Saturday, May 17, 2014

ਗੀਤਕਾਰ ਦੇ ਨਾਲ-ਨਾਲ ਪੇਸ਼ਕਾਰ ਵੱਜੋਂ ਵੀ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ ਹੋਣਗੇ ਮਨਪ੍ਰੀਤ ਟਿਵਾਣਾ

ਗੀਤਕਾਰ ਦੇ ਨਾਲ-ਨਾਲ ਪੇਸ਼ਕਾਰ ਵੱਜੋਂ ਵੀ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ ਹੋਣਗੇ ਮਨਪ੍ਰੀਤ ਟਿਵਾਣਾ। ਜਿਨ੍ਹਾਂ ਦੇ ਲਿਖੇ ਗੀਤਾਂ ਨੂੰ ਹੁਣ ਤੱਕ ਪ੍ਰਸਿੱਧ ਗਾਇਕ ਹਰਭਜਨ ਮਾਨ, ਹੰਸ ਰਾਜ ਹੰਸ, ਮੀਕਾ, ਬਲਕਾਰ ਸਿੱਧੂ, ਮਾਸਟਰ ਸਲੀਮ, ਹਾਕਮ ਸੂਫੀ, ਨਿਰਮਲ ਸਿੱਧੂ ਤੋਂ ਇਲਾਵਾ ਕਈ ਹੋਰ ਨਾਮਵਰ ਗਾਇਕਾਂ ਨੇ ਆਪਣੀ ਗਾਇਕੀ 'ਚ ਪਰੋ ਕੇ ਸਰੋਤਿਆਂ ਦੇ ਰੂ-ਬ-ਰੂ ਕੀਤਾ ਹੈ ਅਤੇ ਲੋਕ ਰੰਗ ਤੇ ਸਾਹਿਤਕ ਰੰਗ 'ਚ ਰੰਗੇ ਇਹਨਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਮਣਾਂ ਮੂੰਹੀ ਆਿਰ ਮਿਲਿਆ ਹੈ।
ਇਹ ਸ਼ਬਦਾਂ ਦਾ ਪ੍ਰਗਟਾਵਾ ਅੱਜ ਮਸ਼ਹੂਰ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮੱਰਪਿਤ ਲਿਖਿਆ ਉਨ੍ਹਾਂ ਦਾ ਗੀਤ 'ਲੋਕੋ ਆਪਣੇ ਬੱਚਿਆਂ ਨੂੰ ਸਰਹਿੰਦ ਦਿਖਾ ਕੇ ਲਿਆਵੋ' ਪੰਜਾਬ ਦੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਅਵਾਜ਼ 'ਚ ਮਕਬੂਲ ਹੋਇਆ ਹੈ। 'ਲੌਂਗ ਤਵੀਤੜੀਆਂ', 'ਮਹਿੰਦੀ ਦੇ ਬੂਟੇ ਨੂੰ,' 'ਮਾਏ ਤੇਰਾ ਪੁੱਤ ਲਾਡਲਾ', 'ਤੂੰ ਫੁਲਕਾਰੀ ਕੱਢਦੀ', 'ਕਾਫਲੇ ਵਾਲੇ', ਦੌਲਤਾਂ ਵੀ ਮਿਲ ਗਈਆਂ', 'ਤੇਰੇ ਉਤੇ ਮਰ ਮਿਟੀ', 'ਹੱਸਦਿਆਂ ਦੇ ਘਰ ਵਸਦੇ', 'ਜਿਨ੍ਹਾਂ ਰਾਹਾਂ 'ਚੋਂ ਤੂੰ ਆਵੇਂ', 'ਦੇਖ ਲੈ ਕਬੱਡੀ ਖੇਡਦੇ', ਵਰਗੇ ਅਨੇਕਾਂ ਸੁਪਰਹਿੱਟ ਗੀਤ ਲਿਖਣ ਵਾਲੇ ਅਤੇ ਹਰਮਹਿੰਦਰ ਚਹਿਲ ਦੀ ਕਹਾਣੀ ਕਲਾ ਵਰਗੀ ਅਲੋਚਨਾਤਮਕ ਪੁਸਤਕ ਲਿਖਣ ਵਾਲੇ ਮਨਪ੍ਰੀਤ ਟਿਵਾਣਾ ਨੇ ਦੱਸਿਆ ਕਿ ਬਹੁਤ ਜਲਦ ਹੀ ਉਸਦੇ ਗੀਤਾਂ ਦੀ ਕਿਤਾਬ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਹੁਣ ਤੱਕ ਦੇ ਉਸਦੇ ਰਿਕਾਰਡ ਹੋਏ ਗੀਤ ਸ਼ਾਮਲ ਹੋਣਗੇ। ਇੱਕ ਸੁਆਲ ਦੇ ਜੁਆਬ ਵਿੱਚ ਟਿਵਾਣਾ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਉਸਦੇ ਲਿਖੇ ਅੱਠ ਸੱਭਿਆਚਾਰਕ ਗੀਤਾਂ ਦੀ ਸੀਡੀ ਪੰਜਾਬ ਦੇ ਨਾਮਵਰ ਗਾਇਕਾਂ ਹਰਭਜਨ ਮਾਨ, ਜਸਬੀਰ ਜੱਸੀ, ਸਰਬਜੀਤ ਚੀਮਾ, ਬਲਕਾਰ ਸਿੱਧੂ, ਪੰਮੀ ਬਾਈ, ਹਰਜੀਤ ਹਰਮਨ, ਨਿਰਮਲ ਸਿੱਧੂ ਅਤੇ ਸਤਵਿੰਦਰ ਬਿੱਟੀ ਦੀ ਅਵਾਜ਼ ਵਿੱਚ ਗੀਤ ਸੁਨਣ ਨੂੰ ਮਿਲਣਗੇ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਵੱਡੇ ਪੱਧਰ 'ਤੇ ਨਾਮੀ ਕੰਪਨੀ ਰਿਲੀਜ਼ ਕਰਨ ਜਾ ਰਹੀ ਹੈ। ਇਸ ਪ੍ਰੋਜੈਕਟ ਦਾ ਸੰਗੀਤ ਦਿਲਖੁਸ਼ ਥਿੰਦ ਨੇ ਤਿਆਰ ਕੀਤਾ ਹੈ। ਗੀਤਕਾਰ ਦੇ ਨਾਲ-ਨਾਲ ਪੇਸ਼ਕਾਰ ਵੱਲੋਂ ਟਿਵਾਣਾ ਦਾ ਇਹ ਪਹਿਲਾ ਪ੍ਰੋਜੈਕਟ ਹੋਵੇਗਾ, ਜਿਸ ਤੋਂ ਉਸਨੂੰ ਭਰਪੂਰ ਉਮੀਦਾਂ ਹਨ।  

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...