Monday, August 25, 2014

ਕੇਂਦਰੀ ਮੰਤਰੀ ਤੇ ਐਮ.ਪੀ ਬੀਬੀ ਬਾਦਲ ਦੇ ਹਲਕੇ ਬਠਿੰਡਾ ਦਾ ਬੱਸ ਸਟੈਂਡ ਵਹਾ ਰਿਹਾ ਆਪਣੀ ਦਸ਼ਾ ਤੇ ਹੰਝੂ

     ਬਠਿੰਡਾ ਦਾ ਬੱਸ ਅੱਡਾ ਦੀ ਹਾਲਤ ਮਾੜੀ, ਚੋਰਾਂ ਅੱਗੇ ਫਿੱਕੀ ਪੈ ਗਈ ਪੁਲੀਸ ਦੀ ਪਹਿਰੇਦਾਰੀ
      
      ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਦਾ ਬੱਸ ਸਟੈਂਡ ਆਪਣੀ ਦਸ਼ਾ ਤੇ ਹੰਝੂ ਵਹਾਉਣ ਲੱਗਿਆ ਹੈ। ਹਾਲਾਂਕਿ ਬਠਿੰਡਾ ਬੱਸ ਸਟੈਂਡ ਨੂੰ ਪਹਿਲਾਂ ਸਰਕਾਰ ਦੁਆਰਾ ਸ਼ਹਿਰ ਚੋਂ ਤਬਦੀਲ ਕਰਕੇ ਹੋਰ ਜਗ੍ਹਾ ਬਣਾਏ ਜਾਣ ਦੀ ਯੋਜਨਾ ਬਣਾਈ ਗਈ, ਜਦੋਂਕਿ ਇਸ ਨੂੰ ਏ.ਸੀ ਅੱਡਾ ਬਣਾਏ ਜਾਣ ਦੇ ਵੀ ਦਾਅਵੇ ਕੀਤੇ ਗਏ ਸਨ ਪਰ ਇਹ ਦਾਅਵੇ ਸਿਰਫ ਲਾਰੇ ਹੀ ਬਣ ਕੇ ਰਹਿ ਗਏ ਹਨ।
   
 ਇੱਕ ਪਾਸੇ ਇਹਨਾਂ ਦੋਨੋਂ ਯੋਜਨਾਵਾਂ ਵਿੱਚੋਂ ਸਿਰੇ ਇੱਕ ਵੀ ਨਾ ਚੜ੍ਹ ਸਕੀ, ਜਦੋਂਕਿ ਦੂਜੇ ਪਾਸੇ ਦਿਨ-ਬ-ਦਿਨ ਅੱਡੇ ਦੀ ਦਸ਼ਾ ਵਿੱਚ ਨਿਘਾਰ ਆਉਂਦਾ ਗਿਆ ਪਰ ਇਸ ਵੱਲ ਅਧਿਕਾਰੀਆਂ ਦੁਆਰਾ ਕੋਈ ਧਿਆਨ ਨਾ ਦਿੱਤਾ ਗਿਆ। ਪੰਜਾਬ ਦੀ ਸਿਆਸਤ ਵਿੱਚ ਕੇਂਦਰ ਬਿੰਦੂ ਬਣੇ ਬਠਿੰਡਾ ਸ਼ਹਿਰ ਵਿੱਚ ਦੂਰ ਦੁਰਾਡੇ ਤੋਂ ਆਉਂਦੇ ਲੋਕ ਹੋਏ ਵਿਕਾਸ ਦੀ ਨਜ਼ਰ ਨਾਲ ਜਦ ਬੱਸ ਸਟੈਂਡ ਨੂੰ ਤੱਕਦੇ ਹੋਏ ਉਤਰਦੇ ਹਨ ਤਾਂ ਸਹੂਲਤਾਂ ਨਾਮਾਤਰ ਹੋਣ ਦੀ ਤਸਵੀਰ ਯਾਤਰੀਆਂ ਸਾਹਮਣੇ ਆਉਂਦੀ ਹੈ।

   ਹਜ਼ਾਰਾਂ ਬੱਸ ਯਾਤਰੀਆਂ ਦੇ ਆਉਣ ਤੇ ਜਾਣ ਦੀ ਚਹਿਲ ਪਹਿਲ ਨਾਲ ਬੱਸ ਅੱਡਿਆਂ ਦੇ ਕਾਊਂਟਰ ਤਾਂ ਭਰੇ ਪਏ ਹੁੰਦੇ ਹਨ ਪਰ  ਜ਼ਿਆਦਾਤਰ ਪੱਖੇ ਬੰਦ ਹੀ ਦਿਖਦੇ ਹਨ। ਬੈਠੇ ਹੋਏ ਯਾਤਰੀ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਖੁਦ ਪੱਖੇ ਝੱਲਦੇ ਨਜ਼ਰੀ ਆਉਂਦੇ ਹਨ, ਜਦੋਂਕਿ ਕਈ ਤਾਂ ਪੱਖਿਆਂ ਦੇ ਪਰਾਂ ਨੂੰ ਮਰੋੜਿਆ ਪਿਆ ਹੈ। ਮਿੰਨੀ ਬੱਸ ਸਟੈਂਡ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਇੱਕ ਪ੍ਰਾਈਵੇਟ ਬੱਸ ਚਾਲਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਸਮੱਸਿਆਵਾਂ ਤਾਂ ਬਥੇਰੀਆ ਆ ਰਹੀਆਂ ਹਨ ਪਰ ਇਸ ਵਿੱਚ ਉਹ ਕੁੱਝ ਨਹੀਂ ਕਰ ਸਕਦੇ। ਮੈਨੇਜਮੈਂਟ ਦੁਆਰਾ ਹੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
    
   ਪੀ.ਆਰ.ਟੀ.ਸੀ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਸੁਖਦੇਵ ਸ਼ਰਮਾ ਦਾ ਆਖਣਾ ਹੈ ਕਿ ਅੱਡਾ ਫੀਸ ਤਾਂ ਪੂਰੀ ਲਗਾਈ ਜਾ ਰਹੀ ਹੈ ਪਰ ਸਹੂਲਤਾਂ ਅੱਡੇ ਵਿੱਚ ਨਾਮਾਤਰ ਹਨ। ਮੁਸਾਫਰ ਅੱਡੇ ਤੇ ਆਉਂਦੇ ਹਨ ਪਰ ਉਹਨਾਂ ਨੂੰ ਜਗ੍ਹਾ ਜਗ੍ਹਾ ਪਏ ਖੱਡਿਆ ਕਰਕੇ ਕਈ ਸਮੱਸਿਆਵਾਂ ਨਾਲ ਜੱਦੋਜਹਿਦ ਕਰਨੀ ਪੈਂਦੀ ਹੈ। 


ਸੀਵਰੇਜ ਓਵਰਫਲੋ ਹੋਣ ਤੋਂ ਤਾਂ ਇਸ ਨੂੰ ਠੀਕ ਕਰਵਾ ਦਿੱਤਾ ਗਿਆ ਪਰ ਸੀਵਰੇਜ ਕਾਫੀ ਉੱਚਾ ਬਨਾਉਣ ਨਾਲ ਯਾਤਰੀਆਂ ਅਤੇ ਬੱਸ ਚਾਲਕਾਂ ਨੂੰ ਇਸ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
   ਉਹਨਾਂ ਨੇ ਕਿਹਾ ਕਿ ਅੱਡੇ ਵਿੱਚ ਪੱਖੇ ਨਾ ਚੱਲਣ ਦੇ ਕਾਰਣ ਆਉਣ ਵਾਲੇ ਯਾਤਰੀ, ਬੱਸ ਚਾਲਕ ਅਤੇ ਕੰਡਕਟਰ ਵੀ ਗਰਮੀ ਨਾਲ ਹਾਲੋਂ ਬੇਹਾਲ ਹੋ ਜਾਂਦੇ ਹਨ। ਕਈ ਤਾਂ ਪੱਖਿਆਂ ਦੇ ਪਰਾਂ ਨੂੰ ਹੀ ਸਰਾਰਤੀ ਅਨਸਰਾਂ ਵੱਲੋਂ ਮਰੋੜ ਹੀ ਦਿੱਤਾ ਗਿਆ ਹੈ।

      ਪਾਣੀ ਲਈ ਲੱਗੀਆਂ ਟੂਟੀਆਂ ਚੋਰੀ ਹੋ ਜਾਂਦੀਆਂ ਹਨ। ਜਦੋਂਕਿ ਪੁਲੀਸ ਚੌਂਕੀ ਵੀ ਅੱਡੇ ਵਿੱਚ ਹੈ ਪਰ ਚੋਰ ਪੁਲੀਸ ਨੂੰ ਵੀ ਭਿਣਕ ਨਹੀਂ ਪੈਣ ਦਿੰਦੇ। ਇਹਨਾਂ ਟੂਟੀਆਂ ਵਿੱਚੋਂ ਪਾਣੀ ਇਸੇ ਤਰ੍ਹਾਂ ਡੁਲਦਾ ਰਹਿੰਦਾ ਹੈ। ਆਮ ਲੋਕਾਂ ਲਈ ਪੀਣ ਯੋਗਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਕੋਈ ਆਰ.ਓ ਨਹੀਂ ਲਗਵਾਇਆ ਗਿਆ। 

   
 ਪਾਣੀ ਵਾਲੀ ਟੈਂਕੀ ਦੇ ਆਸ ਪਾਸ ਹਰੇਬਾਈ ਜੰਮੀ ਹੋਈ ਹੈ ਅਤੇ ਕਦੇ ਵੀ ਸਫਾਈ ਨਹੀਂ ਕਰਵਾਈ
ਗਈ। 
ਬਾਥਰੂਮ ਕਾਫੀ ਪੁਰਾਣੇ ਬਣੇ ਹੋਏ ਹਨ ਅਤੇ ਬਦਬੂ ਮਾਰਦੀ ਹੈ। ਉਹਨਾਂ ਦੱਸਿਆ ਕਿ ਪੀ.ਆਰ.ਟੀ.ਸੀ ਪੈਨਸ਼ਨਰਜ਼ ਦੇ ਦਫਤਰ ਅੱਗੇ ਸੀਵਰੇਜ ਦਾ ਢੱਕਣ ਹੀ ਨਹੀਂ ਹੈ। ਯਾਤਰੀਆਂ ਦਾ ਆਖਣਾ ਸੀ ਕਿ ਆਉਣ ਵਾਲੇ ਲੋਕਾਂ ਇੱਥੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਇਸ ਬਾਰੇ ਸਰਕਾਰ ਅਤੇ ਮੈਨੇਜਮੈਂਟ ਨੂੰ ਧਿਆਨ ਦੇਣਾ ਚਾਹੀਦਾ ਹੈ।

        ਪੀਆਰਟੀਸੀ ਜੀਐਮ ਰਜਿੰਦਰ ਜੋਸ਼ੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਲੋਕਾਂ ਦੇ ਪੀਣ ਲਈ ਪਾਣੀ ਲਈ ਟੂਟੀਆਂ ਲਗਵਾਈਆਂ ਗਈਆਂ ਸਨ ਪਰ ਮਾੜੇ ਅਨਸਰ ਇਹ ਛੱਡਦੇ ਹੀ ਨਹੀਂ। ਬੰਦ ਪਏ ਪੱਖਿਆਂ ਨੂੰ ਵੀ ਚਲਵਾ ਦਿੱਤਾ ਜਾਵੇਗਾ। ਆਰ.ਓ ਦੀ ਲੋਕਾਂ ਲਈ ਸਹੂਲਤ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਭਵਿੱਖ ਵਿੱਚ ਇਸ ਬੱਸ ਅੱਡੇ ਨੂੰ ਸ਼ਿਫਟ ਕਰਨ ਦੀ ਪ੍ਰਪੋਜਲ ਸਰਕਾਰ ਵੱਲੋਂ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸ ਉਤੇ ਕੰਮ ਚੱਲੇਗਾ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...