Friday, May 30, 2014

ਆਟੋ ਚਾਲਕਾਂ ਦੀ ਸਰਦਾਰੀ, ਚਾਲਕਾਂ ਨ ਜ਼ਿਲਾ ਟਰਾਂਸਪੋਰਟ ਵਿਭਾਗ ਦੀ ਮੱਤ ਮਾਰੀ

ਆਟੋ ਚਾਲਕਾਂ ਦੀ ਦਿਨ-ਬ-ਦਿਨ ਸ਼ਹਿਰ 'ਚ ਵੱਧ ਰਹੀ ਗਿਣਤੀ ਦ ਕਾਰਣ ਸਰਦਾਰੀ ਹੋ ਗਈ ਹੈ। ਜ਼ਿਲ•ਾਂ ਟਰਾਂਸਪੋਰਟ ਵਿਭਾਗ ਅਤ ਟ੍ਰੈਫਿਕ ਪੁਲੀਸ ਮੁਲਾਜ਼ਮਾਂ ਨੂੰ ਤਾਂ ਇਹ ਟਿੱਚ ਕਰਕ ਜਾਣਦ ਹਨ। ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿਗੜਦੀ ਹੈ ਤਾਂ ਵਿਗੜ ਪਰੰਤੂ ਇਹ ਆਪਣੀਆਂ ਆਦਤਾਂ 'ਤ ਕਾਇਮ ਹਨ ਕਿਉਂਕਿ ਇਹਨਾਂ ਆਟੋ ਚਾਲਕਾਂ ਦੀ ਨਾ ਤਾਂ ਜ਼ਿਲ•ਾ ਟਰਾਂਸਪੋਰਟ ਵਿਭਾਗ ਦੁਆਰਾ ਹੀ ਚੈਕਿੰਗ ਹੁੰਦੀ ਹੈ ਅਤ ਨਾ ਹੀ ਇਹਨਾਂ ਵਿਰੁੱਧ ਟ੍ਰੈਫਿਕ ਮੁਲਾਜ਼ਮ ਬੋਲਦ ਹਨ। ਆਮ ਸ਼ਹਿਰ ਆਦਮੀ ਜਕਰ ਸੁਭਾਵਿਕ ਹੀ ਸਹੀ ਢੰਗ ਨਾਲ ਆਟੋ ਲਗਾਉਣ ਜਾਂ ਚਲਾਉਣ ਨੂੰ ਆਖ ਦਵ ਤਾਂ ਇਹ ਆਟੋ ਚਾਲਕ ਹਮਲਾ ਕਰਨ ਤੱਕ ਜਾਂਦ ਹਨ ਅਤ ਅਜਿਹੀਆਂ ਘਟਨਾਵਾਂ ਕਈ ਵਾਰ ਸ਼ਹਿਰ 'ਚ ਸਾਹਮਣ ਵੀ ਆਈਆਂ ਹਨ।
ਜ਼ਿਲ•ਾਂ ਟਰਾਂਸਪੋਰਟ ਵਿਭਾਗ ਨੂੰ ਵੀ ਇਹ ਟਿੱਚ ਕਰਕ ਜਾਣਦ ਹਨ ਕਿਉਂਕਿ ਕੁੱਝ ਆਟੋ ਚਾਲਕ ਰਜਿਸਟ੍ਰਸ਼ਨ ਹੀ ਕਰਵਾਉਂਦ ਹਨ ਪਰੰਤੂ ਇਹਨਾਂ ਆਟੋਆਂ ਦਾ ਪਰਮਿਟ ਲੈਣਾ ਉਹ ਜ਼ਰੂਰੀ ਨਹੀਂ ਸਮਝਦ ਅਤ ਬਿਨ•ਾਂ ਪਰਮਿਟ ਲÂ ਹੀ ਇਹਨਾਂ ਆਟੋਆਂ ਨੂੰ ਗੈਰ ਕਾਨੂੰਨੀ ਤਰੀਕ ਨਾਲ ਸ਼ਹਿਰ 'ਚ ਚਲਾਉਂਦ ਰਹਿੰਦ ਹਨ। ਇਹ ਮਾਮਲਾ ਵੀ ਉਦੋਂ ਧਿਆਨ 'ਚ ਆਇਆ ਜਦ ਜ਼ਿਲ•ਾ ਟਰਾਂਸਪੋਰਟ ਵਿਭਾਗ ਤੋਂ ਸ਼ਹਿਰ 'ਚ ਸਾਲ 2014 ਦ ਰਜਿਸਟ੍ਰਸ਼ਨ ਦ ਅੰਕੜ ਮੰਗ ਗÂ। ਪਤਾ ਚੱਲਿਆ ਕਿ ਸਾਲ 2014 'ਚ ਰਜਿਸਟ੍ਰਸ਼ਨ ਤਾਂ 90 ਆਟੋ ਚਾਲਕਾਂ ਨ ਕਰਵਾਈ ਹੈ ਪਰੰਤੂ ਪਰਮਿਟ ਮਸਾਂ ਹੀ ਕੁੱਝ ਆਟੋ ਚਾਲਕਾਂ ਨ ਲਿਆ ਹੈ। 
photo by pawan 

ਸਾਲ 2014 'ਚ 91 ਆਟੋ ਚਾਲਕਾਂ ਨ ਆਪਣੀ ਰਜਿਸਟ੍ਰਸ਼ਨ ਕਰਵਾਈ ਹੈ, ਜਦੋਂਕਿ ਇਹਨਾਂ 'ਚੋਂ 31 ਦੁਆਰਾ ਹੀ ਪਰਮਿਟ ਲਿਆ ਗਿਆ ਹੈ। ਕਈਆਂ ਨ ਜਨਵਰੀ 'ਚ ਆਟੋ ਦੀ ਰਜਿਸਟ੍ਰਸ਼ਨ ਕਰਵਾ ਲਈ ਸੀ ਪਰੰਤੂ ਹਾਲ ਤੱਕ ਪਰਮਿਟ ਨਹੀਂ ਲਿਆ ਹੈ। ਇਸ ਤਰ•ਾਂ 67 ਫੀਸਦੀ ਆਟੋ ਗਰਕਾਨੂੰਨੀ ਤੌਰ 'ਤ ਸ਼ਹਿਰ 'ਚ ਚੱਲ ਰਹ ਹਨ,ਜਦੋਂਕਿ 33 ਫੀਸਦੀ ਆਟੋ ਹੀ ਕਾਨੂੰਨੀ ਤੌਰ 'ਤ ਪਰਮਿਟ ਲੈ ਕ ਚੱਲ ਰਹ ਹਨ। ਇਹ ਅੰਕੜ ਜਦ ਜ਼ਿਲ•ਾ ਟਰਾਂਸਪੋਰਟ ਵਿਭਾਗ 'ਚੋਂ ਪ੍ਰਿੰਟ ਕਢਵਾÂ ਤਾਂ ਉਹਨਾਂ ਨ ਵੀ ਕੁੱਝ ਐਂਟਰੀਆਂ ਹੀ ਇੱਕ ਨੰਬਰ ਦੀਆਂ ਦੋ ਵਾਰ ਕੀਤੀਆਂ ਹੋਈਆਂ ਸਨ, ਜਦੋਂਕਿ ਜਦੋਂਕਿ ਕੁੱਝ ਜਿਨ•ਾਂ ਨ ਪਰਮਿਟ ਲਿਆ ਹੋਇਆ ਸੀ ਉਹਨਾਂ ਦੀ ਐਂਟਰੀ ਹੀ ਨਹੀਂ ਕੀਤੀ ਹੋਈ ਸੀ। ਰਿਕਾਰਡ 'ਚ ਕਾਫੀ ਗੜਬੜੀ ਨਜ਼ਰ ਆਈ।
ਜਿੱਥ ਇੱਕ ਪਾਸ ਇਹ ਬਿਨ•ਾਂ ਪਰਮਿਟ ਤੋਂ ਸ਼ਹਿਰ 'ਚ ਆਟੋ ਚੱਲ ਰਹ ਹਨ, ਉਥ ਹੀ ਇਹਨਾਂ ਆਟੋਆਂ ਦੀ ਸੰਖਿਆ ਵੱਧਣ ਦ ਨਾਲ ਕਥਿੱਤ ਤੌਰ 'ਤ ਸ਼ਹਿਰ 'ਚ ਕ੍ਰਾਈਮ ਦਾ ਗ੍ਰਾਫ ਵੀ ਵੱਧਦਾ ਜਾ ਰਿਹਾ ਹੈ। ਇਹਨਾਂ ਆਟੋ ਚਾਲਕਾਂ ਦੀ ਨਾ ਤਾਂ ਟ੍ਰੈਫਿਕ ਪੁਲੀਸ ਮੁਲਾਜ਼ਮਾਂ ਦੁਆਰਾ ਚੈਕਿੰਗ ਕੀਤੀ ਜਾਂਦੀ ਹੈ ਅਤ ਨਾ ਹੀ ਇਹਨਾਂ ਆਟੋਆਂ ਨੂੰ ਪਾਰਕਿੰਗ ਦੀ ਉਲੰਘਣਾ ਕਰਕ ਖੜ•ਾਉਣ ਤੋਂ ਰੋਕਿਆ ਜਾਂਦਾ ਹੈ। ਇਹਨਾਂ ਨੂੰ ਜਦ ਆਮ ਆਟੋ ਦੀ ਸਵਾਰੀ ਕਰ ਰਿਹਾ ਜਾਂ ਕੋਲੋਂ ਦੀ ਲੰਘ ਰਿਹਾ ਕੋਈ ਵਿਅਕਤੀ ਆਟੋ ਨੂੰ ਸਹੀ ਢੰਗ ਚਲਾਉਣ ਲਈ ਆਖ ਦਵ ਤਾਂ ਇਹਨਾਂ 'ਚੋਂ ਕਈਆਂ ਦੁਆਰਾ ਹਮਲਾ ਵੀ ਕਰ ਦਿੱਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਗਾਂਧੀ ਮਾਰਕਿਟ ਨਜ਼ਦੀਕ ਜਦ ਇੱਕ ਵਿਅਕਤੀ ਬਠਿੰਡਾ ਦ ਮੰਦਰ ਸਿੰਘ ਦੁਆਰਾ ਇੱਕ ਆਟੋ ਚਾਲਕ ਨੂੰ ਸਹੀ ਢੰਗ ਨਾਲ ਆਟੋ ਚਲਾਉਣ ਲਈ ਆਖ ਦਿੱਤਾ ਗਿਆ ਤਾਂ ਉਸ ਦੁਆਰਾ ਆਟੋ 'ਚ ਪਿਆ ਕਰੀਬ ਗੰਢਾਸਾ ਲੈ ਕ ਉਸ ਤ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਬਾਂਹ ਵੀ ਕੱਟੀ ਗਈ। 
ਇਸ ਤਰ•ਾਂ ਇਹਨਾਂ ਆਟੋ ਚਾਲਕਾਂ ਦੀ ਚੈਕਿੰਗ ਨਾ ਹੋਣ ਕਾਰਣ ਕਈਆਂ ਦੁਆਰਾ ਕਈ ਤਜਧਾਰ ਹਥਿਆਰ ਵੀ ਰੱਖ ਜਾਂਦ ਹਨ। ਇਸ ਵਾਰਦਾਤ ਦ ਬਾਅਦ ਪੁਲੀਸ ਦੁਆਰਾ ਇੱਕ ਦਿਨ ਇਹਨਾਂ ਦੀ ਚੈਕਿੰਗ ਕੀਤੀ ਗਈ ਸੀ ਅਤ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ। ਇਸ ਦ ਕੁੱਝ ਦਿਨ ਬਾਅਦ ਫਿਰ ਆਟੋ ਚਾਲਕਾਂ ਦੁਆਰਾ ਰੋਡ 'ਤ ਹੀ ਢੰਗ ਨਾਲ ਇਹਨਾਂ ਨੂੰ ਨਹੀਂ ਲਗਾਇਆ ਜਾਂਦਾ ਅਤ ਟਰੈਫਿਕ ਵਿੱਚ ਵਿਘਨ ਪਾਇਆ ਜਾਣ ਲੱਗਿਆ ਹੈ। ਨਾਗਰਿਕ ਚਤਨਾ ਮੰਚ ਦ ਆਗੂ ਜਗਮੋਹਣ ਕੌਸ਼ਲ ਦਾ ਆਖਣਾ ਹੈ ਕਿ ਇਹਨਾਂ ਆਟੋ ਚਾਲਕਾਂ ਵੱਲ ਪ੍ਰਸ਼ਾਸਨ ਦੁਆਰਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤ ਜਕਰ ਇਹ ਨਿਯਮਾਂ ਦ ਉਲਝ ਚੱਲਦ ਹਨ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦ ਹੈ। 
ਜ਼ਿਲ•ਾ ਟਰਾਂਸਪੋਰਟ ਅਫਸਰ ਦਮਨਜੀਤ ਸਿੰਘ ਮਾਨ ਦਾ ਆਖਣਾ ਹੈ ਕਿ ਆਟੋ ਚਾਲਕਾਂ ਨੂੰ ਪਰਮਿਟ Âਡੀਸੀ ਦਫਤਰ ਵੱਲੋਂ ਦਿੱਤ ਜਾਂਦ ਹਨ। ਇਹਨਾਂ ਰਜਿਸਟ੍ਰਸ਼ਨ ਹੋÂ ਆਟੋਆਂ ਦਾ ਰਿਕਾਰਡ ਕੰਪਿਊਟਰਰਾਈਜ਼ਡ ਕੀਤਾ ਜਾ ਰਿਹਾ ਹੈ ਅਤ ਜਦ ਇਹ ਕੰਪਿਊਟਰਰਾਈਜ਼ਡ ਹੋ ਗਿਆ ਤਾਂ ਇਸ ਤੋਂ ਬਾਅਦ ਇਸ ਨੂੰ ਰਜਿਸਟਰਾਂ 'ਤ ਚੜ•ਾÂ ਰਿਕਾਰਡ ਨਾਲ ਮਿਲਾਇਆ ਜਾਵਗਾ। ਰਜਿਸਟਰਾਂ 'ਤ ਚੜਾਇਆ ਹੋਇਆ ਰਿਕਾਰਡ ਸਹੀ ਹੈ।

Wednesday, May 28, 2014

ਪੁਲੀਸ ਲਾਈਨ ਦਾ ਪੈਟਰੋਲ ਪੰਪ ਡਰਾਈ, ਪੁਲੀਸ ਮਹਿਕਮਾ ਪੈਟਰੋਲ ਪੰਪਾਂ ਦਾ ਹੋਇਆ ਕਰਜ਼ਾਈ

 ਪੁਲੀਸ ਮਹਿਕਮੇ ਦਾ ਪੁਲੀਸ ਲਾਈਨ 'ਚ ਬਣਿਆ ਪੈਟਰੋਲ ਪੰਪ ਅੱਜਕਲ੍ਹ ਡਰਾਈ ਚੱਲ ਰਿਹਾ ਹੈ। ਇਸ ਪੰਪ ਦੇ ਡਰਾਈ ਹੋਣ ਨਾਲ ਮੁਲਾਜ਼ਮ ਹੁਣ ਪੁਲੀਸ ਵਾਹਨਾਂ 'ਚ ਪੈਟਰੋਲ ਪੁਆਉਣ ਲਈ ਪ੍ਰਾਈਵੇਟ ਪੰਪਾਂ 'ਤੇ ਨਿਰਭਰ ਹੋ ਗਏ ਹਨ ਅਤੇ ਸ਼ਹਿਰ ਦੇ ਅਲੱਗ ਅਲੱਗ ਪੰਪਾਂ ਤੋਂ ਪੈਟਰੋਲ ਪੁਆ ਕੇ ਲੱਖਾਂ ਰੁਪਏ ਕਰਜ਼ਾਈ ਹੋ ਚੁੱਕੇ ਹਨ। ਮਹਿਕਮੇ ਨੇ ਹੁਣ ਇੱਕ ਜੁਗਤਾ ਲੜਾ ਕੇ ਵਿੱਤੀ ਖਰਚੇ ਦੀ ਅਡਜਸਟਮੈਂਟ ਕਰਨ ਲਈ ਸ਼ਹਿਰ ਦੇ ਇੱਕ ਪੰਪ ਤੋਂ ਲੱਖ ਜਾਂ ਦੋ ਲੱਖ ਦਾ ਪੈਟਰੋਲ ਪੁਆਵੁਣ ਬਾਅਦ ਉਸ ਪੈਟਰੋਲ ਪੰਪ ਨੂੰ ਬਦਲ ਕੇ ਹੋਰ ਤੋਂ ਪੁਆਉਣ ਦਾ ਮਨ ਬਣਾਇਆ ਹੋਇਆ ਅਤੇ ਪਹਿਲਾਂ ਪੈਟਰੋਲ ਪੁਆਏ ਪੰਪਾਂ ਨੂੰ ਹੋਲੀ ਹੋਲੀ ਉਧਾਰ ਪੁਆਏ ਪੈਟਰੋਲ ਦੀ ਬਣਦੀ ਰਾਸ਼ੀ ਦੇ ਕੇ ਉਧਾਰੀ ਲਾਹ ਦਿੱਤੀ ਜਾਂਦੀ ਹੈ।
       ਇਸ ਦੇ ਨਾਲ ਹੀ ਪੀ.ਸੀ.ਆਰ ਮੁਲਾਜ਼ਮਾਂ ਨੂੰ ਦਿੱਤੇ ਹੋਏ ਮੋਟਰਸਾਈਕਲ ਜਿੱਥੇ ਪਹਿਲਾਂ ਹੀ ਖਸਤਾਹਾਲਤ ਵਿੱਚ ਹਨ, ਉਹਨਾਂ ਨੂੰ ਤਾਂ 24
photo by pawan sharma
ਘੰਟੇ ਪੀਸੀਆਰ ਮੋਟਰਸਾਈਕਲ ਚਲਾਉਣ ਲਈ ਪੈਟਰੋਲ ਵੀ 2 ਲੀਟਰ ਹੀ ਮਿਲਦਾ ਹੈ ਅਤੇ ਇਸ ਵਿੱਚ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਇੱਕ ਪਾਸੇ ਜਿੱਥੇ ਇਹ ਮੋਟਰਸਾਈਕਲਾਂ ਲਈ ਤੇਲ ਘੱਟ ਮਿਲਦਾ ਹੈ, ਉਥੇ ਹੀ ਖਸਤਾਹਾਲ ਹੋਣ ਕਾਰਣ ਇਹਨਾਂ ਦੀ ਐਵਰੇਜ ਵੀ ਕਾਫੀ ਘੱਟ ਹੈ। ਇੱਕ ਪੀਸੀਆਰ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਹਨਾਂ ਦੇ ਮੋਟਰਸਾਈਕਲਾਂ ਦੀ ਖਸਤਾਹਾਲਤ ਕਾਰਣ ਮਸਾਂ ਲੀਟਰ 'ਚ 20 ਕੁ ਕਿਲੋਮੀਟਰ ਹੀ ਕੱਢਦੇ ਹਨ ਅਤੇ ਜੇਕਰ ਕਿਸੇ ਲੁਟੇਰੇ ਦਾ ਪਿੱਛਾ ਕਰਨਾ ਪੈ ਜਾਵੇ ਤਾਂ ਇਸ ਦੀ ਜਲਦ ਹੀ ਭਿਆਂ ਹੋ ਜਾਂਦੀ ਹੈ ਅਤੇ ਰਸਤੇ 'ਚ ਵੀ ਖੜ੍ਹਨ ਦੇ ਅਸਾਰ ਰਹਿੰਦੇ ਹਨ। ਉਂਝ ਵੀ ਜੇਕਰ ਇਹ ਜ਼ਿਆਦਾ ਚੱਲ ਜਾਵੇ ਤਾਂ ਕਈ ਵਾਰ ਆਪਣੀ ਜੇਬ ਢਿੱਲੀ ਕਰਕੇ ਤੇਲ ਪੁਆਉਣਾ ਪੈਂਦਾ ਹੈ।
       ਇੱਕ ਪੈਟਰੋਲ ਪੰਪ ਮਾਲਕ ਦਾ ਆਖਣਾ ਸੀ ਕਿ ਉਹਨਾਂ ਦੇ ਪੈਟਰੋਲ ਪੰਪ ਤੋਂ ਮਹਿਕਮੇ ਦੁਆਰਾ ਪੈਟਰੋਲ ਪੁਆਇਆ ਗਿਆ ਸੀ। ਸਾਲ 2014 'ਚ ਮਾਰਚ ਤੱਕ ਪਿਛਲਾ ਬਕਾਇਆ ਦੇ ਦਿੱਤਾ ਗਿਆ ਸੀ ਪਰੰਤੂ 50 ਹਜ਼ਾਰ ਹਾਲੇ ਵੀ ਪੇਮੈਂਟ ਰਹਿੰਦੀ ਹੈ।
       ਪੈਟੋਰਲ ਪੰਪ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਬਾਂਸਲ ਦਾ ਆਖਣਾ ਸੀ ਕਿ ਪੁਲੀਸ ਮਹਿਕਮੇ ਵੱਲੋਂ ਹੁਣ ਇੱਕ ਪੈਟਰੋਲ ਪੰਪ ਤੋਂ ਨਹੀਂ ਸਗੋਂ ਅਲੱਗ ਅਲੱਗ ਪੈਟਰੋਲ ਪੰਪਾਂ ਤੋਂ ਉਧਾਰ ਪੈਟਰੋਲ ਜਾਂ ਡੀਜ਼ਲ ਪੁਆਇਆ ਜਾਂਦਾ ਹੈ। ਇਹਨਾਂ ਪੈਟਰੋਲ ਪੰਪ ਮਾਲਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ 30 ਲੱਖ ਦੇ ਕਰੀਬ ਬਕਾਇਆ ਲੈਣਾ ਹੈ। ਮਹਿਕਮੇ ਵੱਲੋਂ ਕੁੱਝ ਸਮੇਂ ਬਾਅਦ ਰੁੱਕ ਰੁੱਕ ਇਹ ਰਾਸ਼ੀ ਪੈਟਰੋਲ ਪੰਪਾਂ ਨੂੰ ਦੇ ਦਿੱਤੀ ਜਾਂਦੀ ਹੈ। ਪੁਲੀਸ ਅਧਿਕਾਰੀ ਐਸ.ਪੀ.ਐਚ ਜਸਵੀਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਹ ਰਹਿੰਦੀ ਰਾਸ਼ੀ ਜਲਦ ਪੈਟਰੋਲ ਪੰਪ ਨੂੰ ਦੇ ਦਿੱਤਾ ਜਾਵੇਗਾ।

Thursday, May 22, 2014

ਰੇਲਵੇ ਵਿਭਾਗ ਨੀਂਦ ਤੋਂ ਜਾਗਿਆ, 20 ਸਾਲਾਂ ਬਾਅਦ ਆਈ ਵਿਭਾਗ ਦੀ ਜਗ੍ਹਾ ਬਾਰੇ ਜਾਗ

ਰੇਲਵੇ ਵਿਭਾਗ ਦੀ ਜਗ੍ਹਾ 'ਤੇ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਨਜਾਇਜ਼ ਉਸਾਰੀਆਂ ਸਬੰਧ 'ਚ ਵਿਭਾਗ ਦੀ ਜਾਗ ਕਾਫੀ ਸਮੇਂ ਬਾਅਦ ਖੁਲ੍ਹੀ ਹੈ। ਇਸ ਕੁੰਭਕਰਨੀ ਨੀਂਦ ਤੋਂ ਜਾਗੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਰੇਲਵੇ ਪੁਲੀਸ ਪਾਰਟੀ ਅਤੇ ਰੇਲਵੇ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚ ਕੇ ਦਰਜਨ ਦੇ ਕਰੀਬ ਕੀਤੀਆਂ ਨਜਾਇਜ਼ ਉਸਾਰੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।
ਇੱਕ ਪਾਸੇ ਜਿੱਥੇ ਰੇਲਵੇ ਵਿਭਾਗ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੁਆਰਾ ਇਹਨਾਂ ਨੂੰ ਢਾਹਿਆ ਜਾ ਰਿਹਾ ਸੀ ਉਥੇ ਹੀ ਕਈ ਸਾਲਾਂ ਤੋਂ ਰਹਿ ਰਹੇ ਪਰਿਵਾਰ ਦੀਆਂ ਔਰਤਾਂ ਅਤੇ ਬੱਚੇ ਘਰੋਂ ਬਾਹਰ ਖਿਲਰੇ ਪਏ ਆਪਣੇ ਸਮਾਨ ਵੱਲ ਅਤੇ ਢਹਿੰਦੇ ਹੋਏ ਇਹਨਾਂ
ਯੂ.ਪੀ ਤੋਂ ਆਈ ਔਰਤ ਸ਼ੀਆ ਦੇਵੀ ਦਾ ਆਖਣਾ ਸੀ ਕਿ ਉਸਤਾ ਪਤੀ ਸਬਜ਼ੀ ਦੀ ਰੇਹੜੀ ਗਲੀ-ਗਲੀ ਲਿਜਾ ਕੇ ਸਬਜ਼ੀ ਵੇਚਦਾ ਹੈ ਅਤੇ ਉਸਦੇ ਦੋ ਬੱਚੇ ਹਨ। ਕਾਫੀ ਸਮੇਂ ਤੋਂ ਉਹ ਇੱਥੇ ਆ ਕੇ ਆਪਣੇ ਪਤੀ 'ਤੇ ਬੱਚਿਆਂ ਨਾਲ ਰਹਿਣ ਲੱਗੀ ਹੈ ਪਰੰਤੂ ਉਸਦਾ ਪਤੀ ਵੀ ਹਾਲੇ ਘਰ ਨਹੀਂ ਹੈ। ਜਦੋਂਕਿ ਰੇਲਵੇ ਦੁਆਰਾ ਉਹਨਾਂ ਦਾ ਘਰ ਢਾਹ ਦਿੱਤਾ ਗਿਆ ਹੈ। ਉਸਨੇ ਦੱਸਿਆ ਕਿ ਉਹ ਵੀ ਬੀਮਾਰ ਚੱਲ ਰਹੀ ਹੈ ਅਤੇ ਹੁਣ ਸਮਝ ਨਹੀਂ ਆ ਰਿਹਾ ਕਿ ਉਹ ਕਰਨ ਤਾਂ ਕੀ ਕਰਨ?ਉਸਦੇ ਤੀਸਰੀ 'ਚ ਪੜ੍ਹ ਰਹੇ ਬੱਚੇ ਪੰਕਜ ਦਾ ਆਖਣਾ ਸੀ ਕਿ ਇਹਨਾਂ ਦੁਆਰਾ ਉਹਨਾਂ ਘਰ ਢਾਹ ਦਿੱਤਾ ਗਿਆ ਹੈ ਅਤੇ ਉਹ ਆਪਣਾ ਖਿਲਰਿਆ ਹੋਇਆ ਸਮਾਨ ਇਕੱਠਾ ਕਰਨ 'ਤੇ ਲੱਗਿਆ ਹੋਇਆ ਸੀ। ਸੁਨੀਲ ਕੁਮਾਰ ਦਾ ਵੀ ਆਖਣਾ ਸੀ ਕਿ ਉਹਨਾਂ ਲਈ ਇਹ ਛੱਤ ਉਹਨਾਂ ਦੇ ਸਿਰ 'ਤੇ ਨਾ ਰਹਿਣ ਕਰਕੇ ਉਹਨਾਂ ਦੀਆਂ ਦਿੱਕਤਾਂ ਵੱਧ ਗਈਆਂ ਹਨ। ਇਥੇ ਹੀ ਇੱਕ ਉਸਾਰੀ 'ਚ ਰਹਿ ਔਰਤ ਰੇਨੂੰ ਬਾਲਾ ਪੁਲੀਸ ਅੱਗੇ ਤਰਲੇ ਕਰ ਰਹੀ ਸੀ ਕਿ ਉਹਨਾਂ ਦੇ ਇਸ ਕੁਆਰਟਰ ਦੇ ਸ਼ੈਡ ਨਾ ਤੋੜੋ ਨਹੀਂ ਤਾਂ ਉਹ ਕਿਤੋਂ ਦੇ ਨਹੀਂ ਰਹਿਣੇ? ਇਹਨਾਂ ਨਾਲ ਕਿਤੇ ਆਪਣਾ ਟਿਕਾਣਾ ਕਰ ਲਵੇਗੀ ਨਹੀਂ ਤਾਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਵੇਗੀ।
ਜਿੱਥੇ ਇਹ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ, ਉਥੇ ਇਹ ਵੀ ਰੇਲਵੇ ਵਿਭਾਗ 'ਤੇ ਸੁਆਲੀਆ ਨਿਸ਼ਾਨ ਲੱਗ ਰਿਹਾ ਹੈ  ਕਿ ਇਹ ਲੋਕ 20-20 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਪਹਿਲਾਂ ਰੇਲਵੇ ਵਿਭਾਗ ਦੁਆਰਾ ਕਿਉਂ ਕਾਰਵਾਈ ਨਹੀਂ ਕੀਤੀ ਗਈ?
ਇਸ ਮਾਮਲੇ 'ਚ ਮੌਕੇ 'ਤੇ ਮੌਜੂਦ ਰੇਲਵੇ ਅਧਿਕਾਰੀ ਸੀਨੀਅਰ ਸੈਕਸ਼ਨ ਇੰਜਨੀਅਰ (ਐਸਐਸਈ) ਅਨਿਲ ਗੋਇਲ ਨੇ ਕਿਹਾ ਕਿ ਇਹ ਲੋਕ ਕਈ ਸਾਲਾਂ ਤੋਂ ਰੇਲਵੇ ਵਿਭਾਗ ਦੀ ਇਸ ਜਗ੍ਹਾ 'ਤੇ ਰਹਿ ਰਹੇ ਹਨ ਅਤੇ ਇਹਨਾਂ ਵਿੱਚੋਂ ਕੋਈ ਵੀ ਰੇਲਵੇ ਵਿਭਾਗ 'ਚ ਕੰਮ ਨਹੀਂ ਕਰਦਾ ਹੈ। ਇਹ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ ਅਤੇ ਡੇਢ ਸਾਲ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀ ਪਰੰਤੂ ਜਦ ਇਹਨਾਂ ਦੁਆਰਾ ਇਸ ਦੀ ਪਰਵਾਹ ਨਹੀਂ ਕੀਤੀ ਗਈ। ਜਿਸ ਦੇ ਕਾਰਣ ਅੱਜ ਉਹਨਾਂ ਨੂੰ ਮਜ਼ਬੂਰਨ ਇਹ ਕਬਜ਼ਾ ਛੁਡਾਉਣ ਲਈ ਪੁਲੀਸ ਪਾਰਟੀ ਸਮੇਤ ਆਉਣਾ ਪਿਆ ਹੈ ਅਤੇ ਇਹ ਕੁਆਰਟਰ ਢਾਹੇ ਜਾ ਰਹੇ ਹਨ।
ਤਸਵੀਰ: ਠੰਢੀ ਸੜਕ ਨਜ਼ਦੀਕ ਢਾਹੀ ਜਾ ਰਹੀ ਉਸਾਰੀ ਨੂੰ ਦੇਖਕੇ ਅੱਖਾਂ ਵਿੱਚੋਂ ਹੰਝੂ ਵਹਾਉਂਦੀ ਹੋਈ ਔਰਤ। ਫੋਟੋ: ਵਿਜੇ ਕੁਮਾਰ, ਬਠਿੰਡਾ

Railway encrochment photo by vijay
ਕੁਆਰਟਰਾਂ ਵੱਲ ਦੇਖਕੇ ਹੰਝੂ ਵਹਾ ਰਹੇ ਸਨ। ਭਾਵੇਂ ਰੇਲਵੇ ਅਧਿਕਾਰੀਆਂ ਦੁਆਰਾ ਇਹ ਉਸਾਰੀਆਂ 'ਚ ਰਹਿ ਰਹੇ ਪਰਿਵਾਰਾਂ ਨੂੰ ਗੈਰ ਕਾਨੂੰਨੀ ਤੌਰ 'ਤੇ ਰਹਿਣ ਅਤੇ ਪਹਿਲਾਂ ਹੀ ਉਹਨਾਂ ਨੂੰ ਨੋਟਿਸ ਭੇਜੇ ਜਾਣ ਗੱਲ ਆਖੀ ਜਾ ਰਹੀ ਸੀ ਪਰੰਤੂ ਇਹਨਾਂ ਘਰਾਂ ਦੀ ਉਹਨਾਂ ਤੋਂ ਖੁਸੀ ਛੱਤ ਨਾਲ ਉਜੜਨ ਬਾਅਦ ਹੁਣ ਉਹ ਕਿੱਥੇ ਰਹਿਣਗੇ ਬਾਰੇ ਸੋਚਣ ਲਈ ਮਜ਼ਬੂਰ ਹੋ ਗਏ। ਇਸ ਦੇ ਨਾਲ ਹੀ ਉਹ ਰੇਲਵੇ ਅਧਿਕਾਰੀਆਂ ਨੂੰ ਉਪਰੋਕਤ ਘਰਾਂ ਨੂੰ ਢਾਹੁੰਦੇ ਸਮੇਂ ਉਹਨਾਂ ਉਪਰ ਲੱਗੀਆਂ ਸੀਮਿੰਟ ਦੇ ਸ਼ੈਡਾਂ ਨੂੰ ਬਚਾਉਣ ਦੀ ਅਪੀਲ ਕਰ ਰਹੇ ਸਨ ਤਾਂ ਜੋ ਉਹ ਇਹ ਸ਼ੈਡਾਂ ਨਾਲ ਕਿਤੇ ਆਪਣਾ ਕੁੱਝ ਦਿਨਾਂ ਲਈ ਰਹਿਣ ਵਸੇਰਾ ਬਣਾ ਸਕਣ। ਰੇਲਵੇ ਵਿਭਾਗ ਦੀ ਠੰਢੀ ਸੜਕ ਦੇ ਨਜ਼ਦੀਕ ਢਾਹੀ ਜਾ ਰਹੀ ਇੱਕ ਉਸਾਰੀ ਵਿੱਚੋਂ ਬਾਹਰ ਕੱਢੇ ਸਮਾਨ 'ਤੇ ਬੈਠੀ ਬਜ਼ੁਰਗ ਔਰਤ ਯਮੁਨਾ ਦੇਵੀ ਦਾ ਆਖਣਾ ਸੀ ਕਿ ਉਸਦਾ ਪਤੀ ਰਾਮ ਸਹਾਏ ਅਖਬਾਰਾਂ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਜਿਸ ਨਾਲ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਸੀ ਪਰੰਤੂ ਉਹਨਾਂ ਦੀ ਇਹ ਛੱਤ ਵੀ ਖੁਸ ਗਈ ਹੈ। ਉਹ ਹੁਣ ਜਾਣ ਤਾਂ ਕਿੱਥੇ ਜਾਣ?

Sunday, May 18, 2014

ਮਹਾਂਰਾਸ਼ਟਰ ਦੇ ਬਾਊ ਸਾਹਿਬ ਸਾਈਕਲ 'ਤੇ ਕਰ ਰਹੇ ਨੇ ਲੋਕਾਂ ਨੂੰ ਦਾਜ ਦੇ ਵਿਰੋਧ 'ਚ ਲਾਮਬੰਦ


  • ਮਹਾਂਰਾਸ਼ਟਰ ਦੇ ਬਾਊ ਸਾਹਿਬ ਦਾ ਜ਼ਿੰਦਗੀ ਮਿਸ਼ਨ ਸਮਾਜ ਨੂੰ ਦਾਜ ਦੇ ਵਿਰੋਧ 'ਚ ਲਾਮਬੰਦ ਕਰਨਾ

 23 ਸਾਲ ਪਹਿਲਾਂ ਭੈਣ ਦਾ ਵਿਆਹ ਮੁੰਡੇ ਵਾਲਿਆਂ ਦੁਆਰਾ ਦਾਜ ਮੰਗਣ ਖਾਤਰ ਸਿਰੇ ਨਾ ਚੜ੍ਹੇ ਰਿਸ਼ਤੇ ਕਾਰਣ ਨਿਰਾਸ਼ ਹੋਏ ਮਹਾਂਰਾਸ਼ਟਰ ਦੇ ਜ਼ਿਲ੍ਹਾ ਜਲਾਨ ਦੇ ਪਿੰਡ ਹਸਨਾਬਾਦ ਵਾਸੀ 42 ਸਾਲਾ ਬਾਊ ਸਾਹਿਬ ਨੇ ਜ਼ਿੰਦਗੀ ਭਰ ਲਈ ਲੋਕਾਂ ਨੂੰ ਦਾਜ ਦਹੇਜ ਦੀ ਲਾਹਨਤ ਭਰੀ ਪ੍ਰਥਾ ਅਤੇ ਭਰੂਣ ਹੱਤਿਆ ਦੇ ਸਬੰਧ 'ਚ ਜਾਗਰੂਕ ਕਰਨ ਦਾ ਪ੍ਰਣ ਕਰ ਲਿਆ ਅਤੇ ਇਹ ਪ੍ਰਣ 'ਤੇ ਚੱਲਦਿਆਂ ਉਹ ਹੁਣ ਲੱਖਾਂ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕਿਆ ਹੈ। ਇਸ ਮਿਸ਼ਨ ਲਈ ਆਪਣੀ ਜ਼ਿੰਦਗੀ ਨੂੰ ਲਗਾਉਣ ਦੇ ਕਾਰਣ ਉਸ ਨੇ ਹਾਲੇ ਤੱਕ ਵਿਆਹ ਵੀ ਨਹੀਂ ਕਰਵਾਇਆ ਹੈ।

ਪੰਜਵੀਂ ਵਾਰ ਦੇਸ਼ ਦੀ ਸਾਈਕਲ 'ਤੇ ਯਾਤਰਾ ਕਰ ਰਹੇ ਬਠਿੰਡਾ ਪੁੱਜੇ ਬਾਊ ਸਾਹਿਬ ਨੇ ਦੱਸਿਆ ਕਿ ਦਾਜ ਦਹੇਜ ਮੰਗਣ ਅਤੇ ਭਰੂਣ ਹੱਤਿਆ ਕਰਨ ਵਾਲਿਆਂ ਦੇ ਉਹ ਖਿਲਾਫ ਹੈ ਅਤੇ ਜ਼ਿੰਦਗੀ 'ਚ ਇਹਨਾਂ ਬੁਰਾਈਆਂ ਦੇ ਖਿਲਾਫ ਸਮਾਜ ਨੂੰ ਖੜ੍ਹਾ ਕਰਨਾ ਹੀ ਉਸਦਾ ਮੁੱਖ ਮਿਸ਼ਨ ਹੈ। ਇਸ ਮਿਸ਼ਨ ਰਾਹੀਂ ਜੇਕਰ ਉਹ ਸਮਾਜ ਦੀ ਸੋਚ ਬਦਲਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਦਾ ਮਿਸ਼ਨ ਸਫਲ ਹੋ ਜਾਵੇਗਾ। ਉਹਨਾਂ ਕਿਹਾ ਕਿ ਜਦ ਤੱਕ ਲੋਕ ਖੁਦ ਇਹਨਾਂ ਬੁਰਾਈਆਂ ਖਿਲਾਫ ਜਾਗਰੂਕ ਹੋ ਕੇ ਨਹੀਂ ਡਟਣਗੇ, ਤਦ ਤੱਕ ਮੇਰੀ ਭੈਣ ਵਾਂਗ ਅਨੇਕਾਂ ਲੜਕੀਆਂ ਦੇ ਵਿਆਹ ਸਿਰੇ ਨਹੀਂ ਚੜ੍ਹਨਗੇ। ਉਸਨੇ ਕਿਹਾ ਕਿ ਉਸ ਦੀ ਭੈਣ ਦੇ ਵਿਆਹ 'ਚ ਲੜਕੇ ਵਾਲਿਆਂ ਨੇ ਦਾਜ ਦੀ ਮੰਗ ਕੀਤੀ ਸੀ, ਜੋ ਉਹ ਨਹੀਂ ਦੇ ਸਕੇ। ਇਸ ਕਾਰਣ ਰਿਸ਼ਤਾ ਸਿਰੇ ਨਹੀਂ ਚੜ੍ਹਿਆ ਸੀ। ਭਾਵੇਂਕਿ ਉਸਦਾ ਹੋਰ ਲੜਕੇ ਨਾਲ ਰਿਸ਼ਤਾ ਹੋ ਗਿਆ ਪਰੰਤੂ ਤਦ ਤੋਂ ਉਸਦੇ ਦਿਲ 'ਚ ਦਾਜ ਦਹੇਜ ਸਬੰਧੀ ਨਫਰਤ ਪੈਦਾ ਹੋ ਗਈ।

           ਬਾਊ ਸਾਹਿਬ ਨੇ ਕਿਹਾ ਕਿ ਮਾਂ, ਇੱਕ ਭਰਾ ਅਤੇ ਦੋ ਭੈਣਾਂ ਹਨ। ਦੋਨਾਂ ਭੈਣਾਂ ਦਾ ਹੁਣ ਵਿਆਹ ਹੋ ਚੁੱਕਿਆ ਹੈ ਅਤੇ ਚਾਰ ਏਕੜ ਜ਼ਮੀਨ ਹੈ। ਇਸ 'ਤੇ ਕੰਮ ਕਰਕੇ ਉਸਦਾ ਭਰਾ ਘਰ ਚਲਾ ਰਿਹਾ ਹੈ ਪਰੰਤੂ ਉਹ ਆਪਣੇ ਮਿਸ਼ਨ ਲਈ ਨਿਕਲ ਚੁੱਕਿਆ ਹੈ। 1993 ਤੋਂ ਲੈ ਕੇ 2006 ਤੱਕ ਤਿੰਨ ਵਾਰ ਸਾਈਕਲ 'ਤੇ ਯਾਤਰਾ ਕਰ ਚੁੱਕਿਆ ਹੈ, ਜਦੋਂਕਿ 2007 ਤੋਂ ਬਾਅਦ ਹੁਣ ਫਿਰ ਦੂਜੀ ਵਾਰ ਯਾਤਰਾ ਕਰ ਰਿਹਾ ਹੈ। ਉਸਨੇ ਕਿਹਾ ਕਿ ਇਸ ਵਾਰ ਉਹ ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਬੰਗਾਲ, ਸਿਕਮ, ਬਿਹਾਰ, ਯੂ.ਪੀ., ਦਿੱਲੀ, ਉਤਰਾਖੰਡ, ਹਰਿਆਣਾ,ਚੰਡੀਗੜ੍ਹ ਤੇ ਹਿਮਾਚਲ ਤੋਂ ਹੁੰਦੇ ਹੋਏ ਪੰਜਾਬ ਆਏ ਹਨ ਅਤੇ ਇਸ ਦੇ ਬਾਅਦ ਉਹ ਹੁਣ ਹਰਿਆਣਾ, ਮੱਧਪ੍ਰਦੇਸ਼, ਗੁਜਰਾਤ, ਜੰਮੂ ਕਸ਼ਮੀਰ ਤੋਂ ਇਲਾਵਾ ਹੋਰ ਰਾਜਾਂ 'ਚ ਹਾਲੇ ਜਾਣਗੇ। ਉਹਨਾਂ ਕਿਹਾ ਕਿ ਕਈ ਸਮਾਜਿਕ ਸੰਸਥਾਵਾਂ 'ਤੇ ਲੋਕ ਉਸਦੀ ਮਦਦ ਕਰ ਦਿੰਦੇ ਹਨ, ਜਿਸ ਦੇ ਨਾਲ ਉਹ ਢਾਬਿਆਂ ਤੇ ਜਾਂ ਫਿਰ ਗੁਰਦੁਆਰਿਆਂ 'ਚ ਰੋਟੀ ਖਾ ਲੈਂਦਾ ਹੈ। ਉਸਨੇ ਦੱਸਿਆ ਕਿ ਉਹ ਕਈ ਸਕੂਲਾਂ, ਕਾਲਜਾਂ 'ਚ ਵੀ ਜਾਂਦਾ ਹੈ ਅਤੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਬੱਚਿਆਂ ਨੂੰ ਇਹਨਾਂ ਬੁਰਾਈਆਂ ਤੋਂ ਜਾਗਰੂਕ ਕਰਵਾਉਂਦਾ ਹੈ।

Saturday, May 17, 2014

ਰਿਸ਼ਤਿਆਂ ਦੀ ਕਮਜ਼ੋਰ ਹੋਈ ਤੰਦ, ਦਾਜ ਥਾਣਿਆਂ 'ਚ ਬੰਦ


ਲਾਡਾਂ ਨਾਲ ਪਾਲੀਆਂ ਧੀਆਂ ਨੂੰ ਦਿੱਤਾ ਸਮਾਨ ਥਾਣਿਆਂ 'ਚ ਲੱਗਿਆ ਸੜਨ

ਲਾਡਾਂ ਨਾਲ ਪਾਲੀਆਂ ਧੀਆਂ ਨੂੰ ਸਹੁਰੇ ਜਾਂਦਿਆਂ ਦਿੱਤਾ ਲੱਖਾਂ ਰੁਪਏ ਦਾ ਸਮਾਨ ਥਾਣਿਆਂ 'ਚ ਸੜਨ ਲੱਗਿਆ ਹੈ ਕਿਉਂਕਿ ਪੁਰਾਣੇ
ਅਜਿਹੇ ਹੀ ਚੱਲ ਰਹੇ ਕਈ ਮਾਮਲਿਆਂ 'ਚ ਪੇਕਿਆਂ ਦੁਆਰਾ ਲੜਕੀ ਦੇ ਸਹੁਰਿਆਂ ਨੂੰ ਦਿੱਤਾ ਸਮਾਨ ਬਠਿੰਡਾ 'ਚ ਅੱਜਕਲ੍ਹ
ਮਹਿਲਾ ਥਾਣੇ 'ਚ ਹਜ਼ਾਰਾਂ ਹੀ ਅਜਿਹੀਆਂ ਦਰਖਾਸਤਾਂ ਸਾਲ 'ਚ ਆਉਂਦੀਆਂ ਹਨ, ਜਿਸ 'ਚ ਪਤਨੀਆਂ ਆਪਣੇ ਪਤੀਆਂ 'ਤੇ ਆਰੋਪ ਲਗਾ ਕੇ ਇਨਸਾਫ ਦੀ ਗੁਹਾਰ ਲਗਾ ਰਹੀਆਂ ਹੁੰਦੀਆਂ ਹਨ। ਇਹਨਾਂ 'ਚੋਂ ਕਈਆਂ ਦੇ ਮਸਲੇ ਸੁਲਝ ਜਾਂਦੇ ਹਨ ਅਤੇ ਕਈਆਂ ਦੇ ਤਲਾਕ ਹੋ ਜਾਂਦੇ ਹਨ। ਕਈਆਂ ਦੇ ਸਹੁਰੇ ਘਰੋਂ ਸਮਾਨ ਚੁੱਕ ਕੇ ਥਾਣੇ 'ਚ ਲਿਆ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਫੈਸਲਾ ਆਉਣ
ਮਹਿਲਾ ਥਾਣਾ ਦੀ ਇੰਚਾਰਜ ਬੇਅੰਤ ਕੌਰ ਦਾ ਆਖਣਾ ਹੈ ਕਿ ਪੁਰਾਣੇ ਸਮਿਆਂ 'ਚ ਪਤੀ, ਪਤਨੀ ਦੇ ਵਿਗਾੜ ਘੱਟ ਪੈਂਦੇ ਸਨ ਕਿਉਂਕਿ ਜਦ ਤੱਕ ਪੇਕੇ ਘਰ ਨੂੰ ਕੋਈ ਛੋਟੀ ਮੋਟੀ ਗੱਲ ਹੋਈ ਦਾ ਪਤਾ ਲੱਗਦਾ ਸੀ ਤਦ ਤੱਕ ਵੱਡੇ ਪਰਿਵਾਰ ਹੋਣ ਕਰਕੇ ਇਹਨਾਂ ਦੀ ਸੁਲਾ ਕਰਵਾ ਦਿੱਤੀ ਜਾਂਦੀ ਸੀ ਪਰੰਤੂ ਮੌਜੂਦਾ ਸਮੇਂ 'ਚ ਮੋਬਾਇਲ ਫੋਨ ਜਾਂ ਹੋਰ ਸਾਧਨ ਆ ਜਾਣ ਕਾਰਣ ਦੂਜੇ ਪਾਸੇ ਪੇਕੇ ਘਰ ਨੂੰ ਵੀ ਇਸ ਲੜਾਈ ਦਾ ਪਤਾ ਲੱਗ ਜਾਂਦਾ ਹੈ। ਉਹ ਵੀ ਝੱਟ ਸਹੁਰੇ ਪਰਿਵਾਰ ਨਾਲ ਲੜਨ ਆ ਜਾਂਦੇ ਹਨ। ਉਹਨਾਂ ਦਾ ਆਖਣਾ ਹੈ ਕਿ ਉਹਨਾਂ ਕੋਲ ਸਾਲ 'ਚ ਹਜ਼ਾਰਾਂ ਹੀ ਅਜਿਹੀਆਂ ਦਰਖਾਸਤਾਂ ਆਉਂਦੀਆਂ ਹਨ ਅਤੇ ਉਹਨਾਂ ਵੱਲੋਂ ਜ਼ਿਆਦਾਤਰ ਇਹ ਹੀ ਕੋਸ਼ਿਸ ਕੀਤੀ ਜਾਂਦੀ ਹੈ ਕਿ ਦੋਨਾਂ ਦਾ ਘਰ ਨਾ ਟੁੱਟੇ ਅਤੇ ਉਹ ਖੁਸ਼ੀ ਖੁਸ਼ੀ ਆਪਣੇ ਘਰ ਇਕੱਠੇ ਰਹਿਣ ਲਈ ਖੁਸ਼ ਹੋ ਜਾਣ। ਉਹਨਾਂ ਦੱਸਿਆ ਕਿ ਸਾਲ 2013 'ਚ 1110 ਦਰਖਾਸਤਾਂ ਮਹਿਲਾ ਥਾਣੇ 'ਚ ਆਈਆਂ ਸਨ ਅਤੇ ਪੈਂਡਿੰਗ ਸਮੇਤ 1253 ਹੋ ਗਈਆਂ ਸਨ, ਜਿਨ੍ਹਾਂ 'ਚੋਂ 978 ਸਮਝੌਤੇ ਕਰਵਾ ਦਿੱਤੇ ਗਏ ਅਤੇ 80 'ਚ ਮਾਮਲਾ ਦਰਜ ਕੀਤਾ ਗਿਆ ਹੈ। ਸਾਲ 2014 'ਚ 204 ਦਰਖਾਸਤਾਂ ਮਈ ਤੱਕ ਆਈਆਂ ਸਨ, ਜਿਨ੍ਹਾਂ 'ਚ 92 ਪੈਂਡਿੰਗ ਸਨ। ਉਹਨਾਂ ਕਿਹਾ ਕਿ ਉਹਨਾਂ ਦੁਆਰਾ ਇਸ ਸਾਲ ਕੁੱਝ ਪਿਛਲੇ ਤੇ ਇਸ ਸਾਲ ਦੀਆਂ ਕੁੱਲ 275 ਮਾਮਲੇ ਸੁਲਝਾ ਦਿੱਤੇ ਗਏ ਹਨ, ਜਦ ਕਿ ਕੁੱਝ ਨਵੀਆਂ ਦਰਖਾਸਤਾਂ ਸਮੇਤ 64 ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਕੁੱਝ ਤਾਂ ਮਾਮਲਿਆਂ ਦਾ ਨਿਪਟਾਰਾ ਹੋ ਜਾਂਦਾ ਹੈ ਅਤੇ ਕੁੱਝ ਜ਼ਿਆਦਾ ਵਿਗੜੇ ਹੁੰਦੇ ਹਨ। ਇਹਨਾਂ ਮਾਮਲਿਆਂ 'ਚ ਕਈ ਨਸ਼ਈ ਕਿਸਮ ਦੇ ਨੌਜਵਾਨਾਂ ਖਿਲਾਫ ਮਾਮਲੇ ਹੁੰਦੇ ਹਨ ਅਤੇ ਕਈ ਲੜਕੀਆਂ ਦੇ ਵਿਆਹ ਤੋਂ ਪਹਿਲਾਂ ਪੇਕਿਆਂ ਨੂੰ ਸਹੁਰਿਆਂ ਵੱਲੋਂ ਦੱਸਿਆ ਕੁੱਝ ਹੋਰ ਜਾਂਦਾ ਹੈ ਅਤੇ ਵਿਆਹ ਦੇ ਬਾਅਦ ਅਸਲੀਅਤ ਵਿੱਚ ਕੁੱਝ ਹੋਰ ਹੁੰਦੀ ਹੈ। ਕਈ ਮਾਮਲੇ ਵੱਧ ਜਾਂਦੇ ਹਨ ਤਾਂ ਕੋਰਟ ਤੱਕ ਪੁੱਜ ਜਾਂਦੇ ਹਨ ਅਤੇ ਇਹਨਾਂ ਕਈ ਮਾਮਲਿਆਂ 'ਚ ਫੈਸਲਾ ਹੋਣ ਤੱਕ ਲੜਕੀ ਦੇ ਪੇਕਿਆਂ ਵੱਲੋਂ ਦਿੱਤਾ ਸਮਾਨ ਲਿਆ ਕੇ ਥਾਣੇ 'ਚ ਰੱਖਣਾ ਪੈਂਦਾ ਹੈ।
ਉਹਨਾਂ ਇਸ ਦੇ ਨਾਲ ਹੀ ਕਿਹਾ ਕਿ ਔਰਤਾਂ ਦੀਆਂ ਸਮੱਸਿਆਵਾਂ ਦੇ ਸਬੰਧ ਹੈਲਪਲਾਈਨ 181 ਕਾਫੀ ਮਦਦਗਾਰ ਸਾਬਤ ਹੋ ਰਹੀ ਹੈ ਅਤੇ ਔਰਤਾਂ ਦੀਆਂ ਸਮੱਸਿਆਵਾਂ ਹੱਲ ਹੋ ਰਹੀਆਂ ਹਨ।
ਸਮੇਂ 'ਚ ਪਤੀ, ਪਤਨੀ ਦੇ ਮਜ਼ਬੂਤ ਤੇ ਪਵਿੱਤਰ ਮੰਨੇ ਜਾਂਦੇ ਰਿਸ਼ਤੇ ਦੀਆਂ ਤੰਦਾਂ ਮੌਜੂਦਾ ਸਮੇਂ 'ਚ ਕਮਜ਼ੋਰ ਹੋਣ ਲੱਗੀਆਂ ਹਨ। ਘਰਾਂ 'ਚ ਆਪਸੀ ਪਤੀ, ਪਤਨੀ ਦੀ ਘਰੇਲੂ ਲੜਾਈ ਝੱਟ ਥਾਣਿਆਂ ਤੱਕ ਅੱਪੜ ਜਾਂਦੀ ਹੈ ਅਤੇ ਥਾਣੇ 'ਚ ਦੋਨੋਂ ਧਿਰਾਂ ਆਪਣੇ ਆਪ
ਤੱਕ ਇੱਥੇ ਹੀ ਸਮਾਨ ਪਿਆ ਰਹਿੰਦਾ ਹੈ।

ਮਹਿਲਾ ਥਾਣਿਆਂ 'ਚ ਲਿਆ ਕੇ ਰੱਖਿਆ ਜਾ ਰਿਹਾ ਹੈ ਅਤੇ ਦਿਨੋ ਦਿਨ ਥਾਣੇ 'ਚ ਲਿਆਂਦੇ ਜਾ ਰਹੇ ਇਸ ਸਮਾਨ ਨਾਲ ਭਰੀ ਜਗ੍ਹਾ ਦੇ ਕਾਰਣ ਖਾਲੀ ਜਗ੍ਹਾ ਘੱਟਦੀ ਜਾ ਰਹੀ ਹੈ। ਸਹੁਰਿਆਂ ਦੇ ਘਰੋਂ ਲਿਆਂਦਾ ਗਿਆ ਫਰਨੀਚਰ ਤੋਂ ਇਲਾਵਾ ਹੋਰ ਸਮਾਨ ਅੱਜਕਲ੍ਹ ਥਾਣੇ 'ਚ ਖੁਲ੍ਹੇ ਅਸਮਾਨ ਹੇਠਾ ਪਿਆ ਹੈ ਅਤੇ ਮੀਂਹ, ਹਨ੍ਹੇਰੀ ਆਉਣ ਦੇ ਕਾਰਣ ਸੜ ਰਿਹਾ ਹੈ। ਪੁਲੀਸ ਕੋਲ ਇਹ ਸਮਾਨ ਰੱਖਣ ਲਈ ਕੋਈ ਸਟੋਰ ਰੂਮ ਜਾਂ ਮਾਲ ਗੋਦਾਮ ਵੀ ਨਹੀਂ ਹੈ।
ਨੂੰ ਸਹੀ ਮੰਨਦੀਆਂ ਇਨਸਾਫ ਦੀ ਮੰਗ ਕਰਦੀਆਂ ਦਿਖਾਈ ਦਿੰਦੀਆਂ ਪਰੰਤੂ ਇਸ ਇਨਸਾਫ ਦੇ ਚੱਕਰ 'ਚ ਕਈ ਵਾਰ ਚੰਗੇ ਭਲੇ ਵਸਦੇ ਘਰ ਛੋਟੀ ਜਿਹੀ ਗੱਲ ਦੇ ਕਾਰਣ ਹੀ ਉਜੜਨ ਦੀ ਕਗਾਰ 'ਤੇ ਆ ਜਾਂਦੇ ਹਨ। ਦੋਨੋਂ ਧਿਰਾਂ 'ਚ ਪੈਦਾ ਹੋਏ ਤਣਾਅ ਦਾ ਮਾਹੌਲ ਕਈ ਵਾਰ ਤਾਂ ਇਨ੍ਹਾਂ ਵੱਧ ਜਾਂਦਾ ਹੈ ਕਿ ਪੁਲੀਸ ਦੀ ਕਾਰਵਾਈ ਅਤੇ ਕੋਰਟ 'ਚ ਗਏ ਮਾਮਲੇ ਬਾਅਦ ਫੈਸਲਾ ਆਉਣ ਤੱਕ ਲੜਕੀ ਨੂੰ ਪੇਕਿਆਂ ਦੁਆਰਾ ਦਿੱਤਾ ਸਮਾਨ ਵੀ ਥਾਣੇ 'ਚ ਲਿਆ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਫੈਸਲਾ ਆਉਣ ਤੱਕ ਥਾਣੇ 'ਚ ਪਿਆ ਇਹ ਫਰਨੀਚਰ ਜਾਂ ਹੋਰ ਦਾਜ ਦਹੇਜ 'ਚ ਦਿੱਤੀ ਗੱਡੀ ਜਾਂ ਹੋਰ ਵਾਹਨ ਸੜਦੇ ਰਹਿੰਦੇ ਹਨ। ਇਸ ਸਮੇਂ ਨਾ ਤਾਂ ਇਹ ਸਮਾਨ ਸਹੁਰਿਆਂ ਤੇ ਨਾ ਹੀ ਪੇਕਿਆਂ ਦੇ ਕੰਮ ਆਉਂਦਾ ਹੈ।

ਪ੍ਰਾਈਵੇਟ ਸਕੂਲਾਂ 'ਚ ਕਿਤਾਬਾਂ ਦੀਆਂ ਕੀਮਤਾਂ ਨਾਲ ਹੋ ਰਹੀ ਲੁੱਟ ਦੇ ਕਾਰਣ ਮਾਪੇ ਪ੍ਰੇਸ਼ਾਨ


ਸਕੂਲ ਮੈਨੇਜਮੈਂਟਾਂ ਸਾਹਮਣੇ ਖੁਲ੍ਹ ਕੇ ਵਿਰੋਧ ਨਾ ਕਰ ਸਕਣ ਕਰਕੇ ਅੰਦਰੋਂ ਅੰਦਰੀ ਘੁੱਟ ਰਹੇ ਨੇ ਮਾਪੇ
ਸਰਕਾਰੀ ਸਕੂਲਾਂ ਦੇ ਡਿੱਗਦੇ ਮਿਆਰ ਦੇ ਕਾਰਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਦਾਖਲ ਕਰਵਾਉਣ ਲਈ ਮਜ਼ਬੂਰ ਹਨ ਅਤੇ ਇਹਨਾਂ ਸਕੂਲਾਂ ਦੁਆਰਾ ਆਪਣੀ ਮਨ ਮਰਜ਼ੀ ਨਾਲ ਹਰ ਸਾਲ ਫੀਸਾਂ ਵਿੱਚ ਕੀਤਾ ਜਾਂਦਾ ਵਾਧਾ ਅਤੇ ਆਪਣੀ ਮਰਜ਼ੀ ਅਨੁਸਾਰ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਲਗਵਾਈਆਂ ਕਿਤਾਬਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਪਰੰਤੂ ਇਸ ਵੱਲ ਨਾ ਤਾਂ ਕਿਸੇ ਸਰਕਾਰ ਅਤੇ ਨਾ ਹੀ ਸਰਕਾਰਾਂ ਵਿੱਚ ਆਮ ਲੋਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਮੰਤਰੀ ਧਿਆਨ ਦੇਣ ਲਈ ਦਿਲਚਸਪੀ ਰੱਖਦੇ ਹਨ।
ਮਾਪੇ ਇੱਕ ਵਾਰ ਆਪਣੇ ਬੱਚਿਆਂ ਨੂੰ ਸਰਕਾਰੀ ਦੀ ਬਜਾਏ ਪ੍ਰਾਈਵੇਟ ਸਕੂਲਾਂ 'ਚ ਦਾਖਲ ਤਾਂ ਕਰਵਾਉਂਦੇ ਹਨ ਪਰੰਤੂ ਸਕੂਲ ਮੈਨੇਜਮੈਂਟਾਂ ਵੱਲੋਂ ਬਹਾਨੇ ਬਣਾ ਕੇ ਖਰਚੇ ਵਧਾਉਣ ਬਾਅਦ ਉਹਨਾਂ ਦੇ ਪਸੀਨੇ ਛੁਡਾ ਦਿਤੇ ਜਾਂਦੇ ਹਨ। ਵਿਦਿਆਰਥੀਆਂ ਦੇ ਮਾਪੇ ਭਲਾਂ ਦੀ ਉਪਰੋਂ ਸਕੂਲ ਮੈਨੇਜਮੈਂਟਾਂ ਦੇ ਵਿਰੋਧ 'ਚ ਨਹੀਂ ਬੋਲਦੇ ਪਰ ਅੰਦਰੋਂ ਅੰਦਰੀ ਜ਼ਰੂਰ ਧੁਖਦੇ ਰਹਿੰਦੇ ਹਨ। ਵਿਦਿਆਰਥੀਆਂ ਦੀਆਂ ਕਿਤਾਬਾਂ ਦੇ ਮਾਮਲੇ ਵਿੱਚ ਸਕੂਲਾਂ ਦੀਆਂ ਮੈਨੇਜਮੈਂਟਾਂ ਮਾਪਿਆਂ ਨੂੰ ਇਕ ਹੀ ਦੁਕਾਨ ਤੋਂ ਕਿਤਾਬਾਂ ਲੈਣ ਲਈ ਆਖਦੀਆਂ ਹਨ ਅਤੇ ਇਹ ਕਿਤਾਬਾਂ ਹੋਰ ਦੁਕਾਨਾਂ ਤੋਂ ਮਿਲਦੀਆਂ ਵੀ ਨਹੀਂ। ਦੁਕਾਨਦਾਰ ਵੀ ਮਾਪਿਆਂ ਨਾਲ ਜ਼ਿਆਦਾ ਗੱਲ ਨਾ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਸਿੱਧਾ ਸਬੰਧਤ ਜਮਾਤ ਦੀ ਬਣਾਈ ਰੇਟ ਲਿਸਟ ਹੀ ਦੇ ਦਿੰਦੇ ਹਨ ਅਤੇ ਇਸ ਵਿੱਚੋਂ ਕਿਤਾਬਾਂ ਚੁਨਣ ਦਾ ਵੀ ਮਾਪਿਆਂ ਕੋਲ ਕੋਈ ਮੌਕਾ ਨਹੀਂ ਹੁੰਦਾ।
ਹਰ ਸਾਲ ਵਧਾਈਆਂ ਜਾਂਦੀਆਂ ਫੀਸਾਂ ਦੇ ਸਬੰਧ 'ਚ ਬੀਤੇ ਦਿਨ੍ਹੀਂ ਸਮਰ ਹਿੱਲ ਕਾਨਵੈਂਟ ਸਕੂਲ 'ਚ ਤਾਂ ਹੰਗਾਮਾ ਵੀ ਹੋਇਆ ਅਤੇ ਮਾਪਿਆਂ ਨੇ ਸਕੂਲ ਦੇ ਵਿਰੋਧ 'ਚ ਨਾਅਰੇਬਾਜ਼ੀ ਵੀ ਕੀਤੀ ਸੀ। ਸਕੂਲਾਂ 'ਚ ਲਗਾਈਆਂ ਜਾਂਦੀਆਂ ਕਿਤਾਬਾਂ ਦੇ ਸਬੰਧ 'ਚ ਬਠਿੰਡਾ ਦੇ ਰਹਿਣ ਵਾਲੇ ਹੇਮਜੀਤ ਸਿੰਘ ਦਾ ਆਖਣਾ ਹੈ ਕਿ ਬੀ.ਏ ਜਾਂ ਐਮ.ਏ ਦੇ ਵਿਦਿਆਰਥੀਆਂ ਦੀਆਂ ਵੀ ਇਨ੍ਹੀਂਆਂ ਮਹਿੰਗੀਆਂ ਕਿਤਾਬਾਂ ਨਹੀਂ ਆਉਂਦੀਆਂ, ਜਿਨ੍ਹੀਆਂ ਕਈ ਪ੍ਰਾਈਵੇਟ ਸਕੂਲਾਂ ਦੇ ਛੇਵੀਂ ਅਤੇ ਸੱਤਵੀਂ ਜਮਾਤ ਦੀਆਂ ਆਉਂਦੀਆਂ ਹਨ।
ਉਨ੍ਹਾਂ ਦਾ ਆਖਣਾ ਹੈ ਕਿ ਉਹਨਾਂ ਦਾ ਬੱਚਾ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਉਸਦੀਆਂ ਕਿਤਾਬਾਂ ਪ੍ਰਵੀਨ ਬੁੱਕ ਸਟੋਰ ਤੋਂ 5 ਹਜ਼ਾਰ 32 ਰੁਪਏ ਦੀਆਂ ਆਈਆਂ ਹਨ। ਜਿਨ੍ਹਾਂ ਵਿੱਚ 3-3 ਸੌ ਤੋਂ ਉਪਰ ਰੁਪਏ ਦੀਆਂ ਕਿਤਾਬਾਂ ਹੈ। ਉਹਨਾਂ ਦਾ ਆਖਣਾ ਹੈ ਕਿ ਇਹ ਕਿਤਾਬਾਂ ਕੋਈ ਇਨ੍ਹੀਆਂ ਮਿਆਰੀ ਵੀ ਨਹੀਂ ਹਨ, ਜਦੋਂਕਿ ਐਨ.ਸੀ.ਆਰ.ਟੀ ਦੀਆਂ ਕਿਤਾਬਾਂ ਸੀ.ਬੀ.ਐਸ.ਈ ਦੇ ਵਿਦਿਆਰਥੀਆਂ ਲਈ ਮਿਆਰੀ ਅਤੇ ਸਸਤੀਆਂ ਵੀ ਹਨ। ਇੱਕ ਔਰਤ ਨੇ ਦੱਸਿਆ ਕਿ ਉਸਦੇ 2 ਬੱਚੇ ਛੇਵੀਂ ਅਤੇ ਇੱਕ 9ਵੀਂ ਜਮਾਤ ਵਿੱਚ ਸਨਾਵਰ ਸਕੂਲ ਵਿੱਚ ਪੜ੍ਹਦੇ ਹਨ ਅਤੇ ਉਹਨਾਂ ਦੀਆਂ ਉਸਨੇ 18 ਹਜ਼ਾਰ ਰੁਪਏ ਦੀਆਂ ਕਿਤਾਬਾਂ ਖਰੀਦੀਆਂ ਹਨ।  ਕਈ ਮਾਪਿਆਂ ਦਾ ਆਖਣਾ ਹੈ ਕਿ ਕਈ ਸਕੂਲਾਂ ਦਾ ਦੁਕਾਨਦਾਰਾਂ ਨਾਲ ਵੀ ਕਿਤਾਬਾਂ ਵੇਚਣ ਦੇ ਮਾਮਲੇ 'ਚ ਕਮਿਸ਼ਨ ਹੁੰਦਾ ਹੈ , ਇਸੇ ਲਈ ਇੱਕ ਸਕੂਲ ਦੀਆਂ ਕਿਤਾਬਾਂ ਜ਼ਿਆਦਾਤਰ ਇੱਕ ਦੁਕਾਨ ਤੋਂ ਮਿਲਦੀਆਂ ਹਨ।
ਮਾਪਿਆਂ ਦਾ ਆਖਣਾ ਹੈ ਕਿ ਸਕੂਲਾਂ 'ਚ 30 ਤੋਂ 35 ਫੀਸਦੀ ਦਾਖਲਾ ਫੀਸਾਂ ਅਤੇ 20 ਫੀਸਦੀ ਕਿਤਾਬਾਂ ਅਤੇ ਹੋਰ ਸਟੇਸ਼ਨਰੀ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ। ਮਾਪੇ ਇਸ ਲਈ ਜ਼ਿਆਦਾ ਸਕੂਲ ਮੈਨੇਜਮੈਂਟਾਂ ਦਾ ਵਿਰੋਧ ਵੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਹਨ। ਮਾਪਿਆਂ ਦਾ ਆਖਣਾ ਸੀ ਕਿ ਜੇਕਰ ਉਹ ਵਿਰੋਧ ਕਰਦੇ ਹਨ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਬੱਚੇ ਨੂੰ ਤੰਗ ਕੀਤੇ ਜਾਣ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇਹਨਾਂ ਸਕੂਲਾਂ 'ਚ 700 ਦੇ ਕਰੀਬ ਸੱਤਵੀਂ ਜਮਾਤ ਦੀਆਂ ਕਿਤਾਬਾਂ ਆ ਜਾਂਦੀਆਂ ਹਨ।
ਦੁੱਧ ਵੇਚਣ ਦਾ ਕੰਮ ਕਰਨ ਵਾਲੇ ਸੰਜੀਵ ਗਰਗ ਦਾ ਆਖਣਾ ਹੈ ਕਿ ਉਸਨੇ ਆਪਣੇ ਬੱਚੇ ਨੂੰ ਸੇਂਟ ਜੇਵੀਅਰ ਸਕੂਲ ਵਿੱਚ ਲਗਾਉਣ ਦਾ ਸੁਪਨਾ ਵੇਖਿਆ ਸੀ ਪਰੰਤੂ ਉਸਦੇ ਬੱਚੇ ਨੂੰ ਤਾਂ ਇੰਟਰਵਿਊ ਲਈ ਕੀ ਬੁਲਾਉਣਾ ਸੀ। ਉਥੇ ਮੈਨੇਜਮੈਂਟ ਦੁਆਰਾ ਉਸ ਨੂੰ ਬੁਲਾ ਕੇ ਵੀ ਕੋਈ ਗੱਲਬਾਤ ਨਾ ਕੀਤੀ ਗਈ ਅਤੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਸਦੇ ਕੰਮ ਦਾ ਪਤਾ ਚੱਲਣ ਦੇ ਕਾਰਣ ਹੀ ਸਕੂਲ ਮੈਨੇਜਮੈਂਟ ਦੁਆਰਾ ਉਸ ਨੂੰ ਬੁਲਾਇਆ ਨਾ ਗਿਆ ਹੋਵੇ।
ਕਿਤਾਬਾਂ ਦੇ ਮਾਮਲੇ 'ਚ ਐਸ.ਐਸ.ਡੀ. ਕੰਨਿਆ ਵਿਦਿਆਲਿਆ ਸਕੂਲ ਦੇ ਸਾਹਮਣੇ ਪ੍ਰਵੀਨ ਬੁੱਕ ਸਟੋਰ ਦੇ ਦੁਕਾਨਦਾਰ ਨਾਲ ਗੱਲਬਾਤ ਕਰਨ 'ਤੇ ਜਦ ਪਹਿਲੀ ਤੋਂ 8ਵੀਂ ਜਮਾਤ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀ ਤਾਂ ਉਹਨਾਂ ਦਾ ਆਖਣਾ ਸੀ ਕਿ ਉਹ ਇਸ ਤਰ੍ਹਾਂ ਸੈਂਟਾਂ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਦੇ ਸਕਦੇ ਅਤੇ ਇਹ ਰੇਟਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਸਕੂਲ ਚਲੇ ਜਾਉ।
ਇਸ ਮਾਮਲੇ 'ਚ ਨਾਗਰਿਕ ਚੇਤਨਾ ਮੰਚ ਦੇ ਆਗੂ ਜਗਮੋਹਨ ਕੌਸ਼ਲ ਦਾ ਆਖਣਾ ਹੈ ਕਿ ਮੌਜੂਦਾ ਸਿੱਖਿਆ ਢਾਂਚੇ ਦਾ ਪੂਰ੍ਹੀ ਤਰ੍ਹਾਂ ਵਪਾਰੀਕਰਨ ਹੁੰਦਾ ਜਾ ਰਿਹਾ ਹੈ ਅਤੇ ਸਿੱਖਿਆ ਖੇਤਰ 'ਚ ਸੁਧਾਰ ਲਿਆਉਣ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਇਸ ਵਿੱਚ ਮਾਪੇ ਵੀ ਪੂਰ੍ਹੀ ਤਰ੍ਹਾਂ ਦੋਸ਼ੀ ਹਨ, ਜੋ ਕਿ ਸਿੱਖਿਆ ਵਿੱਚ ਆ ਰਹੇ ਵਪਾਰੀਕਰਨ ਬਾਰੇ ਜਾਗਰੂਕ ਨਹੀਂ ਹਨ। ਇਸੇ ਕਾਰਣ ਇਹ ਸਿੱਖਿਆ ਦੇਣ ਵਾਲੇ ਅਦਾਰੇ ਵਪਾਰੀ ਕਰਨ ਵੱਜੋਂ ਵਿਕਸਤ ਹੁੰਦੇ ਜਾ ਰਹੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ 'ਚ ਹੀ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਵੱਡੇ ਸਕੂਲਾਂ 'ਚ ਲੁੱਟ ਕਰਵਾਉਣ ਨਾਲੋਂ ਸਰਕਾਰੀ ਸਕੂਲਾਂ 'ਚ ਹੀ ਦਾਖਲ ਕਰਵਾਉਣ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੀ.ਸੈ) ਹਰਕੰਵਲਜੀਤ ਕੌਰ ਦਾ ਆਖਣਾ ਹੈ ਕਿ ਉਹਨਾਂ ਨੇ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਆਰ.ਟੀ.ਈ ਐਕਟ ਦੇ ਰੂਲਾਂ ਅਨੁਸਾਰ ਚੱਲਣ ਦੀਆਂ ਹਦਾਇਤਾਂ ਹੀ ਕੀਤੀਆਂ ਹਨ। ਇਹ ਸਕੂਲ ਜੇਕਰ ਸਹੂਲਤਾਂ ਦਿੰਦੇ ਹਨ ਤਾਂ ਉਸੇ ਹਿਸਾਬ ਨਾਲ ਖਰਚੇ ਪਾਉਂਦੇ ਹੋਣਗੇ। 

ਗੀਤਕਾਰ ਦੇ ਨਾਲ-ਨਾਲ ਪੇਸ਼ਕਾਰ ਵੱਜੋਂ ਵੀ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ ਹੋਣਗੇ ਮਨਪ੍ਰੀਤ ਟਿਵਾਣਾ

ਗੀਤਕਾਰ ਦੇ ਨਾਲ-ਨਾਲ ਪੇਸ਼ਕਾਰ ਵੱਜੋਂ ਵੀ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ ਹੋਣਗੇ ਮਨਪ੍ਰੀਤ ਟਿਵਾਣਾ। ਜਿਨ੍ਹਾਂ ਦੇ ਲਿਖੇ ਗੀਤਾਂ ਨੂੰ ਹੁਣ ਤੱਕ ਪ੍ਰਸਿੱਧ ਗਾਇਕ ਹਰਭਜਨ ਮਾਨ, ਹੰਸ ਰਾਜ ਹੰਸ, ਮੀਕਾ, ਬਲਕਾਰ ਸਿੱਧੂ, ਮਾਸਟਰ ਸਲੀਮ, ਹਾਕਮ ਸੂਫੀ, ਨਿਰਮਲ ਸਿੱਧੂ ਤੋਂ ਇਲਾਵਾ ਕਈ ਹੋਰ ਨਾਮਵਰ ਗਾਇਕਾਂ ਨੇ ਆਪਣੀ ਗਾਇਕੀ 'ਚ ਪਰੋ ਕੇ ਸਰੋਤਿਆਂ ਦੇ ਰੂ-ਬ-ਰੂ ਕੀਤਾ ਹੈ ਅਤੇ ਲੋਕ ਰੰਗ ਤੇ ਸਾਹਿਤਕ ਰੰਗ 'ਚ ਰੰਗੇ ਇਹਨਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਮਣਾਂ ਮੂੰਹੀ ਆਿਰ ਮਿਲਿਆ ਹੈ।
ਇਹ ਸ਼ਬਦਾਂ ਦਾ ਪ੍ਰਗਟਾਵਾ ਅੱਜ ਮਸ਼ਹੂਰ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮੱਰਪਿਤ ਲਿਖਿਆ ਉਨ੍ਹਾਂ ਦਾ ਗੀਤ 'ਲੋਕੋ ਆਪਣੇ ਬੱਚਿਆਂ ਨੂੰ ਸਰਹਿੰਦ ਦਿਖਾ ਕੇ ਲਿਆਵੋ' ਪੰਜਾਬ ਦੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਅਵਾਜ਼ 'ਚ ਮਕਬੂਲ ਹੋਇਆ ਹੈ। 'ਲੌਂਗ ਤਵੀਤੜੀਆਂ', 'ਮਹਿੰਦੀ ਦੇ ਬੂਟੇ ਨੂੰ,' 'ਮਾਏ ਤੇਰਾ ਪੁੱਤ ਲਾਡਲਾ', 'ਤੂੰ ਫੁਲਕਾਰੀ ਕੱਢਦੀ', 'ਕਾਫਲੇ ਵਾਲੇ', ਦੌਲਤਾਂ ਵੀ ਮਿਲ ਗਈਆਂ', 'ਤੇਰੇ ਉਤੇ ਮਰ ਮਿਟੀ', 'ਹੱਸਦਿਆਂ ਦੇ ਘਰ ਵਸਦੇ', 'ਜਿਨ੍ਹਾਂ ਰਾਹਾਂ 'ਚੋਂ ਤੂੰ ਆਵੇਂ', 'ਦੇਖ ਲੈ ਕਬੱਡੀ ਖੇਡਦੇ', ਵਰਗੇ ਅਨੇਕਾਂ ਸੁਪਰਹਿੱਟ ਗੀਤ ਲਿਖਣ ਵਾਲੇ ਅਤੇ ਹਰਮਹਿੰਦਰ ਚਹਿਲ ਦੀ ਕਹਾਣੀ ਕਲਾ ਵਰਗੀ ਅਲੋਚਨਾਤਮਕ ਪੁਸਤਕ ਲਿਖਣ ਵਾਲੇ ਮਨਪ੍ਰੀਤ ਟਿਵਾਣਾ ਨੇ ਦੱਸਿਆ ਕਿ ਬਹੁਤ ਜਲਦ ਹੀ ਉਸਦੇ ਗੀਤਾਂ ਦੀ ਕਿਤਾਬ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਹੁਣ ਤੱਕ ਦੇ ਉਸਦੇ ਰਿਕਾਰਡ ਹੋਏ ਗੀਤ ਸ਼ਾਮਲ ਹੋਣਗੇ। ਇੱਕ ਸੁਆਲ ਦੇ ਜੁਆਬ ਵਿੱਚ ਟਿਵਾਣਾ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਉਸਦੇ ਲਿਖੇ ਅੱਠ ਸੱਭਿਆਚਾਰਕ ਗੀਤਾਂ ਦੀ ਸੀਡੀ ਪੰਜਾਬ ਦੇ ਨਾਮਵਰ ਗਾਇਕਾਂ ਹਰਭਜਨ ਮਾਨ, ਜਸਬੀਰ ਜੱਸੀ, ਸਰਬਜੀਤ ਚੀਮਾ, ਬਲਕਾਰ ਸਿੱਧੂ, ਪੰਮੀ ਬਾਈ, ਹਰਜੀਤ ਹਰਮਨ, ਨਿਰਮਲ ਸਿੱਧੂ ਅਤੇ ਸਤਵਿੰਦਰ ਬਿੱਟੀ ਦੀ ਅਵਾਜ਼ ਵਿੱਚ ਗੀਤ ਸੁਨਣ ਨੂੰ ਮਿਲਣਗੇ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਵੱਡੇ ਪੱਧਰ 'ਤੇ ਨਾਮੀ ਕੰਪਨੀ ਰਿਲੀਜ਼ ਕਰਨ ਜਾ ਰਹੀ ਹੈ। ਇਸ ਪ੍ਰੋਜੈਕਟ ਦਾ ਸੰਗੀਤ ਦਿਲਖੁਸ਼ ਥਿੰਦ ਨੇ ਤਿਆਰ ਕੀਤਾ ਹੈ। ਗੀਤਕਾਰ ਦੇ ਨਾਲ-ਨਾਲ ਪੇਸ਼ਕਾਰ ਵੱਲੋਂ ਟਿਵਾਣਾ ਦਾ ਇਹ ਪਹਿਲਾ ਪ੍ਰੋਜੈਕਟ ਹੋਵੇਗਾ, ਜਿਸ ਤੋਂ ਉਸਨੂੰ ਭਰਪੂਰ ਉਮੀਦਾਂ ਹਨ।  

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...