Sunday, May 18, 2014

ਮਹਾਂਰਾਸ਼ਟਰ ਦੇ ਬਾਊ ਸਾਹਿਬ ਸਾਈਕਲ 'ਤੇ ਕਰ ਰਹੇ ਨੇ ਲੋਕਾਂ ਨੂੰ ਦਾਜ ਦੇ ਵਿਰੋਧ 'ਚ ਲਾਮਬੰਦ


  • ਮਹਾਂਰਾਸ਼ਟਰ ਦੇ ਬਾਊ ਸਾਹਿਬ ਦਾ ਜ਼ਿੰਦਗੀ ਮਿਸ਼ਨ ਸਮਾਜ ਨੂੰ ਦਾਜ ਦੇ ਵਿਰੋਧ 'ਚ ਲਾਮਬੰਦ ਕਰਨਾ

 23 ਸਾਲ ਪਹਿਲਾਂ ਭੈਣ ਦਾ ਵਿਆਹ ਮੁੰਡੇ ਵਾਲਿਆਂ ਦੁਆਰਾ ਦਾਜ ਮੰਗਣ ਖਾਤਰ ਸਿਰੇ ਨਾ ਚੜ੍ਹੇ ਰਿਸ਼ਤੇ ਕਾਰਣ ਨਿਰਾਸ਼ ਹੋਏ ਮਹਾਂਰਾਸ਼ਟਰ ਦੇ ਜ਼ਿਲ੍ਹਾ ਜਲਾਨ ਦੇ ਪਿੰਡ ਹਸਨਾਬਾਦ ਵਾਸੀ 42 ਸਾਲਾ ਬਾਊ ਸਾਹਿਬ ਨੇ ਜ਼ਿੰਦਗੀ ਭਰ ਲਈ ਲੋਕਾਂ ਨੂੰ ਦਾਜ ਦਹੇਜ ਦੀ ਲਾਹਨਤ ਭਰੀ ਪ੍ਰਥਾ ਅਤੇ ਭਰੂਣ ਹੱਤਿਆ ਦੇ ਸਬੰਧ 'ਚ ਜਾਗਰੂਕ ਕਰਨ ਦਾ ਪ੍ਰਣ ਕਰ ਲਿਆ ਅਤੇ ਇਹ ਪ੍ਰਣ 'ਤੇ ਚੱਲਦਿਆਂ ਉਹ ਹੁਣ ਲੱਖਾਂ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕਿਆ ਹੈ। ਇਸ ਮਿਸ਼ਨ ਲਈ ਆਪਣੀ ਜ਼ਿੰਦਗੀ ਨੂੰ ਲਗਾਉਣ ਦੇ ਕਾਰਣ ਉਸ ਨੇ ਹਾਲੇ ਤੱਕ ਵਿਆਹ ਵੀ ਨਹੀਂ ਕਰਵਾਇਆ ਹੈ।

ਪੰਜਵੀਂ ਵਾਰ ਦੇਸ਼ ਦੀ ਸਾਈਕਲ 'ਤੇ ਯਾਤਰਾ ਕਰ ਰਹੇ ਬਠਿੰਡਾ ਪੁੱਜੇ ਬਾਊ ਸਾਹਿਬ ਨੇ ਦੱਸਿਆ ਕਿ ਦਾਜ ਦਹੇਜ ਮੰਗਣ ਅਤੇ ਭਰੂਣ ਹੱਤਿਆ ਕਰਨ ਵਾਲਿਆਂ ਦੇ ਉਹ ਖਿਲਾਫ ਹੈ ਅਤੇ ਜ਼ਿੰਦਗੀ 'ਚ ਇਹਨਾਂ ਬੁਰਾਈਆਂ ਦੇ ਖਿਲਾਫ ਸਮਾਜ ਨੂੰ ਖੜ੍ਹਾ ਕਰਨਾ ਹੀ ਉਸਦਾ ਮੁੱਖ ਮਿਸ਼ਨ ਹੈ। ਇਸ ਮਿਸ਼ਨ ਰਾਹੀਂ ਜੇਕਰ ਉਹ ਸਮਾਜ ਦੀ ਸੋਚ ਬਦਲਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਦਾ ਮਿਸ਼ਨ ਸਫਲ ਹੋ ਜਾਵੇਗਾ। ਉਹਨਾਂ ਕਿਹਾ ਕਿ ਜਦ ਤੱਕ ਲੋਕ ਖੁਦ ਇਹਨਾਂ ਬੁਰਾਈਆਂ ਖਿਲਾਫ ਜਾਗਰੂਕ ਹੋ ਕੇ ਨਹੀਂ ਡਟਣਗੇ, ਤਦ ਤੱਕ ਮੇਰੀ ਭੈਣ ਵਾਂਗ ਅਨੇਕਾਂ ਲੜਕੀਆਂ ਦੇ ਵਿਆਹ ਸਿਰੇ ਨਹੀਂ ਚੜ੍ਹਨਗੇ। ਉਸਨੇ ਕਿਹਾ ਕਿ ਉਸ ਦੀ ਭੈਣ ਦੇ ਵਿਆਹ 'ਚ ਲੜਕੇ ਵਾਲਿਆਂ ਨੇ ਦਾਜ ਦੀ ਮੰਗ ਕੀਤੀ ਸੀ, ਜੋ ਉਹ ਨਹੀਂ ਦੇ ਸਕੇ। ਇਸ ਕਾਰਣ ਰਿਸ਼ਤਾ ਸਿਰੇ ਨਹੀਂ ਚੜ੍ਹਿਆ ਸੀ। ਭਾਵੇਂਕਿ ਉਸਦਾ ਹੋਰ ਲੜਕੇ ਨਾਲ ਰਿਸ਼ਤਾ ਹੋ ਗਿਆ ਪਰੰਤੂ ਤਦ ਤੋਂ ਉਸਦੇ ਦਿਲ 'ਚ ਦਾਜ ਦਹੇਜ ਸਬੰਧੀ ਨਫਰਤ ਪੈਦਾ ਹੋ ਗਈ।

           ਬਾਊ ਸਾਹਿਬ ਨੇ ਕਿਹਾ ਕਿ ਮਾਂ, ਇੱਕ ਭਰਾ ਅਤੇ ਦੋ ਭੈਣਾਂ ਹਨ। ਦੋਨਾਂ ਭੈਣਾਂ ਦਾ ਹੁਣ ਵਿਆਹ ਹੋ ਚੁੱਕਿਆ ਹੈ ਅਤੇ ਚਾਰ ਏਕੜ ਜ਼ਮੀਨ ਹੈ। ਇਸ 'ਤੇ ਕੰਮ ਕਰਕੇ ਉਸਦਾ ਭਰਾ ਘਰ ਚਲਾ ਰਿਹਾ ਹੈ ਪਰੰਤੂ ਉਹ ਆਪਣੇ ਮਿਸ਼ਨ ਲਈ ਨਿਕਲ ਚੁੱਕਿਆ ਹੈ। 1993 ਤੋਂ ਲੈ ਕੇ 2006 ਤੱਕ ਤਿੰਨ ਵਾਰ ਸਾਈਕਲ 'ਤੇ ਯਾਤਰਾ ਕਰ ਚੁੱਕਿਆ ਹੈ, ਜਦੋਂਕਿ 2007 ਤੋਂ ਬਾਅਦ ਹੁਣ ਫਿਰ ਦੂਜੀ ਵਾਰ ਯਾਤਰਾ ਕਰ ਰਿਹਾ ਹੈ। ਉਸਨੇ ਕਿਹਾ ਕਿ ਇਸ ਵਾਰ ਉਹ ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਬੰਗਾਲ, ਸਿਕਮ, ਬਿਹਾਰ, ਯੂ.ਪੀ., ਦਿੱਲੀ, ਉਤਰਾਖੰਡ, ਹਰਿਆਣਾ,ਚੰਡੀਗੜ੍ਹ ਤੇ ਹਿਮਾਚਲ ਤੋਂ ਹੁੰਦੇ ਹੋਏ ਪੰਜਾਬ ਆਏ ਹਨ ਅਤੇ ਇਸ ਦੇ ਬਾਅਦ ਉਹ ਹੁਣ ਹਰਿਆਣਾ, ਮੱਧਪ੍ਰਦੇਸ਼, ਗੁਜਰਾਤ, ਜੰਮੂ ਕਸ਼ਮੀਰ ਤੋਂ ਇਲਾਵਾ ਹੋਰ ਰਾਜਾਂ 'ਚ ਹਾਲੇ ਜਾਣਗੇ। ਉਹਨਾਂ ਕਿਹਾ ਕਿ ਕਈ ਸਮਾਜਿਕ ਸੰਸਥਾਵਾਂ 'ਤੇ ਲੋਕ ਉਸਦੀ ਮਦਦ ਕਰ ਦਿੰਦੇ ਹਨ, ਜਿਸ ਦੇ ਨਾਲ ਉਹ ਢਾਬਿਆਂ ਤੇ ਜਾਂ ਫਿਰ ਗੁਰਦੁਆਰਿਆਂ 'ਚ ਰੋਟੀ ਖਾ ਲੈਂਦਾ ਹੈ। ਉਸਨੇ ਦੱਸਿਆ ਕਿ ਉਹ ਕਈ ਸਕੂਲਾਂ, ਕਾਲਜਾਂ 'ਚ ਵੀ ਜਾਂਦਾ ਹੈ ਅਤੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਬੱਚਿਆਂ ਨੂੰ ਇਹਨਾਂ ਬੁਰਾਈਆਂ ਤੋਂ ਜਾਗਰੂਕ ਕਰਵਾਉਂਦਾ ਹੈ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...