Wednesday, May 28, 2014

ਪੁਲੀਸ ਲਾਈਨ ਦਾ ਪੈਟਰੋਲ ਪੰਪ ਡਰਾਈ, ਪੁਲੀਸ ਮਹਿਕਮਾ ਪੈਟਰੋਲ ਪੰਪਾਂ ਦਾ ਹੋਇਆ ਕਰਜ਼ਾਈ

 ਪੁਲੀਸ ਮਹਿਕਮੇ ਦਾ ਪੁਲੀਸ ਲਾਈਨ 'ਚ ਬਣਿਆ ਪੈਟਰੋਲ ਪੰਪ ਅੱਜਕਲ੍ਹ ਡਰਾਈ ਚੱਲ ਰਿਹਾ ਹੈ। ਇਸ ਪੰਪ ਦੇ ਡਰਾਈ ਹੋਣ ਨਾਲ ਮੁਲਾਜ਼ਮ ਹੁਣ ਪੁਲੀਸ ਵਾਹਨਾਂ 'ਚ ਪੈਟਰੋਲ ਪੁਆਉਣ ਲਈ ਪ੍ਰਾਈਵੇਟ ਪੰਪਾਂ 'ਤੇ ਨਿਰਭਰ ਹੋ ਗਏ ਹਨ ਅਤੇ ਸ਼ਹਿਰ ਦੇ ਅਲੱਗ ਅਲੱਗ ਪੰਪਾਂ ਤੋਂ ਪੈਟਰੋਲ ਪੁਆ ਕੇ ਲੱਖਾਂ ਰੁਪਏ ਕਰਜ਼ਾਈ ਹੋ ਚੁੱਕੇ ਹਨ। ਮਹਿਕਮੇ ਨੇ ਹੁਣ ਇੱਕ ਜੁਗਤਾ ਲੜਾ ਕੇ ਵਿੱਤੀ ਖਰਚੇ ਦੀ ਅਡਜਸਟਮੈਂਟ ਕਰਨ ਲਈ ਸ਼ਹਿਰ ਦੇ ਇੱਕ ਪੰਪ ਤੋਂ ਲੱਖ ਜਾਂ ਦੋ ਲੱਖ ਦਾ ਪੈਟਰੋਲ ਪੁਆਵੁਣ ਬਾਅਦ ਉਸ ਪੈਟਰੋਲ ਪੰਪ ਨੂੰ ਬਦਲ ਕੇ ਹੋਰ ਤੋਂ ਪੁਆਉਣ ਦਾ ਮਨ ਬਣਾਇਆ ਹੋਇਆ ਅਤੇ ਪਹਿਲਾਂ ਪੈਟਰੋਲ ਪੁਆਏ ਪੰਪਾਂ ਨੂੰ ਹੋਲੀ ਹੋਲੀ ਉਧਾਰ ਪੁਆਏ ਪੈਟਰੋਲ ਦੀ ਬਣਦੀ ਰਾਸ਼ੀ ਦੇ ਕੇ ਉਧਾਰੀ ਲਾਹ ਦਿੱਤੀ ਜਾਂਦੀ ਹੈ।
       ਇਸ ਦੇ ਨਾਲ ਹੀ ਪੀ.ਸੀ.ਆਰ ਮੁਲਾਜ਼ਮਾਂ ਨੂੰ ਦਿੱਤੇ ਹੋਏ ਮੋਟਰਸਾਈਕਲ ਜਿੱਥੇ ਪਹਿਲਾਂ ਹੀ ਖਸਤਾਹਾਲਤ ਵਿੱਚ ਹਨ, ਉਹਨਾਂ ਨੂੰ ਤਾਂ 24
photo by pawan sharma
ਘੰਟੇ ਪੀਸੀਆਰ ਮੋਟਰਸਾਈਕਲ ਚਲਾਉਣ ਲਈ ਪੈਟਰੋਲ ਵੀ 2 ਲੀਟਰ ਹੀ ਮਿਲਦਾ ਹੈ ਅਤੇ ਇਸ ਵਿੱਚ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਇੱਕ ਪਾਸੇ ਜਿੱਥੇ ਇਹ ਮੋਟਰਸਾਈਕਲਾਂ ਲਈ ਤੇਲ ਘੱਟ ਮਿਲਦਾ ਹੈ, ਉਥੇ ਹੀ ਖਸਤਾਹਾਲ ਹੋਣ ਕਾਰਣ ਇਹਨਾਂ ਦੀ ਐਵਰੇਜ ਵੀ ਕਾਫੀ ਘੱਟ ਹੈ। ਇੱਕ ਪੀਸੀਆਰ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਹਨਾਂ ਦੇ ਮੋਟਰਸਾਈਕਲਾਂ ਦੀ ਖਸਤਾਹਾਲਤ ਕਾਰਣ ਮਸਾਂ ਲੀਟਰ 'ਚ 20 ਕੁ ਕਿਲੋਮੀਟਰ ਹੀ ਕੱਢਦੇ ਹਨ ਅਤੇ ਜੇਕਰ ਕਿਸੇ ਲੁਟੇਰੇ ਦਾ ਪਿੱਛਾ ਕਰਨਾ ਪੈ ਜਾਵੇ ਤਾਂ ਇਸ ਦੀ ਜਲਦ ਹੀ ਭਿਆਂ ਹੋ ਜਾਂਦੀ ਹੈ ਅਤੇ ਰਸਤੇ 'ਚ ਵੀ ਖੜ੍ਹਨ ਦੇ ਅਸਾਰ ਰਹਿੰਦੇ ਹਨ। ਉਂਝ ਵੀ ਜੇਕਰ ਇਹ ਜ਼ਿਆਦਾ ਚੱਲ ਜਾਵੇ ਤਾਂ ਕਈ ਵਾਰ ਆਪਣੀ ਜੇਬ ਢਿੱਲੀ ਕਰਕੇ ਤੇਲ ਪੁਆਉਣਾ ਪੈਂਦਾ ਹੈ।
       ਇੱਕ ਪੈਟਰੋਲ ਪੰਪ ਮਾਲਕ ਦਾ ਆਖਣਾ ਸੀ ਕਿ ਉਹਨਾਂ ਦੇ ਪੈਟਰੋਲ ਪੰਪ ਤੋਂ ਮਹਿਕਮੇ ਦੁਆਰਾ ਪੈਟਰੋਲ ਪੁਆਇਆ ਗਿਆ ਸੀ। ਸਾਲ 2014 'ਚ ਮਾਰਚ ਤੱਕ ਪਿਛਲਾ ਬਕਾਇਆ ਦੇ ਦਿੱਤਾ ਗਿਆ ਸੀ ਪਰੰਤੂ 50 ਹਜ਼ਾਰ ਹਾਲੇ ਵੀ ਪੇਮੈਂਟ ਰਹਿੰਦੀ ਹੈ।
       ਪੈਟੋਰਲ ਪੰਪ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਬਾਂਸਲ ਦਾ ਆਖਣਾ ਸੀ ਕਿ ਪੁਲੀਸ ਮਹਿਕਮੇ ਵੱਲੋਂ ਹੁਣ ਇੱਕ ਪੈਟਰੋਲ ਪੰਪ ਤੋਂ ਨਹੀਂ ਸਗੋਂ ਅਲੱਗ ਅਲੱਗ ਪੈਟਰੋਲ ਪੰਪਾਂ ਤੋਂ ਉਧਾਰ ਪੈਟਰੋਲ ਜਾਂ ਡੀਜ਼ਲ ਪੁਆਇਆ ਜਾਂਦਾ ਹੈ। ਇਹਨਾਂ ਪੈਟਰੋਲ ਪੰਪ ਮਾਲਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ 30 ਲੱਖ ਦੇ ਕਰੀਬ ਬਕਾਇਆ ਲੈਣਾ ਹੈ। ਮਹਿਕਮੇ ਵੱਲੋਂ ਕੁੱਝ ਸਮੇਂ ਬਾਅਦ ਰੁੱਕ ਰੁੱਕ ਇਹ ਰਾਸ਼ੀ ਪੈਟਰੋਲ ਪੰਪਾਂ ਨੂੰ ਦੇ ਦਿੱਤੀ ਜਾਂਦੀ ਹੈ। ਪੁਲੀਸ ਅਧਿਕਾਰੀ ਐਸ.ਪੀ.ਐਚ ਜਸਵੀਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਹ ਰਹਿੰਦੀ ਰਾਸ਼ੀ ਜਲਦ ਪੈਟਰੋਲ ਪੰਪ ਨੂੰ ਦੇ ਦਿੱਤਾ ਜਾਵੇਗਾ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...