Friday, September 12, 2014

ਪਾਣੀ ਦੀ ਨਿਕਾਸੀ: ਮੰਤਰੀਆਂ ਨੇ ਲਾਰਿਆਂ ਨਾਲ ਹੀ ਸਾਰਿਆ


ਉਪ ਮੁੱਖ ਮੰਤਰੀ ਦੇ ਵਾਅਦੇ ਬਾਅਦ ਵੀ ਸਿਰਕੀ ਬਜ਼ਾਰ ਦੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ
 
   
       ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਸਿਰਕੀ ਬਜ਼ਾਰ ਦੇ ਲੋਕਾਂ ਨੂੰ ਖੜ•ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਕੀਤੇ ਵਾਅਦੇ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਲੰਬੇ ਸਮੇਂ ਬਾਅਦ ਵੀ ਹਾਲੇ ਤੱਕ ਸਿਰਕੀ ਬਜ਼ਾਰ ਤੇ ਗਊਸ਼ਾਲਾ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਤੇ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾਂ ਨੂੰ ਬਰਸਾਤੀ ਮੌਸਮ ਵਿੱਚ ਪਾਣੀ ਦੀ ਨਿਕਾਸੀ ਦੇ ਸੁਚੱਜੇ ਪ੍ਰਬੰਧ ਨਾ ਹੋਣ ਕਾਰਣ ਕਈ ਕਈ ਫੁੱਟ ਖੜ•ਦੇ ਪਾਣੀ ਕਾਰਣ ਜਿੱਥੇ ਜਿਉਣਾ ਦੁੱਭਰ ਹੋਇਆ ਪਿਆ ਹੈ, ਉਥੇ ਹੀ ਨਾ ਤਾਂ ਹਾਲੇ ਤੱਕ ਮੰਤਰੀਆਂ ਦੁਆਰਾ ਕੀਤੇ ਵਾਅਦੇ ਪੂਰੇ ਹੋਏ ਹਨ ਅਤੇ ਨਾ ਹੀ ਨਗਰ ਨਿਗਮ ਦੁਆਰਾ ਪੂਰ•ੀ ਤਰ•ਾਂ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸ ਬਜ਼ਾਰ ਦੇ ਲੋਕ ਆਪਣਾ ਰੌਣਾ ਰੌਂਦੇ ਹੋਏ ਕਦੇ ਤਾਂ ਮੰਤਰੀਆਂ ਨੂੰ ਅਤੇ ਕਦੇ ਨਗਰ ਨਿਗਮ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਉਂਦੇ ਹਨ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਵੀ ਕਰਦੇ ਹਨ। 


   
 ਸਿਰਕੀ ਬਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਗੋਰਾ ਤੇ ਜਨਰਲ ਸੈਕਟਰੀ ਘਨਸ਼ਾਮ ਗਰਗ ਦਾ ਆਖਣਾ ਸੀ ਕਿ ਕਈ ਸਾਲਾਂ ਤੋਂ ਲੋਕਾਂ ਨੂੰ ਇਸ ਕਈ ਕਈ ਫੁੱਟ ਖੜ•ਦੇ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਪਰ ਨਗਰ ਨਿਗਮ ਅਧਿਕਾਰੀਆਂ ਦੁਆਰਾ ਇਸ ਸਮੱਸਿਆ ਨੂੰ ਬੱਸ ਸਿਰਫ ਹੱਲ ਕਰਨ ਦੇ ਵਾਅਦੇ ਹੀ ਕੀਤੇ ਜਾਂਦੇ ਹਨ। ਇਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ।

     ਉਹਨਾਂ ਕਿਹਾ ਕਿ ਜਦ ਵੀ ਬਰਸਾਤਾਂ ਦਾ ਮੌਸਮ ਆਉਂਦਾ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਨੀਵੀਆਂ ਜਗ•ਾ ਵਿੱਚ ਖੜ•ਨ ਵਾਲੇ ਪਾਣੀ ਨਾਲੋਂ ਜ਼ਿਆਦਾ ਪਾਣੀ ਇੱਥੇ ਖੜ•ਦਾ ਹੈ। ਸਿਰਕੀ ਬਜ਼ਾਰ ਵਿੱਚ ਬਿਜਲੀ ਬੋਰਡ ਦੇ ਦਫਤਰ ਆਮ ਲੋਕਾਂ ਨੂੰ ਗੋਡਿਆਂ ਗੋਡਿਆਂ ਤੱਕ ਖੜ•ੇ ਪਾਣੀ ਵਿੱਚੋਂ ਦੀ ਗੁਜ਼ਰ ਕੇ ਪੁੱਜਣਾ ਪੈਂਦਾ ਹੈ, ਜਦੋਂਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਗਊਸ਼ਾਲਾ ਵਿੱਚ ਆਉਣ ਵਾਲੇ ਲੋਕਾਂ ਨੂੰ ਗਊਸ਼ਾਲਾ ਅੱਗੇ ਖੜ•ੇ ਪਾਣੀ ਕਾਰਣ ਸਮੱਸਿਆਵਾਂ ਨਾਲ ਜੱਦੋਜਹਿਦ ਕਰਨੀ ਪੈਂਦੀ ਹੈ। 

    ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਇਲਾਵਾ ਨਗਰ ਨਿਗਮ ਅਧਿਕਾਰੀਆਂ ਨਾਲ ਵੀ ਇਸ ਖੜ•ਦੇ ਪਾਣੀ ਦੀ ਸਮੱਸਿਆ ਦੇ ਸਬੰਧ ਵਿੱਚ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਮੰਤਰੀ ਤੇ ਅਧਿਕਾਰੀ ਅਕਸਰ ਕਰਦੇ ਹਨ ਪਰ ਇਸ ਨੂੰ ਪੂਰਾ ਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਲਾਈਨੋ ਪਾਰ ਇਲਾਕੇ ਵਿੱਚ ਡਿਸਪੋਜਲ ਬਣਾਇਆ ਜਾਣਾ ਸੀ ਪਰ ਉਹ ਹਾਲੇ ਤੱਕ ਪੂਰਾ ਨਹੀਂ ਹੋਇਆ। ਜਿਸ ਕਾਰਣ ਕਈ ਨਗਰਾਂ ਦਾ ਪਾਣੀ ਇੱਥੇ ਹੀ ਇਕੱਠਾ ਹੋ ਜਾਂਦਾ ਹੈ। ਇਸ ਦੇ ਇਲਾਵਾ ਗੰਦੇ ਨਾਲੇ ਦੀ ਸਫਾਈ ਵੀ ਸਹੀ ਢੰਗ ਨਾਲ ਨਾ ਹੋਣ ਕਾਰਣ ਉਹ ਬੈਕ ਮਾਰਨ ਲੱਗਦਾ ਹੈ। ਇਸ ਕਾਰਣ ਪਾਣੀ ਗਊਸ਼ਾਲਾ ਰੋਡ 'ਤੇ ਖੜ•ਾ ਹੋ ਜਾਂਦਾ ਹੈ। 

   ਗਊਸ਼ਾਲਾ ਰੋਡ ਦੇ ਨਜ਼ਦੀਕ ਰਹਿਣ ਵਾਲੇ ਦੇਵਰਾਜ ਸਿੰਘ ਦਾ ਆਖਣਾ ਸੀ ਕਿ ਨਗਰ ਨਿਗਮ ਬਠਿੰਡਾ ਦੁਆਰਾ ਸਿਰਕੀ ਬਜ਼ਾਰ ਵਿੱਚੋਂ ਮੋਟਰਾਂ ਰਾਹੀਂ ਪਾਣੀ ਗੰਦੇ ਨਾਲੇ ਵਿੱਚ ਸੁੱਟਿਆ ਜਾਂਦਾ ਹੈ ਪਰ ਇਸ ਗੰਦੇ ਨਾਲੇ ਦੀ ਕਦੇ ਨਗਰ ਨਿਗਮ ਦੁਆਰਾ ਚੰਗੀ ਤਰ•ਾਂ ਸਫਾਈ ਨਾ ਕੀਤੇ ਜਾਣ ਕਾਰਣ ਸੁੱਟਿਆ ਜਾ ਰਿਹਾ ਪਾਣੀ ਵਾਪਸ ਗਊਸ਼ਾਲਾ ਰੋਡ 'ਤੇ ਆ ਕੇ ਇਕੱਠਾ ਹੋ ਰਿਹਾ ਹੈ। ਨਾਲੇ ਦੀ ਸਫਾਈ ਠੀਕ ਢੰਗ ਨਾਲ ਨਾ ਹੋਣ ਕਾਰਣ ਉਹਨਾਂ ਦੇ ਘਰ ਅੰਦਰ ਲਗਾਤਾਰ ਪੰਜ ਸਾਲਾਂ ਤੋਂ ਪਾਣੀ ਦਾਖਲ ਹੋ ਰਿਹਾ ਹੈ, ਜਦੋਂਕਿ ਬਾਹਰ ਰੋਡ 'ਤੇ ਵੀ ਪਾਣੀ ਭਰ ਜਾਂਦਾ ਹੈ। ਇਸ ਦੇ ਇਲਾਵਾ ਹਲਦੀ, ਮਿਰਚ ਤੇ ਮਸਾਲਾ ਦੀ ਪਿਸਾਈ ਸੈਂਟਰ ਦੇ ਮਾਲਕ ਤੇ ਛੋਲੇ ਭਟੂਰੇ ਦੀ ਦੁਕਾਨ ਚਲਾਉਣ ਵਾਲੇ ਪਹਿਲਵਾਨ ਦਾ ਆਖਣਾ ਸੀ ਕਿ ਨਗਰ ਨਿਗਮ ਮੁਲਾਜ਼ਮ ਇਕ ਪਾਸੇ ਗੰਦੇ ਨਾਲੇ ਵਿੱਚ ਪਾਣੀ ਕੱਢ ਰਹੇ ਹਨ ਤੇ ਦੂਜੇ ਪਾਸੇ ਗਊਸ਼ਾਲਾ ਰੋਡ 'ਤੇ ਵਾਪਸ ਪਾਣੀ ਗੰਦੇ ਨਾਲੇ ਵਿੱਚੋਂ ਆ ਰਿਹਾ ਹੈ। ਨਾਲੇ ਦੀ ਸਫਾਈ ਉਪਰੋਂ ਉਪਰੋਂ ਕੀਤੀ ਜਾਂਦੀ ਹੈ, ਜਿਸ ਦੇ ਕਾਰਣ ਇਹ ਦਿੱਕਤ ਆ ਰਹੀ ਹੈ। 
  
    ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਰਾਜ ਕੁਮਾਰ ਸੂਦ ਦਾ ਆਖਣਾ ਸੀ ਕਿ ਉਹਨਾਂ ਨਗਰ ਨਿਗਮ ਅਧਿਕਾਰੀਆਂ ਨਾਲ ਕਈ ਵਾਰ ਇਸ ਪਾਣੀ ਖੜ•ਨ ਦੇ ਮੁੱਦੇ 'ਤੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੁਆਰਾ ਇਸ ਗੰਦੇ ਨਾਲੇ ਦੀ ਚਾਰ ਕੁ ਮਹੀਨੇ ਪਹਿਲਾਂ ਸਫਾਈ ਵੀ ਕਰਵਾਈ ਗਈ ਸੀ। ਲਾਈਨੋਪਾਰ ਇਲਾਕੇ ਵਿੱਚ ਡਿਸਪੋਜਲ ਬਨਣ ਬਾਅਦ ਪਾਣੀ ਦੀ ਨਿਕਾਸੀ ਦੀ ਆ ਰਹੀ ਸਮੱਸਿਆ ਖਤਮ ਹੋ ਜਾਵੇਗੀ। 
  
    ਇਸ ਮਾਮਲੇ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਬੀ.ਡੀ ਸਿੰਗਲਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅੱਜ ਉਪਰੋਕਤ ਮਸਲੇ ਦੇ ਬਾਰੇ ਵਿੱਚ ਲੋਕ ਉਹਨਾਂ ਕੋਲ ਆਏ ਸਨ ਅਤੇ ਉਹਨਾਂ ਦੁਆਰਾ ਜਲਦ ਹੀ ਇਸ ਮਾਮਲੇ ਵਿੱਚ ਉਪਰੋਕਤ ਗੰਦੇ ਨਾਲੇ ਦੀ ਸਫਾਈ ਕਰਵਾਉਣ ਦਾ ਵਿਸ਼ਵਾਸ ਅੱਜ ਦਿਵਾਇਆ ਗਿਆ ਹੈ। ਇਸ ਗੰਦੇ ਨਾਲੇ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...