Sunday, July 27, 2014

ਰੇਲਵੇ ਮੁਲਾਜ਼ਮਾਂ ਨੇ ਬੁਕਿੰਗ ਕਾਊਂਟਰ ਕੀਤਾ ਬੁਕ

               ਅਧਿਕਾਰੀ ਮੁਲਾਜ਼ਮਾਂ ਨੂੰ ਰੋਕਣ ਵਿੱਚ ਬੇਬਸ 

   ਰੇਲਵੇ ਵਿਭਾਗ ਦੇ ਮੁਲਾਜ਼ਮ ਮੌਜੂਦਾ ਸਮੇਂ ਖੁਦ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਲੋਕਾਂ ਨੂੰ ਰੇਲਵੇ ਸਟੇਸ਼ਨ ਦੇ ਅੰਦਰ ਜਾਂ ਪਲੇਟਫਾਰਮਾਂ 'ਤੇ ਕੋਈ ਵੀ ਵਾਹਨ ਲਿਆਉਣ ਜਾਂ ਨਿਯਮਾਂ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਦੇਣ ਵਾਲੇ  ਰੇਲਵੇ ਮੁਲਾਜ਼ਮ ਖੁਦ ਨਿਯਮਾਂ ਦੀ ਕੋਈ ਪਰਵਾਹ ਨਹੀਂ ਕਰਦੇ। ਇਹ ਰੇਲਵੇ ਵਿਭਾਗ ਦੇ ਮੁਲਾਜ਼ਮਾਂ ਦੁਆਰਾ ਨਿਯਮਾਂ ਨੂੰ ਤੋੜ ਕੇ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਪਲੇਟਫਾਰਮਾਂ 'ਤੇ ਖੜ੍ਹੇ ਵਾਹਨਾਂ ਤੋਂ ਸਾਬਤ ਹੁੰਦਾ ਹੈ,  ਜਦੋਂਕਿ ਰੇਲਵੇ ਅਧਿਕਾਰੀ ਮੁਲਾਜ਼ਮਾਂ ਨੂੰ ਹਦਾਇਤਾਂ ਦੇਣ ਤੋਂ ਬਿਨ੍ਹਾਂ ਕੁੱਝ ਵੀ ਕਰਨ ਤੋਂ ਬੇਬਸ ਦਿਖਾਈ ਦੇ ਰਹੇ ਹਨ।  


     ਜ਼ਿਰਕਯੋਗ ਹੈ ਕਿ ਰੇਲਵੇ ਸਟੇਸ਼ਨ ਦੇ ਬਾਹਰ ਦੋ ਜਗ੍ਹਾ ਰੇਲਵੇ ਦੁਆਰਾ ਪਾਰਕਿੰਗ ਤਾਂ ਬਣਾਈ ਗਈ ਹੈ ਪਰ ਇਹ ਪਾਰਕਿੰਗ 'ਚ ਮੁਲਾਜ਼ਮ ਆਪਣੇ ਵਾਹਨ ਖੜ੍ਹੇ ਕਰਨ ਤੋਂ ਡਰਦੇ ਹਨ। ਇਸ ਦੀ ਬਜਾਏ ਉਹ ਆਪਣੇ ਵਾਹਨ ਅੰਦਰ ਟਿਕਟ ਬੁਕਿੰਗ ਆਫਿਸ ਦੇ ਗੇਟ 'ਤੇ ਖੜ੍ਹੇ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਮੁਲਾਜ਼ਮਾਂ ਦੀ ਰੀਸ ਕਰਦੇ ਹੋਏ ਹੁਣ ਤਾਂ ਲੋਕ ਵੀ ਇੱਥੇ ਆਪਣੇ ਵਾਹਨ ਖੜ੍ਹੇ ਕਰਨ ਲੱਗ ਗਏ ਹਨ। ਇਸ ਦੇ ਇਲਾਵਾ ਟਿਕਟ ਖਿੜਕੀਆਂ ਦੇ ਸਾਹਮਣੇ ਏਟੀਐਮ ਦੇ ਨਜ਼ਦੀਕ ਵੀ ਲੱਗੇ 'ਨੌ ਪਾਰਕਿੰਗ' ਦੇ ਬੋਰਡ ਨਜ਼ਦੀਕ ਕਈ ਵਾਹਨ ਖੜ੍ਹੇ ਨਜ਼ਰ ਆਉਂਦੇ ਹਨ, ਜਦੋਂਕਿ ਪਲੇਟਫਾਰਮ ਨੰਬਰ.5 'ਤੇ ਵੀ ਰੇਲਵੇ ਮੁਲਾਜ਼ਮ ਆਪਣੇ ਵਾਹਨ ਖੜ੍ਹੇ ਕਰਕੇ ਆਪਣੀਆਂ ਸੇਵਾਵਾਂ ਸਾਰਾ ਦਿਨ ਕਰਦੇ ਨਜ਼ਰ ਆਉਂਦੇ ਹਨ। ਮੁਲਾਜ਼ਮਾਂ ਨੂੰ ਆਰਪੀਐਫ ਅਤੇ ਜੀਆਰਪੀ ਪੁਲੀਸ ਦੁਆਰਾ ਪਾਰਕਿੰਗ ਨਾ ਕਰਨ ਦੀ ਹਦਾਇਤ ਤਾਂ ਕਈ ਵਾਰ ਦਿੱਤੀ ਜਾ ਚੁੱਕੀ ਹੈ ਪਰੰਤੂ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਮੁਲਾਜ਼ਮ ਕਿਸੇ ਵੀ ਅਧਿਕਾਰੀ ਦੀ ਕਹੀ ਗਈ ਗੱਲ ਨੂੰ ਅਣਸੁਣੀ ਕਰਦੇ ਨਜ਼ਰ ਆ ਰਹੇ ਹਨ। 
  
      ਰੇਲਵੇ ਸੂਤਰਾਂ ਅਨੁਸਾਰ ਪਾਰਕਿੰਗ ਤਾਂ ਦੋ ਜਗ੍ਹਾ ਬਣਾਈ ਹੋਈ ਹੈ ਪਰ ਇਹ ਪਾਰਕਿੰਗ ਜਾਂ ਰੇਲਵੇ ਸਟੇਸ਼ਨ ਦੇ ਬਾਹਰ ਆਪਣੇ ਮੋਟਰਸਾਈਕਲ, ਸਕੂਟਰ ਆਦਿ ਮੁਲਾਜ਼ਮ ਖੜ੍ਹੇ ਕਰਨ ਤੋਂ ਇਸ ਲਈ ਡਰਦੇ ਹਨ ਕਿਉਂਕਿ ਵਾਹਨਾਂ ਦੀ ਕਈ ਵਾਰ ਰੇਲਵੇ ਸਟੇਸ਼ਨ ਦੇ ਬਾਹਰੋਂ ਚੋਰੀ ਹੋ ਚੁੱਕੀ ਹੈ।  ਇਸ ਦੇ ਇਲਾਵਾ ਕਈ ਫੜ੍ਹੇ ਗਏ ਵਾਹਨ ਚੋਰਾਂ ਨੇ ਵਾਹਨਾਂ ਨੂੰ ਚੋਰੀ ਕਰਨ ਦੇ ਬਾਅਦ ਇਹਨਾਂ ਪਾਰਕਾਂ 'ਚ ਕਈ ਦਿਨ ਖੜ੍ਹਾਏ ਰੱਖਣ ਦੇ ਖੁਲਾਸੇ ਕੀਤੇ ਜਾਣ ਦੇ ਕਾਰਣ ਵੀ ਇਸ ਪਾਰਕਿੰਗ 'ਤੇ ਕਈ ਸੁਆਲ ਖੜ੍ਹੇ ਹੋ ਜਾਂਦੇ ਹਨ ਅਤੇ ਕਈ ਵਾਹਨਾਂ ਦੀਆਂ ਚੀਜ਼ਾਂ ਚੋਰੀ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਕੁੱਝ ਰੇਲਵੇ ਮੁਲਾਜ਼ਮਾਂ ਦਾ ਆਖਣਾ ਹੈ ਕਿ ਆਪਣੇ ਵਾਹਨਾਂ ਨੂੰ ਪਾਰਕਿੰਗ ਵਿੱਚ ਲਗਾ ਕੇ ਅਸੁਰੱਖਿਅਤ ਸਮਝਣ ਦੇ ਕਾਰਣ ਹੀ ਰੇਲਵੇ ਸਟੇਸ਼ਨ ਅੰਦਰ ਵਾਹਨ ਖੜ੍ਹੇ ਕਰਨ ਨੂੰ ਤਰਜੀਹ ਦੇ ਰਹੇ ਹਨ।  
   
  ਇਸ ਮਾਮਲੇ 'ਚ ਰੇਲਵੇ ਸਟੇਸ਼ਨ ਸੁਪਰਡੰਟ ਪ੍ਰਦੀਪ ਸ਼ਰਮਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਦੇ ਅੰਦਰ  ਮੁਲਾਜ਼ਮਾਂ ਦੁਆਰਾ ਕੀਤੀ ਜਾ ਰਹੀ ਪਾਰਕਿੰਗ ਦੀ ਸਮੱਸਿਆ ਤੋਂ ਔਖੇ ਤਾਂ ਹਨ ਅਤੇ ਮੁਲਾਜ਼ਮਾਂ ਨੂੰ ਆਪਣੇ ਵਾਹਨ ਰੇਲਵੇ ਸਟੇਸ਼ਨ ਅੰਦਰ ਨਾ ਲਗਾਉਣ ਲਈ ਹਦਾਇਤਾਂ ਵੀ ਕੀਤੀਆਂ ਹਨ। ਮੁਲਾਜ਼ਮਾਂ ਦੀ ਰੀਸ ਕਰਦੇ ਲੋਕ ਵੀ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ ਅਤੇ ਹਟਾਉਣ ਤੇ ਉਹ ਖਹਿਬੜ ਪੈਂਦੇ ਹਨ। ਇਸ ਮਾਮਲੇ ਨੂੰ ਆਰਪੀਐਫ ਦੁਆਰਾ ਸੁਲਝਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। 
        ਇਸ ਮਾਮਲੇ 'ਚ ਆਰਪੀਐਫ ਰਾਜੇਸ਼ ਰੋਹੇਲਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਪਲੇਟਫਾਰਮਾਂ 'ਤੇ ਮੁਲਾਜ਼ਮਾਂ ਦੁਆਰਾ ਖੜ੍ਹੇ ਵਾਹਨਾਂ ਸਬੰਧੀ ਕਾਰਵਾਈ ਕਰਨ ਦੀ ਜਿੰਮੇਵਾਰੀ ਉਹਨਾਂ ਦੀ ਹੈ ਅਤੇ ਉਹ ਇਸ ਮਾਮਲੇ 'ਚ ਮੁਲਾਜ਼ਮਾਂ ਨੂੰ ਕਈ ਵਾਰ ਵਾਹਨ ਅੰਦਰ ਨਾ ਖੜ੍ਹਾਉਣ ਦੀਆਂ ਹਦਾਇਤਾਂ ਵੀ ਕਰ ਚੁੱਕੇ ਹਨ। ਇਸ ਸਬੰਧੀ ਕਾਰਵਾਈ ਉਹ ਯੂਨੀਅਨ ਦੇ ਕਾਰਣ ਅਤੇ ਵਾਹਨ ਖੜ੍ਹਾਉਣ ਵਾਲੇ ਰੇਲਵੇ ਦੇ ਮੁਲਾਜ਼ਮ ਹੋਣ ਕਾਰਣ ਕਾਰਵਾਈ ਕਰਨੀ ਮੁਸ਼ਕਿਲ ਹੋ ਜਾਂਦੀ ਹੇ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...