Saturday, September 6, 2014

ਸਕੂਲ ਮੈਨੇਜਮੈਂਟ ਕਮੇਟੀ ਤੇ ਸਕੂਲ ਸਟਾਫ ਦਾ ਵਿਵਾਦ ਭਖਿਆ

       ਕਮੇਟੀ ਅਹੁਦੇਦਾਰਾਂ ਨੇ ਪ੍ਰਿੰਸੀਪਲ ਨੂੰ ਕੀਤਾ ਬਰਖਾਸਤ                                                                                                                                                                             ਕਮਲਾ ਨਹਿਰੂ ਕਲੋਨੀ ਦੇ ਗੁਰੂ ਨਾਨਕ ਦੇਵ ਪਬਲਿਕ ਸੈਕੰਡਰੀ ਸਕੂਲ ਦੀ ਬਣੀ ਨਵੀਂ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਵਿੱਚ ਅੱਜ ਆਪਸੀ ਤਣਾਤਣੀ ਦੇ ਕਾਰਣ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਉਥੇ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਿੱਥੇ ਮਾਪੇ ਆਪਣੇ ਬੱÎਚਿਆਂ ਦੀ ਪੜ੍ਹਾਈ ਨੂੰ ਲੈ ਕੇ ਫਿਕਰਮੰਦ ਹੋਏ, ਉਥੇ ਹੀ ਸਕੂਲ ਦੀ ਪ੍ਰਿੰਸੀਪਲ ਸਮੇਤ ਸਟਾਫ ਦੇ ਇਲਾਵਾ ਬੱਚਿਆਂ ਨੇ ਨਵੀਂ ਮੈਨੇਜਮੈਂਟ ਕਮੇਟੀ ਦੁਆਰਾ ਅਪਣਾਏ ਅੜੀਅਲ ਰਵੱਈਏ ਦੇ ਖਿਲਾਫ ਮੌਰਚਾ ਖੋਲ੍ਹੀ ਰੱਖਿਆ।

         ਸਕੂਲ ਸਟਾਫ ਅਤੇ ਬੱਚਿਆਂ ਨੇ ਜਿੱਥੇ ਅੱਜ ਉਪਰੋਕਤ ਨਵੀਂ ਬਣੀ ਸਕੂਲ ਮੈਨੇਜਮੈਂਟ ਕਮੇਟੀ 'ਤੇ ਮਨਮਾਨੀਆਂ ਕਰਨ ਦੇ ਦੋਸ਼ ਲਗਾਏ, ਉਥੇ ਹੀ ਕਮੇਟੀ ਅਹੁਦੇਦਾਰ ਸਕੂਲ ਸਟਾਫ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬੱਚਿਆਂ ਦੁਆਰਾ ਲਗਾਏ ਦੋਸ਼ਾਂ ਨੂੰ ਨਕਾਰਦੇ ਰਹੇ। ਸਕੂਲ ਦੀ ਪ੍ਰਿੰਸੀਪਲ ਸਰਬਜੀਤ ਕੌਰ ਸਰਾਂ ਅਤੇ ਹੋਰ ਅਧਿਆਪਕਾਵਾਂ ਨੇ ਕੁੱਝ ਮਹੀਨੇ ਪਹਿਲਾਂ ਚੋਣ ਉਪਰੰਤ ਬਣੀ ਨਵੀਂ ਕਮੇਟੀ ਦੇ ਅਹੁਦੇਦਾਰਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਮੇਟੀ ਦੇ ਅਹੁਦੇਦਾਰਾਂ ਦੁਆਰਾ ਆਪਣੀ ਮਨਮਰਜ਼ੀ ਕਰਕੇ ਅਧਿਆਪਕਾਵਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਤਣਾਅ ਭਰੇ ਮਾਹੌਲ ਕਾਰਣ ਸਕੂਲ ਦਾ ਵਾਤਾਵਰਣ ਵੀ ਖਰਾਬ ਹੋ ਰਿਹਾ ਹੈ। 
                                                                                                                                      ਅਧਿਆਪਕ ਵੀਰਪਾਲ ਕੌਰ ਨੇ ਦੋਸ਼ ਲਗਾਇਆ ਕਿ ਜਦ ਕਮੇਟੀ ਦੇ ਅਹੁਦੇਦਾਰਾਂ ਦੁਆਰਾ ਉਹਨਾਂ ਦੀ ਪ੍ਰਿੰਸੀਪਲ ਸਰਬਜੀਤ ਕੌਰ  ਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਉਹ ਅਚਾਨਕ ਅੰਦਰ ਗਈ ਤਾਂ ਉਪਰੋਕਤ ਪ੍ਰਿੰਸੀਪਲ ਤਣਾਅ ਨਾਲ ਭਰੀ ਹੋਈ ਸੀ। ਇਸ ਲਈ ਉਸ ਨੇ ਉਹਨਾਂ ਨੂੰ ਉਸ ਨੇ ਪਾਣੀ ਪਿਲਾਇਆ ਤਾਂ ਉਸ ਨੂੰ ਸਸਪੈਂਡ ਕਰਨ ਦੇ ਪੱਤਰ ਕੱਢ ਦਿੱਤੇ ਗਏ। ਇਸ ਦੇ ਬਾਰੇ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕ ਦੁਆਰਾ ਜੇਕਰ ਉਸ ਨੂੰ ਪਾਣੀ ਪਿਲਾਇਆ ਗਿਆ ਤਾਂ ਕਮੇਟੀ ਦੁਆਰਾ ਉਸ ਨੂੰ ਸਸਪੈਂਡ ਕੀਤੇ ਜਾਣ ਵਾਲੀ ਕੀ ਗੱਲ ਹੈ। ਜਦੋਂਕਿ ਕਮੇਟੀ ਅਹੁਦੇਦਾਰਾਂ ਦਾ ਇਸ ਸਬੰਧੀ ਆਖਣਾ ਹੈ ਕਿ ਉਪਰੋਕਤ ਅਧਿਆਪਕ ਨੇ ਅਹੁਦੇਦਾਰਾਂ ਨਾਲ ਮਾੜਾ ਵਰਤਾਉ ਕੀਤਾ ਤਾਂ ਹੀ ਅਜਿਹਾ ਕਦਮ ਚੁੱਕਣਾ ਪਿਆ।                                                                                                                     
    ਪ੍ਰਿੰਸੀਪਲ ਸਰਾਂ ਨੇ ਕਿਹਾ ਕਿ ਉਹਨਾਂ ਦੀ ਤਨਖਾਹ 38 ਹਜ਼ਾਰ ਤੋਂ ਘਟਾ ਕੇ ਕਮੇਟੀ ਦੁਆਰਾ 30 ਹਜ਼ਾਰ ਕਰ ਦਿੱਤੀ ਗਈ ਹੈ, ਜਦੋਂਕਿ ਹੋਰ ਅਧਿਆਪਕਾਵਾਂ ਨੇ ਵੀ ਤਨਖਾਹ ਅਕਾਊਂਟ ਵਿੱਚ ਪੂਰੀ ਪਾਏ ਜਾਣ ਬਾਅਦ ਉਸ ਦਾ ਕੁੱਝ ਹਿੱਸਾ ਵਾਪਸ ਸਕੂਲ ਕਮੇਟੀ ਨੂੰ ਦੇਣਾ ਪੈਂਦਾ ਹੈ। ਅਧਿਆਪਕਾਵਾਂ ਨੇ ਕਿਹਾ ਕਿ ਸਕੂਲ ਵਿੱਚ ਪਾਣੀ 10 ਵਜੇ ਤੋਂ ਬਾਅਦ ਹੀ ਖਤਮ ਹੋ ਜਾਂਦਾ ਹੈ ਅਤੇ ਇਸ ਦਾ ਬੰਦੋਬਸਤ ਕਰਨ ਵੱਲ ਕਮੇਟੀ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕੁੱਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਪਬਲਿਕ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਦੀ ਪ੍ਰਿੰਸੀਪਲ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਕਮੇਟੀ ਦੇ ਅੜੀਅਲ ਰਵੱਈਏ ਤੋਂ ਤੰਗ ਆ ਕੇ ਅਸਤੀਫਾ ਦਿੱਤਾ ਸੀ।                                                                                                                                                                                                                                                          ਉਹਨਾਂ ਕਿਹਾ ਕਿ ਮਾੜੇ ਵਰਤਾਉ ਦੇ ਕਾਰਣ ਹੀ ਉਹਨਾਂ ਨੂੰ ਵੀ ਇਹ ਅਸਤੀਫਾ ਦੇਣਾ ਪਿਆ ਅਤੇ ਅਹੁਦੇਦਾਰਾਂ ਦੁਆਰਾ ਮਨਮਾਨੀਆਂ ਕੀਤੀਆਂ ਜਾਣੀਆਂ ਬਰਦਾਸ਼ ਨਹੀਂ ਹੋਈਆਂ। ਇਸ ਲਈ ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਪੱਤਰ ਵੀ ਲਿਖਿਆ ਹੈ। ਅਧਿਆਪਕਾਵਾਂ ਨੇ ਕਿਹਾ ਕਿ ਸਟਾਫ 'ਤੇ ਕਮੇਟੀ ਦੁਆਰਾ ਇਤਰਾਜ ਕਰਕੇ ਅਤੇ ਮਨਮਾਨੀ ਨਾਲ ਤੰਗ ਕਰਕੇ ਸਟਾਫ ਬਦਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। 
                                                                                                                                      ਪ੍ਰਿੰਸੀਪਲ ਸਰਾਂ ਨੇ ਕਿਹਾ ਕਿ ਉਹਨਾਂ ਦੇ ਇੱਥੇ ਕਮਲਾ ਨਹਿਰ ਵਿੱਚ ਚੱਲ ਰਹੇ ਸਕੂਲ ਦੀ ਪ੍ਰਤੀਕ੍ਰਿਆ ਬੱਚਿਆਂ, ਗੁਆਂਢ ਦੇ ਲੋਕ ਦੇ ਸਕਦੇ ਹਨ ਕਿਉਂਕਿ ਉਹ ਸਕੂਲ ਸਟਾਫ ਅਤੇ ਹੋ ਰਹੀ ਪੜ੍ਹਾਈ ਬਾਰੇ ਭਲੀਭਾਂਤ ਜਾਣਦੇ ਹਨ। ਉਹਨਾਂ ਕਿਹਾ ਕਿ ਉਹ ਅਧਿਆਪਕ ਵੀਰਪਾਲ ਕੌਰ ਦੇ ਪੱਖ ਵਿੱਚ ਖੜ੍ਹੇ ਹਨ ਅਤੇ ਉਹ ਕਿਸੇ ਵੀ ਹਾਲਤ ਵਿਚ ਉਸ ਨੂੰ ਸਸਪੈਂਡ ਨਹੀਂ ਹੋਣ ਦੇਣਗੇ। ਅਧਿਆਪਕ ਅਤੇ ਬੱਚਿਆਂ ਨੇ ਕਿਹਾ ਕਿ ਸਸਪੈਂਡ ਹੋਈ ਅਧਿਆਪਕਾ ਦੀ ਬਹਾਲੀ ਲਈ ਉਹ ਸੰਘਰਸ਼ ਕਰਨਗੇ। 
 ਇਸ ਮਾਮਲੇ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਨੇ ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਬੱਚਿਆਂ ਦੁਆਰਾ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਹਿਲਾਂ ਉਪਰੋਕਤ ਪ੍ਰਿੰਸੀਪਲ ਅਤੇ ਕੁੱਝ ਅਧਿਆਪਕਾਵਾਂ ਦੁਆਰਾ ਆਪਣੀ ਮਨਮਾਨੀ ਕੀਤੀ ਜਾ ਰਹੀ ਸੀ ਪਰ ਨਵੀਂ ਕਮੇਟੀ ਚੁਣੇ ਜਾਣ ਬਾਅਦ ਕੰਮ ਪਾਰਦਰਸ਼ੀ ਕੀਤੇ ਜਾਣ ਲਈ ਸਖਤੀ ਵਰਤੀ ਜਾਣ 'ਤੇ ਇਹ ਰੋਲਾ ਪਾਇਆ ਜਾ ਰਿਹਾ ਹੈ।                                                                                                                                                                                               ਉਹਨਾਂ ਕਿਹਾ ਕਿ ਸਕੂਲ ਦੇ ਬਿਨ੍ਹਾਂ ਮਤੇ ਪਾਏ ਪ੍ਰਿੰਸੀਪਲ ਅਤੇ ਕੁੱਝ ਅਧਿਆਪਕਾਵਾਂ ਦੁਆਰਾ ਤਨਖਾਹਾਂ ਵਧਾਈਆਂ ਗਈਆਂ ਸਨ ਪਰ ਨਵੀਂ ਚੁਣੀ ਕਮੇਟੀ ਨੇ ਬਿਨ੍ਹਾਂ ਮਤੇ ਪਾਏ ਵਧਾਈ ਤਨਖਾਹ ਨੂੰ ਘਟਾ ਕੇ ਪਹਿਲਾਂ ਵਾਲੀ ਤਨਖਾਹ ਕਰ ਦਿੱਤੀ ਗਈ। ਇਸ ਲਈ ਇਹਨਾਂ ਦੁਆਰਾ ਦੋਸ਼ ਲਗਾਏ ਜਾ ਰਹੇ ਹਨ ਪਰ ਇਸ ਸਾਰੇ ਮਾਮਲੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਮਾਮਲਾ ਭਖਣ ਬਾਅਦ ਥਾਣਾ ਕੈਂਟ ਪੁਲੀਸ ਅਤੇ ਪੀਸੀਆਰ ਵੀ ਪਹੁੰਚ ਗਈ । ਥਾਣਾ ਕੈਂਟ ਪੁਲੀਸ ਮੌਕੇ 'ਤੇ ਪੁੱਜੀ ਅਤੇ ਥਾਣਾ ਕੈਂਟ ਪੁਲੀਸ ਅਧਿਕਾਰੀ ਦਾ ਆਖਣਾ ਸੀ ਕਿ ਉਹ ਇਹ ਮਾਮਲਾ ਨਿਪਟਾਉਣ ਦੀ ਕੋਸਿਸ਼ ਕਰ ਰਹੇ ਹਨ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...