਧ ਖਰਾਬ ਹੋਇਆ ਵੀ ਪ੍ਰਤੀਤ ਨਹੀਂ ਹੁੰਦਾ ਸਗੋਂ ਘਟੀਆ ਕੁਆਲਿਟੀ ਦਾ ਦਿਖਾਈ ਦੇ ਰਿਹਾ ਹੈ। ਬਦਬੂ ਮਾਰਨ ਲੱਗੀ ਹੈ। ਉਹਨਾਂ ਕਿਹਾ ਕਿ ਇਹ ਘਟੀਆ ਚੀਜ਼ਾਂ ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਜਿਹੇ ਘਟੀਆ ਮਟੀਰੀਅਲ ਦੇ ਕਾਰਣ ਆਮ ਲੋਕਾਂ ਦੇ ਜੀਵਣ ਨਾਲ ਖਿਲਵਾੜ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਦੁਆਰਾ ਵੀ ਕੋਈ ਸਖਤ ਕਾਰਵਾਈ ਇਹਨਾਂ ਖਿਲਾਫ ਨਹੀਂ ਕੀਤੀ ਜਾ ਰਹੀ।
                                                                                         
    ਉਹਨਾਂ ਕਿਹਾ ਕਿ ਉਹ ਦੁੱਧ ਖਰਾਬ ਹੋਣ ਬਾਅਦ ਅੱਜ ਸਵੇਰ ਦੇ 8 ਵਜੇ ਦੇ ਕਰਬ ਮਿਲਕ ਸੈਂਟਰ ਅੱਗੇ ਪੁੱਜ ਗਏ ਅਤੇ ਉਹ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਡਿਪਟੀ ਕਮਿਸ਼ਨਰ ਬਸੰਤ ਗਰਗ ਅਤੇ ਜ਼ਿਲ•ਾ ਸਿਹਤ ਅਫਸਰ ਨੂੰ ਇਸ ਮਾਮਲੇ ਵੱਲ ਜਲਦ ਧਿਆਨ ਦੇ ਕੇ ਕਾਰਵਾਈ ਕਰਨ ਲਈ ਆਖ ਚੁੱਕੇ ਹਨ ਪਰ ਹਾਲੇ ਤੱਕ ਸਿਹਤ ਅਧਿਕਾਰੀ ਵੀ ਪੁੱਜੇ ਨਹੀਂ ਹਨ। ਉਹਨਾਂ ਇਲਜਾਮ ਲਗਾਉਂਦਿਆਂ ਕਿਹਾ ਕਿ ਦੋ ਘੰਟਿਆਂ ਤੋਂ ਉਪਰ ਦਾ ਸਮਾਂ ਹੋ ਜਾਣ ਤੱਕ ਉਪਰੋਕਤ ਦੁੱਧ ਵੇਚਣ ਵਾਲੇ ਮਾਲਕਾਂ ਦੁਆਰਾ ਆਪਣਾ ਅੱਜ ਦੁੱਧ ਪਿਛਲੇ ਦਰਵਾਜ਼ਿਉਂ ਕੱਢ ਦਿੱਤਾ ਗਿਆ ਹੈ।                                                                          
      ਇਸ ਮਾਮਲੇ ਵਿੱਚ ਸੈਂਟਰ ਦੇ ਮਾਲਕ ਦਿਨੇਸ਼ ਕੁਮਾਰ ਦਾ ਆਖਣਾ ਸੀ ਕਿ ਦਿਨ ਵਿੱਚ ਉਹ ਕਈ ਗ੍ਰਾਹਕਾਂ ਨੂੰ ਆਪਣਾ ਦੁੱਧ,ਘਿਉ ਅਤੇ ਦਹੀਂ ਵੇਚਦੇ ਹਨ ਅਤੇ ਅੱਜ ਤੱਕ ਇਸ ਤਰ•ਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਉਹਨਾਂ ਕਿਹਾ ਕਿ ਸ਼ਾਇਦ ਕੋਈ ਤਾਜੀ ਸੂਈ ਮੱਝ ਦਾ ਦੁੱਧ ਸੈਂਟਰ ਤੇ ਆ ਗਿਆ ਹੋਵੇ ਅਤੇ ਇਸ ਬਾਅਦ ਉਪਰੋਕਤ ਖਪਤਕਾਰਾਂ ਦੇ ਲਿਜਾਏ ਜਾਣ ਬਾਅਦ ਇਹ ਅਚਾਨਕ ਖਰਾਬ ਹੋ ਗਿਆ ਹੋਵੇ।                  
                                                                                                              
       ਤਿੰਨ ਘੰਟਿਆਂ ਦੇ ਕਰੀਬ ਸਮੇਂ ਬਾਅਦ ਜ਼ਿਲ•ਾ ਸਿਹਤ ਅਫਸਰ ਆਰ.ਐਸ.ਰੰਧਾਵਾ ਸਮੇਤ ਸਿਹਤ ਵਿਭਾਗ ਦੀ ਟੀਮ ਪੁਜੀ। ਉਹਨਾਂ ਦੁਆਰਾ ਮੌਕੇ 'ਤੇ ਪੁੱਜਣ ਬਾਅਦ ਮਿਲਕ ਸੈਂਟਰ ਅੰਦਰ ਪਏ ਦੁੱਧ ਦਾ ਜਦ ਸੈਂਪਲ ਲਿਆ ਜਾਣ ਲੱਗਿਆ ਤਾਂ ਉਪਰੋਕਤ ਪ੍ਰਦਰਸ਼ਨਕਾਰੀਆਂ ਨੇ ਸਿਹਤ ਅਧਿਕਾਰੀਆਂ ਦੁਆਰਾ ਲੱਗਪਗ ਤਿੰਨ ਘੰਟਿਆਂ ਦੀ ਦੇਰੀ ਨਾਲ ਆਉਣ ਦੇ ਕਾਰਣ ਅਤੇ ਖਰਾਬ ਹੋਏ ਦੁੱਧ ਦਾ ਸੈਂਪਲ ਨਾ ਲੈਣ 'ਤੇ ਆਪਸ ਵਿੱਚ ਬਹਿਸਬਾਜ਼ੀ ਹੋਣੀ ਸ਼ੁਰੂ ਹੋ ਗਈ। 
                                                                                                                                       ਜ਼ਿਲ•ਾ ਸਿਹਤ ਅਫਸਰ ਦਾ ਆਖਣਾ ਸੀ ਕਿ ਉਹਨਾਂ ਦੁਆਰਾ ਤਾਂ ਉਹੀ ਦੁੱਧ ਦਾ ਸੈਂਪਲ ਲਿਆ ਜਾਣ ਦਾ ਕਾਨੂੰਨ ਹੈ ਜਿਹੜਾ ਇੱਥੇ ਦੁੱਧ ਸੈਂਟਰ ਅੰਦਰ ਵਿਕ ਰਿਹਾ ਹੈ। ਇਸ ਲਈ ਸੈਂਟਰ ਅੰਦਰ ਪਏ ਦੁੱਧ ਦਾ ਹੀ ਸੈਂਪਲ ਭਰਿਆ ਜਾਵੇਗਾ। ਇਸ ਦੁੱਧ ਦਾ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਭੇਜਿਆ ਜਾਵੇਗਾ। ਦੇਰੀ ਨਾਲ ਆਉਣ ਦੇ ਮਾਮਲੇ ਵਿੱਚ ਉਹਨਾਂ ਕਿਹਾ ਕਿ ਐਤਵਾਰ ਹੋਣ ਕਰਕੇ ਅੱਜ ਅਚਾਨਕ ਟੀਮ ਇਕੱਠੀ ਕਰਨ ਵਿੱਚ ਉਹਨਾਂ ਮੁਸ਼ਕਿਲ ਆਈ ਅਤੇ ਟੀਮ ਦੇ ਪੂਰੇ ਹੋਣ ਬਾਅਦ ਹੀ ਇੱਥੇ ਪੁੱਜੇ।                                                                                                                                         ਇੰਸਪੈਕਟਰ ਦਾ ਪੱਖ
     ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦਾ ਆਖਣਾ ਸੀ ਕਿ ਇਸ ਮਾਮਲੇ ਵਿੱਚ ਉਹ ਮਿਲਕ ਸੈਂਟਰ ਵਿੱਚ ਪੁੱਜ ਗਏ ਸਨ। ਖਪਤਕਾਰ ਦੇ ਦੁੱਧ ਦਾ ਸੈਂਪਲ ਇਸ ਲਈ ਨਹੀਂ ਲਿਆ ਜਾ ਰਿਹਾ ਸੀ ਕਿਉਂਕਿ ਇਸ ਦੁੱਧ ਨੂੰ ਮਿਲਕ ਸੈਂਟਰ ਤੋਂ ਹੀ ਖਰੀਦੇ ਜਾਣ ਦੇ ਮਾਮਲੇ ਵਿੱਚ ਕੋਰਟ ਅੱਗੇ ਸਬੂਤ ਦਿਖਾਉਣ ਵਿੱਚ ਉਹਨਾਂ ਮੁਸ਼ਕਿਲ ਆਉਂਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੇ ਮਿਲਕ ਸੈਂਟਰ ਅਤੇ ਖਪਤਕਾਰ ਦੇ ਦੁੱਧ ਦੇ ਸੈਂਪਲ ਲੈ ਲਏ ਹਨ।  

Saturday, September 6, 2014

ਬਠਿੰਡਾ ਵਿੱਚ ਬਰਸਾਤ ਨਾਲ ਹੋਇਆ ਚਾਰੇ ਪਾਸੇ ਜਲ ਥਲ

   
                   ਵੀਆਈਪੀ ਇਲਾਕਾ ਵੀ ਡੁੱਬਿਆ ਪਾਣੀ ਵਿੱਚ  
   
     ਬਠਿੰਡਾ ਵਿੱਚ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਨਾਲ ਜਿੱਥੇ ਸਾਰਾ ਸ਼ਹਿਰ ਹੀ ਜਲਥਲ ਹੋ ਗਿਆ ਹੈ, ਉਥੇ ਹੀ ਇਸ ਬਰਸਾਤ ਦੀ ਮਾਰ ਵਿੱਚ ਵੀਆਈਪੀ ਇਲਾਕਾ ਵੀ ਆ ਗਿਆ ਹੈ। ਆਈਜੀ, ਐਸਐਸਪੀ, ਡੀਸੀ, ਸੀਨੀਅਰ ਡਿਪਟੀ ਮੇਅਰ ਦੀ ਰਿਹਾਇਸ਼ ਨਜ਼ਦੀਕ ਕਈ ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਇਸ ਦੇ ਬਿਨ੍ਹਾਂ ਸ਼ਹਿਰ ਵਿੱਚ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਆਪਣੇ ਰੋਜ਼ਮਰ੍ਹਾਂ ਦੇ ਕੰਮਾਂ ਲਈ ਲੋਕਾਂ ਨੂੰ ਜਾਣਾ ਔਖਾ ਹੋ ਗਿਆ ਹੈ।  
                                                       ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਸ਼ਹਿਰ ਵਿੱਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋ ਗਈ ਹੈ, ਜਦੋਂਕਿ ਦੂਜੇ ਪਾਸੇ ਨਗਰ ਨਿਗਮ ਦੁਆਰਾ ਕੀਤੇ ਗਏ ਪ੍ਰਬੰਧਾਂ ਦੇ ਦਾਅਵਿਆਂ ਦੀ ਇਸ ਮੀਂਹ ਨੇ ਪੋਲ੍ਹ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਜਿੱਥੇ ਕਈ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ, ਉਥੇ ਹੀ ਸੀਵਰੇਜ ਦੇ ਚੱਲ ਰਹੇ ਕੰਮਾਂ ਅਤੇ ਸੀਵਰੇਜ ਪੈਣ ਦੇ ਬਾਅਦ ਨਾ ਬਨਣ ਵਾਲੀਆਂ ਸੜਕਾਂ ਦੇ ਆਸ ਪਾਸ ਦੇ ਲੋਕਾਂ ਨੂੰ ਆਪਣੇ ਕੰਮ ਧੰਦਿਆਂ ਲਈ ਜਾਣ ਵੇਲੇ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।                                                                                                                   ਇਹ ਦਿੱਕਤਾਂ ਤੋਂ ਡਰਦੇ ਹੋਏ ਕਈ ਲੋਕ ਤਾਂ ਆਪਣੇ ਕੰਮਾਂ ਨੂੰ ਅਗਲੇ ਦਿਨਾਂ 'ਤੇ ਪਾਉਣ ਲਈ ਮਜ਼ਬੂਰ ਹੋ ਗਏ ਹਨ। ਇਸ ਦੇ ਇਲਾਵਾ ਖੁਲ੍ਹੇ ਆਸਮਾਨ ਹੇਠਾਂ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਦੀਆਂ ਝੁੱਗੀਆਂ ਅੱਗੇ ਖੜ੍ਹੇ ਪਾਣੀ ਕਾਰਣ ਹੋਰ ਵੀ ਜ਼ਿਆਦਾ ਉਹਨਾਂ ਲਈ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਪਿਛਲੇ 48 ਘੰਟਿਆਂ ਦੌਰਾਨ ਸ਼ਹਿਰ ਵਿੱਚ 112 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਅਤੇ ਲਗਾਤਾਰ ਹੋਰ ਬਰਸਾਤ 8 ਸਤੰਬਰ ਤੱਕ ਹੋਣ ਦੀ ਸੰਭਾਵਨਾ ਹੈ। 7 ਅਤੇ 8 ਅਗਸਤ ਨੂੰ ਪੈ ਰਹੇ ਮੀਂਹ ਦੀ ਰਫਤਾਰ ਕੁੱਝ ਘੱਟਣ ਦੇ ਅਸਾਰ ਜਰੂਰ ਹਨ। 
  
   ਇਸ ਦੇ ਨਾਲ ਹੀ ਜਿੱਥੇ ਪਿਛਲੇ ਹਫਤੇ ਤੱਕ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਚੱਲ ਰਿਹਾ ਸੀ, ਉਥੇ ਹੀ ਹੁਣ ਘੱਟ ਕੇ ਵੱਧ ਤੋਂ ਵੱਧ ਤਾਪਮਾਨ 27.4 ਅਤੇ ਘੱਟ ਤੋਂ ਘੱਟ ਤਾਪਮਾਨ 24.6 ਰਹਿ ਗਿਆ ਹੈ। ਇਸ ਬਰਸਾਤ ਦੇ ਨਾਲ ਹੀ ਤਾਪਮਾਨ ਹੇਠਾਂ ਚਲਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਰੁੱਕ ਰੁੱਕ ਕੇ ਬਰਸਾਤ ਹੋ ਰਹੀ ਹੈ ਅਤੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਰਿਹਾ ਹੈ।
    ਐਸਐਸਪੀ, ਡੀਸੀ ਦੀ ਰਿਹਾਇਸ਼ ਨਜ਼ਦੀਕ, ਮਹਿਲਾ ਥਾਣਾ ਦੇ ਅੱਗੇ, ਮਾਲ ਰੋਡ, ਟੀਚਰਜ਼ ਹੋਮ ਰੋਡ, ਪਾਵਰ ਹਾਊਸ ਰੋਡ, ਸਰਾਭਾ ਨਗਰ, ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਦੇ ਘਰ ਨਜ਼ਦੀਕ ਦੇ ਇਲਾਵਾ ਪਰਸ ਰਾਮ ਨਗਰ ਪ੍ਰਤਾਪ ਨਗਰ ਵਿੱਚ ਕਈ ਕਈ ਫੁੱਟ ਪਾਣੀ ਖੜ੍ਹ ਗਿਆ, ਜਦੋਂਕਿ ਸੰਗੂਆਣਾ ਬਸਤੀ, ਨਰੂਆਣਾ ਬਸਤੀ, ਲਾਲ ਸਿੰਘ ਬਸਤੀ ਆਦਿ ਵਿੱਚ ਸੀਵਰੇਜ ਦੇ ਚੱਲ ਰਹੇ ਕੰਮਾਂ ਕਾਰਣ ਸੜਕਾਂ ਨਾ ਬਣੇ ਹੋਣ ਕਾਰਣ ਅਤੇ ਖੱਡਿਆਂ ਵਿੱਚ ਜਮ੍ਹਾਂ ਹੋਏ ਪਾਣੀ ਕਾਰਣ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਪਾਣੀ ਨਾਲ ਆ ਰਹੀਆਂ ਦਿੱਕਤਾਂ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ। 

     ਇੱਕ ਪਾਸੇ ਆਮ ਲੋਕ ਕਈ ਕਈ ਫੁੱਟ ਖੜ੍ਹੇ ਪਾਣੀ ਦੀਆਂ ਦਿੱਕਤਾਂ ਨਾਲ ਦੋ ਚਾਰ ਹੁੰਦੇ ਰਹੇ, ਉਥੇ ਹੀ ਮਹਿਲਾ ਥਾਣਾ ਵਿੱਚ ਪਤੀ, ਪਤਨੀ ਦੇ ਚੱਲ ਰਹੇ ਝਗੜਿਆਂ ਦੇ ਮਾਮਲਿਆਂ ਦਾ ਪਿਆ ਸਮਾਨ ਵੀ ਥਾਣੇ ਵਿੱਚ ਖੁਲ੍ਹੇ ਆਸਮਾਨ ਹੇਠਾਂ ਮੀਂਹ ਵਿੱਚ ਗਿਲਾ ਹੁੰਦਾ ਰਿਹਾ। ਮਹਿਲਾ ਥਾਣਾ ਦੇ ਸਾਹਮਣੇ ਜਮ੍ਹਾਂ ਹੋਏ ਪਾਣੀ ਕਾਰਣ ਅੱਜ ਥਾਣੇ ਵਿੱਚ ਆਮ ਲੋਕਾਂ ਨੂੰ ਪੁੱਜਣਾ ਵੀ ਮੁਸ਼ਕਿਲ ਹੋ ਗਿਆ।
 ਦੂਜੇ ਪਾਸੇ ਸਕੂਲਾਂ ਵਿੱਚ ਮਨਾਏ ਜਾ ਰਹੇ ਅਧਿਆਪਕ ਦਿਵਸ ਦੌਰਾਨ ਵੀ ਬੱਚਿਆਂ ਦੀ ਇਸ ਮੀਂਹ ਪੈਣ ਦੇ ਕਾਰਣ ਗਿਣਤੀ ਘੱਟ ਦਿਖੀ ਅਤੇ ਮੀਂਹ ਕਾਰਣ ਕਈ ਬੱਚੇ ਸਕੂਲ ਨਾ ਪੁੱਜੇ। ਜੋ ਬੱਚੇ ਸਕੂਲਾਂ ਵਿੱਚ ਗਏ ਉਹ ਵੀ ਮੀਂਹ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਜੱਦੋ ਜਹਿਦ ਕਰਦੇ ਹੋਏ ਸਕੂਲ ਪੁੱਜੇ। 


     ਨਗਰ ਨਿਗਮ ਦੇ ਕਮਿਸ਼ਨਰ ਦਲਵਿੰਦਰ ਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਨਗਰ ਨਿਗਮ ਮੁਲਾਜ਼ਮ ਮੀਂਹ ਦੇ ਸ਼ੁਰੂ ਹੋਣ ਉਪਰੰਤ ਹੀ ਪਾਣੀ ਦੀ ਸ਼ਹਿਰ ਵਿੱਚੋਂ ਨਿਕਾਸੀ ਕਰਨ ਦੇ ਕੰਮਾਂ ਵਿੱਚ ਲੱਗ ਜਾਂਦੇ ਹਨ ਅਤੇ ਲਗਾਤਾਰ ਸ਼ਹਿਰਾਂ ਵਿੱਚ ਪਪਿੰਗ ਰਾਹੀਂ ਨਿਕਾਸੀ ਕਰਨ ਵਿੱਚ ਜੁੱਟੇ ਹੋਏ ਹਨ।                                                                                                                  ਬਰਸਾਤ ਲਗਾਤਾਰ ਹੋਣ ਦੇ ਕਾਰਣ ਅਜਿਹਾ ਹੋ ਰਿਹਾ ਹੈ ਅਤੇ ਜਦ ਹੀ ਇਹ ਬਰਸਾਤ ਰੁੱਕਦੀ ਹੈ ਤਾਂ ਉਸ ਦੇ ਕੁੱਝ ਸਮੇਂ ਤੱਕ ਹੀ ਸਾਰਾ ਪਾਣੀ ਨਿਕਲ ਜਾਵੇਗਾ। ਪਾਣੀ ਦੀ ਨਿਕਾਸੀ ਲਈ ਲਗਾਤਾਰ ਕੋਸ਼ਿਸਾਂ ਚੱਲ ਰਹੀਆਂ ਹਨ।

ਸਕੂਲ ਮੈਨੇਜਮੈਂਟ ਕਮੇਟੀ ਤੇ ਸਕੂਲ ਸਟਾਫ ਦਾ ਵਿਵਾਦ ਭਖਿਆ

       ਕਮੇਟੀ ਅਹੁਦੇਦਾਰਾਂ ਨੇ ਪ੍ਰਿੰਸੀਪਲ ਨੂੰ ਕੀਤਾ ਬਰਖਾਸਤ                                                                                                                                                                             ਕਮਲਾ ਨਹਿਰੂ ਕਲੋਨੀ ਦੇ ਗੁਰੂ ਨਾਨਕ ਦੇਵ ਪਬਲਿਕ ਸੈਕੰਡਰੀ ਸਕੂਲ ਦੀ ਬਣੀ ਨਵੀਂ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਵਿੱਚ ਅੱਜ ਆਪਸੀ ਤਣਾਤਣੀ ਦੇ ਕਾਰਣ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਉਥੇ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਿੱਥੇ ਮਾਪੇ ਆਪਣੇ ਬੱÎਚਿਆਂ ਦੀ ਪੜ੍ਹਾਈ ਨੂੰ ਲੈ ਕੇ ਫਿਕਰਮੰਦ ਹੋਏ, ਉਥੇ ਹੀ ਸਕੂਲ ਦੀ ਪ੍ਰਿੰਸੀਪਲ ਸਮੇਤ ਸਟਾਫ ਦੇ ਇਲਾਵਾ ਬੱਚਿਆਂ ਨੇ ਨਵੀਂ ਮੈਨੇਜਮੈਂਟ ਕਮੇਟੀ ਦੁਆਰਾ ਅਪਣਾਏ ਅੜੀਅਲ ਰਵੱਈਏ ਦੇ ਖਿਲਾਫ ਮੌਰਚਾ ਖੋਲ੍ਹੀ ਰੱਖਿਆ।

         ਸਕੂਲ ਸਟਾਫ ਅਤੇ ਬੱਚਿਆਂ ਨੇ ਜਿੱਥੇ ਅੱਜ ਉਪਰੋਕਤ ਨਵੀਂ ਬਣੀ ਸਕੂਲ ਮੈਨੇਜਮੈਂਟ ਕਮੇਟੀ 'ਤੇ ਮਨਮਾਨੀਆਂ ਕਰਨ ਦੇ ਦੋਸ਼ ਲਗਾਏ, ਉਥੇ ਹੀ ਕਮੇਟੀ ਅਹੁਦੇਦਾਰ ਸਕੂਲ ਸਟਾਫ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬੱਚਿਆਂ ਦੁਆਰਾ ਲਗਾਏ ਦੋਸ਼ਾਂ ਨੂੰ ਨਕਾਰਦੇ ਰਹੇ। ਸਕੂਲ ਦੀ ਪ੍ਰਿੰਸੀਪਲ ਸਰਬਜੀਤ ਕੌਰ ਸਰਾਂ ਅਤੇ ਹੋਰ ਅਧਿਆਪਕਾਵਾਂ ਨੇ ਕੁੱਝ ਮਹੀਨੇ ਪਹਿਲਾਂ ਚੋਣ ਉਪਰੰਤ ਬਣੀ ਨਵੀਂ ਕਮੇਟੀ ਦੇ ਅਹੁਦੇਦਾਰਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਮੇਟੀ ਦੇ ਅਹੁਦੇਦਾਰਾਂ ਦੁਆਰਾ ਆਪਣੀ ਮਨਮਰਜ਼ੀ ਕਰਕੇ ਅਧਿਆਪਕਾਵਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਤਣਾਅ ਭਰੇ ਮਾਹੌਲ ਕਾਰਣ ਸਕੂਲ ਦਾ ਵਾਤਾਵਰਣ ਵੀ ਖਰਾਬ ਹੋ ਰਿਹਾ ਹੈ। 
                                                                                                                                      ਅਧਿਆਪਕ ਵੀਰਪਾਲ ਕੌਰ ਨੇ ਦੋਸ਼ ਲਗਾਇਆ ਕਿ ਜਦ ਕਮੇਟੀ ਦੇ ਅਹੁਦੇਦਾਰਾਂ ਦੁਆਰਾ ਉਹਨਾਂ ਦੀ ਪ੍ਰਿੰਸੀਪਲ ਸਰਬਜੀਤ ਕੌਰ  ਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਉਹ ਅਚਾਨਕ ਅੰਦਰ ਗਈ ਤਾਂ ਉਪਰੋਕਤ ਪ੍ਰਿੰਸੀਪਲ ਤਣਾਅ ਨਾਲ ਭਰੀ ਹੋਈ ਸੀ। ਇਸ ਲਈ ਉਸ ਨੇ ਉਹਨਾਂ ਨੂੰ ਉਸ ਨੇ ਪਾਣੀ ਪਿਲਾਇਆ ਤਾਂ ਉਸ ਨੂੰ ਸਸਪੈਂਡ ਕਰਨ ਦੇ ਪੱਤਰ ਕੱਢ ਦਿੱਤੇ ਗਏ। ਇਸ ਦੇ ਬਾਰੇ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕ ਦੁਆਰਾ ਜੇਕਰ ਉਸ ਨੂੰ ਪਾਣੀ ਪਿਲਾਇਆ ਗਿਆ ਤਾਂ ਕਮੇਟੀ ਦੁਆਰਾ ਉਸ ਨੂੰ ਸਸਪੈਂਡ ਕੀਤੇ ਜਾਣ ਵਾਲੀ ਕੀ ਗੱਲ ਹੈ। ਜਦੋਂਕਿ ਕਮੇਟੀ ਅਹੁਦੇਦਾਰਾਂ ਦਾ ਇਸ ਸਬੰਧੀ ਆਖਣਾ ਹੈ ਕਿ ਉਪਰੋਕਤ ਅਧਿਆਪਕ ਨੇ ਅਹੁਦੇਦਾਰਾਂ ਨਾਲ ਮਾੜਾ ਵਰਤਾਉ ਕੀਤਾ ਤਾਂ ਹੀ ਅਜਿਹਾ ਕਦਮ ਚੁੱਕਣਾ ਪਿਆ।                                                                                                                     
    ਪ੍ਰਿੰਸੀਪਲ ਸਰਾਂ ਨੇ ਕਿਹਾ ਕਿ ਉਹਨਾਂ ਦੀ ਤਨਖਾਹ 38 ਹਜ਼ਾਰ ਤੋਂ ਘਟਾ ਕੇ ਕਮੇਟੀ ਦੁਆਰਾ 30 ਹਜ਼ਾਰ ਕਰ ਦਿੱਤੀ ਗਈ ਹੈ, ਜਦੋਂਕਿ ਹੋਰ ਅਧਿਆਪਕਾਵਾਂ ਨੇ ਵੀ ਤਨਖਾਹ ਅਕਾਊਂਟ ਵਿੱਚ ਪੂਰੀ ਪਾਏ ਜਾਣ ਬਾਅਦ ਉਸ ਦਾ ਕੁੱਝ ਹਿੱਸਾ ਵਾਪਸ ਸਕੂਲ ਕਮੇਟੀ ਨੂੰ ਦੇਣਾ ਪੈਂਦਾ ਹੈ। ਅਧਿਆਪਕਾਵਾਂ ਨੇ ਕਿਹਾ ਕਿ ਸਕੂਲ ਵਿੱਚ ਪਾਣੀ 10 ਵਜੇ ਤੋਂ ਬਾਅਦ ਹੀ ਖਤਮ ਹੋ ਜਾਂਦਾ ਹੈ ਅਤੇ ਇਸ ਦਾ ਬੰਦੋਬਸਤ ਕਰਨ ਵੱਲ ਕਮੇਟੀ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕੁੱਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਪਬਲਿਕ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਦੀ ਪ੍ਰਿੰਸੀਪਲ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਕਮੇਟੀ ਦੇ ਅੜੀਅਲ ਰਵੱਈਏ ਤੋਂ ਤੰਗ ਆ ਕੇ ਅਸਤੀਫਾ ਦਿੱਤਾ ਸੀ।                                                                                                                                                                                                                                                          ਉਹਨਾਂ ਕਿਹਾ ਕਿ ਮਾੜੇ ਵਰਤਾਉ ਦੇ ਕਾਰਣ ਹੀ ਉਹਨਾਂ ਨੂੰ ਵੀ ਇਹ ਅਸਤੀਫਾ ਦੇਣਾ ਪਿਆ ਅਤੇ ਅਹੁਦੇਦਾਰਾਂ ਦੁਆਰਾ ਮਨਮਾਨੀਆਂ ਕੀਤੀਆਂ ਜਾਣੀਆਂ ਬਰਦਾਸ਼ ਨਹੀਂ ਹੋਈਆਂ। ਇਸ ਲਈ ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਪੱਤਰ ਵੀ ਲਿਖਿਆ ਹੈ। ਅਧਿਆਪਕਾਵਾਂ ਨੇ ਕਿਹਾ ਕਿ ਸਟਾਫ 'ਤੇ ਕਮੇਟੀ ਦੁਆਰਾ ਇਤਰਾਜ ਕਰਕੇ ਅਤੇ ਮਨਮਾਨੀ ਨਾਲ ਤੰਗ ਕਰਕੇ ਸਟਾਫ ਬਦਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। 
                                                                                                                                      ਪ੍ਰਿੰਸੀਪਲ ਸਰਾਂ ਨੇ ਕਿਹਾ ਕਿ ਉਹਨਾਂ ਦੇ ਇੱਥੇ ਕਮਲਾ ਨਹਿਰ ਵਿੱਚ ਚੱਲ ਰਹੇ ਸਕੂਲ ਦੀ ਪ੍ਰਤੀਕ੍ਰਿਆ ਬੱਚਿਆਂ, ਗੁਆਂਢ ਦੇ ਲੋਕ ਦੇ ਸਕਦੇ ਹਨ ਕਿਉਂਕਿ ਉਹ ਸਕੂਲ ਸਟਾਫ ਅਤੇ ਹੋ ਰਹੀ ਪੜ੍ਹਾਈ ਬਾਰੇ ਭਲੀਭਾਂਤ ਜਾਣਦੇ ਹਨ। ਉਹਨਾਂ ਕਿਹਾ ਕਿ ਉਹ ਅਧਿਆਪਕ ਵੀਰਪਾਲ ਕੌਰ ਦੇ ਪੱਖ ਵਿੱਚ ਖੜ੍ਹੇ ਹਨ ਅਤੇ ਉਹ ਕਿਸੇ ਵੀ ਹਾਲਤ ਵਿਚ ਉਸ ਨੂੰ ਸਸਪੈਂਡ ਨਹੀਂ ਹੋਣ ਦੇਣਗੇ। ਅਧਿਆਪਕ ਅਤੇ ਬੱਚਿਆਂ ਨੇ ਕਿਹਾ ਕਿ ਸਸਪੈਂਡ ਹੋਈ ਅਧਿਆਪਕਾ ਦੀ ਬਹਾਲੀ ਲਈ ਉਹ ਸੰਘਰਸ਼ ਕਰਨਗੇ। 
 ਇਸ ਮਾਮਲੇ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਨੇ ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਬੱਚਿਆਂ ਦੁਆਰਾ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਹਿਲਾਂ ਉਪਰੋਕਤ ਪ੍ਰਿੰਸੀਪਲ ਅਤੇ ਕੁੱਝ ਅਧਿਆਪਕਾਵਾਂ ਦੁਆਰਾ ਆਪਣੀ ਮਨਮਾਨੀ ਕੀਤੀ ਜਾ ਰਹੀ ਸੀ ਪਰ ਨਵੀਂ ਕਮੇਟੀ ਚੁਣੇ ਜਾਣ ਬਾਅਦ ਕੰਮ ਪਾਰਦਰਸ਼ੀ ਕੀਤੇ ਜਾਣ ਲਈ ਸਖਤੀ ਵਰਤੀ ਜਾਣ 'ਤੇ ਇਹ ਰੋਲਾ ਪਾਇਆ ਜਾ ਰਿਹਾ ਹੈ।                                                                                                                                                                                               ਉਹਨਾਂ ਕਿਹਾ ਕਿ ਸਕੂਲ ਦੇ ਬਿਨ੍ਹਾਂ ਮਤੇ ਪਾਏ ਪ੍ਰਿੰਸੀਪਲ ਅਤੇ ਕੁੱਝ ਅਧਿਆਪਕਾਵਾਂ ਦੁਆਰਾ ਤਨਖਾਹਾਂ ਵਧਾਈਆਂ ਗਈਆਂ ਸਨ ਪਰ ਨਵੀਂ ਚੁਣੀ ਕਮੇਟੀ ਨੇ ਬਿਨ੍ਹਾਂ ਮਤੇ ਪਾਏ ਵਧਾਈ ਤਨਖਾਹ ਨੂੰ ਘਟਾ ਕੇ ਪਹਿਲਾਂ ਵਾਲੀ ਤਨਖਾਹ ਕਰ ਦਿੱਤੀ ਗਈ। ਇਸ ਲਈ ਇਹਨਾਂ ਦੁਆਰਾ ਦੋਸ਼ ਲਗਾਏ ਜਾ ਰਹੇ ਹਨ ਪਰ ਇਸ ਸਾਰੇ ਮਾਮਲੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਮਾਮਲਾ ਭਖਣ ਬਾਅਦ ਥਾਣਾ ਕੈਂਟ ਪੁਲੀਸ ਅਤੇ ਪੀਸੀਆਰ ਵੀ ਪਹੁੰਚ ਗਈ । ਥਾਣਾ ਕੈਂਟ ਪੁਲੀਸ ਮੌਕੇ 'ਤੇ ਪੁੱਜੀ ਅਤੇ ਥਾਣਾ ਕੈਂਟ ਪੁਲੀਸ ਅਧਿਕਾਰੀ ਦਾ ਆਖਣਾ ਸੀ ਕਿ ਉਹ ਇਹ ਮਾਮਲਾ ਨਿਪਟਾਉਣ ਦੀ ਕੋਸਿਸ਼ ਕਰ ਰਹੇ ਹਨ।

Thursday, September 4, 2014

ਡਰੱਗ ਅਤੇ ਡਰੱਗ ਮਾਫੀਆ ਦੇ ਵਿਰੁੱਧ ਅਸਰਦਾਰ ਅਵਾਜ਼ ਉਠਾਉਣ ਲਈ ਸਾਈਕਲ 'ਤੇ ਨਿਕਲਿਆ ਮੰਗਲ ਸਿੰਘ

    ਨਸ਼ਿਆਂ ਖਿਲਾਫ ਅਵਾਜ਼ ਉਠਾਉਣ ਵਾਲੇ ਪੰਜਾਬ ਦੇ ਸਸ਼ੀ ਕਾਂਤ ਸਾਬਕਾ ਡੀ.ਜੀ.ਪੀ (ਜੇਲ੍ਹ) ਅਤੇ 'ਰੁੱਖਾਂ ਨੂੰ ਸਿਉਂਕ ਖਾ ਗਈ, ਮੁੰਿਡਆਂ ਨੂੰ ਖਾ ਗਈ ਸਮੈਕ। ਪਰਜਾ ਵੀ ਫਿਰੇ ਭੂਤਰੀ, ਸਾਸ਼ਕ ਵੀ ਨਿਕਲੇ ਨਲੈਕ।। ਗੀਤ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਦਾ ਰਹਿਣ ਵਾਲਾ ਮੰਗਲ ਸਿੰਘ ਡਰੱਗ ਅਤੇ ਡਰੱਗ ਮਾਫੀਆ ਖਿਲਾਫ ਅਸਰਦਾਰ ਅਵਾਜ਼ ਉਠਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ 'ਤੇ ਨਿਕਲ ਚੁੱਕਿਆ ਹੈ। 

   ਨਸ਼ਿਆਂ ਵਰਗੀ ਲਾਹਨਤ ਦੇ ਖਿਲਾਫ ਉਸਦੇ ਦਿਲ ਵਿੱਚ ਵਲਵਲੇ ਉਠ ਰਹੇ ਹਨ ਅਤੇ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਸਾਈਕਲ 'ਤੇ ਪੈਂਡਲ ਮਾਰ ਮਾਰ ਸੈਂਕੜੇ ਕਿਲੋਮੀਟਰ ਦੀ ਦੂਰੀ ਤਹਿ ਕਰਦਾ ਹੋਇਆ ਪੈਂਫਲੈਂਟਾਂ ਅਤੇ ਆਪਣੀ ਸਾਦਗੀ ਨਾਲ ਲੋਕਾਂ ਤੱਕ ਪਹੁੰਚ ਕਰਕੇ ਇਸ ਦੇ ਖਿਲਾਫ ਜਾਗਰੂਕ ਕਰਦਾ ਹੋਇਆ ਅੱਜ ਬਠਿੰਡਾ ਪੁੱਜਿਆ।

    55 ਸਾਲਾ ਮੰਗਲ ਸਿੰਘ ਵਾਸੀ ਅੰਮ੍ਰਿਤਸਰ ਦਾ ਆਖਣਾ ਸੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਅੱਜ ਨਸ਼ਿਆਂ ਦੀ ਦਲਦਲ ਵਿੱਚ ਧੱਸ ਕੇ ਸਥਿੱਤੀ ਤਰਸਯੋਗ ਬਣੀ ਹੋਈ ਹੈ। ਨਸ਼ਿਆਂ ਦੇ ਪੱਟੇ ਨੌਜਵਾਨਾਂ ਦੇ ਕਾਰਣ ਹੁਣ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਇਹ ਗੰਭੀਰ ਸਮੱਸਿਆ ਬਣ ਚੁੱਕੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਅਤੇ ਇਸ ਸਮੱਸਿਆ ਨੂੰ ਪੰਜਾਬ ਵਿੱਚੋਂ ਜੜ੍ਹੋਂ ਖਤਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। 

     ਉਹਨਾਂ ਕਿਹਾ ਕਿ ਉਹ ਇੱਕ ਹੋਟਲ ਵਿੱਚ ਅੰਮ੍ਰਿਤਸਰ ਵਿਖੇ ਕੰਮ ਕਰ ਰਿਹਾ ਹੈ। ਨਸ਼ਿਆਂ ਖਿਲਾਫ ਕੁੱਝ ਸਮਾਂ ਪਹਿਲਾਂ ਅਵਾਜ਼ ਉਠਾਉਣ ਵਾਲੇ ਪੰਜਾਬ ਦੇ ਸਸ਼ੀ ਕਾਂਤ ਜੀ ਸਾਬਕਾ ਡੀ.ਜੀ.ਪੀ (ਜੇਲ੍ਹ), ਭਾਈ ਸਾਹਿਬ ਭਾਈ ਅਮਰੀਕ ਜੀ (ਚੰਡੀਗੜ੍ਹ) ਵਾਲੇ ਕਥਾ ਵਾਚਕ ਜੀ ਅਤੇ ਇੱਕ ਗੀਤ 'ਰੁੱਖਾਂ ਨੂੰ ਸਿਉਂਕ ਖਾ ਗਈ, ਮੁੰਿਡਆਂ ਨੂੰ ਖਾ ਗਈ ਸਮੈਕ। ਪਰਜਾ ਵੀ ਫਿਰੇ ਭੂਤਰੀ, ਸਾਸ਼ਕ ਵੀ ਨਿਕਲੇ ਨਲੈਕ।। ਦੇ ਸ਼ਬਦਾਂ ਨੇ ਮੈਨੂੰ ਝੰਜੋੜ ਸੁੱਟਿਆ ਅਤੇ ਹੁਣ ਆਪਣੇ ਹੋਟਲ ਵਿੱਚੋਂ 9 ਦਿਨਾਂ ਦੀ ਛੁੱਟੀ ਲੈ ਕੇ ਸਾਈਕਲ ਉਪਰ ਲੋਕਾਂ ਨੂੰ ਇਸ ਨਸ਼ੇ ਵਰਗੀ ਭੈੜੀ ਬਿਮਾਰੀ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਚੱਲਿਆ ਹਾਂ। 

      ਉਸ ਨੇ ਦੱਸਿਆ ਕਿ ਉਹ ਹੁਣ ਅੰਮ੍ਰਿਤਸਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਲੁਧਿਆਣਾ, ਬਰਨਾਲਾ ਦੇ ਇਲਾਵਾ ਹੁਣ ਬਠਿੰਡਾ ਜ਼ਿਲ੍ਹੇੇ ਵਿੱਚ ਪੁੱਜਿਆ ਹੈ ਅਤੇ ਬਠਿੰਡਾ ਵਿੱਚ ਬੱਸ ਸਟੈਂਡ, ਹਾਜੀਰਤ ਚੌਂਕ ਦੇ ਇਲਾਵਾ ਹੋਰ ਡਰੱਗ ਅਤੇ ਡਰੱਗ ਮਾਫੀਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੈਂਡ ਵੰਡ ਚੁੱਕਿਆ ਹੈ। ਉਸ ਨੇ ਦੱਸਿਆ ਕਿ ਹੁਣ ਉਹ ਰਹਿ ਗਏ ਜ਼ਿਲ੍ਹਿਆਂ ਵੱਲ ਯਾਤਰਾ ਕਰੇਗਾ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸਦਾ ਵੀ ਪੁੱਤਰ ਵੀ ਪੰਜਾਬ ਪੁਲੀਸ ਵਿੱਚ ਹੈ ਅਤੇ ਬਾਡੀ ਬਿਲਡਰ ਦਾ ਗੋਲਡ ਮੈਡਲ ਜੇਤੂ ਹੈ। ਉਸ ਨੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਲੋਕਾਂ ਤੰਦਰੁਸਤ ਰੱਖਣ ਵਾਲੀ ਸਵਾਰੀ ਸਾਈਕਲ ਨਾਲੋਂ ਮੋਹ ਤੋੜ ਲਿਆ ਹੈ ਪਰ ਇਸ ਮੋਹ ਤੋੜਨ ਦੇ ਕਾਰਣ ਲੋਕ ਅਨੇਕਾਂ ਬਿਮਾਰੀਆਂ ਦੀ ਦਲਦਲ ਵਿੱਚ ਫਸਦੇ ਚਲੇ ਜਾ ਰਹੇ ਹਨ। 

       ਸਿਹਤ ਨੂੰ ਤੰਦਰੁਸਤ ਬਨਾਉਣ ਵਿੱਚ ਸਾਈਕਲ ਨੇ ਬਹੁਤ ਵੱਡਾ ਯੋਗਦਾਨ ਹਾਲੇ ਤੱਕ ਪਾਇਆ ਹੈ। ਨਵੇਂ ਸਾਧਨ ਆਉਣ ਕਾਰਣ ਲੋਕ ਇਸ ਤੋਂ ਮੋਹ ਭੰਗ ਕਰ ਰਹੇ ਹਨ ਅਤੇ ਨੌਜਵਾਨ ਹੋਰ ਤੇਜ਼ ਵਹੀਕਲਾਂ ਨੂੰ ਅਪਣਾ ਕੇ ਆਪਣੀ ਸਿਹਤ ਵਿੱਚ ਵਿਗਾੜ ਲਿਆ ਰਹੇ ਹਨ। ਇਸ ਦੇ ਨਾਲ ਹੀ ਨਸ਼ਿਆਂ ਨੇ ਵੀ ਨੌਜਵਾਨਾਂ ਦੀ ਜਵਾਨੀ ਵਿਗਾੜ ਦਿੱਤੀ ਹੈ। ਉਹਨਾਂ ਦੂਰ ਦਾ ਸਫਰ ਕਰਨ ਲਈ ਭਾਵੇਂ ਵਹੀਕਲ ਪਰ ਨੇੜੇ ਤੇੜੇ ਆਪਣੇ ਕੰਮ ਕਰਨ ਲਈ ਸਾਈਕਲ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਨਸ਼ੇ ਕਰਦੇ ਹਨ ਉਹ ਇਸ ਭੈੜੀ ਲਾਹਨਤ ਨੂੰ ਛੱਡਣ ਅਤੇ ਜੋ ਨਹੀਂ ਕਰਦੇ ਉਹ ਨਸ਼ੇ ਕਰਨ ਵਾਲੇ ਆਪਣੇ ਸਾਥੀਆਂ ਨੂੰ ਇਹ ਨਸ਼ੇ ਛੁਡਾਉਣ ਵਿੱਚ ਸਹਿਯੋਗ ਕਰਨ ਅਤੇ ਇਸ ਦੇ ਨਾਲ ਹੀ ਸਾਈਕਲ ਵਰਗੇ ਸਾਧਨ ਨੂੰ ਆਪਣੇ ਜੀਵਣ ਵਿੱਚ ਵਰਤ ਕੇ ਆਪਣੀ ਸਿਹਤ ਵਧੀਆ ਬਨਾਉਣ।

Saturday, August 30, 2014

ਪੇਂਡੂ ਖਿਡਾਰੀ ਤੇ ਖਿਡਾਰਣਾਂ ਸਹੂਲਤਾਂ ਲਈ ਤਰਸੇ, ਅਧਿਕਾਰੀਆਂ ਨੂੰ ਖੇਡਣ ਆਏ ਵਿਦਿਆਰਥੀਆਂ ਦੀ ਨਹੀਂ ਪਰਵਾਹ

                                                                                                                                         
ਬਹੁਮੰਤਵੀ ਖੇਡ ਸਟੇਡੀਅਮ ਵਿੱਚ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਅਧੀਨ ਪੰਜਾਬ ਸਰਕਾਰ, ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੇਂਡੂ ਟੂਰਨਾਮੈਂਟ ਦੇ ਖੇਡ ਮੁਕਾਬਲਿਆਂ ਵਿੱਚ ਪਿੰਡਾਂ ਦੇ ਖਿਡਾਰੀ ਤੇ ਖਿਡਾਰਣਾਂ ਨੂੰ ਕਈ ਸਹੂਲਤਾਂ ਇੱਥੇ ਨਾ ਮਿਲਣ ਕਾਰਣ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  ਜਿੱਥੇ ਇਸ ਖੇਡ ਸਟੇਡੀਅਮ ਵਿੱਚ ਵਿਸ਼ਵ ਕਬੱਡੀ ਕੱਪ ਕਰਵਾਏ ਜਾਣ ਤੇ ਕਈ ਮਹੀਨੇ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਉਥੇ ਹੀ ਇਹਨਾਂ ਹੋ ਰਹੀਆਂ ਪੇਂਡੂ ਖੇਡਾਂ ਦੀ ਸ਼ੁਰੂਆਤ ਲਈ ਕੋਈ ਤਿਆਰੀਆਂ ਹੀ ਨਹੀਂ ਕੀਤੀਆਂ। ਖਿਡਾਰੀਆਂ ਤੇ ਖਿਡਾਰਣਾਂ ਨੂੰ ਟਰੈਕ 'ਤੇ ਉੱਘੇ ਹੋਏ ਘਾਹ ਅਤੇ ਰੋੜਿਆਂ ਉਪਰੋਂ ਭੱਜਣਾ ਪੈ ਰਿਹਾ ਹੈ ਅਤੇ ਇਸ ਕਾਰਣ ਕੁੱਝ ਤਾਂ ਖਿਡਾਰੀ ਥੋੜਾ ਜਿਹਾ ਭੱਜਣ ਉਪਰੰਤ ਹੀ ਹਾਰ ਮੰਨ ਕੇ ਟਰੈਕ ਤੋਂ ਬਾਹਰ ਆ ਰਹੇ ਹਨ।   

    ਟੂਰਨਾਮੈਂਟ ਕਰਵਾਇਆ ਤਾਂ ਹਾਕੀ ਦੇ ਪਿਤਾਮਾ ਮੇਜਰ ਧਿਆਨ ਚੰਦ ਜੀ ਦੀ ਯਾਦ ਨੂੰ ਸਮੱਰਪਿਤ ਕਰਕੇ ਜਾ ਰਿਹਾ ਹੈ ਪਰ ਇਹਨਾਂ ਪਿੰਡਾਂ ਦੇ ਆਏ ਖਿਡਾਰੀਆਂ ਨੂੰ ਹਾਕੀ ਦੇ ਇਸ ਮਹਾਨ ਖਿਡਾਰੀ ਬਾਰੇ ਕੁੱਝ ਵੀ ਪਤਾ ਨਹੀਂ। ਖਿਡਾਰੀਆਂ ਨੇ ਮੇਜਰ ਧਿਆਨ ਚੰਦ ਬਾਰੇ ਪੁੱਛੇ ਜਾਣ ਤੇ ਉਹਨਾਂ ਪ੍ਰਤੀ ਅਗਿਆਨਤਾ ਜ਼ਾਹਿਰ ਕੀਤੀ। ਜਿਹੜੀ ਕਿ ਇੱਕ ਬੜੀ ਹੀ ਅਫਸੋਸ ਵਾਲੀ ਗੱਲ ਹੈ।  
  
     ਕੁਸ਼ਤੀ ਖੇਡਣ ਵਾਲੇ ਪਾਸੇ ਲੜਕੀਆਂ ਦੇ ਕੱਪੜੇ ਬਦਲਣ ਲਈ ਕੋਈ ਜਗ•ਾ ਨਾ ਹੋਣ ਅਤੇ ਉਹਨਾਂ ਨੂੰ ਬਾਥਰੂਮ ਜਾਣ ਦੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਪਾਸੇ ਵਾਲੇ ਬਾਥਰੂਮ ਲੜਕੀਆਂ ਲਈ ਖੋਲ•ੇ ਹੀ ਨਹੀਂ ਗਏ। ਲੜਕੀਆਂ ਖੇਡ ਸਟੇਡੀਅਮ ਵਿੱਚ ਜਿਮਨੇਜੀਅਮ ਹਾਲ ਨਾਲ ਬਣੇ ਇੱਕ ਕੁਆਰਟਰ ਦੇ ਬਾਥਰੂਮ ਦੇ ਅੱਗੇ ਕਤਾਰ ਲਗਾਈਆਂ ਖੜ•ੀਆਂ ਰਹੀਆਂ।  

   
    ਕੁੱਝ ਖਿਡਾਰਣਾਂ ਕਬੱਡੀ, ਵਾਲੀਬਾਲ ਜਾਂ ਹੋਰ ਖੇਡਾਂ ਆਪਣੀ ਸਕੂਲ ਦੀ ਵਰਦੀ ਵਿੱਚ ਖੇਡਦੀਆਂ ਦਿਖੀਆਂ, ਜਦੋਂਕਿ ਉਹਨਾਂ ਦੀ ਵਿਰੋਧੀ ਟੀਮ ਖੇਡ ਕਿੱਟਾਂ ਵਿੱਚ ਖੇਡੀਆਂ। ਸਰਕਾਰੀ ਸਕੂਲ ਬਾਹੋ ਯਾਤਰੀ ਦੀਆਂ ਖਿਡਾਰਣਾਂ ਦੀ ਕਬੱਡੀ ਟੀਮ ਸਕੂਲ ਦੀ ਵਰਦੀ ਵਿੱਚ ਹੀ ਖੇਡੀ ਅਤੇ ਉਹਨਾਂ ਨਾਲ ਆਈਆਂ ਅਧਿਆਪਕਾਂ ਨੇ ਫੰਡ ਖੇਡਾਂ ਲਈ ਨਾ ਮਿਲਣ ਬਾਰੇ ਦੱਸਿਆ। ਖੇਡੀਆਂ ਖਿਡਾਰਣਾਂ ਅਤੇ ਨਾਲ ਆਈਆਂ ਅਧਿਆਪਕਾਂ ਨੇ ਵੀ ਇਸ 'ਤੇ ਨਿਰਾਸ਼ਤਾ ਜ਼ਾਹਿਰ ਕੀਤੀ।                                                                                                                                                            ਅਧਿਆਪਕਾਂ ਦਾ ਆਖਣਾ ਸੀ ਕਿ ਉਹਨਾਂ ਦੇ ਸਕੂਲਾਂ ਨੂੰ ਖਿਡਾਰੀਆਂ ਲਈ ਫੰਡਾਂ ਦੀ ਘਾਟ ਆਉਂਦੀ ਹੈ ਪਰ ਇਹ ਖੇਡਾਂ ਲਈ ਖਿਡਾਰੀਆਂ ਨੂੰ ਲਿਆਉਣਾ ਵੀ ਜ਼ਰੂਰੀ ਹੁੰਦਾ ਹੈ। ਇਸ ਲਈ ਵਰਦੀਆਂ ਨਾ ਹੋਣ 'ਤੇ ਹੀ ਇਹਨਾਂ ਨੂੰ ਇਸ ਤਰ•ਾਂ ਖਿਡਾਇਆ ਗਿਆ ਹੈ। ਇਸ ਮਾਮਲੇ ਵਿੱਚ ਖੇਡ ਅਧਿਕਾਰੀਆਂ ਅਨੁਸਾਰ ਸਟੇਡੀਅਮ ਵਿੱਚ ਪ੍ਰਬੰਧਮ ਮੁਕੰਮਲ ਕੀਤੇ ਗਏ ਹਨ ਅਤੇ ਉਹਨਾਂ ਵਲੋਂ ਕੋਈ ਕਸਰ ਨਹੀਂ ਛੱਡੀ ਗਈ ਹੈ। ਇਸ ਦੇ ਇਲਾਵਾ ਖਿਡਾਰੀਆਂ ਨੇ ਕਿੱਟਾਂ ਆਪਣੇ ਤੌਰ 'ਤੇ ਹੀ ਲੈਣੀਆਂ ਹੁੰਦੀਆਂ ਹਨ ਅਤੇ ਖੇਡ ਵਿਭਾਗ ਦੁਆਰਾ ਇਹ ਉਹਨਾਂ ਨੂੰ ਨਹੀਂ ਦਿੱਤੀਆਂ ਜਾਂਦੀਆ।

ਗੁਰਬਤ ਦੇ ਭੰਨੇ ਗੁਜਰਾਤ ਤੇ ਰਾਜਸਥਾਨ ਦੇ ਮੂਰਤੀ ਬਨਾਉਣ ਵਾਲੇ ਕਾਰੀਗਰਾਂ ਨੇ ਬਠਿੰਡਾ ਵਿੱਚ ਲਗਾਏ ਡੇਰੇ

ਗਣੇਸ਼ ਚਤੁਰਥੀ ਨੂੰ ਮੱਦੇਨਜ਼ਰ ਰੰਗ ਬਰੰਗੀਆਂ ਬਣਾ ਰਹੇ ਨੇ ਦਿਨ ਰਾਤ ਮੂਰਤੀਆਂ   
        ਗੁਰਬਤ ਦੇ ਭੰਨੇ ਗੁਜਰਾਤ ਤੇ ਰਾਜਸਥਾਨ ਦੇ ਮੂਰਤੀ ਬਨਾਉਣ ਵਾਲੇ ਕਾਰੀਗਰਾਂ ਨੇ ਪੰਜਾਬ ਦੇ ਬਠਿੰਡਾ ਜ਼ਿਲ•ੇ ਵਿੱਚ ਆਪਣੇ ਡੇਰੇ ਜਮ•ਾ ਲਏ ਹਨ। ਆਪਣੇ ਸੂਬਿਆਂ ਵਿੱਚ ਕਲਾ ਦੀ ਕਦਰ ਨਾ ਪੈਂਦੀ ਦੇਖ ਕਈ ਸੂਬਿਆਂ ਤੇ ਜ਼ਿਲਿ•ਆਂ ਵਿੱਚ ਘੁੰਮਣ ਬਾਅਦ ਬਠਿੰਡਾ ਜ਼ਿਲ•ੇ ਵਿੱਚ ਡੇਰੇ ਲਾਏ ਸਨ ਹਾਲਾਂਕਿ ਬਠਿੰਡਾ ਜ਼ਿਲ•ੇ ਵਿੱਚ ਭਗਤਾਂ ਦੁਆਰਾ ਪਹਿਲਾਂ ਜ਼ਿਆਦਾ ਮੂਰਤੀਆਂ ਨਾ ਖਰੀਦੇ ਜਾਣ ਦੇ ਕਾਰਣ ਉਪਰੋਕਤ ਕਾਰੀਗਰ ਮਾਯੂਸ ਸਨ। ਕੁੱਝ ਸਾਲਾਂ ਤੋਂ ਮਾਲਵਾ ਇਲਾਕੇ ਵਿੱਚ ਕਲਾ ਦੀ ਕਦ ਦਾ ਮੁੱਲ ਪੈਂਦਾ ਦੇਖ ਇਹ ਕਾਰੀਗਰ ਬਠਿੰਡਾ ਜ਼ਿਲ•ੇ ਦੇ ਹੀ ਹੋ ਕੇ ਰਹਿ ਗਏ ਹਨ। ਹੋਰਾਂ ਸੂਬਿਆਂ ਵਿੱਚੋਂ ਆਏ ਇਹਨਾਂ ਕਾਰੀਗਰਾਂ ਵਿੱਚ ਇਹਨਾ
pawan sharma
ਤਿਉਹਾਰਾਂ ਦੇ ਦਿਨਾਂ ਵਿੱਚ ਉਤਸ਼ਾਹ ਹੁੰਦਾ ਹੈ ਪਰ ਤਿਉਹਾਰਾਂ ਬਾਅਦ ਮੂਰਤੀਆਂ ਦੀ ਘੱਟਦੀ ਖਰੀਦਦਾਰੀ ਤੋਂ ਕਈ ਮਹੀਨੇ ਮਾਯੂਸ ਰਹਿੰਦੇ ਹਨ। ਕਈ ਸਾਲਾਂ ਤੋਂ ਭਾਵੇਂ ਇਹ ਬਠਿੰਡਾ ਵਿੱਚ ਰਹਿ ਰਹੇ ਹਨ ਪਰ ਉਪਰੋਕਤ ਕਾਰੀਗਰਾਂ ਕੋਲ ਆਪਣੀ ਕੋਈ ਛੱਤ ਨਹੀਂ ਹੈ। ਹਰ ਸਮੇਂ ਉਹਨਾਂ ਨੂੰ ਆਪਣੀਆਂ ਪਾਈਆਂ ਝੌਂਪੜੀਆਂ ਦੇ ਵੀ ਖੁੱਸਣ ਦਾ ਡਰ ਬਣਿਆ ਰਹਿੰਦਾ ਹੈ।


     ਬਠਿੰਡਾ-ਗੋਨਿਆਣਾ ਰੋਡ 'ਤੇ ਅੱਜ ਕੱਲ• ਇਹ ਕਾਰੀਗਰ 'ਗਣੇਸ਼ ਚਤੁਰਥੀ' ਨਜ਼ਦੀਕ ਆਉਣ ਕਾਰਣ ਗਣੇਸ਼ ਜੀ ਦੀਆਂ ਰੰਗ ਬਰੰਗੀਆਂ ਛੋਟੀਆਂ ਅਤੇ ਵੱਡੀਆਂ ਸੁੰਦਰਤਾ ਭਰਪੂਰ ਮੂਰਤੀਆਂ ਬਨਾਉਣ ਵਿੱਚ ਰੁੱਝੇ ਹੋਏ ਹਨ। ਰਾਜਸਥਾਨ ਦੇ ਜ਼ਿਲ•ਾ ਬਾੜਮੇਰ ਦੇ ਮਾਨਾ ਰਾਮ ਅਤੇ ਪਤਨੀ ਸੁੱਖੀ ਨੇ ਦੱਸਿਆ ਕਿ ਕਈ ਸਾਲਾਂ ਦੇ ਉਹ ਆਪਣਾ ਸੂਬਾ ਛੱਡ ਚੁੱਕੇ ਹਨ। ਆਪਣੇ ਤੇ ਬੱਚਿਆਂ ਦਾ ਢਿੱਡ ਭਰਨ ਲਈ ਹੁਣ ਤੱਕ ਉਹ ਕਈ ਜਗ•ਾ ਜੰਮੂ, ਪਾਣੀਪਤ, ਰੋਹਤਕ, ਹਿਸਾਰ, ਜਲੰਧਰ, ਪਠਾਨਕੋਟ ਦੇ ਇਲਾਵਾ ਅੰਮ੍ਰਿਤਸਰ ਵਿੱਚ ਜਾ ਚੁੱਕੇ ਹਨ ਪਰ ਉਹਨਾਂ ਨੂੰ ਆਪਣੇ ਇਸ ਕੰਮ ਵਿੱਚ ਮੁਹਾਰਤ ਹੋਣ ਦੇ ਬਾਵਜੂਦ ਵੀ ਠੋਕਰਾਂ ਦੇ ਸਿਵਾਏ ਕੁੱਝ ਨਹੀਂ ਮਿਲਿਆ। 
    
     ਰਾਜਸਥਾਨ ਵਿੱਚ ਉਹਨਾਂ ਇਹ ਦੇਵਤਿਆਂ ਦੀ ਮੂਰਤੀਆਂ ਬਨਾਉਣ ਦੀ ਕਲਾ ਤਾਂ ਸਿੱਖੀ ਪਰ ਉਥੇ ਵੀ ਕਲਾ ਦਾ ਮੁੱਲ ਨਾ ਪੈਂਦਾ ਦੇਖ ਹੋਰ ਸੂਬਿਆਂ ਦੇ ਜ਼ਿਲਿ•ਆਂ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਪੁੱਜੇ ਸਨ। ਉਸਨੇ ਦੱਸਿਆ ਕਿ 12 ਸਾਲਾਂ ਦਾ ਬਠਿੰਡਾ ਜ਼ਿਲ•ੇ ਵਿੱਚ ਉਹ ਕੰਮ ਕਰਨ ਵਿੱਚ ਜੁੱਟਿਆ ਹੋਇਆ ਹੈ। ਜਦ ਆਇਆ ਤਾਂ ਕੁੱਝ ਸਾਲ ਬਰਨਾਲਾ ਰੋਡ ਤੇ ਇੱਕ ਪਾਸੇ ਬੈਠ ਕੇ ਇਹ ਕੰਮ ਕੀਤਾ,ਤਦ ਇਹ ਮੂਰਤੀਆਂ ਸਿਰਫ ਬਠਿੰਡਾ ਛਾਉਣੀ ਵਿੱਚ ਆਉਣ ਵਾਲੇ ਫੌਜੀ ਮਹਾਂਰਾਸ਼ਟਰ ਦੇ ਲੋਕ ਹੀ ਗਣੇਸ਼ ਜੀ ਦੀਆਂ ਮੂਰਤੀਆਂ ਖਰੀਦਦੇ ਸਨ। ਇਹ ਦਿਨ ਵਿੱਚ ਦੋ ਜਾਂ ਚਾਰ ਵਿਕ ਜਾਂਦੀਆਂ ਸਨ। ਉਸ ਸਮੇਂ ਪੰਜਾਬ ਦੇ ਲੋਕਾਂ ਦਾ 'ਗਣੇਸ਼ ਉਤਸਵ' ਮਨਾਉਣ ਵਿੱਚ ਜ਼ਿਆਦਾ ਰੁੱਚੀ ਨਹੀਂ ਸੀ। 
    
   ਹੌਲੀ ਹੌਲੀ ਪੰਜਾਬ ਦੇ ਲੋਕਾਂ ਵਿੱਚ 'ਗਣੇਸ਼ ਉਤਸਵ' ਤੇ ਹੋਰ ਹਿੰਦੂ ਤਿਉਹਾਰਾਂ ਨੂੰ ਹੋਰ ਵੀ ਜ਼ਿਆਦਾ ਸ਼ਰਧਾ ਨਾਲ ਮਨਾਇਆ ਜਾਣ ਲੱਗਿਆ ਅਤੇ ਇਹ ਮੂਰਤੀਆਂ ਖਰੀਦੀਆਂ ਜਾਣ ਲੱਗੀਆਂ ਹਨ। ਇਸ ਦੇ ਬਾਅਦ ਉਹਨਾਂ ਇਹ ਮੂਰਤੀਆਂ ਬਠਿੰਡਾ-ਗੋਨਿਆਣਾ ਰੋਡ ਤੇ ਤਿੰਨ ਸਿਨੇਮਿਆਂ ਨਜ਼ਦੀਕ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ । ਹੁਣ ਕਈ ਸਾਲਾਂ ਤੋਂ ਇੱਥੇ ਹੀ ਬਣਾ ਰਹੇ ਹਨ। ਉਹਨਾਂ ਦੱਸਿਆ ਕਿ ਉਹ 'ਗਣੇਸ਼ ਉਤਸਵ, ਵਿਸ਼ਵਕਰਮਾ, ਮਾਂ ਦੁਰਗਾ, ਦੁਸ਼ਹਿਰਾ ਅਤੇ ਹੋਰ ਤਿਉਹਾਰਾਂ ਤੇ ਮੂਰਤੀਆਂ ਬਣਾਉਂਦੇ ਹਨ। 

   ਰਾਜਸਥਾਨ ਦੇ ਜਲੌੜ ਦੇ ਪੁੱਜੇ ਹੋਏ ਕਾਰੀਗਰ ਮਾਂਗੇ ਲਾਲ ਅਤੇ ਪਤਨੀ ਸਵਾਤੀ ਦਾ ਆਖਣਾ ਸੀ ਕਿ ਉਹ ਅਤੇ ਉਹਨਾਂ ਦੇ ਚਾਰ ਲੜਕੇ ਅਤੇ ਚਾਰ ਲੜਕੀਆਂ ਦਿਨ ਰਾਤ ਇਹ ਹੀ ਕੰਮ ਕਰਦੇ ਹਨ। ਛੋਟੀਆਂ ਮੂਰਤੀਆਂ ਇੱਕ ਜਾਂ ਦੋ ਦਿਨ ਅਤੇ ਵੱਡੀਆਂ ਮੂਰਤੀਆਂ ਨੂੰ ਬਨਾਉਣ ਲਈ ਚਾਰ ਜਾਂ ਪੰਜ ਦਿਨ ਲੱਗਦੇ ਹਨ। ਉਹਨਾਂ ਵੀ ਦੱਸਿਆ ਕਿ ਉਹ ਹੁਣ ਪੰਜਾਬ ਦੇ ਕਈ ਜ਼ਿਲਿ•ਆਂ ਲੁਧਿਆਣਾ, ਫਗਵਾੜ ਾ, ਪਟਿਆਲਾ, ਫਰੀਦਕੋਟ ਆਦਿ ਵਿੱਚ ਘੁੰਮ ਚੱਕੇ ਹਨ ਪਰ ਹੁਣ ਕਈ ਸਾਲਾਂ ਤੋਂ ਬਠਿੰਡਾ ਵਿਚ ਹੀ ਬੈਠੇ ਹਨ। 
  
     ਉਹਨਾਂ ਦੱਸਿਆ ਕਿ ਪੀਓਪੀ, ਨਾਰੀਅਲ ਦਾ ਫੂਸ, ਵਰਨਿਸ਼, ਵਾਈਟ ਪੇਂਟ, ਨੀਲੇ, ਪੀਲੇ, ਸਿਲਵਰ ਅਤੇ ਗੋਲਡ ਰੰਗ ਦੇ
photo by pawan sharma
ਪੇਂਟ ਆਦਿ ਨਾਲ ਜਿੱਥੇ ਲਾਗਤ ਕਾਫੀ ਵੱਧ ਗਈ ਹੈ, ਉਥੇ ਹੀ ਉਹ ਮੂਰਤੀਆਂ ਬਨਾਉਣ ਲਈ ਉਹਨਾਂ ਨੂੰ ਸਾਰਾ ਸਾਰਾ ਦਿਨ ਧੁੱਪ ਵਿੱਚ ਵੀ ਬੈਠੇ ਰਹਿਣਾ ਪੈਂਦਾ ਹੈ। ਇਸ ਦੇ ਬਾਵਜੂਦ ਇਹ ਮੂਰਤੀਆਂ ਵਿੱਚੋਂ ਢਿੱਡ ਭਰਨ ਜੋਗਾ ਹੀ ਗੁਜ਼ਾਰਾ ਹੁੰਦਾ ਹੈ ਮਗਰ ਲੋਕ ਇਹ ਤਿਉਹਾਰਾਂ ਤੇ ਹੁਣ ਖਰੀਦਣ ਜਰੂਰ ਲੱਗੇ ਹਨ।

    ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਦੀਪਕ ਕੁਮਾਰ ਦਾ ਆਖਣਾ ਸੀ ਕਿ ਅਹਿਮਦਾਬਾਦ ਵਿੱਚ ਇਹ ਮੂਰਤੀਆਂ ਕਾਫੀ ਜ਼ਿਆਦਾ ਲੋਕ ਬਨਾਉਣ ਲੱੰਗੇ ਹਨ ਅਤੇ ਇਸ ਲਈ ਹੀ ਉਹ ਪਿਛਲੇ ਦੋ ਸਾਲਾਂ ਤੋਂ ਆਪਣੇ 5 ਪਰਿਵਾਰਕ ਮੈਂਬਰਾਂ ਨਾਲ ਬਠਿੰਡਾ ਆਏ ਹਨ। ਪੰਜਾਬ ਦੇ ਲੋਕ ਇਹ ਮੂਰਤੀਆਂ ਦੇ ਸਹੀ ਮੁੱਲ ਦੇ ਦਿੰਦੇ ਹਨ। ਦੀਪਕ ਦਾ ਆਖਣਾ ਸੀ ਕਿ ਉਹ ਇਹ ਮੂਰਤੀਆਂ ਨੂੰ ਛੋਟੇ, ਵੱਡੇ ਅਕਾਰ ਵਿੱਚ ਬਣਾਉਂਦੇ ਹਨ ਅਤੇ ਇਹਨਾਂ ਨੂੰ ਛੋਟੀ ਮੂਰਤੀ 100 ਰੁਪਏ ਤੋਂ ਲੈ ਕੇ ਵੱਡੀ 17 ਹਜ਼ਾਰ ਤੱਕ ਵੇਚਦੇ ਹਨ। 
   
    ਉਹਨਾਂ ਕਿਹਾ ਕਿ ਜੁਲਾਈ ਮਹੀਨੇ ਤੋਂ ਨਵੰਬਰ ਮਹੀਨੇ ਤੱਕ ਹੀ ਉਹਨਾਂ ਦਾ ਕੰਮ ਹੁੰਦਾ ਹੈ ਅਤੇ ਇਸ ਦੌਰਾਨ ਉਹ 40 ਹਜ਼ਾਰ ਰੁਪਏ ਦੇ ਕਰੀਬ ਕਮਾ ਕੇ ਸਾਲ ਭਰ ਇਹਨਾਂ ਪੈਸਿਆਂ ਨਾਲ ਹੀ ਕੱਢਦੇ ਹਨ। ਸਭ ਤੋਂ ਵੱਡੀ ਗਣੇਸ਼ ਦੀ ਮੂਰਤੀ 7 ਫੁੱਟ ਦੀ ਬਣਾਉਂਦੇ ਹਨ।  ਉਹਨਾਂ ਕਿਹਾ ਕਿ ਇਸ ਵਿੱਚ ਮਿਹਨਤ ਕਾਫੀ ਲੱਗ ਜਾਂਦੀ ਹੈ। ਪੰਜਾਬ ਵਿੱਚ ਪਹਿਲਾਂ ਨਾਲੋਂ ਇਹ ਮੂਰਤੀਆਂ ਦੀ ਵਿਕਰੀ ਜ਼ਿਆਦਾ ਹੋਣ ਲੱਗੀ ਹੈ।

Monday, August 25, 2014

ਕੇਂਦਰੀ ਮੰਤਰੀ ਤੇ ਐਮ.ਪੀ ਬੀਬੀ ਬਾਦਲ ਦੇ ਹਲਕੇ ਬਠਿੰਡਾ ਦਾ ਬੱਸ ਸਟੈਂਡ ਵਹਾ ਰਿਹਾ ਆਪਣੀ ਦਸ਼ਾ ਤੇ ਹੰਝੂ

     ਬਠਿੰਡਾ ਦਾ ਬੱਸ ਅੱਡਾ ਦੀ ਹਾਲਤ ਮਾੜੀ, ਚੋਰਾਂ ਅੱਗੇ ਫਿੱਕੀ ਪੈ ਗਈ ਪੁਲੀਸ ਦੀ ਪਹਿਰੇਦਾਰੀ
      
      ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਦਾ ਬੱਸ ਸਟੈਂਡ ਆਪਣੀ ਦਸ਼ਾ ਤੇ ਹੰਝੂ ਵਹਾਉਣ ਲੱਗਿਆ ਹੈ। ਹਾਲਾਂਕਿ ਬਠਿੰਡਾ ਬੱਸ ਸਟੈਂਡ ਨੂੰ ਪਹਿਲਾਂ ਸਰਕਾਰ ਦੁਆਰਾ ਸ਼ਹਿਰ ਚੋਂ ਤਬਦੀਲ ਕਰਕੇ ਹੋਰ ਜਗ੍ਹਾ ਬਣਾਏ ਜਾਣ ਦੀ ਯੋਜਨਾ ਬਣਾਈ ਗਈ, ਜਦੋਂਕਿ ਇਸ ਨੂੰ ਏ.ਸੀ ਅੱਡਾ ਬਣਾਏ ਜਾਣ ਦੇ ਵੀ ਦਾਅਵੇ ਕੀਤੇ ਗਏ ਸਨ ਪਰ ਇਹ ਦਾਅਵੇ ਸਿਰਫ ਲਾਰੇ ਹੀ ਬਣ ਕੇ ਰਹਿ ਗਏ ਹਨ।
   
 ਇੱਕ ਪਾਸੇ ਇਹਨਾਂ ਦੋਨੋਂ ਯੋਜਨਾਵਾਂ ਵਿੱਚੋਂ ਸਿਰੇ ਇੱਕ ਵੀ ਨਾ ਚੜ੍ਹ ਸਕੀ, ਜਦੋਂਕਿ ਦੂਜੇ ਪਾਸੇ ਦਿਨ-ਬ-ਦਿਨ ਅੱਡੇ ਦੀ ਦਸ਼ਾ ਵਿੱਚ ਨਿਘਾਰ ਆਉਂਦਾ ਗਿਆ ਪਰ ਇਸ ਵੱਲ ਅਧਿਕਾਰੀਆਂ ਦੁਆਰਾ ਕੋਈ ਧਿਆਨ ਨਾ ਦਿੱਤਾ ਗਿਆ। ਪੰਜਾਬ ਦੀ ਸਿਆਸਤ ਵਿੱਚ ਕੇਂਦਰ ਬਿੰਦੂ ਬਣੇ ਬਠਿੰਡਾ ਸ਼ਹਿਰ ਵਿੱਚ ਦੂਰ ਦੁਰਾਡੇ ਤੋਂ ਆਉਂਦੇ ਲੋਕ ਹੋਏ ਵਿਕਾਸ ਦੀ ਨਜ਼ਰ ਨਾਲ ਜਦ ਬੱਸ ਸਟੈਂਡ ਨੂੰ ਤੱਕਦੇ ਹੋਏ ਉਤਰਦੇ ਹਨ ਤਾਂ ਸਹੂਲਤਾਂ ਨਾਮਾਤਰ ਹੋਣ ਦੀ ਤਸਵੀਰ ਯਾਤਰੀਆਂ ਸਾਹਮਣੇ ਆਉਂਦੀ ਹੈ।

   ਹਜ਼ਾਰਾਂ ਬੱਸ ਯਾਤਰੀਆਂ ਦੇ ਆਉਣ ਤੇ ਜਾਣ ਦੀ ਚਹਿਲ ਪਹਿਲ ਨਾਲ ਬੱਸ ਅੱਡਿਆਂ ਦੇ ਕਾਊਂਟਰ ਤਾਂ ਭਰੇ ਪਏ ਹੁੰਦੇ ਹਨ ਪਰ  ਜ਼ਿਆਦਾਤਰ ਪੱਖੇ ਬੰਦ ਹੀ ਦਿਖਦੇ ਹਨ। ਬੈਠੇ ਹੋਏ ਯਾਤਰੀ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਖੁਦ ਪੱਖੇ ਝੱਲਦੇ ਨਜ਼ਰੀ ਆਉਂਦੇ ਹਨ, ਜਦੋਂਕਿ ਕਈ ਤਾਂ ਪੱਖਿਆਂ ਦੇ ਪਰਾਂ ਨੂੰ ਮਰੋੜਿਆ ਪਿਆ ਹੈ। ਮਿੰਨੀ ਬੱਸ ਸਟੈਂਡ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਇੱਕ ਪ੍ਰਾਈਵੇਟ ਬੱਸ ਚਾਲਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਸਮੱਸਿਆਵਾਂ ਤਾਂ ਬਥੇਰੀਆ ਆ ਰਹੀਆਂ ਹਨ ਪਰ ਇਸ ਵਿੱਚ ਉਹ ਕੁੱਝ ਨਹੀਂ ਕਰ ਸਕਦੇ। ਮੈਨੇਜਮੈਂਟ ਦੁਆਰਾ ਹੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
    
   ਪੀ.ਆਰ.ਟੀ.ਸੀ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਸੁਖਦੇਵ ਸ਼ਰਮਾ ਦਾ ਆਖਣਾ ਹੈ ਕਿ ਅੱਡਾ ਫੀਸ ਤਾਂ ਪੂਰੀ ਲਗਾਈ ਜਾ ਰਹੀ ਹੈ ਪਰ ਸਹੂਲਤਾਂ ਅੱਡੇ ਵਿੱਚ ਨਾਮਾਤਰ ਹਨ। ਮੁਸਾਫਰ ਅੱਡੇ ਤੇ ਆਉਂਦੇ ਹਨ ਪਰ ਉਹਨਾਂ ਨੂੰ ਜਗ੍ਹਾ ਜਗ੍ਹਾ ਪਏ ਖੱਡਿਆ ਕਰਕੇ ਕਈ ਸਮੱਸਿਆਵਾਂ ਨਾਲ ਜੱਦੋਜਹਿਦ ਕਰਨੀ ਪੈਂਦੀ ਹੈ। 


ਸੀਵਰੇਜ ਓਵਰਫਲੋ ਹੋਣ ਤੋਂ ਤਾਂ ਇਸ ਨੂੰ ਠੀਕ ਕਰਵਾ ਦਿੱਤਾ ਗਿਆ ਪਰ ਸੀਵਰੇਜ ਕਾਫੀ ਉੱਚਾ ਬਨਾਉਣ ਨਾਲ ਯਾਤਰੀਆਂ ਅਤੇ ਬੱਸ ਚਾਲਕਾਂ ਨੂੰ ਇਸ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
   ਉਹਨਾਂ ਨੇ ਕਿਹਾ ਕਿ ਅੱਡੇ ਵਿੱਚ ਪੱਖੇ ਨਾ ਚੱਲਣ ਦੇ ਕਾਰਣ ਆਉਣ ਵਾਲੇ ਯਾਤਰੀ, ਬੱਸ ਚਾਲਕ ਅਤੇ ਕੰਡਕਟਰ ਵੀ ਗਰਮੀ ਨਾਲ ਹਾਲੋਂ ਬੇਹਾਲ ਹੋ ਜਾਂਦੇ ਹਨ। ਕਈ ਤਾਂ ਪੱਖਿਆਂ ਦੇ ਪਰਾਂ ਨੂੰ ਹੀ ਸਰਾਰਤੀ ਅਨਸਰਾਂ ਵੱਲੋਂ ਮਰੋੜ ਹੀ ਦਿੱਤਾ ਗਿਆ ਹੈ।

      ਪਾਣੀ ਲਈ ਲੱਗੀਆਂ ਟੂਟੀਆਂ ਚੋਰੀ ਹੋ ਜਾਂਦੀਆਂ ਹਨ। ਜਦੋਂਕਿ ਪੁਲੀਸ ਚੌਂਕੀ ਵੀ ਅੱਡੇ ਵਿੱਚ ਹੈ ਪਰ ਚੋਰ ਪੁਲੀਸ ਨੂੰ ਵੀ ਭਿਣਕ ਨਹੀਂ ਪੈਣ ਦਿੰਦੇ। ਇਹਨਾਂ ਟੂਟੀਆਂ ਵਿੱਚੋਂ ਪਾਣੀ ਇਸੇ ਤਰ੍ਹਾਂ ਡੁਲਦਾ ਰਹਿੰਦਾ ਹੈ। ਆਮ ਲੋਕਾਂ ਲਈ ਪੀਣ ਯੋਗਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਕੋਈ ਆਰ.ਓ ਨਹੀਂ ਲਗਵਾਇਆ ਗਿਆ। 

   
 ਪਾਣੀ ਵਾਲੀ ਟੈਂਕੀ ਦੇ ਆਸ ਪਾਸ ਹਰੇਬਾਈ ਜੰਮੀ ਹੋਈ ਹੈ ਅਤੇ ਕਦੇ ਵੀ ਸਫਾਈ ਨਹੀਂ ਕਰਵਾਈ
ਗਈ। 
ਬਾਥਰੂਮ ਕਾਫੀ ਪੁਰਾਣੇ ਬਣੇ ਹੋਏ ਹਨ ਅਤੇ ਬਦਬੂ ਮਾਰਦੀ ਹੈ। ਉਹਨਾਂ ਦੱਸਿਆ ਕਿ ਪੀ.ਆਰ.ਟੀ.ਸੀ ਪੈਨਸ਼ਨਰਜ਼ ਦੇ ਦਫਤਰ ਅੱਗੇ ਸੀਵਰੇਜ ਦਾ ਢੱਕਣ ਹੀ ਨਹੀਂ ਹੈ। ਯਾਤਰੀਆਂ ਦਾ ਆਖਣਾ ਸੀ ਕਿ ਆਉਣ ਵਾਲੇ ਲੋਕਾਂ ਇੱਥੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਇਸ ਬਾਰੇ ਸਰਕਾਰ ਅਤੇ ਮੈਨੇਜਮੈਂਟ ਨੂੰ ਧਿਆਨ ਦੇਣਾ ਚਾਹੀਦਾ ਹੈ।

        ਪੀਆਰਟੀਸੀ ਜੀਐਮ ਰਜਿੰਦਰ ਜੋਸ਼ੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਲੋਕਾਂ ਦੇ ਪੀਣ ਲਈ ਪਾਣੀ ਲਈ ਟੂਟੀਆਂ ਲਗਵਾਈਆਂ ਗਈਆਂ ਸਨ ਪਰ ਮਾੜੇ ਅਨਸਰ ਇਹ ਛੱਡਦੇ ਹੀ ਨਹੀਂ। ਬੰਦ ਪਏ ਪੱਖਿਆਂ ਨੂੰ ਵੀ ਚਲਵਾ ਦਿੱਤਾ ਜਾਵੇਗਾ। ਆਰ.ਓ ਦੀ ਲੋਕਾਂ ਲਈ ਸਹੂਲਤ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਭਵਿੱਖ ਵਿੱਚ ਇਸ ਬੱਸ ਅੱਡੇ ਨੂੰ ਸ਼ਿਫਟ ਕਰਨ ਦੀ ਪ੍ਰਪੋਜਲ ਸਰਕਾਰ ਵੱਲੋਂ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸ ਉਤੇ ਕੰਮ ਚੱਲੇਗਾ।

ਰੇਲਵੇ ਕਲੋਨੀ ਨਜ਼ਦੀਕ ਬਣੀ ਹੋਈ ਰੇਲਵੇ ਡਿੱਗੀ ਆਸ ਪਾਸ ਦੇ ਲੋਕਾਂ ਲਈ ਬਣੀ ਮੁਸੀਬਤ

            ਨਾ ਹੀ  ਮੁੱਖ ਸੰਸਦੀ ਸਕੱਤਰ ਅਤੇ ਨਾ ਹੀ ਰੇਲਵੇ ਅਧਿਕਾਰੀਆਂ ਨੇ ਲਈ ਕੋਈ ਸਾਰ   
    ਰੇਲਵੇ ਕਲੋਨੀ ਨਜ਼ਦੀਕ ਬਣੀ ਰੇਲਵੇ ਦੀ ਡਿੱਗੀ ਨੰਬਰ.3 ਆਸ ਪਾਸ ਰਹਿਣ ਵਾਲੇ ਸੁਰਖਪੀਰ ਰੋਡ ਦੇ ਲੋਕਾਂ ਲਈ ਕਈ ਸਾਲਾਂ ਤੋਂ ਮੁਸੀਬਤ ਬਣੀ ਹੋਈ ਹੈ। ਇਸ ਰੇਲਵੇ ਦੀ ਡਿੱਗੀ ਵਿੱਚ ਜਿੱਥੇ ਸੀਵਰੇਜ ਦੇ ਪਾਏ ਜਾ ਰਹੇ ਪਾਣੀ ਅਤੇ ਬਰਸਾਤਾਂ ਦਾ ਪਾਣੀ ਖੜ•ੇ ਹੋਣ ਕਾਰਣ ਮਾਰਦੀ ਬਦਬੂ ਨਾਲ ਲੋਕ ਨਰਕ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ, ਉਥੇ ਹੀ ਉਘੀਆਂ ਵੱਡੀਆਂ ਵੱਡੀਆਂ ਝਾੜੀਆਂ ਵਿੱਚੋਂ ਕੁੱਝ ਜਾਨਵਰਾਂ ਦੇ ਨਿਕਲਣ ਦਾ ਖਦਸਾ ਹਮੇਸ਼ਾ ਬਣਿਆ ਰਹਿੰਦਾ ਹੈ। ਰੇਲਵੇ ਅਧਿਕਾਰੀਆਂ, ਮੁੱਖ ਸੰਸਦੀ ਸਕੱਤਰ ਦੇ ਇਲਾਵਾ ਸਾਬਕਾ ਕੌਂਸਲਰ ਅੱਗੇ ਉਪਰੋਕਤ ਲੋਕਾਂ ਦੁਆਰਾ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਲਗਾਈ ਗਈ ਗੁਹਾਰ ਬਾਅਦ ਵੀ ਲਾਰਿਆਂ ਤੋਂ ਸਿਵਾਏ ਲੋਕਾਂ ਦੇ ਹੱਥ ਕੁੱਝ ਨਹੀਂ ਲੱਗਿਆ ਅਤੇ ਇਸੇ ਕਾਰਣ ਹਾਲੇ ਵੀ ਉਪਰੋਕਤ ਲੋਕਾਂ ਨੂੰ ਇਸ ਸਮੱਸਿਆ ਦਾ ਸੰਤਾਪ ਝੱਲਣਾ ਪੈ ਰਿਹਾ ਹੈ। ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਨਾ ਮਿਲਣ ਦੇ ਕਾਰਣ ਇਹ ਰੇਲਵੇ ਅਧਿਕਾਰੀਆਂ ਅਤੇ ਲੋਕਲ ਨੇਤਾਵਾਂ ਨੂੰ ਕੋਸਦੇ ਨਜ਼ਰ ਆਉਂਦੇ ਹਨ। 
  

      ਰੇਲਵੇ ਡਿੱਗੀ ਦੀ ਸਮੱਸਿਆ ਦੇ ਮਾਮਲੇ ਵਿੱਚ ਸੁਰਖਪੀਰ ਰੋਡ 'ਤੇ ਸਥਿੱਤ ਚਰਚ ਵਾਲੀ ਗਲੀ ਦੀ ਰਹਿਣ ਵਾਲੀ ਰੇਨੂੰ ਬਾਲਾ, ਨੀਲਮ ਰਾਣੀ, ਨੀਤੂ ਬਾਂਸਲ, ਸੀਮਾ ਰਾਣੀ ਅਤੇ ਹਰਪਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਪਰੋਕਤ ਰੇਲਵੇ ਡਿੱਗੀ ਨੇ ਉਹਨਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ ਕਿਉਂਕਿ ਘਰਾਂ ਦੇ ਬੱਚਿਆਂ ਨੂੰ ਹਟਾਉਣ ਤੇ ਵੀ ਉਹ ਸੜਕ 'ਤੇ ਖੇਡਣੋਂ ਨਹੀਂ ਹੱਟਦੇ। ਡਿੱਗੀ ਦੇ ਚਾਰ ਚੁਫੇਰੇ ਕੋਈ ਦੀਵਾਰ ਨਾ ਹੋਣ ਕਾਰਣ ਹਮੇਸ਼ਾ ਬੱਚਿਆਂ ਦੇ ਅਚਾਨਕ ਡਿੱਗ ਜਾਣ ਜਾਂ ਖੇਡਦੇ ਸਮੇਂ ਡਿੱਗੀ ਵੱਲ ਗਈ ਗੇਂਦ ਨੂੰ ਚੁੱਕਣ ਲਈ  ਜਾਣ ਵਾਲੇ ਬੱਚਿਆਂ ਦੇ ਡਿੱਗਣ ਦਾ ਖਦਸਾ ਹਮੇਸ਼ਾ ਬਣਿਆ ਰਹਿੰਦਾ ਹੈ। ਆਏ ਦਿਨ ਬਿੱਛੂ, ਸੱਪ ਵਰਗੇ ਜ਼ਹਿਰੀਲੇ ਜਾਨਵਰ ਘਰਾਂ ਵਿੱਚ ਆਉਣ ਕਾਰਣ ਜਾਨ ਮੁੱਠੀ ਵਿੱਚ ਆ ਜਾਂਦੀ ਹੈ ਅਤੇ ਛੱਤਾਂ 'ਤੇ ਪਏ ਹੋਏ ਲੋਕਾਂ ਨੂੰ ਮੱਛਰ ਸੋਣ ਨਹੀਂ ਦਿੰਦਾ। ਇਸ ਦੇ ਇਲਾਵਾ ਲੋਕ ਕੂੜਾ ਕਰਕਟ ਸੁੱਟ ਜਾਂਦੇ ਹਨ। 

   ਉਹਨਾਂ ਕਿਹਾ ਕਿ ਇਸ ਡਿੱਗੀ ਨੰਬਰ.3 ਦੇ ਨਾਲ ਹੀ ਪਹਿਲਾਂ ਦੋ ਹੋਰ ਡਿੱਗੀਆਂ ਪਾਣੀ ਵਾਲੀਆਂ ਬਣੀਆਂ ਹੋਈਆਂ ਹਨ, ਜਿਸ ਦਾ ਪਾਣੀ ਗੱਡੀਆਂ ਨੂੰ ਧੋਣ ਜਾਂ ਹੋਰ ਰੇਲਵੇ ਵਿਭਾਗ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਉਹਨਾਂ ਡਿੱਗੀਆਂ ਵਿੱਚੋਂ ਇੱਕ ਵਿੱਚ ਇੱਕ ਪੁਲੀਸ ਮੁਲਾਜ਼ਮ ਦੇ ਇਲਾਵਾ ਅੱਧੀ ਦਰਜਨ ਤੋਂ ਉਪਰ ਬੱਚੇ ਡਿੱਗ ਕੇ ਹਾਲੇ ਤੱਕ ਮਰ ਚੁੱਕੇ ਹਨ ਅਤੇ ਅਜਿਹੀਆਂ ਘਟਨਾਵਾਂ ਕਾਫੀ ਵਾਪਰਨ ਦੇ ਕਾਰਣ ਉਸ ਦੇ ਆਲੇ ਦੁਆਲੇ ਹੁਣ ਕੰਧਾਂ ਕੱਢ ਦਿੱਤੀਆਂ ਗਈਆਂ ਹਨ। ਉਹਨਾਂ ਡਿੱਗੀਆਂ ਦੁਆਲੇ ਤਾਂ ਕੰਧਾਂ ਕੱਢ ਦਿੱਤੀਆਂ ਗਈਆਂ ਪਰ ਇਹ ਡਿੱਗੀ ਨੰਬਰ.3 ਨੂੰ ਇਸੇ ਤਰ•ਾਂ ਛੱਡ ਦਿੱਤਾ ਗਿਆ।

    ਔਰਤਾਂ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਚੋਣਾਂ ਅਤੇ ਇਸ ਦੇ ਬਾਅਦ ਵੀ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਸ੍ਰੋਮਣੀ ਅਕਾਲੀ ਦਲ ਦੇ ਇਸ ਇਲਾਕੇ ਵਿੱਚ ਕੁੱਝ ਆਗੂ ਅਤੇ ਸਾਬਕਾ ਕੌਂਸਲਰ ਬੰਤ ਸਿੰਘ ਨੂੰ ਵੀ ਇਹ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਉਹਨਾਂ ਨੂੰ ਲਾਰਿਆਂ ਦੇ ਸਿਵਾਏ ਹਾਲੇ ਤੱਕ ਕੁੱਝ ਨਹੀਂ ਮਿਲਿਆ ਹੈ। 

  ਬਠਿੰਡਾ ਪੱਛਮੀ ਵੈਲਫੇਅਰ ਆਰਗੇਨਾਈਜੇਸ਼ਨ ਦੇ ਆਗੂ ਐਨ.ਕੇ.ਸ਼ਰਮਾ ਅਤੇ ਦੇਸਰਾਜ ਛੱਤਰੀਵਾਲਾ ਦਾ ਆਖਣਾ ਹੈ ਕਿ ਉਹ ਇਸ ਮਾਮਲੇ ਵਿੱਚ ਰੇਲਵੇ ਅਧਿਕਾਰੀ ਏ.ਈ.ਐਨ ਐਨ.ਪੀ.ਸਿੰਘ,ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੇ ਇਲਾਵਾ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੂੰ ਵੀ ਮਿਲ ਚੁੱਕੇ ਹਨ ਪਰ ਹਾਲੇ ਤੱਕ ਕੋਈ ਸਾਰ ਨਹੀਂ ਲਈ ਗਈ। ਉਹਨਾਂ ਕਿਹਾ ਕਿ ਜਦ ਉਹਨਾਂ ਦੀਆਂ ਸਮੱਸਿਆ ਹੀ ਹੱਲ ਨਹੀਂ ਹੋਣੀਆਂ ਤਾਂ ਉਹਨਾਂ ਨੂੰ ਜਿਤਾਏ ਹੋਏ ਨੁਮਾਇੰਦਿਆਂ ਦਾ ਕੀ ਫਾਇਦਾ। ਚੋਣਾਂ ਦੇ ਬਾਅਦ ਨੇਤਾ ਸਾਹਮਣੇ ਹੀ ਨਹੀਂ ਆਉਂਦੇ। ਕੁੱਝ ਨੇਤਾ ਕੇਂਦਰ ਵਿੱਚ ਮੋਦੀ ਸਰਕਾਰ ਆਉਣ 'ਤੇ ਇਸ ਸਮੱਸਿਆ ਦਾ ਹੱਲ ਕਰਨ ਦੇ ਦਾਅਵੇ ਕਰਦੇ ਸਨ ਪਰ ਸਰਕਾਰ ਆਉਣ ਬਾਅਦ ਉਪਰੋਕਤ ਨੇਤਾ ਵੀ ਦਿਖਾਈ ਨਹੀਂ ਦਿੱਤੇ। 


  ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਬੰਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਨਹੀਂ ਮਿਲੇ ਪਰ ਉਹ ਆਪਣੇ ਤੌਰ 'ਤੇ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੁਆਰਾ ਇਹ ਮਸਲਾ ਹੱਲ ਕਰਵਾਉਣ ਲਈ ਮਿਲ ਚੁੱਕੇ ਹਨ। ਹੁਣ ਕੇਂਦਰ ਵਿੱਚ ਸਰਕਾਰ ਮੋਦੀ ਜੀ ਦੀ ਆ ਗਈ ਹੈ ਅਤੇ ਹੁਣ ਜਲਦ ਹੀ ਇਸ ਨੂੰ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਵਾਵਾਂਗੇ।  

   ਇਸ ਮਾਮਲੇ ਵਿੱਚ ਰੇਲਵੇ ਅਧਿਕਾਰੀ ਏਈਐਨ ਅਨਿਲ ਕੁਮਾਰ ਨੇ ਸੰਪਰਕ ਕਰਨ 'ਤੇ ਦੱਸਿਆ ਸੀ ਕਿ ਉਹਨਾਂ ਦੇ ਉਪਰੋਕਤ ਅਹੁਦੇ ਤੇ ਆਉਣ ਬਾਅਦ ਇਸ ਸਮੱਸਿਆ ਦੇ ਮਾਮਲੇ ਵਿੱਚ ਕੋਈ ਗੱਲਬਾਤ ਉਹਨਾਂ ਸਾਹਮਣੇ ਨਹੀਂ ਆਈ ਸੀ ਪਰ ਹੁਣ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ। ਪੜਤਾਲ ਕਰਵਾਉਣ ਬਾਅਦ ਇਸ ਦੀ ਪ੍ਰਪੋਜਲ ਭੇਜ ਕੇ ਜਿਹੜੇ ਹੋਰ ਰੇਲਵੇ ਵਿਭਾਗ ਦੇ ਕੰਮ ਕੀਤੇ ਜਾ ਰਹੇ ਹਨ ਇਸੇ ਤਰ•ਾਂ ਇਸ ਲੋਕਾਂ ਦੀ ਮੰਗ ਨੂੰ ਸੁਣਦਿਆਂ ਹੋਇਆ ਮਸਲਾ ਹੱਲ ਕਰ ਦਿੱਤਾ ਜਾਵੇਗਾ।  ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਆਖਣਾ ਹੈ ਕਿ ਲੋਕਾਂ ਦੀ ਇਹ ਪੁਰਾਣੀ ਅਤੇ ਜਾਇਜ਼ ਮੰਗ ਹੈ। ਇਸ ਮਾਮਲੇ ਸਬੰਧੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ  ਨੂੰ ਮਿਲ ਚੁੱਕੇ ਹਨ ਅਤੇ ਇਸ ਦੇ ਇਲਾਵਾ ਰੇਲਵੇ ਮੰਤਰਾਲੇ ਨੂੰ ਇੱਕ ਪੱਤਰ ਲਿਖ ਚੁੱਕੇ ਹਨ। ਉਹ ਇਸ ਜਾਇਜ਼ ਮੰਗ ਨੂੰ ਜਲਦ ਪੂਰਾ ਕਰਵਾਉਣ ਦੀ ਕੋਸ਼ਿਸ ਕਰ ਰਹੇ ਹਨ।

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...