Sunday, September 21, 2014

ਆਟੋ ਰਿਕਸ਼ਿਆਂ ਨੇ ਲੀਹੋਂ ਲਾਹੀ ਬਠਿੰਡਾ ਸ਼ਹਿਰ ਦੀ ਆਵਾਜਾਈ


       ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਆਟੋ ਰਿਕਸ਼ਿਆਂ ਤੋਂ ਲੋਕ ਪ੍ਰੇਸ਼ਾਨ 

          ਆਮ ਲੋਕਾਂ ਦੇ ਚਲਾਨ ਕੱਟਣ ਵਾਲੀ ਬਠਿੰਡਾ ਟ੍ਰੈਫਿਕ ਪੁਲੀਸ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਆਟੋ ਚਾਲਕਾਂ ਦੇ ਅੱਗੇ ਬਠਿੰਡਾ ਟ੍ਰੈਫਿਕ ਪੁਲੀਸ ਬੇਬਸ ਨਜ਼ਰ ਆਉਂਦੀ ਹੈ। ਪੁਲੀਸ ਵਿਭਾਗ ਦੁਆਰਾ ਦਿੱਤੇ ਅੰਕੜਿਆਂ ਅਨੁਸਾਰ ਅਗਸਤ ਮਹੀਨੇ ਦੌਰਾਨ ਕਟੇ ਗਏ ਚਲਾਨਾਂ ਵਿੱਚ ਆਮ ਲੋਕਾਂ ਦੇ ਦੋ ਪਹੀਆ ਵਾਹਨਾਂ ਦੇ 937 ਚਲਾਨ ਕੱਟੇ ਗਏ ਹਨ, ਜਦੋਂਕਿ ਤਿੰਨ ਪਹੀਆ ਵਾਹਨਾਂ ਭਾਵ ਆਟੋਆਂ ਦੇ ਸਿਰਫ ਮਾਤਰ 80  ਚਲਾਨ ਹੀ ਕੱਟੇ ਗਏ ਹਨ। ਇਹਨਾਂ ਅੰਕੜਿਆਂ ਤੋਂ ਟ੍ਰੈਫਿਕ ਪੁਲੀਸ ਆਟੋ ਚਾਲਕਾਂ ਦੀ ਮਿਲੀਭੁਗਤ ਜੱਗ ਜਾਹਿਰ ਹੁੰਦੀ ਹੈ। ਟ੍ਰੈਫਿਕ ਪੁਲੀਸ ਅਨੁਸਾਰ ਭਾਵੇਂ ਆਟੋ ਚਾਲਕ ਵੱਧ ਤੋਂ ਵੱਧ ਪੰਜ ਸਵਾਰੀਆਂ ਹੀ ਪਿਛਲੀਆਂ ਸੀਟਾਂ 'ਤੇ ਬਿਠਾ ਸਕਦੇ ਹਨ ਪਰ ਆਟੋ ਚਾਲਕ ਨਿਯਮਾਂ ਨੂੰ ਛਿਕੇ ਢੰਗ ਕੇ ਅਕਸਰ ਜ਼ਿਆਦਾ ਸਵਾਰੀਆਂ ਬਿਠਾਈਆਂ ਦਿਖਾਈ ਦਿੰਦੇ ਹਨ ਅਤੇ ਨਿਯਮ ਦੇ ਉਲਟ ਅਗਲੀ ਸੀਟ 'ਤੇ ਵੀ ਸਵਾਰੀ ਬਿਠਾ ਲੈਂਦੇ ਹਨ। ਜਦੋਂਕਿ ਆਮ ਲੋਕਾਂ ਦੇ ਦੋ ਪਹੀਆ ਵਾਹਨ 'ਤੇ ਤਿੰਨ ਜਣਿਆਂ ਦੇ ਚੜ•ਨ 'ਤੇ ਤੁਰੰਤ ਚਲਾਨ ਕੱਟ ਦਿੱਤਾ ਜਾਂਦਾ ਹੈ।   
  

    ਲੋਕਾਂ ਦਾ ਆਖਣਾ ਹੈ ਕਿ ਹੌਂਸਲੇ ਆਟੋ ਚਾਲਕਾਂ ਦੇ ਇਸ ਕਦਰ ਬੁਲੰਦ ਹਨ ਕਿ ਆਟੋ ਰਿਕਸ਼ਾ ਚਾਲਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੜੀ ਬੇਤਰਤੀਬੇ ਢੰਗ ਨਾਲ ਦਰਜਨ ਦੇ ਕਰੀਬ ਆਟੋ ਰਿਕਸ਼ਾ ਖੜ•ੇ ਕਰ ਦਿੰਦੇ ਹਨ ਜਿਸ ਨਾਲ ਦੂਰ ਦਰਾਜ ਤੋਂ ਆਉਣ ਜਾਣ ਵਾਲੇ ਦੋ ਪਹੀਆ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬੱਸ ਸਟੈਂਡ ਨਜ਼ਦੀਕ ਵੇਖਣ ਨੂੰ ਮਿਲਿਆ ਹੈ ਕਿ ਹਰੀ ਬੱਤੀ ਹੋਣ ਦੇ ਬਾਅਦ ਆਟੋ ਰਿਕਸ਼ਾ ਸਵਾਰੀਆਂ ਦੀ ਉਡੀਕ ਵਿੱਚ ਸੜਕ ਦੇ ਵਿਚਾਲੇ ਖੜ•ੇ ਹੋਣ ਕਰਕੇ  ਮਸਾਂ ਪੰਜ ਛੇ ਗੱਡੀਆਂ ਹੀ ਨਿਕਲ ਸਕਦੀਆਂ ਹਨ। 
  
   ਹਾਲਾਂਕਿ ਲਾਲ ਬੱਤੀ ਦੀ ਉਲੰਘਣਾ, ਮੁੱਖ ਮਾਰਗਾਂ 'ਤੇ ਵਾਹਨਾਂ ਨੂੰ ਤੇਜ਼ੀ ਨਾਲ ਓਵਰਟੇਕ ਕਰਕੇ ਕੱਢਣ ਦੀ ਕੋਸ਼ਿਸ, ਸਵਾਰੀ ਨੂੰ ਬਿਠਾਉਣ ਲਈ ਸੜਕ ਵਿਚਕਾਰ ਆਟੋ ਖੜ•ਾ ਕਰਨ, ਓਵਰ ਲੋਡ ਆਟੋ ਦੇ ਇਲਾਵਾ ਬੇਤਰਤੀਬੀ ਨਾਲ ਸੜਕ ਦੇ ਵਿਚਕਾਰ ਆਟੋਆਂ ਨੂੰ ਚਲਾਉਣਾ ਸ਼ਹਿਰ ਵਿੱਚ ਆਟੋ ਚਾਲਕਾਂ ਦਾ ਰੋਜ਼ਾਨਾ ਦਾ ਕੰਮ ਬਣਦਾ ਜਾ ਰਿਹਾ ਹੈ ਅਤੇ ਕਈ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਪਰੋਕਤ ਆਟੋ ਚਾਲਕਾਂ ਦੁਆਰਾ ਜਾ ਰਹੇ ਦੋ ਪਹੀਆ ਵਾਹਨਾਂ ਜਾਂ ਪੈਦਲ ਵਿਅਕਤੀਆਂ ਨੂੰ ਫੇਟ ਮਾਰਨ ਬਾਅਦ ਵੀ ਭਜਾ ਕੇ ਲੰਘਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਮੌਕੇ ਤੋਂ ਉਪਰੋਕਤ ਆਟੋ ਚਾਲਕ ਆਪਣਾ ਆਟੋ ਭਜਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। 
   
     ਕਈ ਵਾਰ ਇਹਨਾਂ ਆਟੋ ਚਾਲਕਾਂ ਨੂੰ ਜੇਕਰ ਕਿਸੇ ਵਿਅਕਤੀ ਦੁਆਰਾ ਸੜਕ 'ਤੇ ਜਾਂਦੇ ਸਮੇਂ ਹੌਲੀ ਚਲਾਉਣ ਦਾ ਹੀ ਆਖ ਦਿੱਤਾ ਜਾਵੇ ਤਾਂ ਉਹ ਲੜਨ ਦੀ ਤਿਆਰੀ ਵਿੱਚ ਜਲਦ ਆ ਜਾਂਦੇ ਹਨ। ਸ਼ਹਿਰ ਵਿੱਚ ਹੋਈਆਂ ਅਜਿਹੀਆਂ ਲੜਾਈਆਂ ਵਿੱਚ ਕੁੱਝ ਮਾਮਲਿਆਂ ਵਿੱਚ ਵਿਅਕਤੀਆਂ ਦੇ ਹਸਪਤਾਲ ਪਹੁੰਚਣ ਦੇ ਮਾਮਲੇ ਵੀ ਕਈ ਵਾਰ ਸਾਹਮਣੇ ਆਏ ਹਨ। ਕਈ ਵਾਰ ਪੁਲੀਸ ਅਧਿਕਾਰੀ ਜਾਂ ਮੁਲਾਜ਼ਮ ਇਹਨਾਂ ਆਟੋ ਚਾਲਕਾਂ ਨੂੰ ਕਈ ਸਥਾਨਾਂ 'ਤੇ ਆਟੋ ਸਹੀ ਢੰਗ ਨਾਲ ਖੜ•ਾਉਣ ਦੀਆਂ ਹਦਾਇਤਾਂ ਵੀ ਦੇ ਦਿੰਦੇ ਹਨ ਪਰ ਉਪਰੋਕਤ ਆਟੋ ਚਾਲਕ ਪੁਲੀਸ ਦੀਆਂ ਹਦਾਇਤਾਂ ਨੂੰ ਦਰਕਿਨਾਰ ਕਰਕੇ ਬੇਤਰਤੀਬੇ ਢੰਗ ਨਾਲ ਆਟੋਆਂ ਨੂੰ ਫਿਰ ਕੁੱਝ ਸਮੇਂ ਬਾਅਦ ਪਹਿਲਾਂ ਦੀ ਤਰ•ਾਂ ਹੀ ਸੜਕ ਦੇ ਵਿਚਕਾਰ  ਖੜ•ਾ ਕਰਨ ਲੱਗ ਜਾਂਦੇ ਹਨ। ਬੱਸ ਸਟੈਂਡ ਦੇ ਇਲਾਵਾ ਰੇਲਵੇ ਸਟੇਸ਼ਨ, ਸਿਵਲ ਹਸਪਤਾਲ ਦੇ ਬਾਹਰ ਕਈ ਜਗ•ਾ 'ਤੇ ਖੜ•ਦੇ ਹਨ। 
 
       ਕੁੱਝ ਸਮਾਂ ਪਹਿਲਾਂ ਜ਼ਿਲ•ਾ ਟਰਾਂਸਪੋਰਟ ਦਫਤਰ ਤੋਂ  ਲਏ ਗਏ ਅੰਕੜਿਆਂ ਤੋਂ ਵੀ ਪਤਾ ਚੱਲਿਆ ਸੀ ਕਿ ਆਟੋ ਚਾਲਕਾਂ ਦੁਆਰਾ ਰਜਿਸਟ੍ਰੇਸ਼ਨ ਤਾਂ ਕਰਵਾ ਲਈ ਜਾਂਦੀ ਹੈ ਪਰ ਇਹਨਾਂ ਵਿੱਚੋਂ ਪਰਮਿਟ ਕੁੱਝ ਹੀ ਆਟੋ ਚਾਲਕ ਲੈਂਦੇ ਹਨ। ਸ਼ਹਿਰ ਵਿੱਚ ਕਈ ਆਟੋ ਚਾਲਕ ਬਿਨ•ਾਂ ਪਰਮਿਟ ਦੇ ਚੱਲ ਰਹੇ ਹਨ। 
 
      ਇਸ ਮਾਮਲੇ ਵਿੱਚ ਟ੍ਰੈਫਿਕ ਪੁਲੀਸ ਇੰਚਾਰਜ ਜਸਕਾਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਹਨਾਂ ਆਟੋ ਚਾਲਕਾਂ ਦੁਆਰਾ ਸਿਰਫ ਪੰਜ ਹੀ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ ਅਤੇ ਅੱਗੇ ਸਵਾਰੀ ਨਾ ਬਿਠਾਉਣ ਦੀ ਹਦਾਇਤ ਹੈ। ਬੱਸ ਅੱਡੇ ਦੇ ਨਜ਼ਦੀਕ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾ ਕੇ ਜ਼ਿਆਦਾ ਆਟੋ ਰਿਕਸ਼ੇ ਨਾ ਖੜ•ੇ ਹੋਣ ਦਿੱਤੇ ਜਾਣ ਦੀਆਂ ਹਦਾਇਤਾਂ ਦਿਤੀਆਂ ਹੋਈਆਂ ਹਨ ਅਤੇ ਉਥੇ ਜ਼ਿਆਦਾ ਆਟੋ ਰਿਕਸ਼ੇ ਨਹੀਂ ਖੜ•ਨ ਦਿੱਤੇ ਜਾਂਦੇ ਕਦੇ ਕਦਾਈ ਆਉਂਦੇ ਜਾਂਦੇ ਆਟੋ ਰਿਕਸ਼ਾ ਜਰੂਰ ਖੜ• ਜਾਂਦੇ ਹਨ। ਉਹਨਾਂ ਕਿਹਾ ਕਿ ਆਟੋ ਰਿਕਸ਼ਾ ਨਾਲ ਆਵਾਜਾਈ ਪ੍ਰਭਾਵਿਤ ਨਾ ਹੋਣ ਤੋਂ ਰੋਕਣ ਲਈ ਆਟੋ ਰਿਕਸ਼ਿਆਂ ਦੇ ਚਲਾਨ ਲਗਾਤਾਰ ਕੱਟੇ ਜਾ ਰਹੇ ਹਨ ਅਤੇ ਆਟੋ ਰਿਕਸ਼ਿਆਂ ਵਿੱਚ ਕੋਈ ਹਥਿਆਰ ਆਦਿ ਨਾ ਰੱਖੇ ਪ੍ਰਤੀ ਵੀ ਪੂਰ•ੀ ਨਿਗਰਾਣੀ ਰੱਖੀ ਜਾ ਰਹੀ ਹੈ।

Tuesday, September 16, 2014

ਪਸ਼ੂਆਂ ਅੱਡਾ ਬਣਦੀ ਜਾ ਰਹੀ ਸਬਜ਼ੀ ਮੰਡੀ, ਮੀਂਹ ਆਉਣ 'ਤੇ ਪਾਣੀ ਵਿੱਚ ਤੈਰਦੀਆਂ ਹਨ ਸਬਜ਼ੀਆਂ

                  ਪੀਣ ਵਾਲੇ ਪਾਣੀ, ਬਿਜਲੀ ਤੇ ਲਾਈਟਾਂ ਦੀ ਸਹੂਲਤ ਲਈ ਵੀ ਤਰਸ ਰਹੇ ਫੜ•ੀਆਂ ਵਾਲੇ
                             ਬਠਿੰਡਾ ਸਬਜ਼ੀ ਮੰਡੀ ਹੋਈ ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ 

    ਸਬਜ਼ੀ ਮੰਡੀ ਬਠਿੰਡਾ ਜਿੱਥੇ ਸਬੰਧਤ ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ, ਉਥੇ ਹੀ ਫੜ•ੀਆਂ ਵਾਲੇ ਸਬਜ਼ੀ ਵਿਕਰੇਤਾ ਤੇ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਸਬਜ਼ੀ ਮੰਡੀ ਵਿੱਚ ਨਰਕ ਭਰੀ ਸਥਿੱਤੀ ਵਿੱਚੋਂ ਲੰਘਣਾ ਪੈ ਰਿਹਾ ਹੈ। ਫੜ•ੀਆਂ ਅਤੇ ਰੇਹੜੀਆਂ ਵਾਲੇ ਸਬਜ਼ੀ ਮੰਡੀ ਵਿੱਚ ਆਪਣੀ ਮਨਮਰਜ਼ੀ ਦੇ ਰੇਟ ਲਗਾਉਣ ਵਿੱਚ ਜਿੱਥੇ ਮਸ਼ਰੂਫ ਰਹਿੰਦੇ ਹਨ, ਉਥੇ ਹੀ ਅਧਿਕਾਰੀ ਇਸ ਪ੍ਰਤੀ ਲਾਪ੍ਰਵਾਹ ਹੋਏ ਗੂੜੀ ਨੀਂਦਰ ਸੁੱਤੇ ਪਏ ਹਨ। 


photo by pawan

     ਸਬਜ਼ੀ ਜਾਂ ਫਲ ਖਰੀਦਣ ਸਸਤੇ ਭਾਅ ਖਰੀਦਣ ਦੀ ਆਸ ਨਾਲ ਆਉਂਦੇ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪੈਂਦਾ। ਜਿਥੇ ਮਹਿੰਗੀਆਂ ਸਬਜ਼ੀਆਂ ਬਠਿੰਡਾ ਵਾਸੀਆਂ ਮਿਲਦੀਆਂ ਹਨ, ਉਥੇ ਹੀ ਮੰਡੀ ਵਿੱਚ ਲੱਗੇ ਅੱਡਿਆਂ 'ਤੇ ਹੀ ਅਵਾਰਾ ਪਸ਼ੂ ਮੂੰਹ ਮਾਰਦੇ ਨਜ਼ਰੀ ਆਉਂਦੇ ਹਨ। ਕਈ ਵਾਰ ਤਾਂ ਅਚਾਨਕ ਮੰਡੀ ਵਿੱਚ ਇਹਨਾਂ ਪਸ਼ੂਆਂ ਦੇ ਘੁਸਣ ਕਾਰਣ ਅਫਰਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ। ਮੀਂਹ ਪੈਣ 'ਤੇ ਤਾਂ ਹੋਰ ਵੀ ਮੰਡੀ ਵਿੱਚ ਦਿੱਕਤਾਂ ਖੜ•ੀਆਂ ਹੋ ਜਾਂਦੀਆਂ ਹਨ ਅਤੇ ਪਾਣੀ ਭਰ ਜਾਂਦਾ ਹੈ।


     ਜਮਹੂਰੀ ਅਧਿਕਾਰ ਸਭਾ ਦੇ ਆਗੂ ਬੱਗਾ ਸਿੰਘ ਦਾ ਆਖਣਾ ਸੀ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਬਜ਼ੀ ਮੰਡੀ ਬਣਾਈ ਗਈ ਹੈ ਪਰ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਫੜ•ੀਆਂ ਵਾਲਿਆਂ ਦੀ ਇਸ ਤਰ•ਾਂ ਮਾੜੀ ਹਾਲਤ ਵਿੱਚ ਹੋਣਾ ਸਬੰਧਤ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸੁਆਲੀਆ ਨਿਸ਼ਾਨ ਲਗਾਉਂਦਾ ਹੈ। ਆਮ ਲੋਕਾਂ ਦੀਆਂ ਰੋਜ਼ਮਰ•ਾ ਦੀਆਂ ਜਰੂਰਤਾਂ ਵਿੱਚ ਕੰਮ ਆਉਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਨੂੰ ਸਬਜ਼ੀ ਮਾਲਕਾਂ ਦੁਆਰਾ ਹੇਠਾਂ ਹੀ ਲਗਾਇਆ ਹੋਇਆ ਹੈ ਅਤੇ ਸਬਜ਼ੀਆ ਤੇ ਮੂੰਹ ਮਾਰਦੇ ਪਸ਼ੂਆਂ ਦਾ ਕੋਈ ਹੱਲ ਕਰਨ ਸਬੰਧੀ ਅਧਿਕਾਰੀਆਂ ਦੁਆਰਾ ਲਾਪ੍ਰਵਾਹੀ ਵਰਤੀ ਜਾਂਦੀ ਦਿਖਾਈ ਦੇ ਰਹੀ ਹੈ। ਜੇਕਰ ਸਬਜ਼ੀ ਵੇਚਣ ਵਾਲੇ ਅੱਡੇ ਮਾਲਕਾਂ ਦੁਆਰਾ ਇਹ ਪਸ਼ੂਆਂ ਨੂੰ ਭਜਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਤਾਂ ਸਬਜ਼ੀ ਖਰੀਦਣ ਵਾਲੇ ਆਏ ਲੋਕਾਂ ਵਿੱਚ ਹਫਡਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ। ਜਿਸ ਦੇ ਕਾਰਣ ਕੋਈ ਅਣਹੋਣੀ ਘਟਨਾ ਵੀ ਵਾਪਰ ਸਕਦੀ ਹੈ। ਕਈ ਜਗ•ਾ ਸ਼ੈਡ ਨਾ ਹੋਣ ਕਾਰਣ ਅੱਡੇ ਲਗਾਉਣ ਵਾਲੇ ਸਬਜ਼ੀ ਮਾਲਕਾਂ ਨੂੰ ਮੀਂਹ ਆਉਣ 'ਤੇ ਆਪਣੇ ਅੱਡੇ ਚੁੱਕਣੇ ਪੈਂਦੇ ਹਨ, ਜਦੋਂਕਿ ਮੰਡੀ ਵਿੱਚ ਅੱਡੇ ਲਗਾਉਣ ਵਾਲੇ ਇਹਨਾਂ ਲੋਕਾਂ ਲਈ ਕੋਈ ਵੀ ਉੱਚੇ ਥੜੇ ਨਹੀਂ ਬਣਾਏ ਗਏ ਹਨ। ਫੜ•ੀਆਂ ਵਾਲਿਆਂ ਦੀਆਂ ਸਬਜ਼ੀਆਂ ਮੀਂਹ ਆਉਣ 'ਤੇ ਪਾਣੀ ਵਿੱਚ ਤੈਰਨ ਲੱਗਦੀਆਂ ਹਨ।

   
     ਲੋਕਾਂ ਦਾ ਆਖਣਾ ਸੀ ਕਿ ਮਨਮਰਜ਼ੀ ਦੇ ਲਗਾਏ ਜਾ ਰੇਟਾਂ 'ਤੇ ਪ੍ਰਸ਼ਾਸਨ ਜਾਂ ਮਾਰਕੀਟ ਕਮੇਟੀ ਦਾ ਕੰਟਰੋਲ ਹੋਣਾ ਚਾਹੀਦਾ ਹੈ ਪਰ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਫੜ•ੀ ਅਤੇ ਰੇਹੜੀ ਵਾਲੇ ਪਾਸੇ ਜਾਂ ਸਬਜ਼ੀ ਮੰਡੀ ਵਿੱਚ ਹੀ ਸਬਜ਼ੀਆਂ ਦੇ ਕੋਈ ਰੇਟਾਂ ਦਾ ਕੋਈ ਬੋਰਡ ਨਹੀਂ ਲਗਾਇਆ ਗਿਆ। ਸਬਜ਼ੀ ਮੰਡੀ ਵਿੱਚ ਲਾਈਟ, ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਵੀ ਵੱਡੀ ਸਮੱਸਿਆ ਹੈ ਅਤੇ ਇਸ ਦੇ ਇਲਾਵਾ ਸਿਹਤ ਵਿਭਾਗ ਦੁਆਰਾ ਸਬਜ਼ੀ ਮੰਡੀ ਵਿੱਚ ਵੇਚੇ ਜਾ ਰਹੇ ਫਲਾਂ ਅਤੇ ਸਬਜ਼ੀਆਂ ਦਾ ਕੋਈ ਨਿਰੀਖਣ ਨਹੀਂ ਕੀਤਾ ਜਾਂਦਾ। ਸਬਜ਼ੀ ਮੰਡੀ ਵਿੱਚ ਕਈ ਜਗ•ਾ ਸੜਕਾਂ ਦੇ ਟੁੱਟਣ ਕਾਰਣ ਚਿੱਕੜ ਹੋਇਆ ਰਹਿੰਦਾ ਹੈ ਅਤੇ ਝੁੰਡਾਂ ਦੇ ਝੁੰਡ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ। ਇਹਨਾਂ ਪਸ਼ੂਆਂ ਕਾਰਣ ਕਦੇ ਵੀ ਕੋਈ ਅਣਹੋਣੀ ਹੋ ਸਕਦੀ ਹੈ ਅਤੇ ਕੋਈ ਹਾਦਸਾ ਹੋ ਸਕਦਾ ਹੈ। 
     
      ਫੜ•ੀਆਂ ਅਤੇ ਰੇਹੜੀਆਂ ਵਾਲਾ ਦਾ ਆਖਣਾ ਸੀ ਕਿ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਗਰਮੀ ਵਿੱਚ ਆਮ ਲੋਕਾਂ ਨੂੰ ਅਤੇ ਫੜ•ੀ ਵਾਲਿਆਂ ਨੂੰ ਪਾਣੀ ਪੀਣ ਦੀ ਬੜੀ ਦਿੱਕਤ ਆਉਂਦੀ ਹੈ। ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਇਹ ਖੁਲ•ਾ ਕਾਰਣ ਅਕਸਰ ਹੀ ਪਸ਼ੂ ਆ ਜਾਂਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਇੱਥੇ ਬੈਠਣ ਦੀ ਫੀਸ ਅਧਿਕਾਰੀਆਂ ਵੱਲੋਂ ਲਈ ਜਾਂਦੀ ਹੈ ਅਤੇ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਅਧਿਕਾਰੀ ਸਭ ਕੁੱਝ ਜਾਣਦੇ ਹਨ ਪਰ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਉਹਨਾਂ ਦਾ ਆਖਣਾ ਸੀ ਕਿ ਕੋਲਡ ਸਟੋਰ ਬਣਾ ਕੇ ਉਹਨਾਂ ਨੂੰ ਉਥੋਂ ਉਠਾ ਕੇ ਇਧਰ ਭੇਜ ਦਿੱਤਾ ਗਿਆ। ਇਸ ਨਾਲ ਉਹਨਾਂ ਨੂੰ ਸ਼ਹਿਰ ਵਿੱਚੋਂ ਪਿੰਡ ਵਿੱਚ ਆ ਗਏ ਪ੍ਰਤੀਤ ਹੋ ਰਹੇ ਹਨ।
    
     ਇਸ ਦੇ ਇਲਾਵਾ ਲੋਕਾਂ ਦਾ ਆਖਣਾ ਸੀ ਕਿ ਕੋਲਡ ਸਟੋਰ ਦੇ ਸਾਹਮਣੇ ਵਾਲੀ ਸੜਕ ਵੀ ਮੀਂਹ ਆਉਣ 'ਤੇ ਪਾਣੀ ਨਾਲ ਭਰ ਜਾਂਦੀ ਹੈ ਅਤੇ ਇਸ ਦੇ
ਇਲਾਵਾ ਮੰਡੀ ਵਿੱਚ ਸਬਜ਼ੀਆਂ ਲਿਆਉਣ ਵਾਲੇ ਵਾਹਨ ਵੀ ਇਸੇ ਸੜਕ 'ਤੇ ਖੜ•ਨ ਕਾਰਣ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
  
       ਮਾੜੀਆਂ ਸਬਜ਼ੀਆਂ ਤੇ ਫਲ ਵਿਕਣ ਦੇ ਮਾਮਲੇ ਵਿੱਚ ਜ਼ਿਲ•ਾ ਸਿਹਤ ਅਫਸਰ ਦਾ ਆਖਣਾ ਸੀ ਕਿ ਉਹ ਹਫਤੇ ਵਿੱਚ ਇੱਕ ਜਾਂ ਦੋ ਵਾਰ ਸਬਜ਼ੀਆਂ ਅਤੇ ਫਲਾਂ ਬਾਰੇ ਨਿਰੀਖਣ ਕਰਦੇ ਹਨ।                                                                                                       ਜ਼ਿਲ•ਾ ਮੰਡੀ ਅਫਸਰ ਕੁਲਦੀਪ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਆ ਰਹੀਆਂ ਲੋਕਾਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਵੱਲ ਧਿਆਨ ਦੇਣਗੇ ਅਤੇ ਇਹਨਾਂ ਨੂੰ ਹੱਲ ਕਰਵਾਉਣਗੇ।

Friday, September 12, 2014

ਪਾਣੀ ਦੀ ਨਿਕਾਸੀ: ਮੰਤਰੀਆਂ ਨੇ ਲਾਰਿਆਂ ਨਾਲ ਹੀ ਸਾਰਿਆ


ਉਪ ਮੁੱਖ ਮੰਤਰੀ ਦੇ ਵਾਅਦੇ ਬਾਅਦ ਵੀ ਸਿਰਕੀ ਬਜ਼ਾਰ ਦੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ
 
   
       ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਸਿਰਕੀ ਬਜ਼ਾਰ ਦੇ ਲੋਕਾਂ ਨੂੰ ਖੜ•ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਕੀਤੇ ਵਾਅਦੇ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਲੰਬੇ ਸਮੇਂ ਬਾਅਦ ਵੀ ਹਾਲੇ ਤੱਕ ਸਿਰਕੀ ਬਜ਼ਾਰ ਤੇ ਗਊਸ਼ਾਲਾ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਤੇ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾਂ ਨੂੰ ਬਰਸਾਤੀ ਮੌਸਮ ਵਿੱਚ ਪਾਣੀ ਦੀ ਨਿਕਾਸੀ ਦੇ ਸੁਚੱਜੇ ਪ੍ਰਬੰਧ ਨਾ ਹੋਣ ਕਾਰਣ ਕਈ ਕਈ ਫੁੱਟ ਖੜ•ਦੇ ਪਾਣੀ ਕਾਰਣ ਜਿੱਥੇ ਜਿਉਣਾ ਦੁੱਭਰ ਹੋਇਆ ਪਿਆ ਹੈ, ਉਥੇ ਹੀ ਨਾ ਤਾਂ ਹਾਲੇ ਤੱਕ ਮੰਤਰੀਆਂ ਦੁਆਰਾ ਕੀਤੇ ਵਾਅਦੇ ਪੂਰੇ ਹੋਏ ਹਨ ਅਤੇ ਨਾ ਹੀ ਨਗਰ ਨਿਗਮ ਦੁਆਰਾ ਪੂਰ•ੀ ਤਰ•ਾਂ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਬਜ਼ਾਰ ਦੇ ਲੋਕ ਆਪਣਾ ਰੌਣਾ ਰੌਂਦੇ ਹੋਏ ਕਦੇ ਤਾਂ ਮੰਤਰੀਆਂ ਨੂੰ ਅਤੇ ਕਦੇ ਨਗਰ ਨਿਗਮ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਉਂਦੇ ਹਨ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਵੀ ਕਰਦੇ ਹਨ। 


   
 ਸਿਰਕੀ ਬਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਗੋਰਾ ਤੇ ਜਨਰਲ ਸੈਕਟਰੀ ਘਨਸ਼ਾਮ ਗਰਗ ਦਾ ਆਖਣਾ ਸੀ ਕਿ ਕਈ ਸਾਲਾਂ ਤੋਂ ਲੋਕਾਂ ਨੂੰ ਇਸ ਕਈ ਕਈ ਫੁੱਟ ਖੜ•ਦੇ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਪਰ ਨਗਰ ਨਿਗਮ ਅਧਿਕਾਰੀਆਂ ਦੁਆਰਾ ਇਸ ਸਮੱਸਿਆ ਨੂੰ ਬੱਸ ਸਿਰਫ ਹੱਲ ਕਰਨ ਦੇ ਵਾਅਦੇ ਹੀ ਕੀਤੇ ਜਾਂਦੇ ਹਨ। ਇਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ।

     ਉਹਨਾਂ ਕਿਹਾ ਕਿ ਜਦ ਵੀ ਬਰਸਾਤਾਂ ਦਾ ਮੌਸਮ ਆਉਂਦਾ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਨੀਵੀਆਂ ਜਗ•ਾ ਵਿੱਚ ਖੜ•ਨ ਵਾਲੇ ਪਾਣੀ ਨਾਲੋਂ ਜ਼ਿਆਦਾ ਪਾਣੀ ਇੱਥੇ ਖੜ•ਦਾ ਹੈ। ਸਿਰਕੀ ਬਜ਼ਾਰ ਵਿੱਚ ਬਿਜਲੀ ਬੋਰਡ ਦੇ ਦਫਤਰ ਆਮ ਲੋਕਾਂ ਨੂੰ ਗੋਡਿਆਂ ਗੋਡਿਆਂ ਤੱਕ ਖੜ•ੇ ਪਾਣੀ ਵਿੱਚੋਂ ਦੀ ਗੁਜ਼ਰ ਕੇ ਪੁੱਜਣਾ ਪੈਂਦਾ ਹੈ, ਜਦੋਂਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਗਊਸ਼ਾਲਾ ਵਿੱਚ ਆਉਣ ਵਾਲੇ ਲੋਕਾਂ ਨੂੰ ਗਊਸ਼ਾਲਾ ਅੱਗੇ ਖੜ•ੇ ਪਾਣੀ ਕਾਰਣ ਸਮੱਸਿਆਵਾਂ ਨਾਲ ਜੱਦੋਜਹਿਦ ਕਰਨੀ ਪੈਂਦੀ ਹੈ। 

    ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਇਲਾਵਾ ਨਗਰ ਨਿਗਮ ਅਧਿਕਾਰੀਆਂ ਨਾਲ ਵੀ ਇਸ ਖੜ•ਦੇ ਪਾਣੀ ਦੀ ਸਮੱਸਿਆ ਦੇ ਸਬੰਧ ਵਿੱਚ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਮੰਤਰੀ ਤੇ ਅਧਿਕਾਰੀ ਅਕਸਰ ਕਰਦੇ ਹਨ ਪਰ ਇਸ ਨੂੰ ਪੂਰਾ ਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਲਾਈਨੋ ਪਾਰ ਇਲਾਕੇ ਵਿੱਚ ਡਿਸਪੋਜਲ ਬਣਾਇਆ ਜਾਣਾ ਸੀ ਪਰ ਉਹ ਹਾਲੇ ਤੱਕ ਪੂਰਾ ਨਹੀਂ ਹੋਇਆ। ਜਿਸ ਕਾਰਣ ਕਈ ਨਗਰਾਂ ਦਾ ਪਾਣੀ ਇੱਥੇ ਹੀ ਇਕੱਠਾ ਹੋ ਜਾਂਦਾ ਹੈ। ਇਸ ਦੇ ਇਲਾਵਾ ਗੰਦੇ ਨਾਲੇ ਦੀ ਸਫਾਈ ਵੀ ਸਹੀ ਢੰਗ ਨਾਲ ਨਾ ਹੋਣ ਕਾਰਣ ਉਹ ਬੈਕ ਮਾਰਨ ਲੱਗਦਾ ਹੈ। ਇਸ ਕਾਰਣ ਪਾਣੀ ਗਊਸ਼ਾਲਾ ਰੋਡ 'ਤੇ ਖੜ•ਾ ਹੋ ਜਾਂਦਾ ਹੈ। 

   ਗਊਸ਼ਾਲਾ ਰੋਡ ਦੇ ਨਜ਼ਦੀਕ ਰਹਿਣ ਵਾਲੇ ਦੇਵਰਾਜ ਸਿੰਘ ਦਾ ਆਖਣਾ ਸੀ ਕਿ ਨਗਰ ਨਿਗਮ ਬਠਿੰਡਾ ਦੁਆਰਾ ਸਿਰਕੀ ਬਜ਼ਾਰ ਵਿੱਚੋਂ ਮੋਟਰਾਂ ਰਾਹੀਂ ਪਾਣੀ ਗੰਦੇ ਨਾਲੇ ਵਿੱਚ ਸੁੱਟਿਆ ਜਾਂਦਾ ਹੈ ਪਰ ਇਸ ਗੰਦੇ ਨਾਲੇ ਦੀ ਕਦੇ ਨਗਰ ਨਿਗਮ ਦੁਆਰਾ ਚੰਗੀ ਤਰ•ਾਂ ਸਫਾਈ ਨਾ ਕੀਤੇ ਜਾਣ ਕਾਰਣ ਸੁੱਟਿਆ ਜਾ ਰਿਹਾ ਪਾਣੀ ਵਾਪਸ ਗਊਸ਼ਾਲਾ ਰੋਡ 'ਤੇ ਆ ਕੇ ਇਕੱਠਾ ਹੋ ਰਿਹਾ ਹੈ। ਨਾਲੇ ਦੀ ਸਫਾਈ ਠੀਕ ਢੰਗ ਨਾਲ ਨਾ ਹੋਣ ਕਾਰਣ ਉਹਨਾਂ ਦੇ ਘਰ ਅੰਦਰ ਲਗਾਤਾਰ ਪੰਜ ਸਾਲਾਂ ਤੋਂ ਪਾਣੀ ਦਾਖਲ ਹੋ ਰਿਹਾ ਹੈ, ਜਦੋਂਕਿ ਬਾਹਰ ਰੋਡ 'ਤੇ ਵੀ ਪਾਣੀ ਭਰ ਜਾਂਦਾ ਹੈ। ਇਸ ਦੇ ਇਲਾਵਾ ਹਲਦੀ, ਮਿਰਚ ਤੇ ਮਸਾਲਾ ਦੀ ਪਿਸਾਈ ਸੈਂਟਰ ਦੇ ਮਾਲਕ ਤੇ ਛੋਲੇ ਭਟੂਰੇ ਦੀ ਦੁਕਾਨ ਚਲਾਉਣ ਵਾਲੇ ਪਹਿਲਵਾਨ ਦਾ ਆਖਣਾ ਸੀ ਕਿ ਨਗਰ ਨਿਗਮ ਮੁਲਾਜ਼ਮ ਇਕ ਪਾਸੇ ਗੰਦੇ ਨਾਲੇ ਵਿੱਚ ਪਾਣੀ ਕੱਢ ਰਹੇ ਹਨ ਤੇ ਦੂਜੇ ਪਾਸੇ ਗਊਸ਼ਾਲਾ ਰੋਡ 'ਤੇ ਵਾਪਸ ਪਾਣੀ ਗੰਦੇ ਨਾਲੇ ਵਿੱਚੋਂ ਆ ਰਿਹਾ ਹੈ। ਨਾਲੇ ਦੀ ਸਫਾਈ ਉਪਰੋਂ ਉਪਰੋਂ ਕੀਤੀ ਜਾਂਦੀ ਹੈ, ਜਿਸ ਦੇ ਕਾਰਣ ਇਹ ਦਿੱਕਤ ਆ ਰਹੀ ਹੈ। 
  
    ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਰਾਜ ਕੁਮਾਰ ਸੂਦ ਦਾ ਆਖਣਾ ਸੀ ਕਿ ਉਹਨਾਂ ਨਗਰ ਨਿਗਮ ਅਧਿਕਾਰੀਆਂ ਨਾਲ ਕਈ ਵਾਰ ਇਸ ਪਾਣੀ ਖੜ•ਨ ਦੇ ਮੁੱਦੇ 'ਤੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੁਆਰਾ ਇਸ ਗੰਦੇ ਨਾਲੇ ਦੀ ਚਾਰ ਕੁ ਮਹੀਨੇ ਪਹਿਲਾਂ ਸਫਾਈ ਵੀ ਕਰਵਾਈ ਗਈ ਸੀ। ਲਾਈਨੋਪਾਰ ਇਲਾਕੇ ਵਿੱਚ ਡਿਸਪੋਜਲ ਬਨਣ ਬਾਅਦ ਪਾਣੀ ਦੀ ਨਿਕਾਸੀ ਦੀ ਆ ਰਹੀ ਸਮੱਸਿਆ ਖਤਮ ਹੋ ਜਾਵੇਗੀ। 
  
    ਇਸ ਮਾਮਲੇ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਬੀ.ਡੀ ਸਿੰਗਲਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅੱਜ ਉਪਰੋਕਤ ਮਸਲੇ ਦੇ ਬਾਰੇ ਵਿੱਚ ਲੋਕ ਉਹਨਾਂ ਕੋਲ ਆਏ ਸਨ ਅਤੇ ਉਹਨਾਂ ਦੁਆਰਾ ਜਲਦ ਹੀ ਇਸ ਮਾਮਲੇ ਵਿੱਚ ਉਪਰੋਕਤ ਗੰਦੇ ਨਾਲੇ ਦੀ ਸਫਾਈ ਕਰਵਾਉਣ ਦਾ ਵਿਸ਼ਵਾਸ ਅੱਜ ਦਿਵਾਇਆ ਗਿਆ ਹੈ। ਇਸ ਗੰਦੇ ਨਾਲੇ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।

Tuesday, September 9, 2014

ਦੁੱਧ ਦੇ 'ਕਾਲੇ ਧੰਦੇ' ਖਿਲਾਫ ਲੋਕਾਂ ਦੇ ਗੁੱਸੇ ਨੇ ਖਾਧਾ ਉਬਾਲਾ

               ਮਿਲਕ ਸੈਂਟਰ 'ਤੇ ਘਟੀਆ ਦੁੱਧ ਵੇਚਣ ਦਾ ਦੋਸ਼, ਭੜਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ                                                                                                                                                                                                                                                                          ਮਾੜਾ ਦੁੱਧ ਵੇਚੇ ਜਾਣ ਦੇ ਮਾਮਲੇ ਵਿੱਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦ ਕੁੱਝ ਲੋਕਾਂ ਨੇ ਅਜੀਤ ਰੋਡ ਦੀ ਇੱਕ ਗਲੀ ਵਿੱਚੋਂ ਸਥਿੱਤ ਮਿਲਕ ਸੈਂਟਰ ਤੋਂ ਖਰੀਦੇ ਦੁੱਧ ਦੀ ਘਟੀਆ ਕੁਆਇਲਟੀ ਦੇ ਇਲਜ਼ਾਮ ਲਗਾਉਂਦੇ ਹੋਏ ਉਪਰੋਕਤ ਸੈਂਟਰ ਦੇ ਖਿਲਾਫ ਮੋਰਚਾ ਖੋਲ•ਦਿਆਂ ਨਾਅਰੇਬਾਜ਼ੀ ਕਰ ਦਿੱਤੀ। ਇਸ ਦੇ ਉਲਟ ਸਿਹਤ ਵਿਭਾਗ ਅਧਿਕਾਰੀਆਂ ਦੇ ਦੋ ਘੰਟਿਆਂ ਤੋਂ ਜ਼ਿਆਦਾ ਦੇਰੀ ਨਾਲ ਆਉਣ 'ਤੇ ਇਹ ਮਾਮਲਾ ਹੋਰ ਵੀ ਜ਼ਿਆਦਾ ਭੜਕ ਗਿਆ ਅਤੇ ਉਪਰੋਕਤ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਖਿਲਾਫ ਆਪਸੀ ਬਹਿਸ ਹੋਣੀ ਵੀ ਸ਼ੁਰੂ ਹੋ ਗਈ। ਜਦੋਂਕਿ ਇਸ ਦੌਰਾਨ ਹੀ ਗਰਗ ਮਿਲਕ ਸੈਂਟਰ ਵਿੱਚ ਪਏ ਦੁੱਧ ਦਾ ਅਧਿਕਾਰੀਆਂ ਨੇ ਬਹਿਸ ਦੇ ਬਾਅਦ ਸੈਂਪਲ ਲੈ ਲਿਆ, ਜਦੋਂਕਿ ਉਪਰੋਕਤ ਵਿਅਕਤੀਆਂ ਦੁਆਰਾ ਘਟੀਆ ਕੁਆਲਿਟੀ ਦਾ ਆਖੇ ਜਾਣ ਵਾਲੇ ਲਿਆਂਦੇ ਦੁੱਧ ਦਾ ਸੈਂਪਲ ਅਧਿਕਾਰੀਆਂ ਦੁਆਰਾ ਨਾ ਭਰਿਆ ਗਿਆ।
                                                              ਇਸ ਦੁੱਧ ਦੇ ਇੱਥੋਂ ਹੀ ਖਰੀਦੇ ਜਾਣ ਦਾ ਕੋਈ ਸਬੂਤ ਨਾ ਹੋਣ ਦੀ ਗੱਲ ਅਧਿਕਾਰੀਆਂ ਨੇ ਆਖੀ। ਕਾਫੀ ਜ਼ੋਰ ਪਾਉਣ ਬਾਅਦ ਖਪਤਕਾਰਾਂ ਦੇ ਦੁੱਧ ਦਾ ਵੀ ਸੈਂਪਲ ਲੈ ਗਿਆ। ਇਸ ਦੌਰਾਨ ਪੁਲੀਸ ਵੀ ਮੌਕੇ 'ਤੇ ਪੁੱਜ ਗਈ। ਅਜੀਤ ਰੋਡ ਦੀ 26/1 ਗਲੀ ਵਿੱਚ ਰਹਿਣ ਵਾਲੇ ਦਲਜੀਤ ਸਿੰਘ ਦਾ ਆਖਣਾ ਸੀ ਕਿ ਉਹ ਕਦੀ ਕਦਾਈ ਇਸ ਅਜੀਤ ਰੋਡ ਇੱਕ ਨੰਬਰ. ਗਲੀ ਵਿੱਚ ਗਰਗ ਮਿਲਕ ਸੈਂਟਰ ਤੋਂ ਦੁੱਧ ਆਪਣੇ ਕੁੱਤਿਆਂ ਲਈ ਲੈ ਕੇ ਜਾਂਦਾ ਹਾਂ।                                                                                                 ਕੱਲ• ਵੀ ਸਵੇਰੇ 10 ਲੀਟਰ ਦੁੱਧ ਲੈ ਕੇ ਗਿਆ ਸੀ। ਇਸ ਵਿੱਚੋਂ 5 ਲੀਟਰ ਆਪਣੇ ਅਤੇ 5 ਲੀਟਰ ਘਰ ਦੇ ਕੁੱਤਿਆਂ ਨੂੰ ਪਿਆਉਣ ਲਈ ਲੈ ਕੇ ਗਿਆ ਸੀ।                                                                                                                                                                           ਇਸ ਵਿੱਚੋਂ ਕੁੱਝ ਦੁੱਧ ਉਹਨਾਂ ਨੇ ਪੀ ਲਿਆ ਸੀ ਅਤੇ ਜਦ ਇਹ ਰਾਤੀ ਦੁੱਧ ਦੇਖਿਆ ਤਾਂ ਖਰਾਬ ਹੋ ਗਿਆ ਸੀ। ਇਹ ਦੁੱਧ ਖਰਾਬ ਹੋਇਆ ਵੀ ਪ੍ਰਤੀਤ ਨਹੀਂ ਹੁੰਦਾ ਸਗੋਂ ਘਟੀਆ ਕੁਆਲਿਟੀ ਦਾ ਦਿਖਾਈ ਦੇ ਰਿਹਾ ਹੈ। ਬਦਬੂ ਮਾਰਨ ਲੱਗੀ ਹੈ। ਉਹਨਾਂ ਕਿਹਾ ਕਿ ਇਹ ਘਟੀਆ ਚੀਜ਼ਾਂ ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਜਿਹੇ ਘਟੀਆ ਮਟੀਰੀਅਲ ਦੇ ਕਾਰਣ ਆਮ ਲੋਕਾਂ ਦੇ ਜੀਵਣ ਨਾਲ ਖਿਲਵਾੜ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਦੁਆਰਾ ਵੀ ਕੋਈ ਸਖਤ ਕਾਰਵਾਈ ਇਹਨਾਂ ਖਿਲਾਫ ਨਹੀਂ ਕੀਤੀ ਜਾ ਰਹੀ।
                                                                                         
    ਉਹਨਾਂ ਕਿਹਾ ਕਿ ਉਹ ਦੁੱਧ ਖਰਾਬ ਹੋਣ ਬਾਅਦ ਅੱਜ ਸਵੇਰ ਦੇ 8 ਵਜੇ ਦੇ ਕਰਬ ਮਿਲਕ ਸੈਂਟਰ ਅੱਗੇ ਪੁੱਜ ਗਏ ਅਤੇ ਉਹ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਡਿਪਟੀ ਕਮਿਸ਼ਨਰ ਬਸੰਤ ਗਰਗ ਅਤੇ ਜ਼ਿਲ•ਾ ਸਿਹਤ ਅਫਸਰ ਨੂੰ ਇਸ ਮਾਮਲੇ ਵੱਲ ਜਲਦ ਧਿਆਨ ਦੇ ਕੇ ਕਾਰਵਾਈ ਕਰਨ ਲਈ ਆਖ ਚੁੱਕੇ ਹਨ ਪਰ ਹਾਲੇ ਤੱਕ ਸਿਹਤ ਅਧਿਕਾਰੀ ਵੀ ਪੁੱਜੇ ਨਹੀਂ ਹਨ। ਉਹਨਾਂ ਇਲਜਾਮ ਲਗਾਉਂਦਿਆਂ ਕਿਹਾ ਕਿ ਦੋ ਘੰਟਿਆਂ ਤੋਂ ਉਪਰ ਦਾ ਸਮਾਂ ਹੋ ਜਾਣ ਤੱਕ ਉਪਰੋਕਤ ਦੁੱਧ ਵੇਚਣ ਵਾਲੇ ਮਾਲਕਾਂ ਦੁਆਰਾ ਆਪਣਾ ਅੱਜ ਦੁੱਧ ਪਿਛਲੇ ਦਰਵਾਜ਼ਿਉਂ ਕੱਢ ਦਿੱਤਾ ਗਿਆ ਹੈ।                                                                          
      ਇਸ ਮਾਮਲੇ ਵਿੱਚ ਸੈਂਟਰ ਦੇ ਮਾਲਕ ਦਿਨੇਸ਼ ਕੁਮਾਰ ਦਾ ਆਖਣਾ ਸੀ ਕਿ ਦਿਨ ਵਿੱਚ ਉਹ ਕਈ ਗ੍ਰਾਹਕਾਂ ਨੂੰ ਆਪਣਾ ਦੁੱਧ,ਘਿਉ ਅਤੇ ਦਹੀਂ ਵੇਚਦੇ ਹਨ ਅਤੇ ਅੱਜ ਤੱਕ ਇਸ ਤਰ•ਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਉਹਨਾਂ ਕਿਹਾ ਕਿ ਸ਼ਾਇਦ ਕੋਈ ਤਾਜੀ ਸੂਈ ਮੱਝ ਦਾ ਦੁੱਧ ਸੈਂਟਰ ਤੇ ਆ ਗਿਆ ਹੋਵੇ ਅਤੇ ਇਸ ਬਾਅਦ ਉਪਰੋਕਤ ਖਪਤਕਾਰਾਂ ਦੇ ਲਿਜਾਏ ਜਾਣ ਬਾਅਦ ਇਹ ਅਚਾਨਕ ਖਰਾਬ ਹੋ ਗਿਆ ਹੋਵੇ।                  
                                                                                                              
       ਤਿੰਨ ਘੰਟਿਆਂ ਦੇ ਕਰੀਬ ਸਮੇਂ ਬਾਅਦ ਜ਼ਿਲ•ਾ ਸਿਹਤ ਅਫਸਰ ਆਰ.ਐਸ.ਰੰਧਾਵਾ ਸਮੇਤ ਸਿਹਤ ਵਿਭਾਗ ਦੀ ਟੀਮ ਪੁਜੀ। ਉਹਨਾਂ ਦੁਆਰਾ ਮੌਕੇ 'ਤੇ ਪੁੱਜਣ ਬਾਅਦ ਮਿਲਕ ਸੈਂਟਰ ਅੰਦਰ ਪਏ ਦੁੱਧ ਦਾ ਜਦ ਸੈਂਪਲ ਲਿਆ ਜਾਣ ਲੱਗਿਆ ਤਾਂ ਉਪਰੋਕਤ ਪ੍ਰਦਰਸ਼ਨਕਾਰੀਆਂ ਨੇ ਸਿਹਤ ਅਧਿਕਾਰੀਆਂ ਦੁਆਰਾ ਲੱਗਪਗ ਤਿੰਨ ਘੰਟਿਆਂ ਦੀ ਦੇਰੀ ਨਾਲ ਆਉਣ ਦੇ ਕਾਰਣ ਅਤੇ ਖਰਾਬ ਹੋਏ ਦੁੱਧ ਦਾ ਸੈਂਪਲ ਨਾ ਲੈਣ 'ਤੇ ਆਪਸ ਵਿੱਚ ਬਹਿਸਬਾਜ਼ੀ ਹੋਣੀ ਸ਼ੁਰੂ ਹੋ ਗਈ। 
                                                                                                                                       ਜ਼ਿਲ•ਾ ਸਿਹਤ ਅਫਸਰ ਦਾ ਆਖਣਾ ਸੀ ਕਿ ਉਹਨਾਂ ਦੁਆਰਾ ਤਾਂ ਉਹੀ ਦੁੱਧ ਦਾ ਸੈਂਪਲ ਲਿਆ ਜਾਣ ਦਾ ਕਾਨੂੰਨ ਹੈ ਜਿਹੜਾ ਇੱਥੇ ਦੁੱਧ ਸੈਂਟਰ ਅੰਦਰ ਵਿਕ ਰਿਹਾ ਹੈ। ਇਸ ਲਈ ਸੈਂਟਰ ਅੰਦਰ ਪਏ ਦੁੱਧ ਦਾ ਹੀ ਸੈਂਪਲ ਭਰਿਆ ਜਾਵੇਗਾ। ਇਸ ਦੁੱਧ ਦਾ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਭੇਜਿਆ ਜਾਵੇਗਾ। ਦੇਰੀ ਨਾਲ ਆਉਣ ਦੇ ਮਾਮਲੇ ਵਿੱਚ ਉਹਨਾਂ ਕਿਹਾ ਕਿ ਐਤਵਾਰ ਹੋਣ ਕਰਕੇ ਅੱਜ ਅਚਾਨਕ ਟੀਮ ਇਕੱਠੀ ਕਰਨ ਵਿੱਚ ਉਹਨਾਂ ਮੁਸ਼ਕਿਲ ਆਈ ਅਤੇ ਟੀਮ ਦੇ ਪੂਰੇ ਹੋਣ ਬਾਅਦ ਹੀ ਇੱਥੇ ਪੁੱਜੇ।                                                                                                                                         ਇੰਸਪੈਕਟਰ ਦਾ ਪੱਖ
     ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦਾ ਆਖਣਾ ਸੀ ਕਿ ਇਸ ਮਾਮਲੇ ਵਿੱਚ ਉਹ ਮਿਲਕ ਸੈਂਟਰ ਵਿੱਚ ਪੁੱਜ ਗਏ ਸਨ। ਖਪਤਕਾਰ ਦੇ ਦੁੱਧ ਦਾ ਸੈਂਪਲ ਇਸ ਲਈ ਨਹੀਂ ਲਿਆ ਜਾ ਰਿਹਾ ਸੀ ਕਿਉਂਕਿ ਇਸ ਦੁੱਧ ਨੂੰ ਮਿਲਕ ਸੈਂਟਰ ਤੋਂ ਹੀ ਖਰੀਦੇ ਜਾਣ ਦੇ ਮਾਮਲੇ ਵਿੱਚ ਕੋਰਟ ਅੱਗੇ ਸਬੂਤ ਦਿਖਾਉਣ ਵਿੱਚ ਉਹਨਾਂ ਮੁਸ਼ਕਿਲ ਆਉਂਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੇ ਮਿਲਕ ਸੈਂਟਰ ਅਤੇ ਖਪਤਕਾਰ ਦੇ ਦੁੱਧ ਦੇ ਸੈਂਪਲ ਲੈ ਲਏ ਹਨ।  

Saturday, September 6, 2014

ਬਠਿੰਡਾ ਵਿੱਚ ਬਰਸਾਤ ਨਾਲ ਹੋਇਆ ਚਾਰੇ ਪਾਸੇ ਜਲ ਥਲ

   
                   ਵੀਆਈਪੀ ਇਲਾਕਾ ਵੀ ਡੁੱਬਿਆ ਪਾਣੀ ਵਿੱਚ  
   
     ਬਠਿੰਡਾ ਵਿੱਚ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਨਾਲ ਜਿੱਥੇ ਸਾਰਾ ਸ਼ਹਿਰ ਹੀ ਜਲਥਲ ਹੋ ਗਿਆ ਹੈ, ਉਥੇ ਹੀ ਇਸ ਬਰਸਾਤ ਦੀ ਮਾਰ ਵਿੱਚ ਵੀਆਈਪੀ ਇਲਾਕਾ ਵੀ ਆ ਗਿਆ ਹੈ। ਆਈਜੀ, ਐਸਐਸਪੀ, ਡੀਸੀ, ਸੀਨੀਅਰ ਡਿਪਟੀ ਮੇਅਰ ਦੀ ਰਿਹਾਇਸ਼ ਨਜ਼ਦੀਕ ਕਈ ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਇਸ ਦੇ ਬਿਨ੍ਹਾਂ ਸ਼ਹਿਰ ਵਿੱਚ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਆਪਣੇ ਰੋਜ਼ਮਰ੍ਹਾਂ ਦੇ ਕੰਮਾਂ ਲਈ ਲੋਕਾਂ ਨੂੰ ਜਾਣਾ ਔਖਾ ਹੋ ਗਿਆ ਹੈ।  
                                                       ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਸ਼ਹਿਰ ਵਿੱਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋ ਗਈ ਹੈ, ਜਦੋਂਕਿ ਦੂਜੇ ਪਾਸੇ ਨਗਰ ਨਿਗਮ ਦੁਆਰਾ ਕੀਤੇ ਗਏ ਪ੍ਰਬੰਧਾਂ ਦੇ ਦਾਅਵਿਆਂ ਦੀ ਇਸ ਮੀਂਹ ਨੇ ਪੋਲ੍ਹ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਜਿੱਥੇ ਕਈ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ, ਉਥੇ ਹੀ ਸੀਵਰੇਜ ਦੇ ਚੱਲ ਰਹੇ ਕੰਮਾਂ ਅਤੇ ਸੀਵਰੇਜ ਪੈਣ ਦੇ ਬਾਅਦ ਨਾ ਬਨਣ ਵਾਲੀਆਂ ਸੜਕਾਂ ਦੇ ਆਸ ਪਾਸ ਦੇ ਲੋਕਾਂ ਨੂੰ ਆਪਣੇ ਕੰਮ ਧੰਦਿਆਂ ਲਈ ਜਾਣ ਵੇਲੇ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।                                                                                                                   ਇਹ ਦਿੱਕਤਾਂ ਤੋਂ ਡਰਦੇ ਹੋਏ ਕਈ ਲੋਕ ਤਾਂ ਆਪਣੇ ਕੰਮਾਂ ਨੂੰ ਅਗਲੇ ਦਿਨਾਂ 'ਤੇ ਪਾਉਣ ਲਈ ਮਜ਼ਬੂਰ ਹੋ ਗਏ ਹਨ। ਇਸ ਦੇ ਇਲਾਵਾ ਖੁਲ੍ਹੇ ਆਸਮਾਨ ਹੇਠਾਂ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਦੀਆਂ ਝੁੱਗੀਆਂ ਅੱਗੇ ਖੜ੍ਹੇ ਪਾਣੀ ਕਾਰਣ ਹੋਰ ਵੀ ਜ਼ਿਆਦਾ ਉਹਨਾਂ ਲਈ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਪਿਛਲੇ 48 ਘੰਟਿਆਂ ਦੌਰਾਨ ਸ਼ਹਿਰ ਵਿੱਚ 112 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਅਤੇ ਲਗਾਤਾਰ ਹੋਰ ਬਰਸਾਤ 8 ਸਤੰਬਰ ਤੱਕ ਹੋਣ ਦੀ ਸੰਭਾਵਨਾ ਹੈ। 7 ਅਤੇ 8 ਅਗਸਤ ਨੂੰ ਪੈ ਰਹੇ ਮੀਂਹ ਦੀ ਰਫਤਾਰ ਕੁੱਝ ਘੱਟਣ ਦੇ ਅਸਾਰ ਜਰੂਰ ਹਨ। 
  
   ਇਸ ਦੇ ਨਾਲ ਹੀ ਜਿੱਥੇ ਪਿਛਲੇ ਹਫਤੇ ਤੱਕ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਚੱਲ ਰਿਹਾ ਸੀ, ਉਥੇ ਹੀ ਹੁਣ ਘੱਟ ਕੇ ਵੱਧ ਤੋਂ ਵੱਧ ਤਾਪਮਾਨ 27.4 ਅਤੇ ਘੱਟ ਤੋਂ ਘੱਟ ਤਾਪਮਾਨ 24.6 ਰਹਿ ਗਿਆ ਹੈ। ਇਸ ਬਰਸਾਤ ਦੇ ਨਾਲ ਹੀ ਤਾਪਮਾਨ ਹੇਠਾਂ ਚਲਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਰੁੱਕ ਰੁੱਕ ਕੇ ਬਰਸਾਤ ਹੋ ਰਹੀ ਹੈ ਅਤੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਰਿਹਾ ਹੈ।
    ਐਸਐਸਪੀ, ਡੀਸੀ ਦੀ ਰਿਹਾਇਸ਼ ਨਜ਼ਦੀਕ, ਮਹਿਲਾ ਥਾਣਾ ਦੇ ਅੱਗੇ, ਮਾਲ ਰੋਡ, ਟੀਚਰਜ਼ ਹੋਮ ਰੋਡ, ਪਾਵਰ ਹਾਊਸ ਰੋਡ, ਸਰਾਭਾ ਨਗਰ, ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਦੇ ਘਰ ਨਜ਼ਦੀਕ ਦੇ ਇਲਾਵਾ ਪਰਸ ਰਾਮ ਨਗਰ ਪ੍ਰਤਾਪ ਨਗਰ ਵਿੱਚ ਕਈ ਕਈ ਫੁੱਟ ਪਾਣੀ ਖੜ੍ਹ ਗਿਆ, ਜਦੋਂਕਿ ਸੰਗੂਆਣਾ ਬਸਤੀ, ਨਰੂਆਣਾ ਬਸਤੀ, ਲਾਲ ਸਿੰਘ ਬਸਤੀ ਆਦਿ ਵਿੱਚ ਸੀਵਰੇਜ ਦੇ ਚੱਲ ਰਹੇ ਕੰਮਾਂ ਕਾਰਣ ਸੜਕਾਂ ਨਾ ਬਣੇ ਹੋਣ ਕਾਰਣ ਅਤੇ ਖੱਡਿਆਂ ਵਿੱਚ ਜਮ੍ਹਾਂ ਹੋਏ ਪਾਣੀ ਕਾਰਣ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਪਾਣੀ ਨਾਲ ਆ ਰਹੀਆਂ ਦਿੱਕਤਾਂ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ। 

     ਇੱਕ ਪਾਸੇ ਆਮ ਲੋਕ ਕਈ ਕਈ ਫੁੱਟ ਖੜ੍ਹੇ ਪਾਣੀ ਦੀਆਂ ਦਿੱਕਤਾਂ ਨਾਲ ਦੋ ਚਾਰ ਹੁੰਦੇ ਰਹੇ, ਉਥੇ ਹੀ ਮਹਿਲਾ ਥਾਣਾ ਵਿੱਚ ਪਤੀ, ਪਤਨੀ ਦੇ ਚੱਲ ਰਹੇ ਝਗੜਿਆਂ ਦੇ ਮਾਮਲਿਆਂ ਦਾ ਪਿਆ ਸਮਾਨ ਵੀ ਥਾਣੇ ਵਿੱਚ ਖੁਲ੍ਹੇ ਆਸਮਾਨ ਹੇਠਾਂ ਮੀਂਹ ਵਿੱਚ ਗਿਲਾ ਹੁੰਦਾ ਰਿਹਾ। ਮਹਿਲਾ ਥਾਣਾ ਦੇ ਸਾਹਮਣੇ ਜਮ੍ਹਾਂ ਹੋਏ ਪਾਣੀ ਕਾਰਣ ਅੱਜ ਥਾਣੇ ਵਿੱਚ ਆਮ ਲੋਕਾਂ ਨੂੰ ਪੁੱਜਣਾ ਵੀ ਮੁਸ਼ਕਿਲ ਹੋ ਗਿਆ।
 ਦੂਜੇ ਪਾਸੇ ਸਕੂਲਾਂ ਵਿੱਚ ਮਨਾਏ ਜਾ ਰਹੇ ਅਧਿਆਪਕ ਦਿਵਸ ਦੌਰਾਨ ਵੀ ਬੱਚਿਆਂ ਦੀ ਇਸ ਮੀਂਹ ਪੈਣ ਦੇ ਕਾਰਣ ਗਿਣਤੀ ਘੱਟ ਦਿਖੀ ਅਤੇ ਮੀਂਹ ਕਾਰਣ ਕਈ ਬੱਚੇ ਸਕੂਲ ਨਾ ਪੁੱਜੇ। ਜੋ ਬੱਚੇ ਸਕੂਲਾਂ ਵਿੱਚ ਗਏ ਉਹ ਵੀ ਮੀਂਹ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਜੱਦੋ ਜਹਿਦ ਕਰਦੇ ਹੋਏ ਸਕੂਲ ਪੁੱਜੇ। 


     ਨਗਰ ਨਿਗਮ ਦੇ ਕਮਿਸ਼ਨਰ ਦਲਵਿੰਦਰ ਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਨਗਰ ਨਿਗਮ ਮੁਲਾਜ਼ਮ ਮੀਂਹ ਦੇ ਸ਼ੁਰੂ ਹੋਣ ਉਪਰੰਤ ਹੀ ਪਾਣੀ ਦੀ ਸ਼ਹਿਰ ਵਿੱਚੋਂ ਨਿਕਾਸੀ ਕਰਨ ਦੇ ਕੰਮਾਂ ਵਿੱਚ ਲੱਗ ਜਾਂਦੇ ਹਨ ਅਤੇ ਲਗਾਤਾਰ ਸ਼ਹਿਰਾਂ ਵਿੱਚ ਪਪਿੰਗ ਰਾਹੀਂ ਨਿਕਾਸੀ ਕਰਨ ਵਿੱਚ ਜੁੱਟੇ ਹੋਏ ਹਨ।                                                                                                                  ਬਰਸਾਤ ਲਗਾਤਾਰ ਹੋਣ ਦੇ ਕਾਰਣ ਅਜਿਹਾ ਹੋ ਰਿਹਾ ਹੈ ਅਤੇ ਜਦ ਹੀ ਇਹ ਬਰਸਾਤ ਰੁੱਕਦੀ ਹੈ ਤਾਂ ਉਸ ਦੇ ਕੁੱਝ ਸਮੇਂ ਤੱਕ ਹੀ ਸਾਰਾ ਪਾਣੀ ਨਿਕਲ ਜਾਵੇਗਾ। ਪਾਣੀ ਦੀ ਨਿਕਾਸੀ ਲਈ ਲਗਾਤਾਰ ਕੋਸ਼ਿਸਾਂ ਚੱਲ ਰਹੀਆਂ ਹਨ।

ਸਕੂਲ ਮੈਨੇਜਮੈਂਟ ਕਮੇਟੀ ਤੇ ਸਕੂਲ ਸਟਾਫ ਦਾ ਵਿਵਾਦ ਭਖਿਆ

       ਕਮੇਟੀ ਅਹੁਦੇਦਾਰਾਂ ਨੇ ਪ੍ਰਿੰਸੀਪਲ ਨੂੰ ਕੀਤਾ ਬਰਖਾਸਤ                                                                                                                                                                             ਕਮਲਾ ਨਹਿਰੂ ਕਲੋਨੀ ਦੇ ਗੁਰੂ ਨਾਨਕ ਦੇਵ ਪਬਲਿਕ ਸੈਕੰਡਰੀ ਸਕੂਲ ਦੀ ਬਣੀ ਨਵੀਂ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਵਿੱਚ ਅੱਜ ਆਪਸੀ ਤਣਾਤਣੀ ਦੇ ਕਾਰਣ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਉਥੇ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਿੱਥੇ ਮਾਪੇ ਆਪਣੇ ਬੱÎਚਿਆਂ ਦੀ ਪੜ੍ਹਾਈ ਨੂੰ ਲੈ ਕੇ ਫਿਕਰਮੰਦ ਹੋਏ, ਉਥੇ ਹੀ ਸਕੂਲ ਦੀ ਪ੍ਰਿੰਸੀਪਲ ਸਮੇਤ ਸਟਾਫ ਦੇ ਇਲਾਵਾ ਬੱਚਿਆਂ ਨੇ ਨਵੀਂ ਮੈਨੇਜਮੈਂਟ ਕਮੇਟੀ ਦੁਆਰਾ ਅਪਣਾਏ ਅੜੀਅਲ ਰਵੱਈਏ ਦੇ ਖਿਲਾਫ ਮੌਰਚਾ ਖੋਲ੍ਹੀ ਰੱਖਿਆ।

         ਸਕੂਲ ਸਟਾਫ ਅਤੇ ਬੱਚਿਆਂ ਨੇ ਜਿੱਥੇ ਅੱਜ ਉਪਰੋਕਤ ਨਵੀਂ ਬਣੀ ਸਕੂਲ ਮੈਨੇਜਮੈਂਟ ਕਮੇਟੀ 'ਤੇ ਮਨਮਾਨੀਆਂ ਕਰਨ ਦੇ ਦੋਸ਼ ਲਗਾਏ, ਉਥੇ ਹੀ ਕਮੇਟੀ ਅਹੁਦੇਦਾਰ ਸਕੂਲ ਸਟਾਫ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬੱਚਿਆਂ ਦੁਆਰਾ ਲਗਾਏ ਦੋਸ਼ਾਂ ਨੂੰ ਨਕਾਰਦੇ ਰਹੇ। ਸਕੂਲ ਦੀ ਪ੍ਰਿੰਸੀਪਲ ਸਰਬਜੀਤ ਕੌਰ ਸਰਾਂ ਅਤੇ ਹੋਰ ਅਧਿਆਪਕਾਵਾਂ ਨੇ ਕੁੱਝ ਮਹੀਨੇ ਪਹਿਲਾਂ ਚੋਣ ਉਪਰੰਤ ਬਣੀ ਨਵੀਂ ਕਮੇਟੀ ਦੇ ਅਹੁਦੇਦਾਰਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਮੇਟੀ ਦੇ ਅਹੁਦੇਦਾਰਾਂ ਦੁਆਰਾ ਆਪਣੀ ਮਨਮਰਜ਼ੀ ਕਰਕੇ ਅਧਿਆਪਕਾਵਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਤਣਾਅ ਭਰੇ ਮਾਹੌਲ ਕਾਰਣ ਸਕੂਲ ਦਾ ਵਾਤਾਵਰਣ ਵੀ ਖਰਾਬ ਹੋ ਰਿਹਾ ਹੈ। 
                                                                                                                                      ਅਧਿਆਪਕ ਵੀਰਪਾਲ ਕੌਰ ਨੇ ਦੋਸ਼ ਲਗਾਇਆ ਕਿ ਜਦ ਕਮੇਟੀ ਦੇ ਅਹੁਦੇਦਾਰਾਂ ਦੁਆਰਾ ਉਹਨਾਂ ਦੀ ਪ੍ਰਿੰਸੀਪਲ ਸਰਬਜੀਤ ਕੌਰ  ਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਉਹ ਅਚਾਨਕ ਅੰਦਰ ਗਈ ਤਾਂ ਉਪਰੋਕਤ ਪ੍ਰਿੰਸੀਪਲ ਤਣਾਅ ਨਾਲ ਭਰੀ ਹੋਈ ਸੀ। ਇਸ ਲਈ ਉਸ ਨੇ ਉਹਨਾਂ ਨੂੰ ਉਸ ਨੇ ਪਾਣੀ ਪਿਲਾਇਆ ਤਾਂ ਉਸ ਨੂੰ ਸਸਪੈਂਡ ਕਰਨ ਦੇ ਪੱਤਰ ਕੱਢ ਦਿੱਤੇ ਗਏ। ਇਸ ਦੇ ਬਾਰੇ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕ ਦੁਆਰਾ ਜੇਕਰ ਉਸ ਨੂੰ ਪਾਣੀ ਪਿਲਾਇਆ ਗਿਆ ਤਾਂ ਕਮੇਟੀ ਦੁਆਰਾ ਉਸ ਨੂੰ ਸਸਪੈਂਡ ਕੀਤੇ ਜਾਣ ਵਾਲੀ ਕੀ ਗੱਲ ਹੈ। ਜਦੋਂਕਿ ਕਮੇਟੀ ਅਹੁਦੇਦਾਰਾਂ ਦਾ ਇਸ ਸਬੰਧੀ ਆਖਣਾ ਹੈ ਕਿ ਉਪਰੋਕਤ ਅਧਿਆਪਕ ਨੇ ਅਹੁਦੇਦਾਰਾਂ ਨਾਲ ਮਾੜਾ ਵਰਤਾਉ ਕੀਤਾ ਤਾਂ ਹੀ ਅਜਿਹਾ ਕਦਮ ਚੁੱਕਣਾ ਪਿਆ।                                                                                                                     
    ਪ੍ਰਿੰਸੀਪਲ ਸਰਾਂ ਨੇ ਕਿਹਾ ਕਿ ਉਹਨਾਂ ਦੀ ਤਨਖਾਹ 38 ਹਜ਼ਾਰ ਤੋਂ ਘਟਾ ਕੇ ਕਮੇਟੀ ਦੁਆਰਾ 30 ਹਜ਼ਾਰ ਕਰ ਦਿੱਤੀ ਗਈ ਹੈ, ਜਦੋਂਕਿ ਹੋਰ ਅਧਿਆਪਕਾਵਾਂ ਨੇ ਵੀ ਤਨਖਾਹ ਅਕਾਊਂਟ ਵਿੱਚ ਪੂਰੀ ਪਾਏ ਜਾਣ ਬਾਅਦ ਉਸ ਦਾ ਕੁੱਝ ਹਿੱਸਾ ਵਾਪਸ ਸਕੂਲ ਕਮੇਟੀ ਨੂੰ ਦੇਣਾ ਪੈਂਦਾ ਹੈ। ਅਧਿਆਪਕਾਵਾਂ ਨੇ ਕਿਹਾ ਕਿ ਸਕੂਲ ਵਿੱਚ ਪਾਣੀ 10 ਵਜੇ ਤੋਂ ਬਾਅਦ ਹੀ ਖਤਮ ਹੋ ਜਾਂਦਾ ਹੈ ਅਤੇ ਇਸ ਦਾ ਬੰਦੋਬਸਤ ਕਰਨ ਵੱਲ ਕਮੇਟੀ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕੁੱਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਪਬਲਿਕ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਦੀ ਪ੍ਰਿੰਸੀਪਲ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਕਮੇਟੀ ਦੇ ਅੜੀਅਲ ਰਵੱਈਏ ਤੋਂ ਤੰਗ ਆ ਕੇ ਅਸਤੀਫਾ ਦਿੱਤਾ ਸੀ।                                                                                                                                                                                                                                                          ਉਹਨਾਂ ਕਿਹਾ ਕਿ ਮਾੜੇ ਵਰਤਾਉ ਦੇ ਕਾਰਣ ਹੀ ਉਹਨਾਂ ਨੂੰ ਵੀ ਇਹ ਅਸਤੀਫਾ ਦੇਣਾ ਪਿਆ ਅਤੇ ਅਹੁਦੇਦਾਰਾਂ ਦੁਆਰਾ ਮਨਮਾਨੀਆਂ ਕੀਤੀਆਂ ਜਾਣੀਆਂ ਬਰਦਾਸ਼ ਨਹੀਂ ਹੋਈਆਂ। ਇਸ ਲਈ ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਪੱਤਰ ਵੀ ਲਿਖਿਆ ਹੈ। ਅਧਿਆਪਕਾਵਾਂ ਨੇ ਕਿਹਾ ਕਿ ਸਟਾਫ 'ਤੇ ਕਮੇਟੀ ਦੁਆਰਾ ਇਤਰਾਜ ਕਰਕੇ ਅਤੇ ਮਨਮਾਨੀ ਨਾਲ ਤੰਗ ਕਰਕੇ ਸਟਾਫ ਬਦਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। 
                                                                                                                                      ਪ੍ਰਿੰਸੀਪਲ ਸਰਾਂ ਨੇ ਕਿਹਾ ਕਿ ਉਹਨਾਂ ਦੇ ਇੱਥੇ ਕਮਲਾ ਨਹਿਰ ਵਿੱਚ ਚੱਲ ਰਹੇ ਸਕੂਲ ਦੀ ਪ੍ਰਤੀਕ੍ਰਿਆ ਬੱਚਿਆਂ, ਗੁਆਂਢ ਦੇ ਲੋਕ ਦੇ ਸਕਦੇ ਹਨ ਕਿਉਂਕਿ ਉਹ ਸਕੂਲ ਸਟਾਫ ਅਤੇ ਹੋ ਰਹੀ ਪੜ੍ਹਾਈ ਬਾਰੇ ਭਲੀਭਾਂਤ ਜਾਣਦੇ ਹਨ। ਉਹਨਾਂ ਕਿਹਾ ਕਿ ਉਹ ਅਧਿਆਪਕ ਵੀਰਪਾਲ ਕੌਰ ਦੇ ਪੱਖ ਵਿੱਚ ਖੜ੍ਹੇ ਹਨ ਅਤੇ ਉਹ ਕਿਸੇ ਵੀ ਹਾਲਤ ਵਿਚ ਉਸ ਨੂੰ ਸਸਪੈਂਡ ਨਹੀਂ ਹੋਣ ਦੇਣਗੇ। ਅਧਿਆਪਕ ਅਤੇ ਬੱਚਿਆਂ ਨੇ ਕਿਹਾ ਕਿ ਸਸਪੈਂਡ ਹੋਈ ਅਧਿਆਪਕਾ ਦੀ ਬਹਾਲੀ ਲਈ ਉਹ ਸੰਘਰਸ਼ ਕਰਨਗੇ। 
 ਇਸ ਮਾਮਲੇ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਨੇ ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਬੱਚਿਆਂ ਦੁਆਰਾ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਹਿਲਾਂ ਉਪਰੋਕਤ ਪ੍ਰਿੰਸੀਪਲ ਅਤੇ ਕੁੱਝ ਅਧਿਆਪਕਾਵਾਂ ਦੁਆਰਾ ਆਪਣੀ ਮਨਮਾਨੀ ਕੀਤੀ ਜਾ ਰਹੀ ਸੀ ਪਰ ਨਵੀਂ ਕਮੇਟੀ ਚੁਣੇ ਜਾਣ ਬਾਅਦ ਕੰਮ ਪਾਰਦਰਸ਼ੀ ਕੀਤੇ ਜਾਣ ਲਈ ਸਖਤੀ ਵਰਤੀ ਜਾਣ 'ਤੇ ਇਹ ਰੋਲਾ ਪਾਇਆ ਜਾ ਰਿਹਾ ਹੈ।                                                                                                                                                                                               ਉਹਨਾਂ ਕਿਹਾ ਕਿ ਸਕੂਲ ਦੇ ਬਿਨ੍ਹਾਂ ਮਤੇ ਪਾਏ ਪ੍ਰਿੰਸੀਪਲ ਅਤੇ ਕੁੱਝ ਅਧਿਆਪਕਾਵਾਂ ਦੁਆਰਾ ਤਨਖਾਹਾਂ ਵਧਾਈਆਂ ਗਈਆਂ ਸਨ ਪਰ ਨਵੀਂ ਚੁਣੀ ਕਮੇਟੀ ਨੇ ਬਿਨ੍ਹਾਂ ਮਤੇ ਪਾਏ ਵਧਾਈ ਤਨਖਾਹ ਨੂੰ ਘਟਾ ਕੇ ਪਹਿਲਾਂ ਵਾਲੀ ਤਨਖਾਹ ਕਰ ਦਿੱਤੀ ਗਈ। ਇਸ ਲਈ ਇਹਨਾਂ ਦੁਆਰਾ ਦੋਸ਼ ਲਗਾਏ ਜਾ ਰਹੇ ਹਨ ਪਰ ਇਸ ਸਾਰੇ ਮਾਮਲੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਮਾਮਲਾ ਭਖਣ ਬਾਅਦ ਥਾਣਾ ਕੈਂਟ ਪੁਲੀਸ ਅਤੇ ਪੀਸੀਆਰ ਵੀ ਪਹੁੰਚ ਗਈ । ਥਾਣਾ ਕੈਂਟ ਪੁਲੀਸ ਮੌਕੇ 'ਤੇ ਪੁੱਜੀ ਅਤੇ ਥਾਣਾ ਕੈਂਟ ਪੁਲੀਸ ਅਧਿਕਾਰੀ ਦਾ ਆਖਣਾ ਸੀ ਕਿ ਉਹ ਇਹ ਮਾਮਲਾ ਨਿਪਟਾਉਣ ਦੀ ਕੋਸਿਸ਼ ਕਰ ਰਹੇ ਹਨ।

Thursday, September 4, 2014

ਡਰੱਗ ਅਤੇ ਡਰੱਗ ਮਾਫੀਆ ਦੇ ਵਿਰੁੱਧ ਅਸਰਦਾਰ ਅਵਾਜ਼ ਉਠਾਉਣ ਲਈ ਸਾਈਕਲ 'ਤੇ ਨਿਕਲਿਆ ਮੰਗਲ ਸਿੰਘ

    ਨਸ਼ਿਆਂ ਖਿਲਾਫ ਅਵਾਜ਼ ਉਠਾਉਣ ਵਾਲੇ ਪੰਜਾਬ ਦੇ ਸਸ਼ੀ ਕਾਂਤ ਸਾਬਕਾ ਡੀ.ਜੀ.ਪੀ (ਜੇਲ੍ਹ) ਅਤੇ 'ਰੁੱਖਾਂ ਨੂੰ ਸਿਉਂਕ ਖਾ ਗਈ, ਮੁੰਿਡਆਂ ਨੂੰ ਖਾ ਗਈ ਸਮੈਕ। ਪਰਜਾ ਵੀ ਫਿਰੇ ਭੂਤਰੀ, ਸਾਸ਼ਕ ਵੀ ਨਿਕਲੇ ਨਲੈਕ।। ਗੀਤ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਦਾ ਰਹਿਣ ਵਾਲਾ ਮੰਗਲ ਸਿੰਘ ਡਰੱਗ ਅਤੇ ਡਰੱਗ ਮਾਫੀਆ ਖਿਲਾਫ ਅਸਰਦਾਰ ਅਵਾਜ਼ ਉਠਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ 'ਤੇ ਨਿਕਲ ਚੁੱਕਿਆ ਹੈ। 

   ਨਸ਼ਿਆਂ ਵਰਗੀ ਲਾਹਨਤ ਦੇ ਖਿਲਾਫ ਉਸਦੇ ਦਿਲ ਵਿੱਚ ਵਲਵਲੇ ਉਠ ਰਹੇ ਹਨ ਅਤੇ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਸਾਈਕਲ 'ਤੇ ਪੈਂਡਲ ਮਾਰ ਮਾਰ ਸੈਂਕੜੇ ਕਿਲੋਮੀਟਰ ਦੀ ਦੂਰੀ ਤਹਿ ਕਰਦਾ ਹੋਇਆ ਪੈਂਫਲੈਂਟਾਂ ਅਤੇ ਆਪਣੀ ਸਾਦਗੀ ਨਾਲ ਲੋਕਾਂ ਤੱਕ ਪਹੁੰਚ ਕਰਕੇ ਇਸ ਦੇ ਖਿਲਾਫ ਜਾਗਰੂਕ ਕਰਦਾ ਹੋਇਆ ਅੱਜ ਬਠਿੰਡਾ ਪੁੱਜਿਆ।

    55 ਸਾਲਾ ਮੰਗਲ ਸਿੰਘ ਵਾਸੀ ਅੰਮ੍ਰਿਤਸਰ ਦਾ ਆਖਣਾ ਸੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਅੱਜ ਨਸ਼ਿਆਂ ਦੀ ਦਲਦਲ ਵਿੱਚ ਧੱਸ ਕੇ ਸਥਿੱਤੀ ਤਰਸਯੋਗ ਬਣੀ ਹੋਈ ਹੈ। ਨਸ਼ਿਆਂ ਦੇ ਪੱਟੇ ਨੌਜਵਾਨਾਂ ਦੇ ਕਾਰਣ ਹੁਣ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਇਹ ਗੰਭੀਰ ਸਮੱਸਿਆ ਬਣ ਚੁੱਕੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਅਤੇ ਇਸ ਸਮੱਸਿਆ ਨੂੰ ਪੰਜਾਬ ਵਿੱਚੋਂ ਜੜ੍ਹੋਂ ਖਤਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। 

     ਉਹਨਾਂ ਕਿਹਾ ਕਿ ਉਹ ਇੱਕ ਹੋਟਲ ਵਿੱਚ ਅੰਮ੍ਰਿਤਸਰ ਵਿਖੇ ਕੰਮ ਕਰ ਰਿਹਾ ਹੈ। ਨਸ਼ਿਆਂ ਖਿਲਾਫ ਕੁੱਝ ਸਮਾਂ ਪਹਿਲਾਂ ਅਵਾਜ਼ ਉਠਾਉਣ ਵਾਲੇ ਪੰਜਾਬ ਦੇ ਸਸ਼ੀ ਕਾਂਤ ਜੀ ਸਾਬਕਾ ਡੀ.ਜੀ.ਪੀ (ਜੇਲ੍ਹ), ਭਾਈ ਸਾਹਿਬ ਭਾਈ ਅਮਰੀਕ ਜੀ (ਚੰਡੀਗੜ੍ਹ) ਵਾਲੇ ਕਥਾ ਵਾਚਕ ਜੀ ਅਤੇ ਇੱਕ ਗੀਤ 'ਰੁੱਖਾਂ ਨੂੰ ਸਿਉਂਕ ਖਾ ਗਈ, ਮੁੰਿਡਆਂ ਨੂੰ ਖਾ ਗਈ ਸਮੈਕ। ਪਰਜਾ ਵੀ ਫਿਰੇ ਭੂਤਰੀ, ਸਾਸ਼ਕ ਵੀ ਨਿਕਲੇ ਨਲੈਕ।। ਦੇ ਸ਼ਬਦਾਂ ਨੇ ਮੈਨੂੰ ਝੰਜੋੜ ਸੁੱਟਿਆ ਅਤੇ ਹੁਣ ਆਪਣੇ ਹੋਟਲ ਵਿੱਚੋਂ 9 ਦਿਨਾਂ ਦੀ ਛੁੱਟੀ ਲੈ ਕੇ ਸਾਈਕਲ ਉਪਰ ਲੋਕਾਂ ਨੂੰ ਇਸ ਨਸ਼ੇ ਵਰਗੀ ਭੈੜੀ ਬਿਮਾਰੀ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਚੱਲਿਆ ਹਾਂ। 

      ਉਸ ਨੇ ਦੱਸਿਆ ਕਿ ਉਹ ਹੁਣ ਅੰਮ੍ਰਿਤਸਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਲੁਧਿਆਣਾ, ਬਰਨਾਲਾ ਦੇ ਇਲਾਵਾ ਹੁਣ ਬਠਿੰਡਾ ਜ਼ਿਲ੍ਹੇੇ ਵਿੱਚ ਪੁੱਜਿਆ ਹੈ ਅਤੇ ਬਠਿੰਡਾ ਵਿੱਚ ਬੱਸ ਸਟੈਂਡ, ਹਾਜੀਰਤ ਚੌਂਕ ਦੇ ਇਲਾਵਾ ਹੋਰ ਡਰੱਗ ਅਤੇ ਡਰੱਗ ਮਾਫੀਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੈਂਡ ਵੰਡ ਚੁੱਕਿਆ ਹੈ। ਉਸ ਨੇ ਦੱਸਿਆ ਕਿ ਹੁਣ ਉਹ ਰਹਿ ਗਏ ਜ਼ਿਲ੍ਹਿਆਂ ਵੱਲ ਯਾਤਰਾ ਕਰੇਗਾ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸਦਾ ਵੀ ਪੁੱਤਰ ਵੀ ਪੰਜਾਬ ਪੁਲੀਸ ਵਿੱਚ ਹੈ ਅਤੇ ਬਾਡੀ ਬਿਲਡਰ ਦਾ ਗੋਲਡ ਮੈਡਲ ਜੇਤੂ ਹੈ। ਉਸ ਨੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਲੋਕਾਂ ਤੰਦਰੁਸਤ ਰੱਖਣ ਵਾਲੀ ਸਵਾਰੀ ਸਾਈਕਲ ਨਾਲੋਂ ਮੋਹ ਤੋੜ ਲਿਆ ਹੈ ਪਰ ਇਸ ਮੋਹ ਤੋੜਨ ਦੇ ਕਾਰਣ ਲੋਕ ਅਨੇਕਾਂ ਬਿਮਾਰੀਆਂ ਦੀ ਦਲਦਲ ਵਿੱਚ ਫਸਦੇ ਚਲੇ ਜਾ ਰਹੇ ਹਨ। 

       ਸਿਹਤ ਨੂੰ ਤੰਦਰੁਸਤ ਬਨਾਉਣ ਵਿੱਚ ਸਾਈਕਲ ਨੇ ਬਹੁਤ ਵੱਡਾ ਯੋਗਦਾਨ ਹਾਲੇ ਤੱਕ ਪਾਇਆ ਹੈ। ਨਵੇਂ ਸਾਧਨ ਆਉਣ ਕਾਰਣ ਲੋਕ ਇਸ ਤੋਂ ਮੋਹ ਭੰਗ ਕਰ ਰਹੇ ਹਨ ਅਤੇ ਨੌਜਵਾਨ ਹੋਰ ਤੇਜ਼ ਵਹੀਕਲਾਂ ਨੂੰ ਅਪਣਾ ਕੇ ਆਪਣੀ ਸਿਹਤ ਵਿੱਚ ਵਿਗਾੜ ਲਿਆ ਰਹੇ ਹਨ। ਇਸ ਦੇ ਨਾਲ ਹੀ ਨਸ਼ਿਆਂ ਨੇ ਵੀ ਨੌਜਵਾਨਾਂ ਦੀ ਜਵਾਨੀ ਵਿਗਾੜ ਦਿੱਤੀ ਹੈ। ਉਹਨਾਂ ਦੂਰ ਦਾ ਸਫਰ ਕਰਨ ਲਈ ਭਾਵੇਂ ਵਹੀਕਲ ਪਰ ਨੇੜੇ ਤੇੜੇ ਆਪਣੇ ਕੰਮ ਕਰਨ ਲਈ ਸਾਈਕਲ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਨਸ਼ੇ ਕਰਦੇ ਹਨ ਉਹ ਇਸ ਭੈੜੀ ਲਾਹਨਤ ਨੂੰ ਛੱਡਣ ਅਤੇ ਜੋ ਨਹੀਂ ਕਰਦੇ ਉਹ ਨਸ਼ੇ ਕਰਨ ਵਾਲੇ ਆਪਣੇ ਸਾਥੀਆਂ ਨੂੰ ਇਹ ਨਸ਼ੇ ਛੁਡਾਉਣ ਵਿੱਚ ਸਹਿਯੋਗ ਕਰਨ ਅਤੇ ਇਸ ਦੇ ਨਾਲ ਹੀ ਸਾਈਕਲ ਵਰਗੇ ਸਾਧਨ ਨੂੰ ਆਪਣੇ ਜੀਵਣ ਵਿੱਚ ਵਰਤ ਕੇ ਆਪਣੀ ਸਿਹਤ ਵਧੀਆ ਬਨਾਉਣ।

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...