Thursday, June 29, 2017

ਪੰਜਾਬੀ ਪੱਤਰਕਾਰੀ ਦੀ ਲੰਬੀ ਪਾਰੀ ਖੇਡਣ ਵਾਲੇ ਖਿਡਾਰੀ ਸ੍ਰੀ ਹੁਕਮ ਚੰਦ ਸ਼ਰਮਾ ਨੂੰ ਯਾਦ ਕਰਦਿਆਂ

ਪੰਜਾਬੀ ਪੱਤਰਕਾਰੀ ਦੀ ਲੰਬੀ ਪਾਰੀ ਖੇਡਣ ਵਾਲੇ ਖਿਡਾਰੀ ਸ੍ਰੀ ਹੁਕਮ ਚੰਦ ਸ਼ਰਮਾ ਨੂੰ ਯਾਦ ਕਰਦਿਆਂ

ਕਲਮ ਦੀ ਤਾਕਤ ਨਾਲ ਜ਼ਿੰਦਗੀ ਭਰ ਲੋਕ ਹਿੱਤਾਂ 'ਚ ਨਿਤਰਦੇ ਰਹੇ ਸ੍ਰੀ ਹੁਕਮ ਚੰਦ ਸ਼ਰਮਾ ਜੀ

         ਪੰਜਾਬੀ ਪੱਤਰਕਾਰੀ 'ਚ ਲੰਬੀ ਪਾਰੀ ਖੇਡਣ ਵਾਲੇ ਸ੍ਰੀ ਹੁਕਮ ਚੰਦ ਸ਼ਰਮਾ ਜੀ ਭਾਵੇਂ ਅੱਜ ਦੁਨੀਆਂ 'ਚ ਨਹੀਂ ਰਹੇ। ਪਰ ਆਪਣੀ ਕਲਮ ਦੀ ਤਾਕਤ ਨਾਲ ਹਮੇਸ਼ਾ 53 ਸਾਲਾ ਸਰਗਰਮ ਰਹਿਣ ਕਾਰਨ ਹਮੇਸ਼ਾ ਯਾਦ ਰੱਖਿਆ ਜਾਂਦਾ ਰਹੇਗਾ। ਬਾਬਾ ਬੋਹੜ ਵੀ ਉਨ੍ਹਾਂ ਨੂੰ ਭਾਵੇਂ ਕਿਹਾ ਜਾਂਦਾ ਰਿਹਾ ਹੈ ਪਰ ਕ੍ਰਿਕਟ ਦੀ ਭਾਸ਼ਾ ਅਨੁਸਾਰ ਪੱਤਰਕਾਰੀ  ਵਿੱਚ ਅਰਧ ਸੈਂਕੜਾ ਪਾਰ ਕਰਨ ਪੱਤਰਕਾਰਾਂ ਵਿੱਚੋਂ ਵੀ ਉਹ ਇੱਕ ਸਨ। ਇੰਨੀ ਲੰਬੀ ਪਾਰੀ ਖੇਡਦਿਆਂ ਨਾ ਉਹ ਅੱਕੇ ਨਾ ਥੱਕੇ ਹਮੇਸ਼ਾ ਮੀਂਹ ਆਵੇ ਜਾਂ ਹਨ੍ਹੇਰੀ ਉਹ ਹਾਥੀ ਦੀ ਚਾਲ ਵਾਂਗ ਚੱਲਦੇ ਰਹੇ। 70 ਸਾਲਾਂ ਨਜ਼ਦੀਕ ਅਪੜਕੇ ਵੀ ਨੌਜਵਾਨ ਪੱਤਰਕਾਰਾਂ ਤੋਂ ਜ਼ਿਆਦਾ ਕੰਮ ਕਰਨ ਕਰਕੇ ਉਨ੍ਹਾਂ ਦੀ ਪੱਤਰਕਾਰੀ ਕਦੇ ਬੁੱਢੀ ਹੁੰਦੀ ਦਿਖਾਈ ਨਹੀਂ ਦਿੱਤੀ ਹੈ। ਉਨ੍ਹਾਂ ਦੀਆਂ ਲਿਖਤਾਂ ਨਾਲ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸੰਸਕ ਤੇ ਆਲੋਚਕ ਬਣੇ।  


          ਹਮੇਸ਼ਾ ਅੰਮ੍ਰਿਤ ਵੇਲੇ ਉਠਣਾ, ਰੇਡੀਓ ਤੇ ਗੁਰਬਾਣੀ ਸੁਨਣਾ, ਕਈ ਘੰਟਿਆਂ ਤੱਕ ਅਖਬਾਰ ਪੜ੍ਹਨੇ, ਭਖਦੇ ਮੁੱਦਿਆਂ 'ਤੇ ਖੁਦ ਤੇ ਹੋਰਾਂ ਨਾਲ ਵਿਚਾਰ ਚਰਚਾ ਕਰਨੀ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸਨ। ਪੱਤਰਕਾਰੀ ਦੇ ਨਾਲ ਨਾਲ ਸਮਾਜਸੇਵਾ ਕਰਨਾ ਵੀ ਉਨ੍ਹਾਂ ਦਾ ਇੱਕ ਦੂਜਾ ਅਨਿੱਖੜਵਾਂ ਅੰਗ ਸੀ। ਉਹ ਖਬਰ ਦੇ ਨਾਲ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਨਿੱਜੀ ਤੌਰ 'ਤੇ ਵੀ ਯਤਨਸ਼ੀਲ ਰਹਿੰਦੇ ਸਨ ਸ਼ਾਇਦ ਇਹੀ ਕਾਰਨ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਨਗਰ ਕੌਂਸਲਰ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ।

           ਬਿਨ੍ਹਾਂ ਕਿਸੇ ਸਿਆਸੀ ਅਹੁਦੇ ਦੇ ਆਪਣੇ ਇਲਾਕੇ ਦੇ ਸਕੂਲ , ਧਰਮਸ਼ਾਲਾਵਾਂ, ਸੀਵਰੇਜ ਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ 'ਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਵਿਧਵਾਵਾਂ, ਬਜ਼ੁਰਗਾਂ ਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਤੇ ਹੋਰ ਗਰੀਬ ਪਰਿਵਾਰਾਂ ਨੂੰ ਆਰਥਿਕ ਸਹੂਲਤਾਂ ਦਿਵਾਉਣ ਦੇ ਲਈ ਆਪਣੇ ਨਿੱਜੀ ਤੌਰ 'ਤੇ ਆਪਣੇ ਜਿੰਨੇ ਯਤਨ ਕਰਦੇ ਸ਼ਾਇਦ ਇਹੀ ਕਾਰਨ ਸੀ ਕਿ ਗਰੀਬ ਲੋਕ ਆਪਣਾ ਸੱਚਾ ਹਮਦਰਦ ਮੰਨਦੇ ਸਨ।

         ਭਾਵੇਂ ਉਨ੍ਹਾਂ ਦਾ ਜਨਮ ਗਰੀਬ ਘਰਾਣੇ ਵਿੱਚ ਸ੍ਰੀ ਸਾਧੂ ਰਾਮ ਸ਼ਰਮਾ ਦੇ ਘਰ ਅਤੇ ਸ੍ਰੀਮਤੀ ਪ੍ਰਸਿੰਨੀ  ਦੇਵੀ ਸ਼ਰਮਾ ਦੀ ਕੁੱਖੋਂ 2 ਅਗਸਤ 1948 ਵਿੱਚ ਪਿੰਡ ਭੈਣੀ ਸਬ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਸਰਕਾਰੀ ਹਾਈ ਸਕੂਲ ਮਹਿਰਾਜ ਜ਼ਿਲ੍ਹਾ ਬਠਿੰਡਾ ਰਾਹੀਂ ਮਾਰਚ 1964 ਵਿੱਚ ਦਸਵੀਂ ਪਾਸ ਕਰਨ ਉਪਰੰਤ ਬਠਿੰਡਾ 'ਚ ਆ ਕੇ ਪੰਜਾਬੀ ਟਾਈਪ ਸਿੱਖਕੇ ਆਪਣਾ ਕੰਮ ਸ਼ੁਰੂ ਕੀਤਾ। ਪੰਜਾਬੀ ਟਾਈਪ ਭਾਵੇਂ ਉਹ ਕੰਪਿਊਟਰ ਦੀ ਨਹੀਂ ਜਾਣਦੇ ਸਨ ਪਰ ਪੁਰਾਣੇ ਜ਼ਮਾਨੇ ਦੀ ਟਾਈਪ ਮਸ਼ੀਨ ਦੇ ਕੀ ਬੋਰਡ ਨੂੰ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਚਲਾਉਂਦੇ ਸਨ।

          ਸਤੰਬਰ 1965 ਵਿੱਚ ਰੋਜ਼ਾਨਾ ਰਣਜੀਤ ਬਠਿੰਡਾ ਰਾਹੀਂ ਪੰਜਾਬੀ ਪੱਤਰਕਾਰੀ ਨਾਲ ਜੁੜਨ ਬਾਅਦ 1968 ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਬਠਿੰਡਾ ਤੋਂ ਪੱਤਰ ਪ੍ਰੇਰਕ ਨਿਯੁਕਤ ਹੋਏ। ਅਗਸਤ 1977 ਤੋਂ 2000 ਤੱਕ ਆਲ ਇੰਡੀਆ ਰੇਡੀਓ ਦੇ ਬਠਿੰਡਾ ਜ਼ਿਲ੍ਹਾ ਲਈ ਪੱਤਰਕਾਰ ਨਿਯੁਕਤ ਹੋਏ, ਸੰਨ 1978 ਤੋਂ 1992 ਤੱਕ ਪੀ.ਟੀ.ਆਈ ਨਿਊਜ਼ ਏਜੰਸੀ, 1982 ਤੋਂ 1992 ਤੱਕ ਬਠਿੰਡਾ ਜ਼ਿਲ੍ਹੇ ਲਈ ਅੰਗਰੇਜ਼ੀ ਦੇ ਅਖਬਾਰ ਇੰਡੀਅਨ ਐਕਸਪ੍ਰੈਸ ਅਤੇ ਜਨਸੱਤਾ ਹਿੰਦੀ ਦੇ ਨਿਊਜ਼ ਰਿਪੋਰਟਰ ਰਹੇ, ਮਈ 1992 ਵਿੱਚ ਰੋਜ਼ਾਨਾ ਅਜੀਤ ਜਲੰਧਰ ਦੇ ਸਟਾਫ ਰਿਪੋਰਟ ਨਿਯੁਕਤ ਹੋਏ, ਵੱਡੀ ਗਿਣਤੀ ਵਿੱਚ ਵੱਖੋ- ਵੱਖ ਵਿਸ਼ਿਆਂ ਉਪਰ ਰੋਜ਼ਾਨਾ ਅਜੀਤ ਤੇ ਨਵਾਂ ਜ਼ਮਾਨਾ ਦੇ ਵਿਸ਼ੇਸ ਅੰਕ ਪ੍ਰਕਾਸ਼ਤ ਕਰਵਾਏ। 1967 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਹੋਈਆਂ ਚੋਣਾਂ ਅਤੇ ਰਾਜਸਥਾਨ ਅਸੰਬਲੀ ਚੋਣਾਂ ਦੀ ਕਵਰੇਜ਼ ਕੀਤੀ। ਰਾਜਨੀਤਿਕ ਤੇ ਕਿਸਾਨੀ 'ਤੇ ਵਿਸ਼ੇਸ ਪਕੜ ਰੱਖਣ ਕਾਰਨ ਉਨ੍ਹਾਂ ਨਾਲ ਹਮੇਸ਼ਾ ਵੱਡੇ ਵੱਡੇ ਰਾਜਨੀਤਿਕ ਨੇਤਾ ਵੀ ਰਾਏ ਮਸ਼ਵਰਾ ਕਰਨ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਸਨ।

Monday, June 5, 2017

ਉੱਤਰੀ ਅਮਰੀਕਾ ਦਾ ਕੀਤਾ ਪੱਤਰਕਾਰ ਵਰਿੰਦਰ ਸਿੰਘ ਨੇ ਦੌਰਾ

ਉੱਤਰੀ ਅਮਰੀਕਾ ਦਾ ਕੀਤਾ ਪੱਤਰਕਾਰ ਵਰਿੰਦਰ ਸਿੰਘ ਨੇ ਦੌਰਾ
ਕਈ ਸਿਆਸੀ ਹਸਤੀਆਂ ਨਾਲ ਕੀਤੀ ਮੁਲਾਕਾਤ
ਉੱਤਰੀ ਅਮਰੀਕਾ ਦਾ ਹਾਲ ਹੀ ਦੇ ਦਿਨਾਂ 'ਚ ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਦੁਆਰਾ ਦੌਰਾ ਕੀਤਾ ਗਿਆ। 

ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਨੇ ਹਾਲ ਹੀ ਵਿੱਚ ਉੱਤਰੀ ਅਮਰੀਕਾ ਦਾ ਦੌਰਾ ਕੀਤਾ। ਉੱਤਰੀ ਅਮਰੀਕਾ ਦੇ ਇਸ ਦੌਰੇ ਦੌਰਾਨ ਉਹ ਸੁਰਖੀਆਂ 'ਚ ਰਹੇ ਕਿਉਂਕਿ ਉਨ•ਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਨਤੀਜਿਆਂ ਦੇ ਸਬੰਧ ਵਿੱਚ ਕੀਤੀ ਗਈ ਭਵਿੱਖਬਾਣੀ ਪ੍ਰਵਾਸੀ ਭਾਰਤੀ ਭਾਈਚਾਰੇ ਵਿੱਚ ਖੂਬ ਚਰਚਾ ਦਾ ਵਿਸ਼ਾ ਰਹੀ। 
ਉੱਤਰੀ ਅਮਰੀਕਾ ਦੇ ਦੌਰੇ ਦੌਰਾਨ ਰੋਜ਼ਾਨਾ 'ਦਿ ਟ੍ਰਿਬਿਊਨ' ਦੇ ਪ੍ਰਿੰਸੀਪਲ ਕੋਰਸਪੋਂਡੈਂਟ ਵਰਿੰਦਰ ਸਿੰਘ ਨੇ ਟੋਰਾਂਟੋ ਵਿੱਚ ਸਥਿੱਤ ਭਾਰਤੀ ਦੂਤਘਰ ਦੇ ਕਾਊਂਸਲ ਜਨਰਲ ਆਫ ਇੰਡੀਆ ਦਿਨੇਸ਼ ਭਾਟੀਆ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਭਾਰਤ ਤੇ ਕੈਨੇਡਾ ਦੇ ਆਪਸੀ ਸਬੰਧਾਂ ਬਾਰੇ ਚਰਚਾ ਕਰਨ ਦੇ ਨਾਲ ਨਾਲ ਭਾਰਤੀ ਦੂਤਘਰ ਵੱਲੋਂ ਪ੍ਰਵਾਸੀ ਭਾਰਤੀਆਂ ਦੀ ਸੁਵਿਧਾ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ•ਾਂ ਵਾਈਸ ਕਾਊਂਸਲ ਆਫ ਇੰਡੀਆ ਮਹੇਸ਼ ਕੁਮਾਰ ਲਾਕੜਾ ਨਾਲ ਵੀ ਮੁਲਾਕਾਤ ਕੀਤੀ। 
ਕੈਨੇਡਾ ਵਿੱਚ ਓਂਟਾਰੀਓ ਸਰਕਾਰ ਵੱਲੋਂ ਮੈਂਬਰ ਆਫ਼ ਪ੍ਰੀਵੈਂਸ਼ੀਅਲ ਪਾਰਲੀਮੈਂਟ (ਐਮ.ਪੀ.ਪੀ.) ਹਰਿੰਦਰ ਮੱਲ•ੀ ਨੇ ਵਰਿੰਦਰ ਸਿੰਘ ਦਾ ਸੁਆਗਤ ਕੀਤਾ ਅਤੇ ਦੋਵਾਂ ਵੱਲੋਂ ਭਾਰਤ-ਕੈਨੇਡਾ ਅਤੇ ਖਾਸ ਕਰਕੇ ਪੰਜਾਬ ਦੇ ਅਹਿਮ ਮਾਮਲਿਆਂ ਉਪਰ ਚਰਚਾ ਕੀਤੀ। ਇਸ ਦੇ ਇਲਾਵਾ ਵਰਿੰਦਰ ਸਿੰਘ ਨੇ ਮੈਂਬਰ ਆਫ ਪ੍ਰੀਵੈਨਸ਼ੀਅਲ ਪਾਰਲੀਮੈਂਟ (ਐਮ.ਪੀ.ਪੀ) ਹਰਿੰਦਰ ਮੱਲ•ੀ, ਹਰਿੰਦਰ ਸਿੰਘ ਤੱਖੜ ਅਤੇ ਵਿੱਕ ਢਿੱਲੋਂ ਨਾਲ ਕੁਈਜ਼ਨ ਪਾਰਕ ਵਿੱਚ ਸਥਿੱਤ ਓਂਟਾਰੀਓ ਪਾਰਲੀਮੈਂਟ ਦੀ ਇਮਾਰਤ ਵਿੱਚ ਮੁਲਾਕਾਤ ਕੀਤੀ ਅਤੇ ਪੰਜਾਬ, ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਇਲਾਵਾ ਭਾਰਤੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾ ਸਬੰਧੀ ਚਰਚਾ ਕੀਤੀ। 

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...