Friday, July 25, 2014

ਰੀੜ ਦੀ ਹੱਡੀ 'ਚ ਨੁਕਸ ਪੈਣ ਕਾਰਣ ਗੁਰਬਤ ਦੀ ਜ਼ਿੰਦਗੀ ਜੀਅ ਰਿਹਾ ਦਿਹਾੜੀਦਾਰ ਦਾ ਪਰਿਵਾਰ

ਇਲਾਜ ਕਰਵਾਉਂਦੇ ਨੇ ਘਰ ਵੀ ਵੇਚਿਆ,ਪੰਜਾਬ ਸਰਕਾਰ ਅਤੇ ਸੰਸਥਾਵਾਂ ਨੂੰ ਲਗਾ ਰਿਹਾ ਮਦਦ ਦੀ ਗੁਹਾਰ 

   ਆਪਣੇ ਹੱਥੀ ਕਿਰਤ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲਾ ਇੱਕੋ ਮੁਸਕਾਨ ਨਾਮ ਦੀ ਕੁੜੀ ਦਾ ਪਿਤਾ ਪਹਿਲਾਂ ਤਾਂ ਆਪਣੀ ਧੀ ਦੇ ਇਲਾਜ ਲਈ ਜੂਝਦਾ ਰਿਹਾ ਪਰ ਅਚਾਨਕ ਘਰ ਵਿੱਚ ਮੰਜਾ ਚੁੱਕਦੇ ਸਮੇਂ ਫਿਸਲਣ ਦੇ ਕਾਰਣ ਰੀੜ ਦੀ ਹੱਡੀ 'ਚ ਆਏ ਨੁਕਸ ਦੇ ਬਾਅਦ ਹੁਣ ਮੁਸ਼ਕਿਲ ਨਾਲ ਹੀ ਚੱਲ ਸਕਦਾ ਹੈ। ਕਈ ਵਾਰ ਲੱਤਾਂ ਦੇ ਕੰਮ ਕਰਨ ਹੱਟਣ ਦੇ ਕਾਰਣ ਉਹ ਮੰਜੇ ਜੋਗਾ ਹੀ ਰਹਿ ਜਾਂਦਾ ਹੈ। ਇਲਾਜ 'ਤੇ ਲੱਖਾਂ ਰੁਪਇਆ ਖਰਚਾ ਆਉਣ 'ਤੇ ਆਰਥਿਕ ਦਸ਼ਾ ਦੇ ਕਾਰਣ ਤੰਗ ਹੁਣ ਮੌੜ ਮੰਡੀ ਦੇ ਵਾਰਡ ਨੰਬਰ. 12 ਦੇ ਗਾਂਧੀ ਬਸਤੀ ਨੇੜੇ ਰੇਲਵੇ ਸਟੇਸ਼ਨਦਾ ਰਹਿਣ ਵਾਲਾ ਮੁਸਕਾਨ ਦਾ ਪਿਤਾ ਪਵਨ ਕੁਮਾਰ ਆਪਣੇ ਇਲਾਜ ਲਈ ਬੇਬਸ ਹੋ ਚੁੱਕਿਆ ਹੈ ਅਤੇ ਹੁਣ ਉਹ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਲਈ ਗੁਹਾਰ ਲਗਾ ਰਿਹਾ ਹੈ। 


             ਆਪਣਾ ਇਲਾਜ ਕਰਵਾ ਕੇ ਦਿਹਾੜੀ ਕਰਨ ਦੇ ਯੋਗ ਹੋਣ ਲਈ ਜਿੱਥੇ ਬਠਿੰਡਾ, ਮਾਨਸਾ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ  ਲੱਖਾਂ ਰੁਪਏ ਆਪਣੇ ਇਲਾਜ ਲਈ ਇਹ ਦਿਹਾੜੀਦਾਰ ਖਰਚ ਚੁੱਕਿਆ ਹੈ, ਉਥੇ ਹੀ ਮਜ਼ਬੂਰੀ 'ਚ ਆਪਣੇ ਇੱਕੋ ਇੱਕ ਰਹਿ ਗਏ ਘਰ ਨੂੰ ਵੀ ਵੇਚ ਚੁੱਕਿਆ ਹੈ। ਹੁਣ ਉਹ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਹੈ ਅਤੇ ਉਸਦੀ ਪਤਨੀ ਘਰ ਦਾ ਗੁਜ਼ਾਰਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਚਲਾਉਣ ਦੀ ਕੋਸ਼ਿਸ ਕਰਨ ਦੇ ਯਤਨ ਕਰ ਰਹੀ ਹੈ ਮਗਰ ਦਵਾਈਆਂ ਦਾ ਖਰਚਾ ਅਤੇ ਘਰ ਦਾ ਗੁਜ਼ਾਰਾ ਉਸ ਲਈ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਦੇ ਨਾਲ ਹੀ ਉਹ ਆਪਣੇ ਇਲਾਜ ਵਿੱਚ ਰਿਸਤੇਦਾਰਾਂ ਦੁਆਰਾ ਕੀਤੀ ਸਹਾਇਤਾ ਦੇ ਨਾਲ ਨਾਲ ਡੇਰਾ ਸੱਚਾ ਸੌਦਾ ਸਿਰਸਾ ਦੁਆਰਾ ਵੀ ਹੁਣ ਤੱਕ ਇਲਾਜ ਵਿੱਚ ਕੀਤੀ ਸਹਾਇਤਾ ਨੂੰ ਨਾ ਭੁਲਾਉਂਦਾ ਹੋਇਆ ਧੰਨਵਾਦ ਕਰਦਾ ਹੈ। 

          ਆਪਣੇ ਇਲਾਜ ਲਈ ਗੁਹਾਰਾ ਲਗਾਉਂਦਾ ਹੋਇਆ ਦਿਹਾੜੀਦਾਰ ਪਵਨ ਕੁਮਾਰ ਆਖਦਾ ਹੈ ਕਿ ਜ਼ਿੰਦਗੀ 'ਚ ਉਸ ਨੇ ਹੱਥੀਂ ਕਿਰਤ ਕਰਦੇ ਹੋਏ ਮਜ਼ਦੂਰੀ, ਦਿਹਾੜੀ ਕਰਕੇ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੀ ਕੋਸ਼ਿਸ ਕੀਤੀ ਹੈ ਪਰ ਇਸ ਪਏ ਨੁਕਸ ਕਾਰਣ  ਰੱਬ ਦੀ ਮਾਰ ਪੈਣ ਦੇ ਬਾਅਦ ਹੁਣ ਬੇਬਸ ਹੋ ਗਿਆ ਹਾਂ। ਹੱਥੀਂ ਕਿਰਤ ਕਰਕੇ ਸਦਾ ਖਾਣ ਦੇ ਕਾਰਣ ਹੱਥ ਅੱਡਣਾ ਮੁਸ਼ਕਿਲ ਤਾਂ ਲੱਗਦਾ ਹੈ ਪਰ ਲਚਾਰ ਹੋਇਆ ਹੋਰ ਕੁੱਝ ਕਰ ਵੀ ਨਹੀਂ ਸਕਦਾ। ਆਪਣੀ ਪਤਨੀ ਆਸ਼ਾ ਰਾਣੀ ਬਾਰੇ ਆਖਦਾ ਹੈ ਕਿ ਉਹ ਤਾਂ ਬੱਚਿਆਂ ਵਾਂਗੂ ਉਸ ਨੂੰ ਸਹਾਰਾ ਦੇ ਰਹੀ ਹੈ। ਆਪ੍ਰੇਸ਼ਨ ਕਰਵਾਉਣ ਦੇ ਬਾਅਦ ਵੀ ਤੰਦਰੁਸਤ ਹੋਣ ਦੀ ਡਾਕਟਰਾਂ ਦੁਆਰਾ ਕੋਈ ਗਾਰੰਟੀ ਨਹੀਂ ਦਿੱਤੀ ਜਾ ਰਹੀ ਅਤੇ ਇਸ ਲਈ ਹੁਣ ਤਾਂ ਮੁਸਕਾਨ ਦੀ ਜ਼ਿੰਦਗੀ ਦੀ ਹੀ ਫਿਕਰ ਹੈ। ਕਦੇ ਉਸਦਾ ਭਵਿੱਖ ਹੀ ਨਾ ਹਨੇਰੇ 'ਚ ਨਾ ਚਲਿਆ ਜਾਵੇ। ਇਲਾਜ ਕਰਵਾਉਣ ਲਈ ਤਾਂ ਹੁਣ ਤੱਕ ਆਪਣਾ ਘਰ ਵੀ ਵੇਚ ਚੁੱਕਿਆ ਹਾਂ ਅਤੇ ਇਕ ਵਾਰ ਫਿਰ ਘਰ ਬਨਾਉਣਾ ਤਾਂ ਹੁਣ ਨਾਮੁਮਕਿਨ ਹੀ ਹੈ। 

          ਆਸ਼ਾ ਰਾਣੀ ਨੇ ਅੱਖਾਂ 'ਚੋਂ ਹੰਝੂ ਵਹਾਉਂਦਿਆਂ ਕਿਹਾ ਕਿ ਉਹਨਾਂ ਦੀ ਬੇਟੀ ਮੁਸਕਾਨ ਸੱਤਵੀਂ 'ਚ ਪੜ੍ਹਦੀ ਹੈ ਅਤੇ ਉਸਦੇ ਪਤੀ ਦੀ ਬਿਮਾਰੀ ਨੇ ਬੇਟੀ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਉਹ ਹੁਣ 12 ਸੌ ਰੁਪਏ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ ਅਤੇ ਪਤੀ ਦੀ ਬਿਮਾਰੀ ਕਾਰਣ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਕਿਰਾਇਆ ਕੱਢਣਾ ਵੀ ਮੁਸ਼ਕਿਲ ਹੋ ਗਿਆ ਹੈ। ਘਰ ਦਾ ਗੁਜ਼ਾਰਾ ਚਲਾਉਣ ਲਈ ਕੁੱਝ ਨਾ ਕੁੱਝ ਲੋਕਾਂ ਵੱਲੋਂ ਰਾਸ਼ਨ ਦੀ ਕੁੱਝ ਨਾ ਕੁੱਝ ਮਦਦ ਮਿਲ ਰਹੀ ਹੈ। ਹੁਣ ਤਾਂ ਆਪਣਾ ਮੋਬਾਇਲ ਫੋਨ ਵੀ ਖਰਾਬ ਹੋਣ ਬਾਅਦ ਬੰਦ ਹੋ ਚੁੱਕਿਆ ਹੈ ਅਤੇ ਜੇਕਰ ਕੋਈ ਸੰਪਰਕ ਕਰਦਾ ਹੈ ਤਾਂ ਮੇਰੇ ਭਰਾ ਕੇਵਲ ਕ੍ਰਿਸ਼ਨ ਦੇ ਮੋਬਾਇਲ ਨੰਬਰ. 95694-15991 'ਤੇ ਹੀ ਕਰਦਾ ਹੈ। ਆਸ਼ਾ ਰਾਣੀ ਨੇ ਪੰਜਾਬ ਸਰਕਾਰ ਅਤੇ ਸੰਸਥਾਵਾਂ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਤੀ ਦੀ ਦਵਾਈ ਵਗੈਰਾ ਖਰੀਦ ਸਕੇ ਅਤੇ ਉਹ ਕਿਰਾਏ ਦੀ ਛੱਤ ਹੇਠਾਂ ਹੀ ਕੁੱਝ ਸਮਾਂ ਹੋਰ ਗੁਜ਼ਾਰ ਸਕਣ ਕਿਉਂਕਿ ਹੁਣ ਤੱਕ ਇਲਾਜ 'ਤੇ ਲੱਖਾਂ ਰੁਪਏ ਖਰਚ ਚੁੱਕੇ ਹਨ। ਹੁਣ ਉਹਨਾਂ ਦੇ ਬੱਸ ਤੋਂ ਬਾਹਰ ਹੋ ਗਿਆ।  

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...