Thursday, May 22, 2014

ਰੇਲਵੇ ਵਿਭਾਗ ਨੀਂਦ ਤੋਂ ਜਾਗਿਆ, 20 ਸਾਲਾਂ ਬਾਅਦ ਆਈ ਵਿਭਾਗ ਦੀ ਜਗ੍ਹਾ ਬਾਰੇ ਜਾਗ

ਰੇਲਵੇ ਵਿਭਾਗ ਦੀ ਜਗ੍ਹਾ 'ਤੇ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਨਜਾਇਜ਼ ਉਸਾਰੀਆਂ ਸਬੰਧ 'ਚ ਵਿਭਾਗ ਦੀ ਜਾਗ ਕਾਫੀ ਸਮੇਂ ਬਾਅਦ ਖੁਲ੍ਹੀ ਹੈ। ਇਸ ਕੁੰਭਕਰਨੀ ਨੀਂਦ ਤੋਂ ਜਾਗੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਰੇਲਵੇ ਪੁਲੀਸ ਪਾਰਟੀ ਅਤੇ ਰੇਲਵੇ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚ ਕੇ ਦਰਜਨ ਦੇ ਕਰੀਬ ਕੀਤੀਆਂ ਨਜਾਇਜ਼ ਉਸਾਰੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।
ਇੱਕ ਪਾਸੇ ਜਿੱਥੇ ਰੇਲਵੇ ਵਿਭਾਗ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੁਆਰਾ ਇਹਨਾਂ ਨੂੰ ਢਾਹਿਆ ਜਾ ਰਿਹਾ ਸੀ ਉਥੇ ਹੀ ਕਈ ਸਾਲਾਂ ਤੋਂ ਰਹਿ ਰਹੇ ਪਰਿਵਾਰ ਦੀਆਂ ਔਰਤਾਂ ਅਤੇ ਬੱਚੇ ਘਰੋਂ ਬਾਹਰ ਖਿਲਰੇ ਪਏ ਆਪਣੇ ਸਮਾਨ ਵੱਲ ਅਤੇ ਢਹਿੰਦੇ ਹੋਏ ਇਹਨਾਂ
ਯੂ.ਪੀ ਤੋਂ ਆਈ ਔਰਤ ਸ਼ੀਆ ਦੇਵੀ ਦਾ ਆਖਣਾ ਸੀ ਕਿ ਉਸਤਾ ਪਤੀ ਸਬਜ਼ੀ ਦੀ ਰੇਹੜੀ ਗਲੀ-ਗਲੀ ਲਿਜਾ ਕੇ ਸਬਜ਼ੀ ਵੇਚਦਾ ਹੈ ਅਤੇ ਉਸਦੇ ਦੋ ਬੱਚੇ ਹਨ। ਕਾਫੀ ਸਮੇਂ ਤੋਂ ਉਹ ਇੱਥੇ ਆ ਕੇ ਆਪਣੇ ਪਤੀ 'ਤੇ ਬੱਚਿਆਂ ਨਾਲ ਰਹਿਣ ਲੱਗੀ ਹੈ ਪਰੰਤੂ ਉਸਦਾ ਪਤੀ ਵੀ ਹਾਲੇ ਘਰ ਨਹੀਂ ਹੈ। ਜਦੋਂਕਿ ਰੇਲਵੇ ਦੁਆਰਾ ਉਹਨਾਂ ਦਾ ਘਰ ਢਾਹ ਦਿੱਤਾ ਗਿਆ ਹੈ। ਉਸਨੇ ਦੱਸਿਆ ਕਿ ਉਹ ਵੀ ਬੀਮਾਰ ਚੱਲ ਰਹੀ ਹੈ ਅਤੇ ਹੁਣ ਸਮਝ ਨਹੀਂ ਆ ਰਿਹਾ ਕਿ ਉਹ ਕਰਨ ਤਾਂ ਕੀ ਕਰਨ?ਉਸਦੇ ਤੀਸਰੀ 'ਚ ਪੜ੍ਹ ਰਹੇ ਬੱਚੇ ਪੰਕਜ ਦਾ ਆਖਣਾ ਸੀ ਕਿ ਇਹਨਾਂ ਦੁਆਰਾ ਉਹਨਾਂ ਘਰ ਢਾਹ ਦਿੱਤਾ ਗਿਆ ਹੈ ਅਤੇ ਉਹ ਆਪਣਾ ਖਿਲਰਿਆ ਹੋਇਆ ਸਮਾਨ ਇਕੱਠਾ ਕਰਨ 'ਤੇ ਲੱਗਿਆ ਹੋਇਆ ਸੀ। ਸੁਨੀਲ ਕੁਮਾਰ ਦਾ ਵੀ ਆਖਣਾ ਸੀ ਕਿ ਉਹਨਾਂ ਲਈ ਇਹ ਛੱਤ ਉਹਨਾਂ ਦੇ ਸਿਰ 'ਤੇ ਨਾ ਰਹਿਣ ਕਰਕੇ ਉਹਨਾਂ ਦੀਆਂ ਦਿੱਕਤਾਂ ਵੱਧ ਗਈਆਂ ਹਨ। ਇਥੇ ਹੀ ਇੱਕ ਉਸਾਰੀ 'ਚ ਰਹਿ ਔਰਤ ਰੇਨੂੰ ਬਾਲਾ ਪੁਲੀਸ ਅੱਗੇ ਤਰਲੇ ਕਰ ਰਹੀ ਸੀ ਕਿ ਉਹਨਾਂ ਦੇ ਇਸ ਕੁਆਰਟਰ ਦੇ ਸ਼ੈਡ ਨਾ ਤੋੜੋ ਨਹੀਂ ਤਾਂ ਉਹ ਕਿਤੋਂ ਦੇ ਨਹੀਂ ਰਹਿਣੇ? ਇਹਨਾਂ ਨਾਲ ਕਿਤੇ ਆਪਣਾ ਟਿਕਾਣਾ ਕਰ ਲਵੇਗੀ ਨਹੀਂ ਤਾਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਵੇਗੀ।
ਜਿੱਥੇ ਇਹ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ, ਉਥੇ ਇਹ ਵੀ ਰੇਲਵੇ ਵਿਭਾਗ 'ਤੇ ਸੁਆਲੀਆ ਨਿਸ਼ਾਨ ਲੱਗ ਰਿਹਾ ਹੈ  ਕਿ ਇਹ ਲੋਕ 20-20 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਪਹਿਲਾਂ ਰੇਲਵੇ ਵਿਭਾਗ ਦੁਆਰਾ ਕਿਉਂ ਕਾਰਵਾਈ ਨਹੀਂ ਕੀਤੀ ਗਈ?
ਇਸ ਮਾਮਲੇ 'ਚ ਮੌਕੇ 'ਤੇ ਮੌਜੂਦ ਰੇਲਵੇ ਅਧਿਕਾਰੀ ਸੀਨੀਅਰ ਸੈਕਸ਼ਨ ਇੰਜਨੀਅਰ (ਐਸਐਸਈ) ਅਨਿਲ ਗੋਇਲ ਨੇ ਕਿਹਾ ਕਿ ਇਹ ਲੋਕ ਕਈ ਸਾਲਾਂ ਤੋਂ ਰੇਲਵੇ ਵਿਭਾਗ ਦੀ ਇਸ ਜਗ੍ਹਾ 'ਤੇ ਰਹਿ ਰਹੇ ਹਨ ਅਤੇ ਇਹਨਾਂ ਵਿੱਚੋਂ ਕੋਈ ਵੀ ਰੇਲਵੇ ਵਿਭਾਗ 'ਚ ਕੰਮ ਨਹੀਂ ਕਰਦਾ ਹੈ। ਇਹ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ ਅਤੇ ਡੇਢ ਸਾਲ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀ ਪਰੰਤੂ ਜਦ ਇਹਨਾਂ ਦੁਆਰਾ ਇਸ ਦੀ ਪਰਵਾਹ ਨਹੀਂ ਕੀਤੀ ਗਈ। ਜਿਸ ਦੇ ਕਾਰਣ ਅੱਜ ਉਹਨਾਂ ਨੂੰ ਮਜ਼ਬੂਰਨ ਇਹ ਕਬਜ਼ਾ ਛੁਡਾਉਣ ਲਈ ਪੁਲੀਸ ਪਾਰਟੀ ਸਮੇਤ ਆਉਣਾ ਪਿਆ ਹੈ ਅਤੇ ਇਹ ਕੁਆਰਟਰ ਢਾਹੇ ਜਾ ਰਹੇ ਹਨ।
ਤਸਵੀਰ: ਠੰਢੀ ਸੜਕ ਨਜ਼ਦੀਕ ਢਾਹੀ ਜਾ ਰਹੀ ਉਸਾਰੀ ਨੂੰ ਦੇਖਕੇ ਅੱਖਾਂ ਵਿੱਚੋਂ ਹੰਝੂ ਵਹਾਉਂਦੀ ਹੋਈ ਔਰਤ। ਫੋਟੋ: ਵਿਜੇ ਕੁਮਾਰ, ਬਠਿੰਡਾ

Railway encrochment photo by vijay
ਕੁਆਰਟਰਾਂ ਵੱਲ ਦੇਖਕੇ ਹੰਝੂ ਵਹਾ ਰਹੇ ਸਨ। ਭਾਵੇਂ ਰੇਲਵੇ ਅਧਿਕਾਰੀਆਂ ਦੁਆਰਾ ਇਹ ਉਸਾਰੀਆਂ 'ਚ ਰਹਿ ਰਹੇ ਪਰਿਵਾਰਾਂ ਨੂੰ ਗੈਰ ਕਾਨੂੰਨੀ ਤੌਰ 'ਤੇ ਰਹਿਣ ਅਤੇ ਪਹਿਲਾਂ ਹੀ ਉਹਨਾਂ ਨੂੰ ਨੋਟਿਸ ਭੇਜੇ ਜਾਣ ਗੱਲ ਆਖੀ ਜਾ ਰਹੀ ਸੀ ਪਰੰਤੂ ਇਹਨਾਂ ਘਰਾਂ ਦੀ ਉਹਨਾਂ ਤੋਂ ਖੁਸੀ ਛੱਤ ਨਾਲ ਉਜੜਨ ਬਾਅਦ ਹੁਣ ਉਹ ਕਿੱਥੇ ਰਹਿਣਗੇ ਬਾਰੇ ਸੋਚਣ ਲਈ ਮਜ਼ਬੂਰ ਹੋ ਗਏ। ਇਸ ਦੇ ਨਾਲ ਹੀ ਉਹ ਰੇਲਵੇ ਅਧਿਕਾਰੀਆਂ ਨੂੰ ਉਪਰੋਕਤ ਘਰਾਂ ਨੂੰ ਢਾਹੁੰਦੇ ਸਮੇਂ ਉਹਨਾਂ ਉਪਰ ਲੱਗੀਆਂ ਸੀਮਿੰਟ ਦੇ ਸ਼ੈਡਾਂ ਨੂੰ ਬਚਾਉਣ ਦੀ ਅਪੀਲ ਕਰ ਰਹੇ ਸਨ ਤਾਂ ਜੋ ਉਹ ਇਹ ਸ਼ੈਡਾਂ ਨਾਲ ਕਿਤੇ ਆਪਣਾ ਕੁੱਝ ਦਿਨਾਂ ਲਈ ਰਹਿਣ ਵਸੇਰਾ ਬਣਾ ਸਕਣ। ਰੇਲਵੇ ਵਿਭਾਗ ਦੀ ਠੰਢੀ ਸੜਕ ਦੇ ਨਜ਼ਦੀਕ ਢਾਹੀ ਜਾ ਰਹੀ ਇੱਕ ਉਸਾਰੀ ਵਿੱਚੋਂ ਬਾਹਰ ਕੱਢੇ ਸਮਾਨ 'ਤੇ ਬੈਠੀ ਬਜ਼ੁਰਗ ਔਰਤ ਯਮੁਨਾ ਦੇਵੀ ਦਾ ਆਖਣਾ ਸੀ ਕਿ ਉਸਦਾ ਪਤੀ ਰਾਮ ਸਹਾਏ ਅਖਬਾਰਾਂ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਜਿਸ ਨਾਲ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਸੀ ਪਰੰਤੂ ਉਹਨਾਂ ਦੀ ਇਹ ਛੱਤ ਵੀ ਖੁਸ ਗਈ ਹੈ। ਉਹ ਹੁਣ ਜਾਣ ਤਾਂ ਕਿੱਥੇ ਜਾਣ?

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...