Saturday, August 16, 2014

'ਹਨ•ੇਰੇ ਚਾਨਣ' ਨਾਟਕਾਂ ਨਾਲ ਸਰਕਾਰਾਂ 'ਤੇ ਵਿਅੰਗ ਕੱਸ ਰਹੇ ਨੇ ਘੁੱਦਾ ਦੇ ਨੌਜਵਾਨ

   ਨਸ਼ਿਆਂ ਨੂੰ ਜੜ•ੋਂ ਖਤਮ ਕਰਨ ਲਈ ਲੋਕਾਂ ਨੂੰ ਨਾਟਕਾਂ ਨਾਲ ਕਰ ਰਹੇ ਨੇ ਜਾਗਰੂਕ      
ਪੰਜਾਬ 'ਚ ਲੱਖਾਂ ਹੀ ਨੌਜਵਾਨਾਂ ਦੇ ਬੁਰ•ੀ ਤਰ•ਾਂ ਨਸ਼ੇ ਦੀ ਜਕੜ ਵਿੱਚ ਆ ਜਾਣ ਤੇ ਚੋਣਾਂ ਵਿੱਚ ਉਠੇ ਇਸ ਅਹਿਮ ਮਸਲੇ ਬਾਅਦ ਜਿੱਥੇ ਸਰਕਾਰਾਂ ਦੀ ਜਾਗ ਖੁਲ•ੀ, ਉਥੇ ਹੀ ਨੌਜਵਾਨ ਭਾਰਤ ਸਭਾ ਦੇ ਮੈਂਬਰ ਪਿੰਡ ਘੁੱਦਾ ਦੇ ਨੌਜਵਾਨਾਂ ਨੇ ਖੁਦ ਨੁੱਕੜ ਨਾਟਕ 'ਹਨ•ੇਰਾ ਚਾਨਣੇ' ਪਿੰਡ ਪਿੰਡ ਕਰਕੇ ਨੌਜਵਾਨਾਂ ਨੂੰ ਇਸ ਲਾਹਨਤ ਤੋਂ ਬੱਚਣ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕ ਲਿਆ ਹੈ। ਇਹ ਕਾਲਜਾਂ 'ਚ ਪੜ•ਨ ਤੇ ਆਪਣੀ ਦੁਕਾਨ ਚਲਾਉਣ ਵਾਲੇ ਨੌਜਵਾਨ ਕਾਲਜਾਂ ਦੀ ਦਿਨੇ ਪੜ•ਾਈ ਅਤੇ ਆਪਣੇ ਕੰਮ ਕਾਰ ਕਰਨ ਬਾਅਦ ਰਾਤ ਨੂੰ ਪਿੰਡਾਂ 'ਚ ਜਾ ਕੇ ਇਸ ਨੁੱਕੜ ਨਾਟਕ 'ਹਨ•ੇਰੇ ਚਾਨਣ' ਨਾਲ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰੀਂ ਦੇ ਹਨ। 
    ਇਹ ਚੇਤਨ ਨੌਜਵਾਨਾਂ ਦੀ ਟੋਲੀ ਬਠਿੰਡਾ ਜ਼ਿਲ•ੇ ਦੇ ਅਲੱਗ ਅਲੱਗ ਪਿੰਡਾਂ ਵਿੱਚ ਨਵੀਂ ਪੀੜ•ੀ ਨੂੰ ਇਸ ਭੈੜੀ ਨਸ਼ਿਆਂ ਦੇ ਲਾਹਨਤ ਤੋਂ ਬਚਣ ਦਾ ਸੰਦੇਸ਼ ਦਿੰਦੇ ਹਨ ਅਤੇ ਨਸ਼ਿਆਂ ਦੇ ਪ੍ਰਕੋਪ ਸਹਿ ਰਹੇ ਉਦਾਸ ਪਿੰਡਾਂ ਨੂੰ ਧਰਵਾਸ ਦੇਣ ਦਾ ਜ਼ੇਰਾ ਕਰ ਰਹੀ ਹੈ। 
        ਸੈਂਕੜੇ ਲੋਕਾਂ ਦੇ ਜੁੜਦੇ ਇਕੱਠ ਤੇ ਨੌਜਵਾਨ ਗੀਤਾਂ, ਤਕਰੀਰਾਂ ਤੇ ਨਾਟਕਾਂ ਰਾਹੀਂ ਪੰਜਾਬ ਦੀ ਹੋਣੀ ਦੀਆਂ ਪਰਤਾਂ ਫਰੋਲਦੇ ਹਨ। ਹਾਜ਼ਰ ਕਿਰਤੀ ਲੋਕ ਜਿਨ•ਾਂ 'ਚ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ। ਇੱਕ ਟੱਕ ਨੌਜਵਾਨਾਂ ਵੱਲੋਂ ਪਾਈ ਜਾਂਦੀ ਬਾਤ ਸੁਣਦੇ ਹਨ ਅਤੇ ਹੁੰਗਾਰਾ ਵੀ ਭਰਦੇ ਹਨ।
 
   ਇਸ ਨੁੱਕੜ ਨਾਟਕ ਤੇ ਟੋਲੀ ਦੇ ਮੁਖੀ ਪਵਨ ਕੁਮਾਰ ਦਾ ਆਖਣਾ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿੱਚ ਐਮ.ਏ ਇੰਗਲਿਸ਼, ਸਤਨਾਮ ਬੱਗਾ ਤੇ ਜਗਦੀਪ ਦੋਨੋਂ ਕਾਲਜ ਘੁੱਦਾ ਤੋਂ ਬੀ.ਏ ਫਾਈਨਲ, ਪੁਸ਼ਪਿੰਦਰ ਪਿੰਦੂ ਬਾਬਾ ਫਰੀਦ ਕਾਲਜ ਤੋਂ ਬੀ.ਟੈਕ, ਅੰਮ੍ਰਿਤਪਾਲ ਸਿੰਘ ਆਪਣੀ ਕੱਪੜੇ ਦੀ ਦੁਕਾਨ ਕਰਨ ਤੋਂ ਇਲਾਵਾ ਬਿੰਦਰ ਸਿੰਘ ਹੈ ਅਤੇ ਉਹ ਸਾਰੇ ਪਿੰਡ ਘੁੱਦਾ ਦੇ ਰਹਿਣ ਵਾਲੇ ਹਨ।                                        
       ਉਹ ਨੌਜਵਾਨ ਭਾਰਤ ਸਭਾ ਦੀਆਂ ਸਗਰਮੀਆਂ ਵਿੱਚ ਲਗਾਤਾਰ ਹਿੱਸਾ ਲੈਂਦੇ ਰਹੇ ਹਨ। ਉਸਨੇ ਕਿਹਾ ਕਿ ਨੌਜਵਾਨ ਪੀੜ•ੀ ਲਗਾਤਾਰ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੀ ਹੈ ਅਤੇ ਸਰਕਾਰਾਂ ਇਸ 'ਤੇ ਸਿਆਸਤ ਕਰਦੀਆਂ ਨਜ਼ਰ ਆਉਂਦੀਆਂ ਹਨ। ਇਸ ਲਈ ਉਹਨਾਂ ਨੇ ਖੁਦ ਆਪਣੀ ਇੱਕ ਨਾਟਕ ਮੰਡਲੀ ਤਿਆਰ ਕਰਕੇ ਪਿੰਡਾਂ ਵਿੱਚ ਇਹ ਨਾਟਕ ਕਰਕੇ ਲੋਕਾਂ ਨੂੰ ਇਸ ਬਾਰੇ ਕਿਵੇਂ ਨਸ਼ਿਆਂ ਨੂੰ ਰੋਕਿਆ ਜਾਵੇ, ਇਸ ਲਈ ਕੌਣ ਜਿੰਮੇਵਾਰ ਹੈ ਅਤੇ ਸਰਕਾਰਾਂ ਦਾ ਇਸ ਵਿੱਚ ਕੀ ਰੋਲ  ਹੈ ਆਦਿ ਬਾਰੇ ਜਾਗਰੂਕ ਕਰਨ ਲਈ ਅੱਗੇ ਆਏ ਅਤੇ ਨਾਟਕਾਂ ਦੇ ਬਾਅਦ ਉਹ ਇਕੱਠੇ ਲੋਕਾਂ ਨੂੰ ਫੰਡ ਦੀ ਅਪੀਲ ਵੀ ਕਰਦੇ ਹਨ। ਜਿਸ ਵਿੱਚ ਉਹ ਥੋੜਾ ਬਹੁਤਾ ਜਿੰਨਾ ਵੀ ਲੋਕ ਚਾਹੁਣ ਉਹਨਾਂ ਦੀ ਮਦਦ ਕਰਦੇ ਹਨ। 


     ਉਹਨਾਂ ਕਿਹਾ ਕਿ ਨਾਟਕ ਆਪਣੇ ਆਪ 'ਚ ਕੁੱਝ ਨਹੀਂ ਹੈ ਸਗੋਂ ਇੱਕ ਮਕਸਦ ਦਾ ਸਾਧਨ ਹੈ। ਉਹਨਾਂ ਆਪ ਹੀ ਨਾਟਕ ਤਿਆਰ ਕਰਕੇ ਲਗਪਗ ਦਰਜਨ ਪੇਸ਼ਕਾਰੀਆਂ ਕੀਤੀਆਂ ਹਨ। ਪੰਦਰਾ ਕੁ ਦਿਨਾਂ 'ਚ ਪੇਂਡੂ ਦਰਸ਼ਕਾਂ ਦੀਆਂ ਤਾੜੀਆਂ ਤੇ ਹੱਲਾਸ਼ੇਰੀ ਨੇ ਗਵਾਹੀ ਦਿੱਤੀ ਕਿ ਲੋਕਾਂ ਲਈ ਕੁੱਝ ਕਰ ਗੁਜਰਨ ਦਾ ਇਰਾਦਾ ਕਈ ਕਮੀਆਂ ਸਰ ਕਰ ਲੈਂਦਾ ਹੈ। 

        ਇਹਨਾਂ ਨੌਜਵਾਨਾਂ ਦਾ ਆਖਣਾ ਸੀ ਕਿ ਇਹ ਨਾਟਕ ਨਸ਼ਿਆਂ ਦੇ ਕਾਰੋਬਾਰ ਲਈ ਜਿੰਮੇਵਾਰ ਸਿਆਸਤਦਾਨਾਂ, ਪੁਲੀਸ ਅਧਿਕਾਰੀਆਂ ਤੇ ਸਮੱਗਲਰਾਂ ਦੇ ਗੱਠਜੌੜ ਦੀ ਅਸਲੀਅਤ ਨੂੰ ਉਘਾੜਦਾ ਹੈ। 
 
     ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਨੇ ਦੱਸਿਆ ਕਿ ਸਭਾ ਵੱਲੋਂ ਨਸ਼ਿਆਂ ਦੇ ਮਾਰੂ ਹੱਲੇ ਖਿਲਾਫ ਵਿੱਢੀ ਮੁਹਿਮ 'ਚ ਇਹਨਾਂ ਨੌਜਵਾਨਾਂ ਨੇ ਨਾਟਕ ਰਾਹੀਂ ਉਭਰਵਾਂ ਯੋਗਦਾਨ ਪਾਇਆ ਹੈ।                                                                                                ਉਹਨਾਂ ਕਿਹਾ ਕਿ ਮੁਹਿੰਮ ਦਾ ਮਕਸਦ ਨੌਜਵਾਨਾਂ ਨੂੰ ਨਸੀਹਤਾਂ ਦੇਣਾ ਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਹੀ ਜਾਣੂ ਕਰਵਾਉਣ ਤੱਕ ਸੀਮਤ ਨਹੀਂ ਹੈ ਸਗੋਂ ਨਸ਼ਿਆਂ ਨੂੰ ਸਰਕਾਰਾਂ ਵੱਲੋਂ ਵਿੱਢੇ ਨਵੀਆਂ ਆਰਥਿਕ ਨੀਤੀਆਂ ਦੇ ਮਾਰੂ ਹੱਲੇ ਦੇ ਹੀ ਅੰਗ ਵੱਜੋਂ ਪ੍ਰਚਾਰਦੇ ਹਾਂ। 
        

          ਜਿੱਥੇ ਨਸ਼ਿਆਂ ਦਾ ਕਾਰੋਬਾਰ ਹਾਕਮਾਂ ਲਈ ਅੰਨੇ ਮੁਨਾਫੇ ਦਾ ਸਾਧਨ ਹੈ,ਉਥੇ ਹੀ ਪੰਜਾਬ ਦੇ ਨੌਜਵਾਨਾਂ ਦੀ ਇਸ ਨਸ਼ੇ ਨੇ ਹਾਲਤ ਤਰਸਯੋਗ ਕਰ ਦਿੰਤੀ ਹੈ। ਇਸ ਲਈ ਨਸ਼ਿਆਂ ਦਾ ਸਥਾਈ ਹੱਥ ਸਰਕਾਰ ਦੀਆਂ ਨਸ਼ਾ ਪਰੋਸਣ ਵਾਲੀਆਂ ਨੀਤੀਆਂ ਖਿਲਾਫ ਸੰਘਰਸ਼ ਕਰਕੇ ਹੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਿੰਡ ਘੁੱਦਾ, ਕੋਟਗੁਰੂ, ਸੰਗਤ, ਰਾਏਕੇ, ਬਾਜਕ, ਚੱਕ ਅਤਰ ਸਿੰਘ ਵਾਲਾ, ਮਹਿਮਾ ਭਗਵਾਨਾ, ਮਹਿਮਾ ਸਰਕਾਰੀ, ਚੁੱਘਾ, ਬਾਹੋ ਆਦਿ ਪਿੰਡਾਂ 'ਚ ਦੋ ਹਜ਼ਾਰ ਲੋਕਾਂ ਤੱਕ ਸਿੱਧੀ ਪਹੁੰਚ ਕਰ ਚੁੱਕੇ ਹਨ। ਲੋਕ ਫੰਡ ਰਾਹੀਂ ਝੋਲੀ ਭਰਦੇ ਹਨ ਤਾਂ ਕਿ ਇਹ ਸੁਨੇਹਾ ਹੋਰ ਪਿੰਡਾਂ ਤੱਕ ਫੈਲ ਸਕੇ।    

   ਇਹਨਾਂ ਪਿੰਡਾਂ ਤੋਂ ਇਕੱਠੇ ਹੋਏ ਲੋਕਾਂ ਨੂੰ ਲੈ ਕੇ ਇਹ ਨੌਜਵਾਨ ਸੰਗਤ ਮੰਡੀ ਦੇ ਪ੍ਰਸ਼ਾਸਨ ਨੂੰ ਮਿਲੇ ਹਨ ਤੇ ਨਸ਼ਿਆਂ ਦੇ ਕਾਰੋਬਾਰ ਦੀ ਰੋਕਥਾਮ ਲਈ ਠੋਸ ਮੰਗਾਂ ਵੀ ਰੱਖੀਆਂ ਹਨ। ਉਹ ਦੱਸਦੇ ਹਨ ਕਿ ਸੀਮਤ ਸਾਧਨਾਂ ਆਸਰੇ ਵੀ ਲੋਕਾਂ ਤੱਕ ਸੁਨੇਹਾ ਲੈ ਕੇ ਜਾਣ ਦੀ ਪ੍ਰੇਰਨਾ ਪੰਜਾਬੀ ਇਨਕਲਾਬੀ ਨਾਟਕ ਦੇ ਬਾਬਾ ਬੋਹੜ ਦੀ ਗੁਰਸ਼ਰਨ ਸਿੰਘ ਦੀ ਘਟਨਾ ਤੋਂ ਮਿਲਦੀ ਹੈ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...