Monday, July 14, 2014

ਅਵਾਰਾ ਪਸ਼ੂਆਂ ਦੀ ਸਮੱਸਿਆ ਬਠਿੰਡਾ 'ਚ ਜਿਉਂ ਦੀ ਤਿਉਂ, ਨਗਰ ਨਿਗਮ ਦੇ ਹੱਥ ਖੜ੍ਹੇ

                         ਅਵਾਰਾ ਪਸ਼ੂਆਂ ਦੀ ਦਹਿਸ਼ਤ ਬਠਿੰਡਾ 'ਚ ਕਾਇਮ 
   ਨਗਰ ਨਿਗਮ ਬਠਿੰਡਾ ਦੀਆਂ ਕਈ ਕੋਸ਼ਿਸਾਂ ਦੇ ਬਾਅਦ ਬਾਵਜੂਦ ਅਵਾਰਾ ਪਸ਼ੂਆਂ ਦੀ ਸਮੱਸਿਆ ਬਠਿੰਡਾ 'ਚ ਜਿਉਂ ਦੀ ਤਿਉਂ ਬਣੀ ਹੋਈ ਹੈ। ਸ਼ਹਿਰ ਦੇ ਹਰ ਪਾਸੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਲਿਜਾ ਕੇ ਗਊਸ਼ਾਲਾ 'ਚ ਭੇਜਣ ਦੀ ਨਗਰ ਨਿਗਮ ਬਠਿੰਡਾ ਦੁਆਰਾ ਮੁਹਿੰਮ ਚਲਾਈ ਤਾਂ ਜਾਂਦੀ ਹੈ ਪਰੰਤੂ ਕੁੱਝ ਸਮੇਂ ਬਾਅਦ ਹੀ ਠੁੱਸ ਹੋ ਕੇ ਰਹਿ ਜਾਂਦੀ ਹੈ, ਜਦੋਂਕਿ ਇਹਨਾਂ ਅਵਾਰਾ ਪਸ਼ੂਆਂ ਦੀ ਦਹਿਸ਼ਤ ਲਗਾਤਾਰ ਸ਼ਹਿਰ 'ਚ ਕਾਇਮ ਰਹਿੰਦੀ ਹੈ। ਸ੍ਰੀ ਗਊਸ਼ਾਲਾ ਸਿਰਕੀ ਬਜ਼ਾਰ, ਗਊਸ਼ਾਲਾ ਭੁੱਚੋ ਮੰਡੀ ਅਤੇ ਫਰੀਦਕੋਟ ਦੀ ਇੱਕ ਗਊਸ਼ਾਲਾ 'ਚ ਇੱਕ ਹਜ਼ਾਰ ਦੇ ਕਰੀਬ ਅਵਾਰਾ ਪਸ਼ੂਆਂ ਨੂੰ ਭੇਜਿਆ ਜਾ ਚੁੱਕਿਆ ਹੈ ਪਰੰਤੂ ਹੁਣ ਸਾਲ ਤੋਂ ਫਿਰ ਇਹ ਮੁਹਿੰਮ ਠੁੱਸ ਪਈ ਹੋਈ ਹੈ। ਜਿਸ ਦੇ ਕਾਰਣ ਹੁਣ ਇਕੱਲਾ ਬਜ਼ਾਰਾਂ 'ਚ ਹੀ ਨਹੀਂ ਮੁਹੱਲਿਆਂ ਦੀਆਂ ਗਲੀਆਂ 'ਚ ਵੀ ਇਹ ਪਸ਼ੂ ਨਜ਼ਰ ਆਉਣ ਲੱਗੇ ਹਨ।
                                  
  ਅਵਾਰਾ ਪਸ਼ੂਆਂ ਦੇ ਬਠਿੰਡਾ 'ਚ ਘੁੰਮਣ ਨਾਲ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਜ਼ਖਮੀ ਹੋਣ ਬਾਅਦ ਹਸਪਤਾਲ ਪਹੁੰਚੇ ਹਨ ਪਰੰਤੂ ਇਸ ਸਮੱਸਿਆ ਨੂੰ ਨਗਰ ਨਿਗਮ ਬਠਿੰਡਾ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਹ ਸਮੱਸਿਆ ਦੇ ਗੰਭੀਰ ਹੋਣ ਨੂੰ ਲੈ ਕੇ ਇੱਕ ਸਾਬਕਾ ਕੌਂਸਲਰ ਕੁੱਝ ਸਮਾਂ ਪਹਿਲਾਂ ਸ਼ਹਿਰ 'ਚੋਂ ਅਵਾਰਾ ਪਸ਼ੂ ਹੀ ਇਕੱਠੇ ਕਰ ਲਿਆਇਆ ਸੀ ਅਤੇ ਨਗਰ ਨਿਗਮ ਅੰਦਰ ਦਾਖਲ ਕਰ ਦਿੱਤੇ ਸਨ। ਜਿਸ ਦੇ ਬਾਅਦ ਉਪਰੋਕਤ ਸਾਬਕਾ ਕੌਂਸਲਰ ਵੱਲੋਂ ਆਪਣੀ ਪਈ ਦੋ ਕਿੱਲ੍ਹੇ ਜ਼ਮੀਨ ਦੀ ਚਾਰ ਦਿਵਾਰੀ ਨਗਰ ਨਿਗਮ ਬਠਿੰਡਾ ਵੱਲੋਂ ਕਰਵਾਏ ਜਾਣ ਦੀ ਗੱਲ ਤਤਕਾਲੀ ਨਗਰ ਨਿਗਮ ਅਧਿਕਾਰੀਆਂ ਨਾਲ ਹੋਈ ਸੀ ਅਤੇ ਉਸ ਬਾਅਦ ਪਸ਼ੂਆਂ ਨੂੰ ਉਥੇ ਰੱਖਿਆ ਜਾਣਾ ਸੀ। ਕੁੱਝ ਸਮੇਂ ਬਾਅਦ ਹੀ ਇਹ ਗੱਲਬਾਤ ਵੀ ਉਹਨਾਂ ਦੀ ਮੱਠੀ ਪੈ ਗਈ ਸੀ।                                           
  ਜਗਦੀਸ਼ ਸਿੰਘ ਘਈ ਸਾਬਕਾ ਸੀਨੀਅਰ ਮੀਤ ਪ੍ਰਧਾਨ, ਬਠਿੰਡਾ ਦਾ ਆਖਣਾ ਹੈ ਕਿ ਪਹਿਲਾਂ ਨਾਲੋਂ ਸ਼ਹਿਰ 'ਚ ਜਨਸੰਖਿਆ ਅਵਾਰਾ ਪਸ਼ੂਆਂ ਦੀ ਵੱਧੀ ਹੀ ਹੈ, ਜਦੋਂਕਿ ਇਹ ਘੱਟਣੀ ਚਾਹੀਦੀ ਸੀ। ਇਸ ਲਈ ਨਗਰ ਨਿਗਮ ਬਠਿੰਡਾ ਵੱਲੋਂ ਕੋਈ ਯੋਗ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਦੇ ਕਾਰਣ ਇਹ ਸਮੱਸਿਆ ਬਠਿੰਡਾ 'ਚ ਹੱਲ ਹੁੰਦੀ ਨਹੀਂ ਦਿਸ ਰਹੀ। ਇਹਨਾਂ ਨਾਲ ਲਗਾਤਾਰ ਸ਼ਹਿਰ 'ਚ ਸੜਕ ਹਾਦਸੇ ਹੋ ਰਹੇ ਹਨ ਅਤੇ ਕਈਆਂ ਦੀਆਂ ਹੁਣ ਤੱਕ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰੀ ਲੈਣੀ ਚਾਹੀਦੀ ਹੈ ਤਾਂ ਜੋ ਬਠਿੰਡਾ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਨੂੰ ਖਤਮ ਕੀਤਾ ਜਾ ਸਕੇ।                                                                                                 
    ਡਰਾਈਵਰ ਓਪਰੇਟਰ ਯੂਨੀਅਨ ਦੇ ਸਾਬਕਾ ਪ੍ਰਧਾਨ ਨਕੌਦਰ ਸਿੰਘ ਝੂੰਬਾ ਦਾ ਆਖਣਾ ਹੈ ਕਿ ਪਿੰਡਾਂ 'ਚ ਜਦ ਅਵਾਰਾ ਪਸ਼ੂ ਕਿਸੇ ਕੰਮ ਦੇ ਨਹੀਂ ਰਹਿੰਦੇ ਤਾਂ ਉਹਨਾਂ ਨੂੰ ਭਰ ਕੇ ਬਠਿੰਡਾ ਸ਼ਹਿਰ 'ਚ ਛੱਡ ਦਿੱਤਾ ਜਾਂਦਾ ਹੈ। ਜਿਸ ਨਾਲ ਉਪਰੋਕਤ ਕਈ ਜਿਹੜੇ ਪਸ਼ੂ ਛੱਡ ਕੇ ਜਾਂਦੇ ਹਨ, ਉਹਨਾਂ ਨੂੰ ਤਾਂ ਸਮੱਸਿਆ ਤੋਂ ਨਿਜਾਤ ਮਿਲ ਜਾਂਦੀ ਹੈ, ਜਦੋਂਕਿ ਸ਼ਹਿਰ ਵਾਸੀਆਂ ਲਈ ਇਹ ਮੁਸੀਬਤ ਬਣ ਜਾਂਦੇ ਹਨ। ਨਗਰ ਨਿਗਮ ਬਠਿੰਡਾ ਵੀ ਉਦੋਂ ਹੀ ਇਹਨਾਂ ਪਸ਼ੂਆਂ ਨੂੰ ਸ਼ਹਿਰ 'ਚੋਂ ਬਾਹਰ ਕੱਢਣ ਦੀ ਮੁਹਿੰਮ ਚਲਾਉਂਦਾ ਹੈ, ਜਦ ਇਹਨਾਂ ਪਸ਼ੂਆਂ ਨਾਲ ਕੋਈ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ।                                                                     
    ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਆਖਣਾ ਹੈ ਕਿ ਨਗਰ ਨਿਗਮ ਬਠਿੰਡਾ ਨੇ ਇੱਕ ਵਾਰ ਆਸ ਪਾਸ ਦੇ ਪਿੰਡਾਂ 'ਚੋਂ ਕਈ ਪਸ਼ੂ
ਕੋਈ ਨਾ ਛੱਡ ਕੇ ਜਾਵੇ ਇਸ ਲਈ 16 ਨਾਕੇ ਹੱਦਾਂ 'ਤੇ ਲਗਾਏ ਗਏ ਸਨ ਪਰੰਤੂ ਇਹ ਮੁਹਿੰਮ ਅਸਫਲ ਹੋ ਗਈ ਸੀ। ਉਹਨਾਂ ਮੰਗ ਕੀਤੀ ਪਿੰਡਾਂ 'ਚ ਗਊਸ਼ਾਲਾ ਬਣਾਈਆਂ ਜਾਣ। ਇਹਨਾਂ 'ਚ ਪਸ਼ੂਆਂ ਨੂੰ ਰੱਖਿਆ ਜਾਵੇ ਤਾਂ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ ਅਤੇ ਉਹ ਇਸ ਲਈ ਨਗਰ ਨਿਗਮ ਬਠਿੰਡਾ ਨੂੰ ਸਹਿਯੋਗ ਦੇਣ ਲਈ ਤਿਆਰ ਹਨ। ਸਾਲ 2009 'ਚ ਵੀ ਉਹਨਾਂ ਦੁਆਰਾ ਨਗਰ ਨਿਗਮ ਬਠਿੰਡਾ ਨਾਲ ਰਲ ਕੇ ਕਈ ਅਵਾਰਾ ਪਸ਼ੂਆਂ ਨੂੰ ਮੁਫਤ ਫੜ੍ਹ ਕੇ ਗਊਸ਼ਾਲਾ ਛੱਡਿਆ ਗਿਆ ਸੀ।                                                                                                                                                            

  ਇਸ ਮਾਮਲੇ 'ਚ ਨਗਰ ਨਿਗਮ ਦੇ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਗੰਭੀਰ ਹਨ। ਉਹਨਾਂ ਦੇ ਕਈ ਗਊਸ਼ਾਲਾ ਨਾਲ ਪਹਿਲਾਂ ਕੰਟਰੈਕਟ ਵੀ ਹੋਏ ਹਨ ਅਤੇ ਵੱਡੀ ਗਿਣਤੀ 'ਚ ਪਸ਼ੂਆਂ ਨੂੰ ਉਥੇ ਛੱਡਿਆ ਗਿਆ ਹੈ। ਇਹਨਾਂ ਗਊਸ਼ਾਲਾ ਕੋਲ ਵੀ ਪਸ਼ੂ ਰੱਖੇ ਜਾਣ ਦੀ ਇੱਕ ਸਮਰੱਥਾ ਹੁੰਦੀ ਹੇ । ਹੁਣ ਉਹ ਸੰਸਥਾਵਾਂ ਨਾਲ ਜਲਦ ਹੀ ਸੰਪਰਕ ਕਰਨਗੇ ਅਤੇ ਇਸ ਸਮੱਸਿਆ ਦੇ ਹੱਲ ਬਾਰੇ ਕੋਈ ਹੋਰ ਯੋਗ ਉਪਰਾਲਾ ਕਰਕੇ ਕੀਤਾ ਜਾਵੇਗਾ ਤਾਂ ਜੋ ਇਸ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦਿਵਾਈ ਜਾ ਸਕੇ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...